ਨੂਰਮਹਿਲ ਦੀ ਸਰਾਂ ਜਲੰਧਰ ਨੇੜੇ ਨੂਰਮਹਿਲ ਕਸਬੇ ਵਿੱਚ ਬਣੀ ਇੱਕ ਇਤਹਾਸਕ ਇਮਾਰਤ ਦਾ ਨਾਮ ਹੈ। ਪੰਜਾਬੀ ਵਿੱਚ ਇਹ ਸਰਾਂ ਵਿਸ਼ਾਲਤਾ ਅਤੇ ਖ਼ੂਬਸੂਰਤੀ ਦਾ ਪ੍ਰਤੀਕ ਬਣ ਚੁੱਕੀ ਹੈ।[1]

ਨੂਰਮਹਿਲ ਦੀ ਸਰਾਂ

ਇਤਹਾਸ

ਸੋਧੋ

ਇਹ ਸਰਾਂ ਬਾਦਸ਼ਾਹ ਜਹਾਂਗੀਰ (1605-1627) ਦੀ ਬੇਗਮ ਨੂਰ ਜਹਾਂ ਦੇ ਆਦੇਸ਼ ਤੇ 1618 ਵਿੱਚ ਨੂਰ ਮਹਿਲ ਵਿਖੇ ਉਦੋਂ ਦੁਆਬ ਦੇ ਗਵਰਨਰ ਜ਼ਕਰੀਆ ਖਾਂ ਦੀ ਦੇਖ ਰੇਖ ਹੇਠ ਬਣਵਾਈ ਗਈ ਸੀ।[2] ਸਰਾਂ ਦੇ ਪੱਛਮੀ ਦਰਵਾਜ਼ੇ ਉੱਪਰ ਫ਼ਾਰਸੀ ਕਵਿਤਾ ਵਿੱਚ ਲਿਖੇ ਚਾਰ ਬੰਦ ਇਹਦਾ ਸਬੂਤ ਹਨ:

ਅਕਬਰ ਸ਼ਾਹ ਦੇ ਪੁੱਤਰ ਜਹਾਂਗੀਰ ਸ਼ਾਹ ਦੇ ਇੰਸਾਫ਼ (ਭਰੇ) ਰਾਜਕਾਲ ਵਿਚ
ਜਿਸ ਵਰਗਾ ਨਾ ਸੁਰਗ ਨੂੰ, ਨਾ ਧਰਤੀ ਨੂੰ ਕੋਈ ਯਾਦ ਹੈ
ਫਿਲੌਰ ਜ਼ਿਲ੍ਹੇ ਵਿੱਚ ਨੂਰ ਸਰਾਂ ਦੀ ਨੀਂਹ ਰੱਖੀ ਗਈ
ਫ਼ਰਿਸ਼ਤਿਆਂ ਵਰਗੀ ਨੂਰਜਹਾਂ ਬੇਗਮ ਦੇ ਹੁਕਮ ਨਾਲ਼
ਇਹਦੀ ਨੀਂਹ ਰੱਖਣ ਦੀ ਤਾਰੀਖ਼ ਸ਼ਾਇਰ ਨੇ ਖ਼ੁਸ਼ੀ ਨਾਲ਼ (ਇਹਨਾਂ ਲਫਜ਼ਾਂ ਵਿਚ) ਲੱਭੀ:
'ਇਸ ਸਰਾਂ ਦੀ ਨੀਂਹ ਨੂਰਜਹਾਂ ਬੇਗਮ ਨੇ ਰੱਖੀ‘ (1028)
ਇਸ (ਸਰਾਂ) ਦੇ ਪੂਰੀ ਹੋਣ ਦੀ ਤਾਰੀਖ ਅਕ਼ਲ ਨੇ ਇਹਨਾਂ ਲਫਜ਼ਾਂ ਵਿੱਚ ਲੱਭੀ:
'ਇਸ ਸਰਾਂ ਦੀ ਉਸਾਰੀ ਨੂਰਜਹਾਂ ਬੇਗਮ ਨੇ ਕਰਵਾਈ‘ (1030) (ਪੰਜਾਬੀ ਅਨੁਵਾਦ)[1]

