ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/26 ਮਈ
- 1521 – ਜਰਮਨ ਦੇ ਮਾਰਟਿਨ ਲੂਥਰ ਨੂੰ ਪੋਪ ਦੇ ਕਹਿਣ ਤੇ ਰੋਮਨ ਬਾਦਸ਼ਾਹ ਨੇ ਧਰਮ ਤੋਂ ਇਸ ਕਰ ਕੇ ਖ਼ਾਰਜ ਕਰ ਦਿਤਾ ਕਿ ਉਹ ਪੋਪ ਵਲੋਂ ਪ੍ਰਚਾਰੇ ਜਾਂਦੇ ਧਰਮ ਉੱਤੇ ਕਿੰਤੂ ਕਰਦਾ ਸੀ।
- 1739 – ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਅਤੇ ਇਰਾਨ ਦੇ ਨਾਦਰ ਸ਼ਾਹ ਦੇ ਵਿਚਾਲੇ ਹੋਏ ਸਮਝੌਤੇ ਦੇ ਅਧੀਨ ਅਫਗਾਨਿਸਤਾਨ ਭਾਰਤ ਤੋਂ ਵੱਖ ਹੋ ਗਿਆ ਸੀ।
- 1805 – ਨੈਪੋਲੀਅਨ ਬੋਨਾਪਾਰਟ ਦੀ ਸਪੇਨ ਦੇ ਰਾਜੇ ਵਜੋਂ ਤਾਜਪੋਸ਼ੀ ਹੋਈ। ਇਸ ਤੋਂ ਪਹਿਲਾਂ ਉਂਜ 2 ਦਸੰਬਰ 1804 ਦੇ ਦਿਨ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਵੀ ਕਰਵਾ ਚੁੱਕਾ ਸੀ। ਹੁਣ ਉਹ ਦੋ ਦੇਸ਼ਾਂ ਦਾ ਬਾਦਸ਼ਾਹ ਸੀ।
- 1988 – ਭਾਰਤ ਸਰਕਾਰ ਨੇ ਧਰਮ ਅਤੇ ਸਿਆਸਤ ਨੂੰ ਅੱਡ ਕਰਨ ਬਾਰੇ ਆਰਡੀਨੈਂਸ ਜਾਰੀ ਕੀਤਾ।
- 1999 – ਭਾਰਤੀ ਪੁਲਾੜ ਖੋਜ ਸੰਸਥਾ ਨੇ ਸਫਲਤਾਪੂਰਵਕ ਭਾਰਤ ਜਰਮਨੀ ਅਤੇ ਦੱਖਣੀ ਕੋਰੀਆ ਦੇ ਇਕ-ਇਕ ਉਪਗ੍ਰਹਿ ਨੂੰ ਉਨ੍ਹਾਂ ਦੀਆਂ ਨਿਰਧਾਰਿਤ ਜਮਾਤਾਂ 'ਚ ਸਥਾਪਿਤ ਕੀਤਾ।
- 1908 – ਅਹਿਮਦੀਆ ਲਹਰ ਦੇ ਮੌਢੀ ਮਿਰਜ਼ਾ ਗ਼ੁਲਾਮ ਅਹਿਮਦ ਦਾ ਦਿਹਾਂਤ। (ਜਨਮ 1835)