23 ਮਾਰਚ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
23 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 82ਵਾਂ (ਲੀਪ ਸਾਲ ਵਿੱਚ 83ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 283 ਦਿਨ ਬਾਕੀ ਹਨ।
ਵਾਕਿਆ
ਸੋਧੋ- 1351 – ਫ਼ਿਰੋਜ ਸ਼ਾਹ ਤੁਗਲਕ ਤੀਜਾ ਦਿੱਲੀ ਦਾ ਸੁਲਤਾਨ ਬਣਿਆ।
- 1808– ਨੈਪੋਲੀਅਨ ਦੇ ਭਰਾ ਜੋਜ਼ਫ਼ ਨੇ ਸਪੇਨ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ।
- 1839– ਓਕੇ (O.K.) ਨੂੰ ਪਹਿਲੀ ਵਾਰ ਬੋਸਟਨ (ਅਮਰੀਕਾ) ਦੀ ਅਖ਼ਬਾਰ ਮਾਰਨਿੰਗ ਪੋਸਟ ਨੇ ਅੱਜ ਦੇ ਦਿਨ ਵਰਤਿਆ ਸੀ।
- 1868 – ਕੈਲਫੋਰਨੀਆ ਯੂਨੀਵਰਸਿਟੀ ਦੀ ਸਥਾਪਨਾ।
- 1880 – ਜਾਨ ਸਟੀਵੇਂਸ ਆਫ ਵਿਸਕ ਨੇ ਆਟਾ ਚੱਕੀ ਦਾ ਪੇਟੈਂਟ ਕਰਾਇਆ।
- 1889 – ਹੱਜ਼ਰਤ ਮਿਰਜ਼ਾ ਗੁਲਾਮ ਅਹਿਮਦ ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਸਥਾਪਨਾ ਕੀਤੀ।
- 1902– ਇਟਲੀ ਸਰਕਾਰ ਨੇ ਨੌਕਰੀ _ਤੇ ਲਾਉਣ ਵਾਸਤੇ ਮੁੰਡਿਆਂ ਦੀ ਘੱਟੋ-ਘੱਟ ਉਮਰ 9 ਸਾਲ ਤੋਂ 12 ਸਾਲ ਅਤੇ ਕੁੜੀਆਂ ਦੀ 11 ਸਾਲ ਤੋਂ 15 ਸਾਲ ਵਧਾ ਦਿਤੀ।
- 1903– ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ ਰਾਇਟ ਭਰਾਵਾਂ ਨੇ ਹਵਾਈ ਜਹਾਜ਼ ਨੂੰ ਆਪਣੇ ਨਾਂ ਉੱਤੇ ਪੇਟੈਂਟ ਕਰਵਾਇਆ।
- 1922– ਵਾਸ਼ਿੰਗਟਨ ਵਿੱਚ ਪਹਿਲਾ ਹਵਾਈ ਜਹਾਜ਼ ਉਤਰਿਆ।
- 1925– ਅਮਰੀਕਾ ਦੇ ਸੂਬੇ ਟੈਨੇਸੀ ਨੇ ਕਾਨੂੰਨ ਪਾਸ ਕੀਤਾ ਕਿ ਬਾਈਬਲ ਵਿੱਚ ਇਨਸਾਨ ਦੀ ਰਚਨਾ ਬਾਰੇ (ਆਦਮ ਤੇ ਹਵਾ ਦੀ ਕਹਾਣੀ) ਦੇ ਉਲਟ ਪੜ੍ਹਾਉਣਾ ਜੁਰਮ ਮੰਨਿਆ ਜਾਵੇਗਾ।
- 1940– --ਮੁਸਲਿਮ ਲੀਗ ਨੇ ਆਪਣੇ ਲਾਹੌਰ ਇਜਲਾਸ ਵਿੱਚ ਪਾਕਿਸਤਾਨ ਦਾ ਪਤਾ ਪਾਸ ਕੀਤਾ।
- 1942– ਕ੍ਰਿਪਸ ਮਿਸ਼ਨ, ਸਰ ਸਟੈਫ਼ੋਰਡ ਕ੍ਰਿਪਸ ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇੱਕ ਸਰਕਾਰੀ ਨੁਮਾਇੰਦਾ ਕਮਿਸ਼ਨਦਿੱਲੀ ਪੁੱਜਾ।
- 1942 – ਜਾਪਾਨੀ ਫੌਜ ਨੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ 'ਤੇ ਕਬਜ਼ਾ ਕੀਤਾ।
- 1956– ਪਾਕਿਸਤਾਨ ਨੇ ਆਪਣੇ-ਆਪ ਨੂੰ 'ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ' ਐਲਾਨਿਆ।
- 1957 – ਰੋਮ ਦੀ ਸੁਲਾਹ*1998– ਫ਼ਿਲਮ 'ਟਾਇਟੈਨਿਕ' ਨੇ 10 ਅਕੈਡਮੀ ਐਵਾਰਡ ਹਾਸਲ ਕੀਤੇ।
- 1986 – ਕੇਂਦਰੀ ਰਿਜ਼ਰਵ ਪੁਲਸ ਬਲ ਦੀ ਪਹਿਲੀ ਮਹਿਲਾ ਕੰਪਨੀ ਦਾ ਗਠਨ।
- 2001 – ਪੁਰਾਣੇ ਪੈ ਚੁੱਕੇ ਰੂਸ ਦੇ ਮੀਰ ਪੁਲਾੜ ਕੇਂਦਰ ਨੂੰ ਨਸ਼ਟ ਕੀਤਾ ਗਿਆ।
ਛੁੱਟੀਆਂ
ਸੋਧੋਜਨਮ
ਸੋਧੋ- 1910 – ਸੁਤੰਤਰਤਾ ਸੈਨਾਨੀ ਅਤੇ ਰਾਜਨੇਤਾ ਰਾਮਮਨੋਹਰ ਲੋਹੀਆ ਦਾ ਜਨਮ ਹੋਇਆ।
- 1995- ਵिਰੰਦਰ िਸੰਘ ਦਾਦ (ਸੀਨੀਅਰ ਪ੍ਧਾਨ ਖਾਲਸਾ ਕਾਲਜ ਲੁिਧਆਣਾ ੨੦੧੬ -੨੦੧੮) ਦਾ ਜਨਮ ਹੋਇਆ |
ਮੌਤ
ਸੋਧੋ- 1931 – ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਸੁਖਦੇਵ ਥਾਪਰ ਅਤੇ ਰਾਜਗੁਰੂ ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ਤੇ ਸ਼ਹੀਦ ਨੂੰ ਫ਼ਾਂਸੀ ਦੇ ਦਿੱਤੀ ਗਈ।
- 1938– ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਮੌਤ ਗਈ।
- 1988 – ਪਾਸ਼, ਪੰਜਾਬੀ ਕਵੀ ਦੀ ਮੌਤ।