ਸ਼ਰੀਨ ਭਾਨ (ਜਨਮ 20 ਅਗਸਤ 1976) ਇੱਕ ਭਾਰਤੀ ਪੱਤਰਕਾਰ ਅਤੇ ਨਿਊਜ਼ ਐਂਕਰ ਹੈ।[1] [2] ਉਹ ਸੀ.ਐਨ.ਬੀ.ਸੀ-ਟੀਵੀ 18 ਦੀ ਪ੍ਰਬੰਧਕ ਸੰਪਾਦਕ ਹੈ। ਉਦਾਇਨ ਮੁਖਰਜੀ ਦੇ ਅਹੁਦੇ ਤੋਂ ਹੱਟ ਜਾਣ ਦਾ ਫੈਸਲਾ ਲੈਣ ਤੋਂ ਬਾਅਦ ਸ਼ਰੀਨ ਨੇ 1 ਸਤੰਬਰ 2013 ਤੋਂ ਸੀ ਐਨ.ਬੀ.ਸੀ.ਟੀ.ਵੀ. 18 ਦੇ ਮੈਨੇਜਿੰਗ ਐਡੀਟਰ ਦਾ ਅਹੁਦਾ ਸੰਭਾਲ ਲਿਆ ਸੀ।[3] [4] [5]

ਸ਼ਰੀਨ ਭਾਨ
Shereen Bhan at the India Economic Summit 2009 cropped.jpg
ਭਾਰਤੀ ਆਰਥਿਕ ਸੰਮੇਲਨ 2009 ਵਿਚ ਸ਼ਰੀਨ ਭਾਨ।
ਜਨਮ (1976-08-20) 20 ਅਗਸਤ 1976 (ਉਮਰ 45)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਦਿੱਲੀ ਯੂਨੀਵਰਸਿਟੀ
ਪੁਣੇ ਯੂਨੀਵਰਸਿਟੀ
ਮਾਲਕਸੀ.ਐਨ.ਬੀ.ਸੀ.ਟੀਵੀ-18
ਪੱਤਰਕਾਰ, ਨਿਊਜ਼ ਐਂਕਰ
ਸ਼ੀਰੀਨ ਸਿੰਗਾਪੁਰ ਫਿਨਟੈਕ ਫੈਸਟੀਵਲ 2020 ਵਿਖੇ, ਬਿਲ ਗੇਟਸ ਨਾਲ ਗੱਲਬਾਤ ਦੌਰਾਨ।

ਨਿੱਜੀ ਜੀਵਨਸੋਧੋ

ਉਹ ਕਸ਼ਮੀਰੀ ਹਿੰਦੂ ਪਰਿਵਾਰ ਵਿਚੋਂ ਹੈ।[6] ਉਸਨੇ ਆਪਣੀ ਸਕੂਲ ਦੀ ਪੜ੍ਹਾਈ ਕਸ਼ਮੀਰ ਦੇ ਕੇਂਦਰੀ ਵਿਦਿਆਲਿਆ ਅਤੇ ਏਅਰ ਫੋਰਸ ਬਾਲ ਭਾਰਤੀ ਸਕੂਲ (ਏ.ਐਫ.ਬੀ.ਬੀ.ਐਸ) ਲੋਧੀ ਰੋਡ, ਨਵੀਂ ਦਿੱਲੀ ਤੋਂ ਕੀਤੀ। ਭਾਨ ਨੇ ਸੇਂਟ ਸਟੀਫਨ ਕਾਲਜ, ਦਿੱਲੀ ਤੋਂ ਫਿਲਾਸਫੀ ਦੀ ਡਿਗਰੀ ਅਤੇ ਪੁਣੇ ਯੂਨੀਵਰਸਿਟੀ ਤੋਂ ਕਮਿਊਨੀਕੇਸ਼ਨ ਸਟੱਡੀਜ਼ ਵਿਚ ਮਾਸਟਰ ਦੀ ਡਿਗਰੀ ਹਾਸਿਲ ਕੀਤੀ। ਉਸਨੇ ਫ਼ਿਲਮ ਅਤੇ ਟੈਲੀਵਿਜ਼ਨ ਨੂੰ ਆਪਣੀ ਵਿਸ਼ੇਸ਼ਤਾ ਦਾ ਖੇਤਰ ਬਣਾਇਆ।

