ਮੁੱਖ ਸਫ਼ਾ ਮੀਡੀਆ 2024 2020 2019 2018 2017 2016 2015
ਵਿਕੀਪੀਡੀਆ ਏਸ਼ੀਆਈ ਮਹੀਨਾ

ਵਿਕੀਪੀਡੀਆ ਏਸ਼ੀਆਈ ਮਹੀਨਾ ਇਕ ਸਲਾਨਾ ਵਿਕੀਪੀਡੀਆ ਲੇਖ ਬਣਾਉਣ ਵਾਲਾ ਮੁਕਾਬਲਾ ਹੈ ਜੋ ਕਿ ਏਸ਼ੀਆਈ ਵਿਸ਼ਿਆਂ ਤੇ ਅੱਲਗ-ਅੱਲਗ ਭਾਸ਼ਾਵਾਂ ਦੇ ਵਿਕੀਪੀਡੀਆ ਵਿੱਚ ਲੇਖ ਬਣਾਏ ਜਾਂਦੇ ਹਨ। ਹਿੱਸਾ ਲੈਣ ਵਾਲਾ ਹਰ ਭਾਈਚਾਰਾ ਨਵੰਬਰ ਮਹੀਨੇ ਵਿੱਚ ਆਨਲਾਈਨ ਐਡਿਟਾਥਾਨ ਚਲਾਉਂਦਾ ਹੈ। ਇਸ ਵਿੱਚ ਆਪਣੇ ਦੇਸ਼ ਤੋਂ ਇਲਾਵਾ ਏਸ਼ੀਆ ਬਾਰੇ ਲੇਖ ਬਣਾਏ ਜਾਂਦੇ ਹਨ ਜਾਂ ਪੁਰਾਣੇ ਲੇਖਾਂ ਨੂੰ ਵੱਡਾ ਕੀਤਾ ਜਾਂਦਾ ਹੈ। ਇਸ ਵਾਰ ਵੀ ਇਹ ਮੁਕਾਬਲਾ 21 ਨਵੰਬਰ 2024 ਤੋਂ 21 ਦਸੰਬਰ 2024 ਤੱਕ ਕਰਵਾਇਆ ਜਾ ਰਿਹਾ ਹੈ। ਮਹੀਨੇ ਦੇ ਅੰਤ ਵਿਚ ਸਭ ਤੋਂ ਜ਼ਿਆਦਾ ਲੇਖ ਬਣਾਉਣ ਵਾਲੇ ਨੂੰ "ਵਿਕੀਪੀਡੀਆ ਏਸ਼ੀਅਨ ਅੰਬੈਸਡਰ" ਦੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਮੁਕਾਬਲੇ ਦੀ ਪਹਿਲੀ ਦੁਹਰਾਓ 2015 ਵਿੱਚ ਸ਼ੁਰੂ ਹੋਈ ਸੀ ਅਤੇ ਹਰ ਸਾਲ ਲੇਖਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਅਤੇ ਭਾਗੀਦਾਰਾਂ ਨੇ ਵਿਭਿੰਨਤਾ ਅਤੇ ਵਿਸਤਾਰ ਕੀਤਾ ਹੈ। ਪਿਛਲੇ ਸੱਤ ਸਾਲਾਂ ਵਿੱਚ, 5,400 ਤੋਂ ਵੱਧ ਵਿਕੀਪੀਡੀਆ ਸੰਪਾਦਕਾਂ ਦੁਆਰਾ 64 ਭਾਸ਼ਾ-ਵਿਸ਼ੇਸ਼ ਵਿਕੀਪੀਡੀਆ ਵਿੱਚ 56,265 ਤੋਂ ਵੱਧ ਉੱਚ-ਗੁਣਵੱਤਾ ਵਾਲੇ ਲੇਖ ਸ਼ਾਮਲ ਕੀਤੇ ਗਏ ਹਨ।

