ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਅਪਰੈਲ
- 1669 – ਮੁਗਲ ਸ਼ਾਸਕ ਔਰੰਗਜ਼ੇਬ ਨੇ ਸਾਰੇ ਹਿੰਦੂ ਸਕੂਲਾਂ ਅਤੇ ਮੰਦਰਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ।
- 1756 – ਬੰਗਾਲ ਦੇ ਨਵਾਬ ਅਲੀ ਬਾਰਦੀ ਖਾਨ ਦਾ ਪੋਤਾ ਸਿਰਾਜੁਓਦੌਲਾ ਬੰਗਾਲ ਦਾ ਨਵਾਬ ਬਣਿਆ।
- 1906 – ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਮੌਕੇ 'ਤੇ ਏਥਨਸ 'ਚ ਵਿਸ਼ੇਸ਼ ਓਲੰਪਿਕ ਕਰਾਇਆ ਗਿਆ।
- 1914 – ਦੁਨੀਆ ਦੀ ਪਹਿਲੀ ਰੰਗੀਨ ਫਿਲਮ ਵਰਲਡ ਦਿ ਫਲੇਸ਼ ਐਂਡ ਦਿ ਡੇਵਿਲ ਲੰਡਨ ਵਿਚ ਰਿਲੀਜ਼ ਕੀਤੀ ਗਈ।
- 1965 – ਕਛ ਦੇ ਰਣ ਵਿਚ ਭਾਰਤ-ਪਾਕਿਸਤਾਨ ਯੁੱਧ ਦੀ ਸ਼ੁਰੂਆਤ।
- 1984 – ਭਾਰਤੀ ਥਲ ਸੈਨਾ ਦੇ ਕੈਪਟਨ ਐਚ. ਜੇ. ਸਿੰਘ ਨੇ ਕਸ਼ਮੀਰ ਸਥਿਤ 3340 ਮੀਟਰ ਉੱਚੇ ਬਨੀਹਾਲ ਦਰੇ ਨੂੰ ਹੈਂਗ ਗਲਾਈਡਰ ਰਾਹੀਂ ਪਾਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ।
- 2008 – ਭਾਰਤੀ ਜਲ ਸੈਨਾ ਦਾ ਦਲ ਉੱਤਰੀ ਧਰੁਵ 'ਤੇ ਪਹੁੰਚਿਆ।