ਪੈਪਸੂ ਦਾ ਉਦਘਾਟਨੀ ਪੱਥਰ
ਪੈਪਸੂ ਦਾ ਉਦਘਾਟਨੀ ਪੱਥਰ

ਪੈਪਸੂ ਅੰਗਰੇਜੀ ਦੇ ਸ਼ਬਦ PEPSU ਤੋਂ ਆਇਆ ਹੈ। ਇਸ ਦਾ ਮਤਲਬ ਹੈ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਅੰਗਰੇਜਾਂ ਅਧੀਨ ਪੰਜਾਬ ਦਾ ਇਹ ਇੱਕ ਪ੍ਰੈਮਿਸਿਜ ਸੀ| ਪੈਪਸੂ 1948 ਤੋਂ 1956 ਤੱਕ ਭਾਰਤ ਦਾ ਪ੍ਰਾਂਤ ਰਿਹਾ ਸੀ। ਇਹ ਅੱਠ ਪ੍ਰਿੰਸਲੀ ਪ੍ਰਾਤਾਂ, ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਕਲਸੀਆ, ਮਲੇਰਕੋਟਲਾ, ਕਪੂਰਥਲਾ ਅਤੇ ਨਾਲਗੜ੍ਹ ਤੋਂ ਮਿਲਕੇ ਬਣਿਆ ਸੀ। ਇਹ 15 ਜੁਲਾਈ, 1948 'ਚ ਬਣਿਆ ਅਤੇ 1950 ਵਿੱਚ ਭਾਰਤ ਦਾ ਪ੍ਰਾਂਤ ਰਿਹਾ। ਇਸ ਦੀ ਰਾਜਧਾਨੀ ਪਟਿਆਲਾ ਸੀ। ਇਸ ਪ੍ਰਾਂਤ ਦਾ ਖੇਤਰਫਲ 26,208 ਵਰਗ ਕਿਲੋਮੀਟਰ ਸੀ, ਅਤੇ ਸ਼ਿਮਲਾ, ਕਸੌਲੀ, ਕੰਡਾਘਾਟ, ਧਰਮਪੁਰ ਅਤੇ ਚੈਲ ਇਸ ਦਾ ਹਿਸਾ ਸਨ। 1947 ਵਿੱਚ ਜਦ ਅੰਗਰੇਜ਼ ਭਾਰਤ ਨੂੰ ਛੱਡ ਕੇ ਗਏ ਤਾਂ ਉਸ ਵੇਲੇ ਪੰਜਾਬ ਵਿੱਚ ਬਹੁਤ ਸਾਰੀਆਂ ਰਿਆਸਤਾਂ ਮੌਜੂਦ ਸਨ ਜਿਹਨਾਂ ਵਿਚੋਂ ਮੁੱਖ ਪਟਿਆਲਾ, ਕਪੂਰਥਲਾ, ਜੀਂਦ, ਫ਼ਰੀਦਕੋਟ, ਮਲੇਰਕੋਟਲਾ, ਨਾਲਾਗੜ੍ਹ ਵਗੈਰਾ ਸਨ। 13 ਜਨਵਰੀ 1949 ਨੂੰ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਬਣ। ਪਰ 1953, ਵਿੱਚ ਜ਼ਿਲ੍ਹਿਆ ਦੀ ਗਿਣਤੀ ਪੰਜ ਕਰ ਦਿਤੀ ਗਈ ਜਿਸ ਵਿੱਚ ਬਰਨਾਲਾ ਨੂੰ ਸੰਗਰੁਰ ਵਿੱਚ ਅਤੇ ਕੋਹਿਸਤਾਨ ਅਤੇ ਫ਼ਤਿਹਗੜ੍ਹ ਨੂੰ ਪਟਿਆਲਾ ਵਿੱਚ ਸਾਮਲ ਕਰ ਦਿਤਾ ਗਿਆ। ਪੈਪਸੂ ਵਿੱਚ ਚਾਰ ਲੋਕ ਸਭਾ ਇਲਾਕੇ ਸਨ।