ਸ਼ੁਭਮਨ ਗਿੱਲ
ਸ਼ੁਭਮਨ ਗਿੱਲ (ਜਨਮ 8 ਸਤੰਬਰ 1999) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਹੈ ਜੋ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਵਜੋਂ ਖੇਡਦਾ ਹੈ।[2][3] ਉਹ 2018 ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਭਾਰਤੀ ਅੰਡਰ-19 ਟੀਮ ਦਾ ਉਪ-ਕਪਤਾਨ ਸੀ।[4] ਉਸ ਨੂੰ ਉਸੇ U-19 ਕ੍ਰਿਕਟ ਵਿਸ਼ਵ ਕੱਪ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਨਾਲ ਸਨਮਾਨਿਤ ਕੀਤਾ ਗਿਆ। ਉਹ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਹੈ।
ਨਿੱਜੀ ਜਾਣਕਾਰੀ | ||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਸ਼ੁਭਮਨ ਗਿੱਲ | |||||||||||||||||||||||||||||||||||
ਜਨਮ | ਫ਼ਾਜ਼ਿਲਕਾ, ਪੰਜਾਬ, ਭਾਰਤ | 8 ਸਤੰਬਰ 1999|||||||||||||||||||||||||||||||||||
ਛੋਟਾ ਨਾਮ | ਸ਼ੁਭਾ, ਪ੍ਰਿੰਸ[1] | |||||||||||||||||||||||||||||||||||
ਕੱਦ | 6 ft 1 in (185cm) | |||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜਾ-ਹੱਥ | |||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ-ਬਾਂਹ ਆਫ਼ਬਰੇਕ | |||||||||||||||||||||||||||||||||||
ਭੂਮਿਕਾ | ਸਲਾਮੀ ਬੱਲੇਬਾਜ਼ | |||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||
ਰਾਸ਼ਟਰੀ ਟੀਮ |
| |||||||||||||||||||||||||||||||||||
ਪਹਿਲਾ ਟੈਸਟ (ਟੋਪੀ 297) | 26 ਦਸੰਬਰ 2020 ਬਨਾਮ ਆਸਟਰੇਲੀਆ | |||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 227) | 31 ਜਨਵਰੀ 2019 ਬਨਾਮ ਨਿਊਜ਼ੀਲੈਂਡ | |||||||||||||||||||||||||||||||||||
