ਸਭਿਆਚਾਰ ਦੇ ਅਧਿਐਨ ਦੇ ਸਰੋਤ
[1]ਹੁਣ ਤੱਕ ਦੇ ਅਧਿਐਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੱਭਿਆਚਾਰ ਮਨੁੱਖ ਦੀ ਜ਼ਿੰਦਗੀ ਦਾ ਕੋਈ ਇਕ ਪੱਖ ਨਹੀ, ਸਗੋਂ ਇਸ ਦੀ ਸਮੁੱਚੀ ਹੋਂਦ ਨਾਲ ਸੰਬੰਧਤ ਹੈ। ਇਸ ਲਈ ਸੱਭਿਆਚਾਰ ਦੇ ਅਧਿਐਨ ਦੇ ਸਰੋਤ ਵੀ ਮਨੁੱਖਾਂ ਜੀਵਨ ਅਤੇ ਸਰਗਰਮੀ ਦੇ ਕਿਸੇ ਇਕ ਅੱਧ ਪੱਖ ਤੱਕ ਸੀਮਤ ਨਹੀਂ ਹੋ ਸਕਦੇ। ਸੱਭਿਆਚਾਰ ਦਾ ਅਧਿਐਨ ਸਮੁੱਚੀ ਮਨੁੱਖਾਂ ਜ਼ਿੰਦਗੀ ਨੂੰ ਆਪਣੀ ਲਪੇਟ ਵਿੱਚ ਲਏ ਤੋਂ ਬਿਨਾਂ ਸਾਰਥਕ ਸਿੱਟੇ ਨਹੀ ਕੱਢ ਸਕਦਾ।
ਪਰ ਸਮੱਸਿਆ ਨੂੰ ਇਸ ਤਰਾਂ ਨਾਲ ਪੇਸ਼ ਕਰਨਾ ਸ਼ਾਇਦ ਸਾਨੂੰ ਸਪਸ਼ਟਤਾ ਨਾ ਦੇ ਸਕੇ। ਵਧੇਰੇ ਚੰਗਾ ਹੋਵੇਗਾ ਕਿ ਅਸੀਂ ਹੁਣ ਤੱਕ ਹੋਏ ਕੁੱਝ ਕੰਮਾਂ ਉਤੇ ਨਜ਼ਰ ਮਾਰੀਏ ਅਤੇ ਉਨ੍ਹਾਂ ਦੇ ਆਧਾਰ ਉੱਤੇ ਕੋਈ ਸਿੱਟੇ ਕੱਢੀਏ। ਇਹਨਾਂ ਤੋਂ ਐਸੇ ਵਿਗਿਆਨਾਂ ਅਤੇ ਗਿਆਨ ਖੇਤਰਾਂ ਦਾ ਵੀ ਸੰਕੇਤ ਮਿਲ ਸਕੇਗਾ, ਜਿਹੜੇ ਨਾ ਸਿਰਫ ਸੱਭਿਆਚਾਰ ਦੇ ਅਧਿਐਨ ਲਈ ਅੰਤਰ-ਦ੍ਰਿਸ਼ਟੀਆਂ ਹੀ ਪ੍ਰਦਾਨ ਕਰਦੇ ਹਨ ਸਗੋਂ ਜਿਨ੍ਹਾਂ ਖੇਤਰਾਂ ਵਿੱਚ ਹੋਏ ਅਧਿਐਨ ਅਸਲ ਵਿੱਚ ਸੱਭਿਆਚਾਰ ਦੇ ਹੀ ਕਿਸੇ ਪੱਖ ਜਾ ਅੰਗ ਦੇ ਅਧਿਐਨ ਹੁੰਦੇ ਹਨ।
ਜਿਵੇਂ ਕਿ ਪਹਿਲਾ ਦਸਿਆ ਜਾ ਚੁੱਕਾ ਹੈ, ਮਾਨਵ-ਵਿਗਿਆਨ ਦਾ ਸਾਰਾ ਵਿਸ਼ਾ ਹੀ ਮਨੁੱਖੀ ਸਭਿਆਚਾਰ ਹੈ। ਨਿਰੋਲ ਮਾਨਵ-ਵਿਗਿਆਨ ਵਜੋਂ ਜਿਸ ਨੂੰ ਭੌਤਿਕ ਮਾਨਵ-ਵਿਗਿਆਨ ਵੀ ਕਿਹਾ ਜਾਂਦਾ ਹੈ, ਇਹ ਮਨੁੱਖ ਦੇ ਮੁੱਢਲੇ ਵਿਕਾਸ ਦਾ ਪਸੂ ਸਥਿਤੀ ਤੋਂ ਵਿਕਾਸ ਕਰ ਕੇ ਨਿਸਚਿਤ ਸਰੀਰਕ ਅਤੇ ਹੱਡੀਆਂ ਦੀ ਬਣਤਰ ਵਿਚਲੀਆਂ ਵਿਲੱਖਣ ਤਾਇਆ ਵਾਲੇ ਨਸਲੀ ਸਮੂਹਾਂ ਵਿੱਚ ਵੰਡੇ ਜਾਣ ਤੱਕ ਦਾ ਪਤਾ ਲਗਦਾ ਦੇਂਦਾ ਹੈ। ਸਮਾਜ ਵਿਗਿਆਨ ਦਾ ਵਿਕਾਸ ਲੇਵੀ ਸਤਰਾਸ ਅਨੁਸਾਰ ਇਸ ਲੱਭਤ ਤੋਂ ਹੋਇਆਂ ਕਿ ਸਮਾਜਕ ਜੀਵਨ ਦੇ ਸਾਰੇ ਪੱਖ ਆਰਥਿਕ ਤਕਨੀਕੀ ਰਾਜਨੀਤਕ ਕਾਨੂਨੀ ਸਹੁਜ ਸਾਸਤਰੀ ਅਤੇ ਧਾਰਮਿਕ ਮਿਲ ਕੇ ਇਕ ਉਲੇਖਣੀ ਸਮੁੱਚ ਬਣਾਉਂਦੇ ਹਨ ਅਤੇ ਇਹਨਾਂ ਵਿੱਚੋਂ ਕਿਸੇ ਵੀ ਪੱਖ ਨੂੰ ਉਦੋਂ ਤੱਕ ਨਹੀ ਸਮਝਿਆਂ ਜਾ ਸਕਦਾ, ਜਿਨਾ ਚਿਰ ਤੱਕ ਇਸ ਨੂੰ ਬਾਕੀ ਸਭ ਪੱਖਾਂ ਨਾਲ ਮਿੱਲਾਂ ਕੇ ਨਾ ਦੇਖਿਆ ਜਾਏ। ਇਸੇ ਤਰਾਂ ਦਾ ਨਿਰਣਾ ਲੇਵੀ ਸਤਰਾਸ ਸੱਭਿਆਚਾਰਿਕ ਮਾਨਵ ਵਿਗਿਆਨ ਬਾਰੇ ਦੇਂਦਾ ਹੈ ਕਿ ਸਮਾਜਕ ਜੀਵਨ ਦੇ ਸਾਰੇ ਪੱਖਾਂ ਵਿਚਲੇ ਅੰਤਰ ਸੰਬੰਧਾਂ ਦਾ ਸਿਸਟਮ ਸਭਿਆਚਾਰ ਦੇ ਪ੍ਰਸਾਰ ਵਿੱਚ ਵਧੇਰੇ ਮਹੱਤਵਪੂਰਨ ਭੂਮਿਕਾ ਨਿਭਾਉਦਾ ਹੈ ਜੋ ਕਿ ਉਹਨਾਂ ਵਿੱਚੋਂ ਕੋਈ ਇਕ ਪੱਖ ਵੱਖਰੇ ਤੌਰ ਉਤੇ ਲਿਆ ਨਹੀਂ ਨਿਭਾਉਂਦਾ। ਇਸ ਕਰਕੇ ਉਹ ਮਾਨਵ ਵਿਗਿਆਨ ਦੀ ਪੜਾਈ ਭੂਗੋਲ, ਮਨੋਵਿਗਿਆਨ, ਸਮਾਜ ਵਿਗਿਆਨ, ਭਾਸ਼ਾ ਵਿਗਿਆਨ ਅਤੇ ਪੁਰਾਤਤਵ ਵਿਗਿਆਨ ਨਾਲ ਮਿਲਾ ਕੇ ਕਰਨ ਦਾ ਸੁਝਾਅ ਦੇਂਦਾ ਹੈ। ਉਹ ਲੋਕਯਾਨ ਦੇ ਅਧਿਐਨ ਨੂੰ ਵੀ ਮਾਨਵ ਵਿਗਿਆਨ ਦੇ ਇਕ ਪੱਖ ਵਜੋਂ ਹੀ ਲੈਂਦਾ ਹੈ।
ਮਨੋਵਿਗਿਆਨ ਨਾਲ ਸੱਭਿਆਚਾਰ ਦਾ ਸੰਬੰਧ ਮੁੱਖ ਤੌਰ ਉਤੇ ਸਮਾਜਿਕ ਮਨੋਵਿਗਿਆਨ ਰਾਹੀਂ ਹੈ। ਜਿਸ ਦੇ ਅੰਤਰ- ਅਨੁਸਾਸਨੀ ਬਾਰੇ ਦੱਸਦਿਆਂ ਮਨੋਵਿਗਿਆਨੀ ਇਸ ਦਾ ਸੰਬੰਧ ਸੱਭਿਆਚਾਰਿਕ ਮਾਨਵ-ਵਿਗਿਆਨ ਤੋਂ ਇਲਾਵਾ ਮਨੋਵਿਗਿਆਨ, ਮਨੋਚਿਕਿਤਸਾ, ਰਾਜਨੀਤੀ-ਸ਼ਾਸਤਰ, ਅਰਥ-ਸ਼ਾਸਤਰ ਅਤੇ ਸਮਾਜ-ਵਿਗਿਆਨ ਨਾਲ ਜੋੜਦੇ ਹਨ।
ਸੋਵੀਅਤ ਵਿਗਿਆਨੀ ਆਰਨੋਲਦੋਵ, ਰੂਹਾਨੀ ਸੱਭਿਆਚਾਰ ਦੇ ਵਿਗਿਆਨਿਕ ਵਿਸ਼ਲੇਸ਼ਣ ਨੂੰ ਬੇਹੱਦ ਮੁਸ਼ਕਲ ਕਾਰਜ ਦੱਸਦਿਆਂ ਇਸ ਵਾਸਤੇ ਦਰਸ਼ਨ, ਸੁਹਜ-ਸ਼ਾਸਤਰ, ਸਮਾਜ-ਵਿਗਿਆਨ, ਵਿੱਦਿਆ-ਵਿਗਿਆਨ ਅਤੇ ਕਲਾ ਅਧਿਐਨਾਂ ਵਿਚਲੇ ਮਾਹਰਾਂ ਨੂੰ ਆਪਣੇ ਯਤਨ ਸਾਂਝੇ ਕਰਨ ਦੀ ਲੋੜ ਉਤੇ ਜ਼ੋਰ ਦੇਂਦਾ ਹੈ ਜਦ ਕਿ ਇਸ ਪੁਸਤਕ ਵਿੱਚ ਇਕ ਹੋਰ ਥਾਂ ਉਤੇ ਉਹ ਲਿਖਦਾ ਹੈ : "ਜਦੋਂ ਅੱਜ ਅਸੀਂ ਸੱਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਥਾਂ ਉੱਤੇ ਸਾਡੇ ਮਨ ਵਿੱਚ ਕੰਮ ਅਤੇ ਜਨਤਕ ਕੰਟਰੋਲ ਦੇ ਉੱਚੇ ਮਿਆਰ ਦੀ, ਮਨੁੱਖੀ ਸੰਬੰਧਾਂ ਦੇ ਉੱਚੇ ਮਿਆਰ ਦੀ, ਸਮਾਜਕ ਰਚਣੇਈ ਕੰਮ ਦੀ ਅਤੇ ਜਨਤਕ ਵਿਹਾਰ ਦੀ ਗੱਲ ਹੁੰਦੀ ਹੈ। ਇਸ ਕਥਨ ਦਾ ਸੰਕੇਤ ਮੁੱਖ ਤੌਰ ਉੱਤੇ ਪਦਾਰਥਕ ਸੱਭਿਆਚਾਰ ਅਤੇ ਇਸ ਨਾਲ ਸੰਬੰਧਤ ਵਰਤਾਰਿਆਂ ਵੱਲ ਹੈ, ਜਿਸ ਵਿੱਚ ਵਿਗਿਆਨ, ਆਰਥਿਕਤਾ, ਸਮਾਜਿਕ ਸੰਸਥਾਵਾਂ, ਵਿੱਦਿਆ ਅਤੇ ਨੈਤਿਕਤਾ ਆ ਜਾਂਦੇ ਹਨ।
ਸੱਭਿਆਚਾਰ ਦਾ ਖੇਤਰ ਏਨਾ ਵਿਸ਼ਾਲ ਹੋਣ ਕਰਕੇ ਹੁਣ ਇਸ ਦਾ ਵੀ ਵੱਖੋ ਵੱਖਰੀਆਂ ਸ਼ਾਖਾ ਵਿੱਚ ਵੰਡਿਆ ਜਾਣਾ ਸ਼ੁਰੂ ਹੋ ਗਿਆ ਹੈ। ਇਹੋ ਜਿਹੀ ਇਕ ਸਾਖ ਸਭਿਆਚਾਰ ਭੂਗੋਲ ਹੈ ਜਿਸ ਵਿੱਚ ਸੱਭਿਆਚਾਰਿਕ ਅੰਸ਼ਾਂ ਦੇ ਭੂਗੋਲਿਕ ਪਸਾਰ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਅਧਿਐਨ ਨਾਲ ਸੰਬੰਧਤ ਅਨੁਸ਼ਾਸਨਾਂ ਵਿੱਚ ਨੋਬਲ ਅਤੇ ਦੱਤ ਇਹਨਾਂ ਨੂੰ ਗਿਣਾਉਂਦੇ ਹਨ : ਇਤਿਹਾਸ, ਪੁਰਾਤਤਵ ਵਿਗਿਆਨ, ਸਮਾਜ ਵਿਗਿਆਨ, ਮਾਨਵ ਵਿਗਿਆਨ ਅਰਥ ਵਿਗਿਆਨ ਭਾਸ਼ਾ ਵਿਗਿਆਨ, ਮਾਨਵਿਕੀ ਸਾਸਤਰ ਸਾਹਿਤ ਦਰਸ਼ਨ ਅਤੇ ਕੋਮਲ ਕਲਾਵਾਂ ਆਦਿ ।
ਸਭਿਆਚਾਰ ਦੇ ਅਧਿਐਨ ਦਾ ਇਹ ਅੰਤਰ ਅਨੁਸਾਸਨੀ ਖ਼ਾਸਾ ਏਨਾ ਬਲਵਾਨ ਹੈ ਕਿ ਸੀਮਤ ਮੰਤਵ ਵਾਲੇ ਅਧਿਐਨ ਵੀ ਇਕ ਤੋਂ ਵੱਧ ਅਨੁਸ਼ਾਸਨਾਂ ਨੂੰ ਆਪਣੀ ਲਪੇਟ ਵਿੱਚ ਲਏ ਤੋਂ ਬਿਨਾਂ ਗੁਜ਼ਾਰਾ ਨਹੀਂ ਕਰ ਸਕਦੇ। ਕਿ੍ਰਸਟੋਫਰ ਕਾਡਵੈਲ ਦੀਆਂ ਦੋ ਪੁਸਤਕਾਂ ਮਰ ਰਹੇ ਸਭਿਆਚਾਰ ਦਾ ਅਧਿਐਨ ਅਤੇ ਮਰੇ ਰਹੇ ਸਭਿਆਚਾਰ ਦਾ ਹੋਰ ਅਧਿਐਨ ਬੁਰਜੁਆ ਸਭਿਆਚਾਰ ਦੇ ਰੂਹਾਨੀ ਨਿਘਾਰ ਦਾ ਵਿਸ਼ਲੇਸ਼ਣ ਕਰਦੀਆਂ ਹਨ, ਤਾਂ ਵੀ ਇਹਨਾਂ ਵਿੱਚ ਸਾਹਿਤ, ਧਰਮ, ਸੁਹਜ ਸਾਸਤਰ, ਇਤਿਹਾਸ, ਮਨੋਵਿਗਿਆਨ, ਫ਼ਲਸਫ਼ੇ ਨੈਤਿਕਤਾ ਆਦਿ ਦੇ ਖੇਤਰਾਂ ਦਾ ਅਧਿਐਨ ਪੇਸ਼ ਕੀਤਾ ਗਿਆ ਹੈ। ਇਸੇ ਤਰਾਂ ਸਭਿਆਚਾਰ ਦੇ ਅਧਿਐਨ ਦਾ ਕੇਂਦਰੀ ਮੰਤਵ ਭਾਵੇਂ ਕੋਈ ਇਕ ਹੀ ਹੋਵੇ, ਤਾਂ ਵੀ ਇਸ ਦੀ ਪਹੁੰਚ ਸਰਬ-ਪੱਖੀ ਅਧਿਐਨ ਦਾ ਕੇਂਦਰੀ ਮੰਤਵ ਭਾਵੇਂ ਕੋਈ ਇਕ ਹੀ ਹੋਵੇ, ਤਾਂ ਵੀ ਇਸ ਦੀ ਸਰਬ-ਪੱਖੀ ਹੋਵੇਗੀ। ਰੇਮੰਡ ਵਿਲੀਅਮਜ ਵੱਲੋਂ ਕੀਤੇ ਗਏ ਅਧਿਐਨ ਇਸ ਪੱਖੋਂ ਚਾਨਣਾ ਪਾਉਂਦੇ ਹਨ। ਉਸ ਦੀ ਪੁਸਤਕ ਕਲਚਰ ਸਭਿਆਚਾਰ ਦੇ ਸਮਾਜ ਵਿਗਿਆਨ ਨੂੰ ਪੇਸ਼ ਕਰਦੀ ਹੈ, ਪਰ ਇਸ ਉਹ ਸਮਾਨਯ ਸਮਾਜ ਵਿਗਿਆਨੀ ਤੋਂ ਇਲਾਵਾ ਇਤਿਹਾਸ, ਵੱਖ ਵੱਖ ਕਲਾਵਾਂ ਦੇ ਇਤਿਹਾਸ ਸਾਹਿਤਆਲੋਚਨਾ ਚਿਹਨ ਵਿਗਿਆਨੀ ਰਾਜਨੀਤੀ ਸਾਸਤਰ ਅਤੇ ਅਰਥ ਵਿਗਿਆਨ ਦੀ ਸਹਾਇਤਾ ਲੈਂਦਾ ਹੈ। ਆਪਣੀ ਪੁਸਤਕ ਕਲਚਰ ਐਡ ਸੁਸਾਇਟੀ ਵਿੱਚ ਉਹ ਅੰਗਰੇਜ਼ੀ ਸਾਹਿਤ ਵਿੱਚ ਸਭਿਆਚਾਰ ਦੇ ਸੰਕਲਪ ਦੇ ਵਿਕਾਸ ਨੂੰ ਲੈਦਾ ਹੈ। ਇਸ ਵਿੱਚ ਉਹ ਜਿਹੜੇ ਪੰਜ ਕੁੰਜੀਵਤ ਸ਼ਬਦਾਂ ਦਾ ਵਰਣਨ ਕਰਦਾ ਹੈ ਉਹ ਹਨ : ਸਨਅਤ, ਲੋਕ-ਤੰਤਰ ਜਮਾਤ, ਕਲਾ ਅਤੇ ਸਭਿਆਚਾਰ ਇਹ ਪੰਜੇ ਸ਼ਬਦ ਹੀ ਵੱਖ ਵੱਖ ਅਨੁਸ਼ਾਸਨਾਂ ਨਾਲ ਸੰਬੰਧਤ ਹਨ, ਜਦ ਕਿ ਬੁਨਿਆਦੀ ਮਸਾਲਾ ਅੰਗਰੇਜ਼ੀ ਸਾਹਿਤ ਵਿੱਚੋਂ ਲਿਆ ਗਿਆ ਹੈ। ਆਪਣੀ ਪੁਸਤਕ ਦਾ ਲਾਗ ਰੈਵੋਲਿਸਨ ਵਿੱਚ ਉਹ ਫਿਰ ਮੁੱਖ ਤੌਰ ਉਤੇ ਅੰਗਰੇਜ਼ੀ ਸਾਹਿਤ ਨੂੰ ਹੀ ਸਰੋਤ ਵਜੋਂ ਲੈਂਦਾ ਹੈ। ਪਰ ਸਮੁੱਚੇ ਸੱਭਿਆਚਾਰਿਕ ਅਮਲ ਦੇ ਵਿਸ਼ਲੇਸ਼ਣ ਦਾ ਕੇਂਦਰੀ ਨੁਕਤਾ ਲੋਕ-ਤੰਤਰ ਦੇ ਸੰਕਲਪ ਦਾ ਜਨਮ ਅਤੇ ਵਿਕਾਸ ਹੈ, ਜਿਸ ਨੂੰ ਉਹ ਲੰਮੇ ਇਨਕਲਾਬ ਦਾ ਨਾਂ ਦੇਂਦਾ ਹੈ। ਇਸ ਨੂੰ ਉਹ ਸਨਅਤੀ ਇਨਕਲਾਬ ਅਤੇ ਸੱਭਿਆਚਾਰਿਕ ਇਨਕਲਾਬ ਦੇ ਵਿਕਾਸ ਦੇ ਨਾਲ ਮਿਲਾ ਕੇ ਦੇਖਦਾ ਹੈ। ਇਸੇ ਸੰਦਰਭ ਵਿੱਚ ਉਹ ਕੁਝ ਸਾਹਿਤ ਰੂਪ ਦਾ ਸਾਹਿਤ ਵਿੱਚ ਲਏ ਜਾ ਰਹੇ ਕੁਝ ਵਿਸ਼ਿਆਂ ਦਾ ਅਤੇ ਯਥਾਰਥਵਾਦ ਦਾ ਅਧਿਐਨ ਕਰਦਾ ਹੈ। ਆਪਣੀ ਪੁਸਤਕ ਕਮਿਉਨੀਕੇਸਨਜ ਵਿੱਚ ਉਹ ਇੰਗਲੈਂਡ ਦੇ ਅਖ਼ਬਾਰਾਂ, ਰਸਾਲਿਆਂ, ਰੇਡਿੳ ਅਤੇ ਟੈਲੀਵੀਜ਼ਨ ਸੰਖੇਪ ਵਿੱਚ ਮਾਪ ਮੀਡੀਆ ਦਾ ਵਿਸ਼ਲੇਸ਼ਣ ਕਰਦਿਆਂ ਇਸ ਦੀ ਸਿਆਸਤ ਅਤੇ ਆਰਥਿਕਤਾ ਉਤੇ ਚਾਨਣਾ ਪਾਉਂਦਾ ਹੈ ਇਸ ਦਾ ਸਮਾਜ ਅਤੇ ਸਭਿਆਚਾਰ ਉਤੇ ਪ੍ਰਭਾਵ ਉਲੀਕਦਾ ਹੈ ਅਤੇ ਵੱਖੋ ਵੱਖਰੇ ਸਭਿਆਚਾਰਕ ਪਹਿਲੂਆਂ ਨਾਲ ਇਸ ਦਾ ਸੰਬੰਧ ਜੋੜਦਾ ਹੈ।
ਗੁਰਬਖਸ਼ ਸਿੰਘ ਫਰੈਂਕ ਨੇ ਵਿਗਿਆਨਕਾਂ ਦੀਆਂ ਪ੍ਰੀਭਾਸ਼ਾਵਾਂ ਨੂੰ ਨਿਖੇੜਦੇ ਹੋਏ ਹੇਠ ਲਿਖੇ ਸਭਿਆਚਾਰ ਦੇ ਅਧਿਐਨ ਖੇਤਰ ਨਿਸ਼ਚਿਤ ਕੀਤੇ ਹਨ:
- ਮਾਨਵ ਵਿਗਿਆਨ ਵੱਲ ਇਸ ਦੇ ਸਾਰੇ ਪਸਾਰਾਂ ਵਿੱਚ।
- ਸਮਾਜ-ਵਿਗਿਆਨ, ਖ਼ਾਸ ਕਰਕੇ ਸਮਾਜਕ ਸੰਸਥਾਵਾਂ ਅਤੇ ਸਮਾਜਕ ਸਿਧਾਂਤ ਵੱਲ।
- ਮਨੋਵਿਗਿਆਨ ਖ਼ਾਸ ਕਰਕੇ ਸਮਾਜਕ ਮਨੋਵਿਗਿਆਨ ਵੱਲ।
- ਇਤਿਹਾਸ ਵੱਲ ਕਿਉਂਕਿ ਇਤਿਹਾਸ ਮਨੁੱਖੀ ਸਮਾਜ ਦੇ ਵਿਕਾਸ ਨੂੰ ਵੱਖੋ ਵੱਖਰੇ ਪੱਧਰਾਂ ਉੱਤੇ ਪੇਸ਼ ਕਰਦਾ ਹੈ।
- ਸਾਹਿਤ ਵੱਲ ਕਿਸੇ ਜਨ-ਸਮੂਹ ਦੀ ਸਮਾਜਕ ਚੇਤਨਾ ਅਤੇ ਕਿਸੇ ਸੱਭਿਆਚਾਰ ਦੀ ਸ੍ਵੈ ਚੇਤਨਾ ਵਜੋਂ।
- ਭਾਸ਼ਾ ਵੱਲ ਕਿਉਂਕਿ ਇਹ ਕਿਸੇ ਸਭਿਆਚਾਰ ਦਾ ਮੁਹਾਫ਼ਜ਼ਖ਼ਾਨਾ ਹੀ ਨਹੀਂ ਹੁੰਦੀ, ਸਗੋਂ ਬਾਹਰਲੇ ਯਥਾਰਥ ਨੂੰ ਗ੍ਰਹਿਣ ਕਰਨ ਦੀ ਵਿਧੀ ਅਤੇ ਗ੍ਰਹਿਣ ਕੀਤੇ ਯਥਾਰਥ ਨੂੰ ਪ੍ਗਟ ਕਰਨ ਦੇ ਪਰਵਰਗਾਂ ਨੂੰ ਵੀ ਪੇਸ਼ ਕਰਦੀ ਹੈ।
- ਭੂਗੋਲ ਵੱਲ ਕਿਸੇ ਸਭਿਆਚਾਰ ਦੇ ਹੋਂਦ-ਚੌਖਟੇ ਵਜੋਂ ਅਤੇ ਸੱਭਿਆਚਾਰਕ ਅੰਸ਼ਾਂ ਦੇ ਪਸਾਰ-ਖੇਤਰ ਜਾਨਣ ਲਈ।
