ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 4
- 1829 – ਲਾਰਡ ਵਿਲੀਅਮ ਬੈਂਟਿੰਕ ਨੇ ਬਰਤਾਨਵੀ ਭਾਰਤ ਵਿਚ ਸਤੀ ਦੀ ਰਸਮ ਨੂੰ ਗ਼ੈਰ ਕਾਨੂੰਨੀ ਕਰਾਰ ਦੇ ਦਿਤਾ।
- 1807 – ਸਿੱਖ ਸਲਤਨਤ ਦੇ ਮਹਾਰਾਜਾ ਸ਼ੇਰ ਸਿੰਘ ਦਾ ਜਨਮ।
- 1910 – ਭਾਰਤ ਦੇ ਰਾਸ਼ਟਰਪਤੀ ਰਾਮਾਸਵਾਮੀ ਵੇਂਕਟਰਮਣ ਦਾ ਜਨਮ।
- 1916 – ਪੰਜਾਬੀ ਦਾ ਨਾਟਕਕਾਰ ਬਲਵੰਤ ਗਾਰਗੀ ਦਾ ਜਨਮ।
- 1918 – ਪੰਜਾਬੀ ਦੇ ਸ਼ਰੋਮਣੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਦਾ ਜਨਮ।
- 1919 – ਭਾਰਤ ਦੇ 12ਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਜਨਮ।
- 1979 – ਪੰਜਾਬੀ ਗਾਇਕ ਮਿਸ ਪੂਜਾ ਦਾ ਜਨਮ।
- 1981 – ਭਾਰਤ ਦੇ ਸਿੱਖ ਵਿਦਵਾਨ, ਧਰਮ-ਸ਼ਾਸਤਰੀ, ਦਾਰਸ਼ਨਿਕ ਤੇ ਵਿਆਖਿਆਕਾਰ ਭਾਈ ਜੋਧ ਸਿੰਘ ਦਾ ਦਿਹਾਂਤ।