ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਨਵੰਬਰ
- 1763 – ਸਿਆਲਕੋਟ ਦੀ ਲੜਾਈ: ਸਿੱਖਾਂ ਨੇ ਅਹਿਮਦ ਸ਼ਾਹ ਦੁੱਰਾਨੀ ਦੇ ਜਰਨੈਲ ਜਹਾਨ ਖ਼ਾਨ 'ਤੇ ਹਮਲਾ ਕੀਤਾ।
- 1845 – ਭਾਰਤ ਦੀ ਅਜਾਦੀ ਦੀ ਲੜਾਈ ਦੇ ਕ੍ਰਾਂਤੀਕਾਰੀ ਵਾਸੂਦੇਵ ਬਲਵੰਤ ਫੜਕੇ ਦਾ ਜਨਮ।
- 1846 – ਦੁਨੀਆਂ ਦੀ ਪਹਿਲੀ ਨਕਲੀ ਲੱਤ ਪੇਟੈਂਟ ਕਰਵਾਈ ਗਈ।
- 1929 – ਭਾਰਤੀ ਗਣਿਤ ਮਾਹਰ ਅਤੇ ਮਨੁੱਖੀ ਕੰਪਿਉਟਰ ਸ਼ੁਕੰਤਲਾ ਦੇਵੀ ਦਾ ਜਨਮ।
- 1958 – ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਕਹਾਣੀਕਾਰ ਵਰਿੰਦਰ ਵਾਲੀਆ ਦਾ ਜਨਮ।
- 1967 – ਪੰਜਾਬ ਦੇ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਐਲਾਨ ਕੀਤਾ ਕਿ ਪਹਿਲੀ ਜਨਵਰੀ, 1968 ਤਕ ਪੰਜਾਬੀ ਦਫਤਰਾਂ ਵਿੱਚ ਪੂਰੀ ਤਰ੍ਹਾਂ ਲਾਗੂ ਹੋਵੇਗੀ।
- 2000 – ਭਾਰਤ ਦੇ ਮਨੀਪੁਰ ਕਵਿਤਰੀ, ਨਾਗਰਿਕ ਅਧਿਕਾਰ ਐਕਟਿਵਿਸਟ ਇਰੋਮ ਸ਼ਰਮੀਲਾ ਨੇ ਵਰਤ ਸ਼ੁਰੂ ਕੀਤਾ।