- ਆਰਥਕਤਾ ਵੱਲ ਉਤਪਾਦਨ ਅਤੇ ਪੁਨਰ-ਉਤਪਾਦਨ ਦੇ ਉਹਨਾਂ ਸੰਬੰਧਾਂ ਨੂੰ ਜਾਨਣ ਲਈ ਜਿਹੜੇ ਸਭਿਆਚਾਰਕ ਸਿਰਜਨਾਵਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਮਾਜਕ-ਆਰਥਕ ਦੌਰ ਦੇ ਖਾਸੇ ਨੂੰ ਵੀ ਨਿਸ਼ਚਿਤ ਕਰਦੇ ਹਨ।
- ਲੋਕ-ਸਿਰਜਨਾਵਾਂ, ਪ੍ਗਟਾ-ਵਿਧੀਆਂ ਅਤੇ ਸਮੂਹਿਕ ਚਿੰਤਨ ਦੇ ਢੰਗਾਂ ਵੱਲ ਪਥਰਾਏ ਰੂਪਾਂ ਵਜੋਂ ਵਰਨਣ ਵਾਸਤੇ ਨਹੀਂ ਸਗੋਂ ਨਿਸ਼ਚਿਤ ਸਮੇਂ ਅਤੇ ਸਥਾਨ ਵਿੱਚ ਹੋਂਦ ਰੱਖਦੇ ਜੀਵੰਤ ਪਰੰਪਰਾ ਦੇ ਅੰਸ਼ਾਂ ਵਜੋਂ।
- ਪਦਾਰਥਕ ਸਭਿਆਚਾਰ ਵੱਲ ਨਾ ਸਿਰਫ਼ ਪਦਾਰਥਕ ਵਿਕਾਸ ਦੀ ਪੱਧਰ ਪ੍ਗਟ ਕਰਦੇ ਸਗੋਂ ਪ੍ਕਿਰਤੀ ਉੱਪਰ ਮਨੁੱਖ ਦੇ ਅਧਿਕਾਰ ਦੀ ਸੀਮਾ ਦਾ ਅੰਦਾਜ਼ਾ ਦੇਂਦੇ ਅੰਸ਼ਾਂ ਵਜੋਂ।
- ਫਲਸਫ਼ੇ ਵੱਲ ਸੰਸਾਰ -ਦ੍ਰਿਸ਼ਟੀਕੋਣ ਦੇ ਵਿਚਾਰ ਵਜੋਂ।
- ਕਲਾਂ-ਰੂਪਾਂ ਅਤੇ ਉਹਨਾਂ ਦੇ ਇਤਿਹਾਸ ਵੱਲ ਮਨੁੱਖ ਵਲੋਂ ਆਪਣੀਆਂ ਸੁਹਜ-ਸ਼ਕਤੀਆਂ ਸਾਕਾਰ ਕਰਨ ਦੇ ਯਤਨ ਵਜੋਂ।
- ਸਮਾਜਕ, ਧਾਰਮਿਕ ਅਤੇ ਰਾਜਨੀਤਕ ਲਹਿਰਾਂ ਦੇ ਇਤਿਹਾਸ ਵੱਲ ਸਮੂਹਿਕ ਕਾਰਵਾਈ ਵਿੱਚ ਵਿਸ਼ੇਸ਼ ਤਬਕਿਆਂ ਦੀ ਸਹਿਮਤੀ ਦੇ ਪ੍ਗਟਾਅ ਵਜੋਂ ਆਦਿ।
ਸੋ, ਉਪਰ ਗਿਣਵਾਏ ਗਏ ਬਹੁਤ ਸਾਰੇ ਖੇਤਰਾਂ ਨੂੰ ਪੰਜਾਬੀ ਸਭਿਆਚਾਰ ਦੇ ਅਧਿਐਨ ਸਰੋਤ ਵਜੋਂ ਵਰਤਣ ਦਾ ਆਰੰਭ ਕੀਤਾ ਗਿਆ ਹੈ। ਜਿਉਂ-ਜਿਉਂ ਇਹ ਅਧਿਐਨ ਵਿਕਾਸ ਕਰੇਗਾ, ਆਧਾਰ ਸਮੱਗਰੀ ਦੇ ਨਵੇਂ ਸਰੋਤ ਸਾਹਮਣੇ ਆਈ ਜਾਣਗੇ।
ਪੰਜਾਬੀ ਵਿੱਚ ਸਭਿਆਚਾਰ ਨੂੰ ਪੇਸ਼ ਕਰਨ ਦੀ ਪਹਿਲੀ ਕੋਸ਼ਿਸ਼ ਸਰਧਾ ਰਾਮ ਫਲੋਰੀ ਦੀ ਪੁਸਤਕ ਪੰਜਾਬੀ ਬਾਤ-ਚੀਤ ਸਮਝੀ ਜਾਣੀ ਚਾਹੀਦੀ ਹੈ, ਜਿਹੜੀ ਭਾਸ਼ਾ ਸਿਖਲਾਈ ਨੂੰ ਸਾਧਨ ਬਣਾ ਕੇ ਪੰਜਾਬੀ ਸਭਿਆਚਾਰ ਬਾਰੇ ਗਿਆਨ ਦੇਣ ਦਾ ਯਤਨ ਹੈ। ਇਸ ਤੋਂ ਮਗਰੋਂ ਸੰਗ੍ਰਹਿਆਂ ਸੰਕਲਨਾਂ ਆਦਿ ਦਾ ਕੰਮ ਸ਼ੁਰੂ ਹੋਇਆਂ।
