ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/22 ਮਾਰਚ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 22 ਤੋਂ ਮੋੜਿਆ ਗਿਆ)
- ਵਿਸ਼ਵ ਜਲ ਦਿਵਸ
- 1739 – ਨਾਦਰ ਸ਼ਾਹ ਦੇ ਹਮਲੇ ਦੌਰਾਨ ਦਿੱਲੀ 'ਚ ਲਗਾਤਾਰ 58 ਦਿਨਾਂ ਤੱਕ ਲੁੱਟਖੋਹ ਅਤੇ ਹਿੰਸਾ ਦਾ ਦੌਰ ਜਾਰੀ ਰਿਹਾ।
- 1893 – ਬੱਬਰ ਅਕਾਲੀ ਦਲ ਦਾ ਨੇਤਾ ਰਤਨ ਸਿੰਘ ਰੱਕੜ ਦਾ ਜਨਮ।
- 1894 – ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਕ੍ਰਾਂਤੀਕਾਰੀ ਸੂਰੀਆ ਸੈਨ ਦਾ ਜਨਮ।
- 1903 – ਸੋਕੇ ਕਾਰਨ ਨਿਆਗਰਾ ਝਰਨਾ (ਅਮਰੀਕਾ ਤੇ ਕਨੇਡਾ) 'ਚ ਪਾਣੀ ਦਾ ਵਹਾਅ ਬੰਦ ਹੋ ਗਿਆ।
- 1904 – ਦੁਨੀਆਂ ਭਰ ਦੇ ਅਖ਼ਬਾਰਾਂ ਵਿੱਚ ਰੰਗੀਨ ਤਸਵੀਰ ਪਹਿਲੀ ਵਾਰ 'ਲੰਡਨ ਡੇਲੀ ਐਂਡ ਮਿਰਰ' ਨਿਊਜ਼ਪੇਪਰ ਵਿੱਚ ਛਪੀ।
- 1924 – ਜੈਤੋ ਦਾ ਮੋਰਚਾ ਵਾਸਤੇ ਤੀਜਾ ਸ਼ਹੀਦੀ ਜੱਥਾ ਅਕਾਲ ਤਖ਼ਤ ਸਾਹਿਬ ਤੋਂ ਚਲਿਆ।
- 1951 – ਪੰਜਾਬ ਦਾ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਜਨਮ।
- 2000 – ਕੋਰੂ ਤੋਂ ਭਾਰਤੀ ਉਪਗ੍ਰਹਿ ਇੰਸੇਟ-3ਬੀ ਦੀ ਪਰਖ।
- 2007 – ਭਾਰਤੀ ਐਥਲਿਟ ਪ੍ਰਦੁਮਨ ਸਿੰਘ ਬਰਾੜ ਦਾ ਦਿਹਾਂਤ।