ਕਰੀਅਰਸੋਧੋ

ਸ਼ਰੀਨ ਭਾਨ ਕੋਲ ਆਪਣੇ ਕਰੀਅਰ ਦਾ 15 ਸਾਲਾਂ ਦਾ ਤਜ਼ਰਬਾ ਹੈ, ਜਿਨ੍ਹਾਂ ਵਿਚੋਂ 14 ਕਾਰਪੋਰੇਟ, ਨੀਤੀਗਤ ਖ਼ਬਰਾਂ ਅਤੇ ਘਟਨਾਵਾਂ ਨੂੰ ਟਰੈਕ ਕਰਨ ਵਿਚ ਗੁਜ਼ਾਰੇ ਜਿਨ੍ਹਾਂ ਨੇ ਭਾਰਤ ਵਿਚ ਵਪਾਰਕ ਪੱਧਰ ਨੂੰ ਪਰਿਭਾਸ਼ਿਤ ਕੀਤਾ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਥਾਪਰ ਲਈ ਉਸਦੇ ਪ੍ਰੋਡਕਸ਼ਨ ਹਾਊਸ ਇੰਫੋਟੇਨਮੈਂਟ ਟੈਲੀਵਿਜ਼ਨ ਵਿੱਚ ਇੱਕ ਨਿਊਜ਼-ਖੋਜਕਰਤਾ ਵਜੋਂ ਕੰਮ ਕਰਦਿਆਂ ਕੀਤੀ। ਉਹ ਯੂਟੀਵੀ ਦੀਆਂ ਖ਼ਬਰਾਂ ਅਤੇ ਤਾਜ਼ਾ ਮਸਲਿਆਂ ਵਾਲੇ ਹਿੱਸੇ ਵਿਚ ਕੰਮ ਕੀਤਾ। ਉਸਨੇ ਸਟਾਰ ਟੀਵੀ ਲਈ 'ਵੀ ਦ ਪੀਪਲ' ਅਤੇ ਸਬ ਟੀਵੀ ਲਈ 'ਲਾਈਨ ਆਫ਼ ਫਾਇਰ' ਵਰਗੇ ਸ਼ੋਅ ਤਿਆਰ ਕੀਤੇ। ਉਹ ਦਸੰਬਰ 2000 ਵਿਚ ਸੀ.ਐਨ.ਬੀ.ਸੀ-ਟੀਵੀ 18 ਵਿਚ ਸ਼ਾਮਿਲ ਹੋਈ ਸੀ। ਕਾਰੋਬਾਰੀ ਪੱਤਰਕਾਰੀ ਨਾਲ ਆਪਣੇ 14 ਸਾਲਾਂ ਦੀ ਕੋਸ਼ਿਸ਼ ਦੌਰਾਨ ਸ਼ਰੀਨ ਲਗਾਤਾਰ ਦੋ ਸਾਲਾਂ ਲਈ ਨਿਊਜ਼ ਟੈਲੀਵਿਜ਼ਨ ਅਵਾਰਡਾਂ ਵਿੱਚ 'ਬੈਸਟ ਬਿਜ਼ਨਸ ਟਾਕ ਸ਼ੋਅ' ਪੁਰਸਕਾਰ ਪ੍ਰਾਪਤ ਕਰ ਚੁੱਕੀ ਹੈ। ਉਸਨੇ 2005 ਵਿੱਚ ਮੀਡੀਆ ਵਿੱਚ ਪਾਏ ਯੋਗਦਾਨ ਲਈ ‘ਫਿੱਕੀ ਵੂਮਨ ਆਫ ਦ ਈਅਰ’ ਪੁਰਸਕਾਰ ਵੀ ਜਿੱਤਿਆ ਅਤੇ ਵਰਲਡ ਇਕਨਾਮਿਕ ਫੋਰਮ ਵੱਲੋਂ ਉਸ ਨੂੰ ‘ਯੰਗ ਗਲੋਬਲ ਲੀਡਰ’ ਦੇ ਨਾਮ ਵੀ ਦਿੱਤਾ ਗਿਆ। ਉਸਨੇ 2013 ਵਿੱਚ 'ਨਿਊਜ਼ ਟੈਲੀਵਿਜ਼ਨ ਐਵਾਰਡਜ਼' ਵਿਖੇ 'ਸਰਬੋਤਮ ਕਾਰੋਬਾਰੀ ਐਂਕਰ ਪੁਰਸਕਾਰ' ਵੀ ਹਾਸਿਲ ਕੀਤਾ।[7] [8] [9]

