ਸ਼ਰਦ ਪੂਰਨਿਮਾ (ਇਹ ਕੁਮਾਰਾ ਪੂਰਨਿਮਾ, ਕੋਜਾਗਿਰੀ ਪੂਰਨਿਮਾ, ਨਾਵੰਨਾ ਪੂਰਨਿਮਾ,[2] ਕੌਮੁਦੀ ਪੂਰਨਿਮਾ ਦੇ ਤੌਰ 'ਤੇ ਵੀ ਜਾਣਿਆ ਹੈ) ਇੱਕ ਵਾਢੀ ਦਾ ਤਿਉਹਾਰ ਹੈ ਜੋ ਅਸ਼ਵਿਨ (ਸਤੰਬਰ ਤੋਂ ਅਕਤੂਬਰ) ਦੇ ਹਿੰਦੂ ਲੂਨਰ ਮਹੀਨੇ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਹ ਮਾਨਸੂਨ ਦੇ ਅੰਤ ਨੂੰ ਦਰਸਾਉਂਦਾ ਹੈ। ਇਸ ਸ਼ੁਭ ਦਿਹਾੜੇ ਸ਼ਿਵ ਪਾਰਵਤੀ, ਰਾਧਾਕ੍ਰਿਸ਼ਨ ਅਤੇ ਲਕਸ਼ਮੀ ਨਰਾਇਣ ਦੀ ਤਰ੍ਹਾਂ ਕਈ ਬ੍ਰਹਮ ਜੋੜੇ ਚੰਦ ਦੇ ਨਾਲ ਪੂਜਾ ਕਰਦੇ ਹਨ ਅਤੇ ਉਨ੍ਹਾਂ ਨੂੰ ਫੁੱਲ ਅਤੇ ਖੀਰ ਭੇਟ ਕਰਦੇ ਹਨ (ਚਾਵਲ ਅਤੇ ਦੁੱਧ ਨਾਲ ਬਣਿਆ ਮਿੱਠਾ ਪਕਵਾਨ)। ਮੰਦਰਾਂ ਵਿਚ ਦੇਵੀ ਦੇਵਤਿਆਂ ਦੇ ਆਮ ਤੌਰ 'ਤੇ ਚਿੱਟੇ ਰੰਗ ਦੇ ਕੱਪੜੇ ਪਹਿਨਾਏ ਜਾਂਦੇ ਹਨ ਜੋ ਚੰਦਰਮਾ ਦੀ ਚਮਕ ਨੂੰ ਜਾਹਿਰ ਕਰਦੇ ਹਨ। ਬਹੁਤ ਸਾਰੇ ਲੋਕ ਇਸ ਦਿਨ ਪੂਰਾ ਦਿਨ ਵਰਤ ਰੱਖਦੇ ਹਨ।

ਸ਼ਰਦ ਪੂਰਨਿਮਾ ਜਾਂ ਕੁਮਾਰਾ ਪੂਰਨਿਮਾ
ਸ਼ਰਦ ਪੂਰਨਿਮਾ ਨੂੰ ਪੂਰਾ ਚੰਨ, 2017
ਕਿਸਮਹਿੰਦੂ
ਮਹੱਤਵਸ਼ਰਦੀ 'ਚ ਆਉਂਦਾ ਹੈ
ਜਸ਼ਨਦੇਵੀ/ਦੇਵਤਿਆਂ ਨੂੰ ਫੁੱਲ, ਮਿਠਾਈਆਂ ਭੇਟ ਕਰਕੇ, ਪੂਜਾ ਕਰਕੇ ਅਤੇ ਗਰਬਾ ਖੇਡ ਕੇ ਮਨਾਇਆ ਜਾਂਦਾ ਹੈ।
ਸ਼ੁਰੂਆਤਪੂਰਾ ਚੰਨ ਦਿਵਸ, ਅਸ਼ਵਿਨ
ਮਿਤੀਅਸ਼ਵਿਨ, ਪੂਰਾ ਚੰਨ
ਬਾਰੰਬਾਰਤਾਸਲਾਨਾ
ਨਾਲ ਸੰਬੰਧਿਤਲਕਸ਼ਮੀ ਵਿਸ਼ਨੂ, ਰਾਧਾਕ੍ਰਿਸ਼ਨ, ਸ਼ਿਵਾ ਪਾਰਵਤੀ, ਚੰਨ