ਕੋਈ ਸਮਾਂ ਸੀ ਜਦੋਂ ਪੰਜਾਬੀ ਵਿੱਚ ਲੋਕ ਗੀਤ ਇਕੱਠੇ ਕਰਨਾ ਸੱਭਿਆਚਾਰਿਕ ਅਧਿਐਨ ਦੇ ਖੇਤਰ ਵਿੱਚੋਂ ਇਕ ਸਰਗਰਮੀ ਸੀ। ਇਸ ਦਾ ਮੋਢੀ ਬੇਸਕ ਦੇਵਿੰਦਰ ਸਤਿਆਰਥੀ ਸੀ। ਵੱਖੋ ਵੱਖਰੇ ਲੋਕਾਂ ਵੱਲੋਂ ਕੀਤੇ ਗਏ ਇਹੋ ਜਿਹੇ ਸੰਗ੍ਰਹਿਆਂ ਦੇ ਜਾਂ ਆਪੋ ਆਪਣੀ ਪਹਿਲ ਕਦਮੀ ਨਾਲ ਇਕੱਠੇ ਕੀਤੇ ਗਏ ਲੋਕ ਗੀਤਾਂ ਦੇ ਵਿਸ਼ਲੇਸ਼ਣ ਨਾਲ ਸਭਿਆਚਾਰ ਦੇ ਕੁਝ ਅੰਸ਼ਾਂ ਦੇ, ਪਰ ਖ਼ਾਸ ਕਰਕੇ ਮਨੁੱਖੀ ਸੰਬੰਧਾਂ ਦੇ ਕੁਝ ਵਰਣਨ ਅਤੇ ਵਿਆਖਿਆ ਦੀ ਕੋਸ਼ਿਸ਼ ਕੀਤੀ ਗਈ। ਮਗਰੋਂ ਇਹੋ ਜਿਹੀ ਕੋਸ਼ਿਸ਼ ਨੂੰ ਬੁਝਾਰਤਾਂ,ਅਖਾਉਤਾਂ, ਲੋਕ-ਕਹਾਣੀਆਂ ਤਕ ਵੀ ਲਿਜਾਇਆ ਗਿਆ। ਇਹੋ ਜਿਹੀ ਸਰਗਰਮੀ ਛੇਵੇਂ ਦਹਾਕੇ ਵਿੱਚ ਅਤੇ ਕੁਝ ਸਤਵੇਂ ਦਹਾਕਿਆਂ ਵਿੱਚ ਵੀ ਤੇਜ਼ ਰਹੀ। ਪਰ ਇਹੋ ਜਿਹੇ ਅਧਿਐਨਾਂ ਨੇ ਸਾਡੇ ਸਭਿਆਚਾਰ ਦੀ ਕੋਈ ਗੁਦਵੀ ਅਤੇ ਮਣਾਵੀ ਤਸਵੀਰ ਉਲੀਕਣ ਵਿੱਚ ਸਹਾਇਤਾ ਕੀਤੀ ਹੋਵੇ, ਇਸ ਬਾਰੇ ਸੰਦੇਹ ਹੀ ਹੈ । ਇਹਨਾਂ ਅਧਿਐਨ ਦਾ ਬੁਨਿਆਦੀ ਨੁਕਸ ਇਹੀ ਹੈ ਕਿ ਇਹ ਲੋਕ ਸਾਹਿਤ ਵਿਚਲੇ ਤੱਥ ਨੂੰ ਅੰਤਿਮ ਅਤੇ ਨਿਰਪੱਖ ਸੱਚ ਵਜੋਂ ਲੈਂਦੇ ਹਨ। ਇਹੋ ਜਿਹੇ ਅਧਿਐਨ ਦੇ ਲਾਹੇਵੰਦੇ ਹੋਣ ਲਈ ਇਹ ਗੱਲ ਧਿਆਨ ਵਿੱਚ ਰੱਖੀ ਜਾਣੀ ਜ਼ਰੂਰੀ ਹੁੰਦੀ ਹੈ ਕਿ ਸਾਹਿਤ, ਅਤੇ ਇਸ ਵਿੱਚ ਲੋਕ ਸਾਹਿਤ ਵੀ ਸਾਮਲ ਹੈ ਤਥ ਨੂੰ ਬਿੰਬ ਅਤੇ ਸੰਕਲਪ ਦੀ ਪੱਧਰ ਉਤੇ ਪੇਸ਼ ਕਰਦਾ ਹੈ, ਜਿਨਾਂ ਵਿੱਚੋਂ ਤੱਥ ਪਛਾਣਦਾ ਪੈਦਾ ਹੈ। ਦੂਜੀ ਗੱਲ ਇਸ ਤੱਥ ਨੂੰ ਸਮੇਂ ਅਤੇ ਸ਼ਥਾਨ ਦੀਆ ਸੀਮਾਂ ਵਿੱਚ ਸਥਾਪਤ ਕਰਨਾ ਪੈਦਾ ਹੈ, ਨਹੀਂ ਤਾਂ ਇਹ ਅਰਥ ਨਹੀਂ ਦੇਵੇਗਾ। ਤੀਜੀ ਗੱਲ ਇਸ ਤੱਥ ਦੀ ਵੀ ਪ੍ਰਮਾਣਿਕਤਾ ਨੂੰ ਪਰਖਣ ਦੀ ਲੋੜ ਹੁੰਦੀ ਹੈ ਜਿਹੜੀ ਗੱਲ ਕਿ ਸਮਾਜ ਵਿਗਿਆਨ ਵਿੱਚ ਹੋਏ ਕੰਮ ਦੇ ਨਿਸਚਿਤ ਪੜਾਅ ਦੀ ਅਤੇ ਉਸ ਬਾਰੇ ਗਿਆਨ ਦੀ ਮੰਗ ਕਰਦਾ ਕਰਦੀ ਹੈ। ਅਤੇ ਇਸ ਗੱਲ ਦੀ ਸਾਡੇ ਕੋਲ ਅਜੇ ਵੀ ਘਾਟ ਹੈ।