ਓਡੀਆਈ ਕਮੀਜ਼ ਨੰ. | 77 | |||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 101) | 3 ਜਨਵਰੀ 2023 ਬਨਾਮ ਸ੍ਰੀਲੰਕਾ | |||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||
2017–ਵਰਤਮਾਨ | ਪੰਜਾਬ | |||||||||||||||||||||||||||||||||||
2018–2021 | ਕੋਲਕਾਤਾ ਨਾਇਟ ਰਾਈਡਰਜ਼ | |||||||||||||||||||||||||||||||||||
2022–ਵਰਤਮਾਨ | ਗੁਜਰਾਤ ਟਾਇਟਨਸ | |||||||||||||||||||||||||||||||||||
2022 | ਗਲੇਮੌਰਗਨ | |||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||
| ||||||||||||||||||||||||||||||||||||
ਮੈਡਲ ਰਿਕਾਰਡ
| ||||||||||||||||||||||||||||||||||||
ਸਰੋਤ: ਈਐਸਪੀਐਨਕ੍ਰਿਕਇੰਫ਼ੋ, 20 ਨਵੰਬਰ 2023 |
ਗਿੱਲ ਦੇ ਪਰਿਵਾਰ ਨੇ ਫ਼ਾਜ਼ਿਲਕਾ ਵਿੱਚ ਜ਼ਮੀਨ ਖ਼ਰੀਦੀ ਸੀ ਅਤੇ ਉੱਥੇ ਗਿੱਲ ਆਪਣੀ ਬੱਲੇਬਾਜੀ ਦਾ ਅਭਿਆਸ ਕਰਿਆ ਕਰਦਾ ਸੀ। ਉਸਦੇ ਪਿਤਾ ਨੇ ਆਪਣੇ ਪੁੱਤਰ ਦੇ ਹੁਨਰ ਨੂੰ ਪਛਾਣਦਿਆਂ ਹੋਇਆਂ ਆਪਣਾ ਘਰ ਪੀਸੀਏ ਸਟੇਡੀਅਮ ਕੋਲ ਮੋਹਾਲੀ ਲੈ ਲਿਆ।[5]
ਕਰੀਅਰ
ਸੋਧੋਦਸੰਬਰ 2017 ਵਿੱਚ, ਉਸਨੂੰ ਭਾਰਤ ਦੀ ਅੰਡਰ-19 ਟੀਮ ਦਾ ਉੱਪ-ਕਪਤਾਨ ਬਣਾ ਦਿੱਤਾ ਗਿਆ।[6][7] ਭਾਰਤ ਵੱਲੋਂ 372 ਦੌੜਾਂ ਬਣਾ ਕੇ ਉਹ ਲੀਡਿੰਗ ਰਨ-ਸਕੋਰਰ ਰਿਹਾ।[8] ਉਸਨੂੰ ਪਲੇਅਰ ਆਫ਼ ਦ ਸੀਰੀਜ਼ ਵੀ ਘੋਸ਼ਿਤ ਕੀਤਾ ਗਿਆ।[9]
ਇੰਡੀਅਨ ਪਰੀਮੀਅਰ ਲੀਗ
ਸੋਧੋਜਨਵਰੀ 2018 ਵਿੱਚ, ਉਸਨੂੰ ਕੋਲਕਾਤਾ ਨਾਈਟ ਰਾਈਡਰਜ਼ ਦੁਆਰਾ ₹1.8 crore (US$2,30,000) ਵਿੱਚ ਇੰਡੀਅਨ ਪ੍ਰੀਮੀਅਰ ਲੀਗ ਲਈ ਖ਼ਰੀਦਿਆ ਗਿਆ।[10][11]
2022-ਵਰਤਮਾਨ: ਗੁਜਰਾਤ ਟਾਇਟਨਸ
ਸੋਧੋ2022 ਵਿੱਚ, ਉਸਨੂੰ ਗੁਜਰਾਤ ਟਾਇਟਨਸ ਦੁਆਰਾ ₹8 crore (US$1.0 million) ਵਿੱਚ ਇੰਡੀਅਨ ਪ੍ਰੀਮੀਅਰ ਲੀਗ ਲਈ ਖ਼ਰੀਦਿਆ ਗਿਆ।[12] ਗਿੱਲ ਨੇ 2022 ਵਿੱਚ 483 ਦੌਡ਼ਾਂ ਬਣਾਈਆਂ ਸਨ ਅਤੇ ਟਾਈਟਨਜ਼ ਨੇ ਆਪਣੇ ਪਹਿਲੇ ਸਾਲ ਵਿੱਚ ਰਾਜਸਥਾਨ ਰਾਇਲਜ਼ ਨੂੰ ਹਰਾ ਕੇ 2022 ਦਾ ਆਈ. ਪੀ. ਐੱਲ. ਜਿੱਤਿਆ ਸੀ।[13]
