ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/26 ਅਕਤੂਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਕਤੂਬਰ 26 ਤੋਂ ਮੋੜਿਆ ਗਿਆ)
- 1619– ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਏ।
- 1733– ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇਦਾਰ ਤੋਂ 10 ਹਜ਼ਾਰ ਰੁਪਏ ਟੈਕਸ ਦੇ ਕੇ ਦਰਬਾਰ ਸਾਹਿਬ ਵਿਚ ਦੀਵਾਲੀ ਦੇ ਦਿਨਾਂ ਵਿਚ ਇਕੱਠ ਕਰਨ ਲਈ 10 ਹਜ਼ਾਰ ਰੁਪਏ ਟੈਕਸ ਲੈ ਕੇ ਸਮਾਗਮ ਕਰਨ ਦੀ ਇਜਾਜ਼ਤ ਦੇ ਦਿਤੀ।
- 1831 – ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਇਤਿਹਾਸਕ ਸੰਧੀ ਹੋਈ।
- 1863 – ਰੈੱਡ ਕਰਾਸ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਸਥਾਪਨਾ ਹੋਈ।
- 1890 – ਭਾਰਤ ਦੇ ਆਜ਼ਾਦੀ ਅੰਦੋਲਨ ਦਾ ਸਰਗਰਮ ਕਾਰਕੁਨ, ਨਿਡਰ ਭਾਰਤੀ ਪੱਤਰਕਾਰ ਗਣੇਸ਼ ਸ਼ੰਕਰ ਵਿਦਿਆਰਥੀ ਦਾ ਜਨਮ।
- 1943 – ਪੰਜਾਬੀ ਭੌਤਿਕ ਵਿਗਿਆਨੀ ਡਾ. ਵਿਦਵਾਨ ਸਿੰਘ ਸੋਨੀ ਦਾ ਜਨਮ।
- 1947 – ਅਮਰੀਕਾ ਦੇ ਨਿਊਯਾਰਕ ਪ੍ਰਾਂਤ ਤੋਂ ਸੈਨੇਟਰ, ਸਾਬਕਾ ਬਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਜਨਮ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 25 ਅਕਤੂਬਰ • 26 ਅਕਤੂਬਰ • 27 ਅਕਤੂਬਰ