ਇਹੀ ਘਾਟ ਸਾਡੇ ਸਭਿਆਚਾਰ ਬਾਰੇ ਹੋਏ ਅਧਿਐਨ ਵਿੱਚ ਵੀ ਰੜਕਦੀ ਹੈ ।ਨਹੀਂ ਤਾਂ ਪੰਜਾਬੀ ਵਿੱਚ ਸਭਿਆਚਾਰ ਬਾਰੇ ਮਿਲਦੇ ਕੰਮ ਵਿੱਚ ਸ਼ੁਰੂ ਤੋਂ ਹੀ ਇਸ ਨੂੰ ਕਾਫ਼ੀ ਵਿਸਾਲ ਸੰਕਲਪ ਵਜੋਂ ਲਿਆ ਜਾਂਦਾ ਰਿਹਾ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਵਿਕਾਸ ਸ਼ਖ਼ਸੀਅਤ ਅਤੇ ਸਰਬੰਗੀ ਗਿਆਨ ਨੂੰ ਸਭਿਆਚਾਰ ਦੇ ਮਾਪ ਵਜੋਂ ਪੇਸ਼ ਕੀਤਾ। ਪੰਜਾਬੀ ਸਭਿਆਚਾਰ ਬਾਰੇ ਮਿਲਦੀਆਂ ਪਹਿਲੀਆਂ ਪੁਸਤਕਾਂ ਵਿੱਚ ਇਸ ਨੂੰ ਇਸ ਦੇ ਕੁਝ ਪਸਾਰਾਂ ਵਿੱਚ ਦੇਖਿਆਂ ਗਿਆ ਹੈ ਭੂਗੋਲ, ਇਤਿਹਾਸ, ਭਾਸ਼ਾ, ਸਾਹਿਤ, ਰਹੁਰੀਤਾਂ, ਦਿਨ-ਦਿਹਾਰ, ਵਹਿਮ-ਭਰਮ, ਜਾਤਾਂ-ਗੋਤਾਂ ਆਦਿ। ਜ਼ੋਰ ਫਿਰ ਵੀ ਲੋਕਯਾਨਕ ਸਮੱਗਰੀ ਉਤੇ ਹੈ ਪਰ ਅਧਿਐਨ ਖੇਤਰ ਨੂੰ ਸੀਮਤ ਕਰ ਕੇ ਨਹੀਂ ਵੇਖਿਆਂ ਗਿਆ ਇਹ ਚੰਗੀ ਗੱਲ ਹੈ। ਤਾਂ ਵੀ ਇਹ ਅਧਿਐਨ ਸਭਿਆਚਾਰ ਦੇ ਲੋਕਯਾਨ ਨੂੰ ਹੀ ਪੇਸ਼ ਕਰਦੇ ਹਨ, ਕਿਉਂਕਿ ਇਹ ਪੰਜਾਬੀ ਸਭਿਆਚਾਰਾਂ ਬਾਰੇ ਨਿੱਜੀ ਰਾਵਾਂ ਅਤੇ ਪ੍ਰਚਲਿਤ ਵਿਸ਼ਵਾਸ ਨੂ ਆਧਾਰ ਬਣਾਉਂਦੇ ਹਨ। ਖੋਜ ਦੀ ਪੱਧਰ ਉਤੇ ਮਿਲਦੀ ਓਨੀ ਕੁ ਸਮੱਗਰੀ ਨੂੰ ਵੀ ਨਹੀਂ ਵਰਤਿਆਂ ਗਿਆ ਜਿਨਸੀ ਕੁ ਕਿ ਇਹ ਉਪਲਬਧ ਹੈ। ਅੱਜ ਵੀ ਪੰਜਾਬੀ ਸਭਿਆਚਾਰ ਬਾਰੇ ਲਿਖੀਆਂ ਜਾ ਰਹੀਆਂ ਪੁਸਤਕਾਂ ਵਿੱਚ ਇਹੀ ਦੋਵੇਂ ਪੱਖ ਭਾਰੂ ਹਨ।
ਸੋ ਉੱਪਰ ਗਿਣਵਾਏ ਗਏ ਬਹੁਤ ਸਾਰੇ ਖੇਤਰਾਂ ਨੂੰ ਪੰਜਾਬੀ ਸਭਿਆਚਾਰ ਦੇ ਅਧਿਐਨ ਦੇ ਸਰੋਤ ਵਜੋਂ ਵਰਤਣ ਦਾ ਆਰੰਭ ਕੀਤਾ ਗਿਆ ਹੈ। ਜਿਉਂ-ਜਿਉਂ ਇਹ ਅਧਿਐਨ ਵਿਕਾਸ ਕਰੇਗਾ, ਆਧਾਰ ਸਾਮਗ੍ਰੀ ਦੇ ਨਵੇਂ ਸਰੋਤ ਸਾਹਮਣੇ ਆਈ ਜਾਣਗੇ।
- ↑ ਪੰਜਾਬੀ ਸਭਿਆਚਾਰ, ਸਭਿਆਚਾਰ (2020). ਸਭਿਆਚਾਰ ਤੇ ਪੰਜਾਬੀ ਸਭਿਆਚਾਰ. ਅੰਮਿ੍ਰਤਸਰ: ਵਾਰਿਸ ਸ਼ਾਹ ਫਾੳਡੇਸਨ. ISBN 978-81-7856-365-7.