ਰਾਮਾਇਣ ਵਿੱਚ, ਸਰਮਾ (Sanskrit: सरमा, Saramā) ਵਿਭੀਸ਼ਣ ਦੀ ਪਤਨੀ ਹੈ, ਜੋ ਲੰਕਾ ਦੇ ਰਾਖਸ਼ ਰਾਵਣ ਦਾ ਭਰਾ ਸੀ।[1] ਕਈ ਵਾਰੀ, ਉਸਨੂੰ ਰਾਖਸੀ ਵਜੋਂ ਵੀ ਦਰਸਾਇਆ ਜਾਂਦਾ ਹੈ,[2] ਕਈ ਵਾਰੀ, ਉਸ ਨੂੰ ਗੰਧਰਵਾ (ਸਵਰਗੀ ਨ੍ਰਿਤਕੀਆਂ) ਵੀ ਕਿਹਾ ਜਾਂਦਾ ਹੈ। ਸਾਰੇ ਬਿਰਤਾਂਤ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਸਰਮਾ ਦਾ ਸੀਤਾ, ਜਿਸਨੂੰ ਰਾਵਣ ਨੇ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਲੰਕਾ ਵਿੱਚ ਕੈਦ ਕੀਤਾ ਗਿਆ ਸੀ, ਨਾਲ ਦੋਸਤਾਨਾ ਰਿਸ਼ਤਾ ਸੀ। ਉਸ ਦਾ ਪਤੀ ਜਿਸ ਤਰ੍ਹਾਂ ਰਾਵਣ ਵਿਰੁੱਧ ਲੜਾਈ ਵਿੱਚ ਰਾਮ ਦਾ ਪੱਖ ਲੈਂਦਾ ਹੈ, ਸਰਮਾ ਦਾ ਵਰਤਾਅ ਸੀਤਾ ਪ੍ਰਤੀ ਦਿਆਲੂ ਰਿਹਾ ਅਤੇ ਇਸ ਯੁੱਧ ਵਿੱਚ ਰਾਮ ਦੀ ਸਹਾਇਤਾ ਕਰਦੀ ਹੈ। ਸਰਮਾ ਅਤੇ ਵਿਭੀਸ਼ਣ ਦੀ ਇੱਕ ਧੀ ਸੀ ਜਿਸ ਨੂੰ ਤ੍ਰਿਜਤਾ ਕਿਹਾ ਜਾਂਦਾ ਹੈ।