ਭਾਨ ਬਹੁਤ ਸਾਰੇ ਯੰਗ ਤੁਰਕਸ, ਇੰਡੀਆ ਬਿਜ਼ਨਸ ਆਵਰ, ਦ ਨੈਸ਼ਨਜ਼ ਬਿਜ਼ਨਸ ਅਤੇਪਾਵਰ ਟਰਕਸ ਵਰਗੇ ਪ੍ਰੋਗਰਾਮਾਂ ਵਿਚ ਐਂਕਰ ਅਤੇ ਨਿਰਮਾਤਾ ਵਜੋਂ ਕੰਮ ਕਰਦੀ ਹੈ।[10] ਉਹ ਸੀ.ਐਨ.ਬੀ.ਸੀ-ਟੀਵੀ 18 ਦੇ ਮੈਨੇਜਿੰਗ ਇੰਡੀਆ ਬ੍ਰੇਨਸਟਾਰਮ ਅਤੇ ਸੀ ਐਨ.ਬੀ.ਸੀ. ਇੰਡਸਟਰੀ ਵੈਕਟਰਜ਼ ਵਰਗੇ ਜ਼ਮੀਨੀ ਸਮਾਗਮਾਂ ਵਿਚ ਵੀ ਵੱਖ ਵੱਖ ਭੂਮਿਕਾ ਨਿਭਾਉਂਦੀ ਹੈ।

ਅਵਾਰਡਸੋਧੋ

  1. ਅਪ੍ਰੈਲ 2005 ਵਿੱਚ, ਉਸਨੂੰ ਐਫ.ਆਈ.ਸੀ.ਸੀ.ਆਈ. ਵੂਮਨ ਆਫ ਦ ਈਅਰ ਪੁਰਸਕਾਰ ਦਿੱਤਾ ਗਿਆ।[11]
  2. ਮਹਿਲਾ ਰਸਾਲੇ ਫੈਮਿਨਾ ਨੇ ਆਪਣੇ ਸਤੰਬਰ 2005 ਦੇ ਅੰਕ ਵਿਚ ਉਸ ਨੂੰ ਸਾਲ ਦੇ 20 ਸੁੰਦਰ ਚਿਹਰਿਆਂ ਵਿਚ ਸ਼ਾਮਿਲ ਕੀਤਾ।
  3. ਉਸ ਨੂੰ ਵਰਵ ਮੈਗਜ਼ੀਨ ਦੇ ਦਸੰਬਰ 2008 ਅੰਕ ਦੇ ਕਵਰ 'ਤੇ ਦਿਖਾਇਆ ਗਿਆ ਸੀ।[12]
  4. ਸ਼ੀਰੀਨ ਵੋਗ ਅਕਤੂਬਰ 2008 ਦੇ ਅੰਕ ਵਿਚ 50 ਸਭ ਤੋਂ ਖੂਬਸੂਰਤ ਔਰਤਾਂ ਵਿਚੋਂ ਇਕ ਹੈ।
  5. 2009 ਵਿੱਚ, ਵਰਲਡ ਇਕਨਾਮਿਕ ਫੋਰਮ ਨੇ ਉਸਦਾ ਨਾਮ 2009 ਦੇ ਯੰਗ ਗਲੋਬਲ ਲੀਡਰਾਂ ਵਿੱਚੋਂ ਇੱਕ ਵਜੋਂ ਲਿਆ। [13]

ਹਵਾਲੇਸੋਧੋ

ਬਾਹਰੀ ਲਿੰਕਸੋਧੋ