ਨਿਯਮ

ਸੰਖੇਪ ਵਿਚ: ਏਸ਼ੀਆ ਬਾਰੇ, ਨਵਾਂ ਅਤੇ ਚੰਗੇ ਮਿਆਰ ਵਾਲਾ ਲੇਖ, ਜੋ ਘੱਟੋ-ਘੱਟ 3,000 ਬਾਈਟਸ ਵਾਲਾ ਹੋਵੇ ਅਤੇ ਇਸ ਇਵੈਂਟ ਦੌਰਾਨ ਬਣਿਆ ਹੋਵੇ।

  • ਤੁਸੀਂ ਨਵਾਂ ਲੇਖ ਬਣਾਉਣਾ ਹੈ (ਪੁਰਾਣੇ ਲੇਖ ਵਿੱਚ ਵਾਧਾ ਨਹੀਂ ਕਰਨਾ) ਅਤੇ ਇਹ ਲੇਖ 21 ਨਵੰਬਰ 2024 0:00 ਅਤੇ 21 ਦਸੰਬਰ 2024 23:59 (UTC) ਦੇ ਦਰਮਿਆਨ ਬਣਾਇਆ ਗਿਆ ਹੋਵੇ।
  • ਲੇਖ ਘੱਟੋ-ਘੱਟ 3000 ਬਾਈਟਸ ਦਾ ਹੋਵੇ। (ਫਰਮੇ ਅਤੇ ਜਾਣਕਾਰੀਡੱਬੇ ਤੋਂ ਬਿਨ੍ਹਾਂ)
  • ਲੇਖ ਵਿਕੀ ਨਿਯਮਾਂ ਅਨੁਸਾਰ ਬਣਿਆ ਹੋਵੇ।
  • ਲੇਖ ਵਿੱਚ ਲੋੜੀਂਦੇ ਹਵਾਲੇ ਹੋਣੇ ਚਾਹੀਦੇ ਹਨ ਖ਼ਾਸ ਕਰਕੇ ਲੇਖ ਵਿੱਚ ਮੌਜੂਦ ਵਿਵਾਦਪੂਰਨ ਵਾਕਾਂ ਦੇ ਲਈ।
  • ਲੇਖ ਪੂਰੇ ਤੌਰ ਉੱਤੇ ਮਸ਼ੀਨੀ ਅਨੁਵਾਦ ਨਾ ਹੋਵੇ ਅਤੇ ਸਹੀ ਭਾਸ਼ਾ ਵਿੱਚ ਲਿਖਿਆ ਗਿਆ ਹੋਵੇ।
  • ਲੇਖ ਜਾਣਕਾਰੀ ਭਰਪੂਰ ਹੋਵੇ।
  • ਲੇਖ ਭਾਰਤ ਤੋਂ ਬਿਨਾਂ ਏਸ਼ੀਆ ਦੇ ਮੁਲਕਾਂ ਨਾਲ ਸਬੰਧਿਤ ਹੋਵੇ ਅਤੇ ਇਹ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਹੋ ਸਕਦਾ ਹੈ (ਸੱਭਿਆਚਾਰ, ਭੂਗੋਲ, ਲੋਕ ਆਦਿ)।
  • ਸੰਯੋਜਕ (Organizer) ਦੇ ਬਣਾਏ ਸਫ਼ਿਆਂ ਨੂੰ ਬਾਕੀ ਸੰਯੋਜਕ ਵੇਖਣਗੇ।
  • ਨੋਟ: ਅੰਤ ਉੱਤੇ ਇੱਕ ਮਨੁੱਖੀ ਜੱਜ ਤੈਅ ਕਰੇਗਾ ਕਿ ਕਿਸੇ ਲੇਖ ਨੂੰ ਲੇਖ ਮੰਨਿਆ ਜਾਵੇਗਾ ਕਿ ਨਹੀਂ।