ਸਰਮਾ (ਰਮਾਇਣ)
Sita with Sarama (right)
ਜਾਣਕਾਰੀ
ਪਤੀ/ਪਤਨੀ(ਆਂ}Vibhishana
ਬੱਚੇTrijata

ਸੀਤਾ ਨਾਲ ਸੰਬੰਧ

ਸੋਧੋ

ਉਹ ਦਾ ਪਹਿਲੀ ਵਾਰ ਮਾਇਆ-ਸਿਰਸਾ ਐਪੀਸੋਡ ਵਿੱਚ ਜ਼ਿਕਰ ਆਉਂਦਾ ਹੈ। ਰਾਵਣ ਅਯੁੱਧਿਆ ਦੇ ਰਾਜਕੁਮਾਰ, ਰਾਮ ਦੀ ਪਤਨੀ ਸੀਤਾ ਨੂੰ ਅਗਵਾ ਕਰ ਲੈਂਦਾ ਹੈ ਅਤੇ ਵਾਰ-ਵਾਰ ਉਸ ਨਾਲ ਵਿਆਹ ਕਰਾਉਣ ਦੀ ਤਾਕੀਦ ਕਰਦਾ ਹੈ, ਹਾਲਾਂਕਿ ਸੀਤਾ ਹਰ ਵਾਰ ਇਨਕਾਰ ਕਰਦੀ ਹੈ। ਰਾਮ ਦੇ ਬਾਂਦਰਾਂ (ਵਾਨਰ) ਦੀ ਫੌਜ ਦੇ ਲੰਕਾ ਵੱਲ ਕੂਚ ਤੋਂ ਬਾਅਦ, ਰਾਵਣ ਨੇ ਆਪਣੇ ਜਾਦੂਗਰ ਵਿਦੂਜਿਹਵਾ ਨੂੰ ਰਾਮ ਦੀ ਮੌਤ ਦੀ ਸੀਤਾ ਨੂੰ ਯਕੀਨ ਦਿਵਾਉਣ ਲਈ ਰਾਮ ਦਾ ਸਿਰ ਅਤੇ ਉਸ ਦੀ ਕਮਾਨ ਬਣਾਉਣ ਲਈ ਕਿਹਾ। ਜਾਦੂਗਰ ਨੇ ਅਸ਼ੋਕ ਵਾਟਿਕਾ ਵਿੱਚ ਸੀਤਾ ਨੂੰ ਮੱਥਾ ਟੇਕਿਆ ਅਤੇ ਸਿਰ ਝੁਕਾਇਆ, ਜਿੱਥੇ ਉਹ ਕੈਦ ਸੀ। ਸੀਤਾ ਰਾਵਣ ਦੀ ਹਾਜ਼ਰੀ ਵਿੱਚ ਆਪਣੇ “ਮਰੇ” ਪਤੀ ਦਾ ਸਿਰ ਵੇਖ ਕੇ ਵਿਰਲਾਪ ਕਰਦੀ ਹੈ। ਜਲਦੀ ਹੀ, ਰਾਵਣ ਆਪਣੇ ਮੰਤਰੀਆਂ ਨਾਲ ਇੱਕ ਮੀਟਿੰਗ ਲਈ ਰਵਾਨਾ ਹੁੰਦਾ ਹੈ ਅਤੇ ਉਸ ਦੇ ਜਾਣ ਤੋਂ ਬਾਅਦ ਸਿਰ ਅਤੇ ਕਮਾਨ ਅਲੋਪ ਹੋ ਜਾਂਦੇ ਹਨ। ਸਰਮਾ ਸੀਤਾ ਦੇ ਕੋਲ ਆਉਂਦੀ ਹੈ ਅਤੇ ਰਾਵਣ ਦੀ ਚਾਲ ਬਾਰੇ ਸੀਤਾ ਨੂੰ ਦੱਸਦੀ ਹੈ। ਉਹ ਕਹਿੰਦੀ ਹੈ ਕਿ ਉਸਨੇ ਰਾਵਣ ਦੀ ਚਾਲ ਨੂੰ ਗੁਪਤ ਰੂਪ ਵਿੱਚ ਦੇਖਿਆ ਅਤੇ ਉਸ ਨੂੰ ਦਿਖਾਇਆ ਗਿਆ ਸਿਰ ਜਾਦੂ ਦੀ ਇੱਕ ਉਪਜ ਸੀ। ਉਹ ਸੀਤਾ ਨੂੰ ਇਹ ਵੀ ਦੱਸਦੀ ਹੈ ਕਿ ਰਾਮ ਸੁਗਰੀਵ ਦੀ ਅਗਵਾਈ ਵਾਲੀ ਆਪਣੀ ਵਾਨਰ-ਸੈਨਾ ਨਾਲ ਲੰਕਾ ਵਿਐਲਐਲ ਕੁਛ ਕਰ ਰਿਹਾ ਹੈ ਅਤੇ ਉਸਨੇ ਰਾਮ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਉਹ ਸੀਤਾ ਨੂੰ ਪੁੱਛਦੀ ਹੈ ਕਿ ਕੀ ਉਹ ਸੀਤਾ ਵਲੋਂ ਰਾਮ ਨੂੰ ਕੋਈ ਸੰਦੇਸ਼ ਦੇ ਸਕਦੀ ਹੈ। ਸਰਮਾ ਰਾਵਣ ਦੀਆਂ ਯੋਜਨਾਵਾਂ ਸੁਣ ਕੇ ਸੀਤਾ ਨੂੰ ਦੱਸਦੀ ਹੈ ਕਿ ਆਪਣੀ ਮਾਂ ਅਤੇ ਬੁੱਧੀਮਾਨ ਬਜ਼ੁਰਗ ਮੰਤਰੀਆਂ ਦੀ ਸਲਾਹ ਦੇ ਬਾਵਜੂਦ ਰਾਵਣ ਨੇ ਸੀਤਾ ਨੂੰ ਰਾਮ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਮਾ ਨੂੰ "ਪਿਆਰਾ ਸਾਥੀ" ਅਤੇ ਸੀਤਾ ਦਾ ਦੋਸਤ ਦੱਸਿਆ ਗਿਆ ਹੈ।[3]

ਹਵਾਲੇ

ਸੋਧੋ
  1. Mani, Vettam (1975). Puranic Encyclopaedia: A Comprehensive Dictionary With Special Reference to the Epic and Puranic Literature. Delhi: Motilal Banarsidass. p. 694. ISBN 0-8426-0822-2.
  2. Venkatesananda p. 358
  3. Bulcke pp. 105–6

ਨੋਟਸ

ਸੋਧੋ
  • Bulcke, Camille (2010). "Sita's Friend Trijata". In Prasāda, Dineśvara (ed.). Rāmakathā and Other Essays. Vani Prakashan. pp. 104–112. ISBN 978-93-5000-107-3.
  • Swami Venkatesananda (1988). The Concise Ramayana of Valmiki. SUNY Press. ISBN 978-0-88706-862-1.
  • Nagar, Shanti Lal (1999). Genesis and Evolution of the Rāma Kathā in Indian Art, Thought, Literature, and Culture: From the Earliest Period to the Modern Times. Vol. 2. B.R. Publishing Company. ISBN 978-81-7646-084-2.