ਸਮਰਾਟ ਜਹਾਂਗੀਰ ਤੇ ਨੂਰਜਹਾਂ ਇਧਰ ਤੋਂ ਲੰਘਦੇ ਇੱਥੇ ਠਹਿਰਦੇ ਸਨ। ਭਾਰੀ ਸੁਰੱਖਿਆ ਦਸਤੇ ਇੱਥੇ ਤਾਇਨਾਤ ਰਹਿੰਦੇ ਸਨ। ਪਤਾ ਚਲਦਾ ਹੈ ਕਿ ਬੇਗ਼ਮ ਨੂਰਜਹਾਂ ਨੇ ਆਪਣੇ ਬਚਪਨ ਦਾ ਸਮਾਂ ਇੱਥੇ ਹੀ ਬੀਤਿਆ ਸੀ, ਜਿਸ ਕਰ ਕੇ ਜਹਾਂਗੀਰ ਨੇ ਕੋਟ ਕੋਹੇਨੂਰ ਦਾ ਨਾਂਅ ਬਦਲ ਕੇ ਨੂਰਮਹਿਲ ਰੱਖ ਦਿੱਤਾ ਸੀ।[3] ਨੂਰ ਮਹਿਲ ਦੀ ਸਰਾਂ ਪੰਜਾਬੀ ਵਿੱਚ ਪ੍ਰਚੱਲਤ ਇੱਕ ਮੁਹਾਵਰਾ ਵੀ ਹੈ, ਜੋ ਕਿਸੇ ਦੇ ਅਤਿ ਸੁੰਦਰ ਹੋਣ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀ ਉਸਾਰੀ 1618 ਵਿੱਚ ਸ਼ੁਰੂ ਹੋ ਕੇ 1620 ਵਿੱਚ ਸੰਪੂਰਨ ਹੋਈ। ਇਹ ਤੱਥ ਇਸ ਦੇ ਪੱਛਮੀ ਦਰਵਾਜ਼ੇ ਤੇ ਲੱਗੀ ਸੰਗਮਰਮਰ ਦੀ ਇੱਕ ਸਿਲ ਉੱਤੇ ਫ਼ਾਰਸੀ ਵਿੱਚ ਉੱਕਰਿਆ ਹੋਇਆ ਹੈ।[4] ਇਹ ਸਰਾਂ ਕਸਬਾ ਲੋਹੀਆਂ ਖਾਸ ਨਜ਼ਦੀਕ ਜਲੰਧਰ ਨਕੋਦਰ ਸੜਕ ਤੇ ਸਥਿਤ ਹੈ।1618-20 ਦੌਰਾਨ ਬਾਦਸ਼ਾਹ ਜਹਾਂਗੀਰ ਦੀ ਰਾਣੀ ਨੂਰ ਜਹਾਂ ਨੇ ਇੱਥੇ ਇੱਕ ਸਰਾਂ ਬਣਵਾਈ।ਜੋ ਅੱਜ ਤੱਕ ਪ੍ਰਸਿੱਧ ਹੈ। ਇੱਥੇ ਪੁਰਾਤਨ ਸ਼ਹਿਰ ਕੋਟ ਕਲੂਰ ਯਾਂ ਕਹਿਲੂਰ ਵਸਿਆ ਸੀ ਜੋ ਸੰਨ 1300 ਈ. ਵਿੱਚ ਤਬਾਹ ਹੋ ਗਿਆ। ਇਤਿਹਾਸਕਾਰ ਕਨਿੰਘਮ ਨੂੰ ਪੁਰਾਤਨ ਖੁਦਾਈ ਵਿੱਚ ਇੱਥੇ ਚਾਂਦੀ ਦੇ ਸਿੱਕੇ ਮਿਲੇ ਜਿਸ ਉੱਪਰ ਪੁਰਾਤਨ ਰਾਜਾ ਮਹੀਪਾਲ ਦੇ ਨਿਸ਼ਾਨ ਸਨ।ਇਸ ਨੂੰ ਭਾਰਤੀ ਪੁਰਾਤੱਤਵ ਵਿਭਾਗ ਵੱਲੋਂ ਸੁਰੱਖਸ਼ਤ ਸਰਾਂ ਐਲਾਨਿਆ ਗਿਆ ਹੈ।[5]

ਬਾਹਰੀ ਕੜੀਆਂ

ਸੋਧੋ

https://www.google.com/maps/place/ਨੂਰਮਹਿਲ+ਦੀ+ਸਰਾਂ/@31.092598,75.5944869,3a,75y,90t/data=!3m8!1e2!3m6!1sAF1QipMATcjeo2tss9l1UVRqm9EPV4WRiM53J4tQRFvB!2e10!3e12!6shttps:%2F%2Flh5.googleusercontent.com%2Fp%2FAF1QipMATcjeo2tss9l1UVRqm9EPV4WRiM53J4tQRFvB%3Dw203-h152-k-no!7i3191!8i2393!4m13!1m7!3m6!1s0x391a669a2c09fe7b:0x7b56c2df8a3d4298!2z4Kio4KmC4Kiw4Kiu4Ki54Ki_4KiyLCDgqKrgqbDgqJzgqL7gqKwgMTQ0MDM5!3b1!8m2!3d31.0942615!4d75.5887989!3m4!1s0x391a66992a781045:0xe55060d52141dcce!8m2!3d31.092598!4d75.5944869?hl=pa

ਹਵਾਲੇ

ਸੋਧੋ
  1. 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2015-04-15. Retrieved 2015-02-09. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2009-04-10. Retrieved 2014-01-27. {{cite web}}: Unknown parameter |dead-url= ignored (|url-status= suggested) (help)
  3. http://jalandhar.nic.in/html/cities_towns_nurmahal.htm
  4. ਪੰਜਾਬ ਕੋਸ਼, ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ - ਪੰਨਾ 262
  5. "ਨੂਰਮਹਿਲ - ਪੰਜਾਬੀ ਪੀਡੀਆ". punjabipedia.org. Retrieved 2023-01-23.