  • ਚਾਰ ਲੇਖ ਹੋਣ ਤੋਂ ਮਗਰੋਂ ਤੁਹਾਨੂੰ ਏਸ਼ੀਆਈ ਭਾਈਚਾਰੇ ਦਾ ਖ਼ਾਸ ਡਿਜ਼ਾਇਨ ਕੀਤਾ ਹੋਇਆ ਪੋਸਟ ਕਾਰਡ ਪ੍ਰਾਪਤ ਹੋਵੇਗਾ।
  • ਏਸ਼ੀਅਨ ਅਬੈਂਸਡਰ ਨੂੰ ਏਸ਼ੀਅਨ ਸਮੁਦਾਇ ਤੋਂ ਹਸਤਾਖ਼ਰ ਕੀਤਾ ਸਰਟੀਫਿਕੇਟ ਅਤੇ ਪੋਸਟ ਕਾਰਡ ਪ੍ਰਾਪਤ ਹੋਵੇਗਾ। ਦੇਖੋ Q&A
  • ਕਿਰਪਾ ਕਰਕੇ ਆਪਣੇ, ਬਣਾਏ ਸਫ਼ੇ ਇਸ ਲਿੰਕ 'ਤੇ ਦਰਜ ਕਰੋ। ਲਿੰਕ ਤੇ ਜਾਣ ਤੋਂ ਬਾਅਦ ਸੱਜੇ ਪਾਸੇ (ਉੱਪਰ) ਲਾਗ ਇਨ ਲਿਖਿਆ ਆਵੇਗਾ, ਸੋ ਪਹਿਲਾਂ ਤੁਸੀਂ ਲਾਗ ਇਨ ਹੋ ਜਾਵੋ। ਤੁਸੀਂ ਇਸ ਸੰਦ (ਟੂਲ) ਦੀ ਭਾਸ਼ਾ ਵਿੱਚ ਵੀ ਤਬਦੀਲੀ ਕਰ ਸਕਦੇ ਹੋ।
  • ਜਦੋਂ ਤੁਸੀਂ ਸਫ਼ਾ ਦਰਜ ਕਰ ਦਿੰਦੇ ਹੋ ਤਾਂ ਸੰਦ (ਟੂਲ) ਉਸ ਸਫ਼ੇ ਵਿੱਚ ਇੱਕ ਫ਼ਰਮਾ ਭਰ ਦੇਵੇਗਾ ਅਤੇ ਇੱਕ ਮਨੁੱਖੀ ਜੱਜ ਤੁਹਾਡੇ ਉਸ ਲੇਖ ਨੂੰ ਜਾਂਚੇਗਾ। ਤੁਸੀਂ ਇਸ ਲਿੰਕ ਤੇ ਜਾ ਕੇ ਵੇਖ ਸਕਦੇ ਹੋ ਕਿ ਤੁਹਾਡਾ ਲੇਖ ਸਵੀਕਾਰ ਕੀਤਾ ਗਿਆ ਹੈ ਜਾਂ ਨਹੀਂ।
  • ਜੇਕਰ ਤੁਹਾਡੇ ਤੋਂ ਉਹ ਟੂਲ ਨਹੀਂ ਖੁੱਲ੍ਹ ਰਿਹਾ ਤਾਂ ਤੁਸੀਂ ਆਪਣੇ ਲੇਖ ਇਸ ਸਫ਼ੇ ਉੱਪਰ ਆਪਣੇ ਨਾਮ ਦੇ ਸਾਹਮਣੇ ਤਰਤੀਬ ਵਿੱਚ ਦਰਜ ਕਰ ਦਿਓ।
  • ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ Q&A ਇਸ ਲਿੰਕ ਤੇ ਜਾ ਕੇ ਜਾਂ ਏਸ਼ੀਆਈ ਮਹੀਨੇ ਦਾ ਗੱਲਬਾਤ ਸਫ਼ੇ ਤੇ ਜਾ ਕੇ ਆਪਣਾ ਸਵਾਲ ਕਰ ਸਕਦੇ ਹੋ।

ਆਪਣਾ ਨਾਮ ਦਰਜ ਕਰੋ

ਤੁਸੀਂ ਇਸ ਪ੍ਰਤੀਯੋਗਤਾ ਵਿੱਚ 21 ਦਸੰਬਰ 2024 23:59 (UTC) ਤੱਕ ਕਦੋਂ ਵੀ ਭਾਗ ਲੈ ਸਕਦੇ ਹੋ।

ਭਾਗ ਲੈਣ ਵਾਲਿਆਂ ਦੀ ਸੂਚੀ

ਮੁਕਾਬਲੇ ਲਈ ਭਾਗ ਲੈਣ ਲਈ, ਲੌਗਇਨ ਹੋਣ ਵੇਲੇ # ~~~~ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਨਾਮਾਂ ਦੀ ਸੂਚੀ ਦੇ ਅਖ਼ੀਰ ਵਿੱਚ ਆਪਣੇ ਦਸਤਖ਼ਤ ਸ਼ਾਮਲ ਕਰੋ।

  1. KuldeepBurjBhalaike (Talk) 05:45, 21 ਨਵੰਬਰ 2024 (UTC)[ਜਵਾਬ]
  2. Kamal samaon (ਗੱਲ-ਬਾਤ) 02:41, 23 ਨਵੰਬਰ 2024 (UTC)[ਜਵਾਬ]
  3. Naman Rao (ਗੱਲ-ਬਾਤ) 12:45, 11 ਦਸੰਬਰ 2024 (UTC)[ਜਵਾਬ]
  4. Harry sidhuz (talk) |Contribs) 01:18, 12 ਦਸੰਬਰ 2024 (UTC)[ਜਵਾਬ]
  5. Gill jassu (ਗੱਲ-ਬਾਤ) 09:08, 12 ਦਸੰਬਰ 2024 (UTC)[ਜਵਾਬ]
  6. Nitesh Gill (ਗੱਲ-ਬਾਤ) 06:21, 13 ਦਸੰਬਰ 2024 (UTC)[ਜਵਾਬ]
  7. --Taranpreet Goswami (ਗੱਲ-ਬਾਤ) 08:18, 13 ਦਸੰਬਰ 2024 (UTC)[ਜਵਾਬ]
  8. Charan Gill (ਗੱਲ-ਬਾਤ) 07:25, 13 ਦਸੰਬਰ 2024 (UTC)[ਜਵਾਬ]
  9. Satdeep Gill (ਗੱਲ-ਬਾਤ) 08:14, 13 ਦਸੰਬਰ 2024 (UTC)[ਜਵਾਬ]
  10. --Kaur.gurmel (ਗੱਲ-ਬਾਤ) 08:17, 13 ਦਸੰਬਰ 2024 (UTC)[ਜਵਾਬ]
  11. Meenukusam (ਗੱਲ-ਬਾਤ) 09:05, 13 ਦਸੰਬਰ 2024 (UTC)[ਜਵਾਬ]
  12. Sonia Atwal (ਗੱਲ-ਬਾਤ) 15:11, 13 ਦਸੰਬਰ 2024 (UTC)[ਜਵਾਬ]
  13. Tamanpreet Kaur (ਗੱਲ-ਬਾਤ) 05:54, 14 ਦਸੰਬਰ 2024 (UTC)[ਜਵਾਬ]
  14. Jagmit Singh Brar (ਗੱਲ-ਬਾਤ) 11:45, 14 ਦਸੰਬਰ 2024 (UTC)[ਜਵਾਬ]
  15. Stalinjeet BrarTalk 14:11, 15 ਦਸੰਬਰ 2024 (UTC)[ਜਵਾਬ]
  16. Dugal harpreet (ਗੱਲ-ਬਾਤ) 16:26, 15 ਦਸੰਬਰ 2024 (UTC)[ਜਵਾਬ]