ਇਹ ਦਿਵਸ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੱਖਰੇ ਢੰਗ ਨਾਲ ਮਨਾਇਆ ਜਾਂਦਾ ਹੈ। ਓਡੀਸ਼ਾ ਵਿੱਚ ਇਸ ਦਿਨ ਅਣਵਿਆਹੀਆਂ ਔਰਤਾਂ ਆਪਣੇ ਉੱਚਿਤ ਲਾੜੇ (ਕੁਮਾਰਾ) ਪ੍ਰਾਪਤ ਕਰਨ ਦੇ ਪ੍ਰਸਿੱਧ ਵਿਸ਼ਵਾਸ ਨਾਲ ਵਰਤ ਰੱਖਦੀਆਂ ਹਨ। ਇਸ ਤਿਉਹਾਰ ਦੀ ਸ਼ੁਰੂਆਤ ਸੂਰਜ ਚੜ੍ਹਦਿਆਂ ਹੀ ਕੁੜੀਆਂ, ਪੱਤਿਆਂ ਨਾਲ ਭਰੀ ਹੋਈ 'ਕੁਲਾ' ਨਾਂ ਦੇ ਇਕ ਭਾਂਡੇ ਨਾਲ ਸੂਰਜ ਦੇਵਤੇ ਦਾ ਸੁਆਗਤ ਕਰਨ ਨਾਲ ਸ਼ੁਰੂ ਕਰਦੀਆਂ ਹਨ, ਜਿਸ ਵਿਚ 7 ਫ਼ਲ ਜਿਵੇਂ ਨਾਰਿਅਲ, ਕੇਲਾ, ਖੀਰੇ, ਪਾਨ-ਪੱਤਾ, ਗੰਨਾ, ਅਮਰੂਦ ਹੁੰਦੇ ਹਨ। ਸ਼ਾਮ ਨੂੰ ਉਹ 'ਤੁਲਸੀ' ਦੇ ਪੌਦੇ ਅੱਗੇ ਚੰਦਰਮਾ ਨੂੰ ਭੇਟ ਕਰਨ ਲਈ ਫ਼ਲ, ਦਹੀ ਅਤੇ ਗੁੜ ਨਾਲ ਆਪਣਾ ਵਰਤ ਤੋੜਦੀਆਂ ਹਨ। ਇਸ ਤੋਂ ਬਾਅਦ ਲੜਕੀਆਂ ਪੂਰੇ ਚੰਨ ਦੀ ਰੋਸ਼ਨੀ ਵਿਚ ਗੇਮਾਂ ਖੇਡਦੀਆਂ ਅਤੇ ਗਾਉਂਦੀਆਂ ਹਨ। ਗੁਜਰਾਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਚੰਦਰਮਾ ਪ੍ਰਕਾਸ਼ ਦੀ ਮੌਜੂਦਗੀ ਵਿੱਚ ਗਰਬਾ (ਨਾਚ ਦਾ ਰੂਪ) ਹੁੰਦਾ ਹੈ।

ਕੋਜਾਗਰੀ ਪੂਰਨਿਮਾ ਕੋਜਾਗਰਾ ਵਰਤ ਨਾਲ ਸਬੰਧਿਤ ਹੈ। ਲੋਕ ਇਸ ਵਰਤ ਨੂੰ ਦਿਨ ਦੇ ਵਰਤ ਤੋਂ ਬਾਅਦ ਚੰਨ ਦੀ ਰੌਸ਼ਨੀ ਹੇਠ ਰੱਖਦੇ ਹਨ। ਹਿੰਦੂ ਦੇਵੀ ਲਕਸ਼ਮੀ ਦੀ ਇਸ ਦਿਨ ਮਹੱਤਵਪੂਰਣ ਪੂਜਾ ਕਰਦੇ ਹਨ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਦੇਵੀ ਦਾ ਜਨਮਦਿਨ ਹੁੰਦਾ ਹੈ। [3] ਮੀਂਹ ਦੇ ਦੇਵਤਾ, ਭਗਵਾਨ ਇੰਦਰ ਦੇ ਨਾਲ ਉਨ੍ਹਾਂ ਦੇ ਹਾਥੀ ਅਰਾਵਤ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ਰਦ ਪੂਰਨਿਮਾ ਦੀ ਰਾਤ ਨੂੰ ਰਾਧਾਕ੍ਰਿਸ਼ਨ ਦਾ ਰਸ (ਨਾਚ ਦਾ ਰੂਪ) ਵੀ ਗੋਪੀਆਂ ਦੇ ਨਾਲ ਹੁੰਦਾ ਹੈ। ਇਸ ਬ੍ਰਹਮ ਰਸ ਵਿਚ ਹਿੱਸਾ ਲੈਣ ਲਈ ਭਗਵਾਨ ਸ਼ਿਵ ਨੇ ਗੋਪੇਸ਼ਵਰ ਮਹਾਂਦੇਵ ਦਾ ਰੂਪ ਧਾਰਿਆ ਸੀ। ਇਸ ਰਾਤ ਦੇ ਵੱਖਰੇ ਵੇਰਵੇ ਬ੍ਰਹਮਾ ਪੁਰਾਣ, ਸਕੰਦ ਪੁਰਾਣ ਅਤੇ ਲਿੰਗ ਪੁਰਾਣ ਵਿਚ ਦਿੱਤੇ ਗਏ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਪੂਰਨਮਾਸ਼ੀ ਦੀ ਰਾਤ ਨੂੰ ਦੇਵੀ ਲਕਸ਼ਮੀ ਮਨੁੱਖਾਂ ਦੀਆਂ ਕਿਰਿਆਵਾਂ ਨੂੰ ਵੇਖਣ ਲਈ ਧਰਤੀ 'ਤੇ ਉਤਰੇ ਸਨ।

ਇਹ ਵੀ ਵੇਖੋ

ਸੋਧੋ
  • ਮੱਧ-ਪਤਝੜ ਦਾ ਤਿਉਹਾਰ

ਹਵਾਲੇ

ਸੋਧੋ
  1. "2013 Hindu Festivals Calendar for Bahula, West Bengal, India". Drikpanchang.com. 2013. Retrieved 19 January 2013. 18 Friday Kojagara Puja, Sharad Purnima, Chandra Grahan
  2. Maharashtra State Gazetteers: Ahmednagar. Director of Government Printing, Stationery and Publications, Maharashtra State. 1976. p. 282.
  3. "Sharad Purnima 2017: Laxmi Puja or Kojagiri Purnima Date(Tithi), Significance and Bhog Rituals". NDTV.com. October 5, 2017. but the Laxmi Puja observed on Sharad Purnima is believed to be one of the most significant ones. It is performed on the full moon day in the month of Ashwin in Hindu lunar calendar. Believed to be the birthday of goddess Lakshmi, it is also celebrated as Kunar Purnima or Kojagari Purnima - the harvest festival signifying the end of the monsoon season.

ਬਾਹਰੀ ਲਿੰਕ

ਸੋਧੋ