ਵੱਧ-ਉਪਜ ਵਾਲੀਆਂ ਕਿਸਮਾਂ

ਖੇਤੀਬਾੜੀ ਵਿੱਚ ਫਸਲਾਂ ਦੀ ਉੱਚੀ ਉਪਜ ਜਾਂ ਵੱਧ ਝਾੜ ਦੇਣ ਵਾਲੀਆਂ ਕਿਸਮਾਂ (ਐਚ.ਵਾਈ.ਵੀ.) (ਅੰਗਰੇਜ਼ੀ ਵਿੱਚ: High-Yielding Varieties) ਆਮ ਤੌਰ ਤੇ ਰਵਾਇਤੀ ਕਿਸਮਾਂ ਨਾਲੋਂ ਹੇਠਾਂ ਦਿੱਤੇ ਗੁਣਾਂ ਦੇ ਮੇਲ ਦੇ ਫ਼ਰਕ ਨਾਲ ਦਰਸਾਈਆਂ ਜਾਂਦੀਆਂ ਹਨ:

  • ਪ੍ਰਤੀ ਏਰੀਆ (ਹੈਕਟੇਅਰ) ਵਧੇਰੇ ਫਸਲ ਦਾ ਝਾੜ
  • ਬੌਣਾਪਣ
  • ਖਾਦ ਪ੍ਰਤੀ ਸੁਧਰੀ ਪ੍ਰਤਿਕ੍ਰਿਆ
  • ਸਿੰਚਾਈ ਅਤੇ ਖਾਦ 'ਤੇ ਵਧੇਰੇ ਨਿਰਭਰਤਾ - ਵੇਖੋ ਸੰਘਣੀ ਖੇਤੀ
  • ਜਲਦੀ ਪੱਕਣਾ
  • ਬਹੁਤ ਸਾਰੀਆਂ ਬਿਮਾਰੀਆਂ ਤੋਂ ਰੋਧਕ ਹੋਣਾ
  • ਉੱਚ ਗੁਣਵੱਤਾ ਅਤੇ ਮਾਤਰਾ ਵਾਲੀਆਂ ਫ਼ਸਲਾਂ ਦੀ ਪੈਦਾਵਾਰ

ਜਿਆਦਾ ਮਹੱਤਵਪੂਰਨ ਐਚ.ਵਾਈ.ਵੀ (ਉੱਚ-ਉਪਜ ਵਾਲੀਆਂ ਕਿਸਮਾਂ) ਕਣਕ, ਮੱਕੀ, ਸੋਇਆਬੀਨ, ਚਾਵਲ, ਆਲੂ ਅਤੇ ਕਪਾਹ ਦੀਆਂ ਫਸਲਾਂ ਵਿਚਕਾਰ ਲੱਭੇ ਜਾ ਸਕਦੇ ਹਨ।

ਐਚ.ਵਾਈ.ਵੀਜ਼ (ਉੱਚ-ਉਪਜ ਵਾਲੀਆਂ ਕਿਸਮਾਂ) 1960 ਦੇ ਦਹਾਕੇ ਵਿੱਚ ਪ੍ਰਸਿੱਧ ਹੋਈਆਂ ਅਤੇ ਹਰੀ ਕ੍ਰਾਂਤੀ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ, ਹਾਲਾਂਕਿ ਇਨ੍ਹਾਂ ਦੀਆਂ ਜੱਦੀ ਜੜ੍ਹਾਂ ਪੁਰਾਣੀਆਂ ਹੋ ਸਕਦੀਆਂ ਹਨ।[1]

ਹਵਾਲੇ

ਸੋਧੋ
  1. "High-yielding varieties of wheat and rice in the less-developed nations". Agriculture and Environment. 1. 1974. doi:10.1016/0304-1131(74)90052-6.

ਇਹ ਵੀ ਵੇਖੋ

ਸੋਧੋ
  • ਜੈਨੇਟਿਕ ਪ੍ਰਦੂਸ਼ਣ

ਬਾਹਰੀ ਲਿੰਕ

ਸੋਧੋ