ਲੇਖ ਸੂਚੀ

ਤੁਸੀਂ ਇਸ ਸੂਚੀ ਵਿੱਚੋਂ ਕੋਈ ਵੀ ਲੇਖ ਪੰਜਾਬੀ ਵਿਕੀਪੀਡੀਆ ਤੇ ਬਣਾ ਸਕਦੇ ਹੋ, ਪਰ ਇੱਕ ਵਾਰ ਇਹ ਜ਼ਰੂਰ ਦੇਖ ਲਿਆ ਜਾਵੇ ਕਿ ਉਹ ਏਸ਼ੀਆ ਨਾਲ ਸਬੰਧਤ ਹੈ ਜਾਂ ਨਹੀਂ।

ਜਾਂ

ਲੇਖ ਦਰਜ ਕਰੋ

ਕੀ ਤੁਸੀਂ ਏਸ਼ੀਆਈ ਮਹੀਨੇ ਲਈ ਪੰਜਾਬੀ ਵਿਕੀਪੀਡੀਆ ਵਿੱਚ ਯੋਗਦਾਨ ਪਾਇਆ ਹੈ? ਫਾਊਂਟੇਨ ਟੂਲ ਰਾਹੀਂ ਆਪਣੇ ਯੋਗਦਾਨਾਂ ਨੂੰ ਜਮ੍ਹਾਂ ਕਰੋ, ਅਤੇ ਫਾਊਂਟੇਨ ਟੂਲ ਦੁਆਰਾ ਫਰਮਾ {{WAM talk 2024}} ਆਪਣੇ ਆਪ ਲੇਖ ਦੇ ਗੱਲਬਾਤ ਸਫ਼ਿਆਂ ਵਿੱਚ ਜੋੜਿਆ ਜਾਵੇਗਾ।

ਦਰਜ ਕੀਤੇ ਲੇਖਾਂ ਨੂੰ ਇੱਥੇ ਦੇਖਿਆ ਜਾ ਸਕਦਾ ਹੈ: [1]

ਇਨਾਮ

ਜੋ ਵਰਤੋਂਕਾਰ ਇਸ ਮੁਕਾਬਲੇ ਵਿੱਚ ਸਭਤੋਂ ਵੱਧ ਯੋਗਦਾਨ (ਲੇਖਾਂ ਅਨੁਸਾਰ) ਦੇਵੇਗਾ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਵੇਗਾ, ਜੋ ਇਸ ਪ੍ਰਕਾਰ ਹੈ:

  • ਪਹਿਲਾ ਇਨਾਮ - 3000 ਭਾਰਤੀ ਰੁਪਏ
  • ਦੂਜਾ ਇਨਾਮ - 2000 ਭਾਰਤੀ ਰੁਪਏ
  • ਤੀਜਾ ਇਨਾਮ - 1000 ਭਾਰਤੀ ਰੁਪਏ

(ਨੋਟ: ਇਨਾਮ ਪ੍ਰਾਪਤ ਕਰਨ ਲਈ ਘੱਟੋ-ਘੱਟ 15 ਲੇਖ ਦਰਜ ਕਰਨੇ ਜ਼ਰੂਰੀ ਹਨ ਅਤੇ ਇਨਾਮ ਐਮਾਜਾਨ ਵਾਊਚਰ ਦੇ ਰੂਪ ਵਿੱਚ ਦਿੱਤਾ ਜਾਵੇਗਾ।)

ਜਿਊਰੀ

ਜਿਊਰੀ ਲਈ ਇੱਛੁਕ ਵਰਤੋਂਕਾਰ ਆਪਣਾ ਨਾਮ ਸੰਯੋਜਕ ਕੋਲ ਦਰਜ ਕਰਵਾ ਸਕਦੇ ਹਨ।

ਸੰਯੋਜਕ

ਪਿਛਲੇ ਐਡੀਸ਼ਨ

ਉਪਯੋਗੀ ਲਿੰਕ

ਮਾਨਤਾ