2023 ਦੇ ਸੀਜ਼ਨ ਵਿੱਚ, ਗਿੱਲ ਨੇ 890 ਦੌਡ਼ਾਂ ਬਣਾਈਆਂ, ਇੱਕ ਆਈ. ਪੀ. ਐੱਲ. ਸੀਜ਼ਨ ਵਿੱਚੋਂ ਹੁਣ ਤੱਕ ਦਾ ਦੂਜਾ ਸਭ ਤੋਂ ਵੱਧ ਦੌਡ਼ਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ[14] ਗਿੱਲ ਲਗਾਤਾਰ ਸੈਂਕਡ਼ੇ ਬਣਾਉਣ ਵਾਲੇ ਚੌਥੇ ਖਿਡਾਰੀ ਬਣ ਗਏ, SRH ਵਿਰੁੱਧ 101 ਅਤੇ RCB ਵਿਰੁੱਧ 104 *।[15][16]
ਜੀਟੀ | ||
---|---|---|
ਇੰਡੀਅਨ ਪ੍ਰੀਮੀਅਰ ਲੀਗ | ||
ਜੇਤੂ | 2022 | |
ਉਪ-ਜੇਤੂ | 2023 |
ਨਿੱਜੀ ਜੀਵਨ
ਸੋਧੋਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਇੱਕ ਕਿਸਾਨ ਸਨ ਅਤੇ ਦੀਦਾਰ ਸਿੰਘ ਗਿੱਲ ਉਨ੍ਹਾਂ ਦੇ ਦਾਦਾ ਹਨ। ਉਸਦਾ ਜਨਮ ' ਚੱਕ ਖੇੜੇ ਵਾਲਾ ( ਚੱਕ ਜੈਮਲ ਸਿੰਘ ਵਾਲਾ ਵੀ ਕਿਹਾ ਜਾਂਦਾ ਹੈ)' ਪਿੰਡ ਵਿੱਚ ਹੋਇਆ ਸੀ, ਜੋ ਕਿ ਫਾਜ਼ਿਲਕਾ, ਪੰਜਾਬ ਦੀ ਜਲਾਲਾਬਾਦ ਤਹਿਸੀਲ ਦੇ ਨੇੜੇ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਮੌਜੂਦ ਹੈ।[17] ਸ਼ੁਭਮਨ ਗਿੱਲ ਦੀ ਇੱਕ ਭੈਣ ਹੈ ਅਤੇ ਉਸਦਾ ਨਾਮ ਸ਼ਾਹੀਨ ਗਿੱਲ ਹੈ।[18] ਉਸਦੇ ਪਿਤਾ ਲਖਵਿੰਦਰ ਨੇ ਗਿੱਲ ਦੇ ਅਭਿਆਸ ਲਈ ਉਸਦੇ ਖੇਤ ਵਿੱਚ ਇੱਕ ਕ੍ਰਿਕਟ ਗਰਾਊਂਡ ਅਤੇ ਖੇਡਣ ਲਈ ਇੱਕ ਮੈਦਾਨ ਬਣਾਇਆ,[19] ਉਹ ਪਿੰਡ ਦੇ ਮੁੰਡਿਆਂ ਨੂੰ ਆਪਣੇ ਲੜਕੇ ਦੀ ਵਿਕਟ ਲੈਣ ਲਈ ਚੁਣੌਤੀ ਦਿੰਦਾ ਸੀ ਅਤੇ ਜੇਕਰ ਉਹ ਸਫਲ ਹੁੰਦੇ ਤਾਂ ਉਹ ਉਹਨਾਂ ਨੂੰ ਇਸਦੇ ਲਈ 100 ਰੁਪਏ ਦਿੰਦੇ ਸਨ। ਲਖਵਿੰਦਰ ਸਿੰਘ ਅਨੁਸਾਰ ਉਸਨੇ ਆਪਣੇ ਪਿੰਡ ਵਿੱਚ ਖੇਤੀ ਛੱਡ ਦਿੱਤੀ ਅਤੇ ਆਪਣੇ ਲੜਕੇ ਨੂੰ ਪੇਸ਼ੇਵਰ ਕ੍ਰਿਕਟਰ ਬਣਾਉਣ ਲਈ ਮੋਹਾਲੀ ਆ ਗਿਆ। ਕੁਝ ਸਾਲਾਂ ਤੱਕ ਗਿੱਲ ਨੇ ਆਪਣੇ ਸਕੂਲ ਤੋਂ ਕੋਚਿੰਗ ਲਈ, ਜਦੋਂ ਉਸਦੇ ਪਿਤਾ ਨੇ ਉਸਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਕੈਡਮੀ ਵਿੱਚ ਦਾਖਲ ਕਰਵਾਇਆ।[20][21] ਗਿੱਲ ਨੇ ਆਪਣੀ ਜ਼ਿੰਦਗੀ ਦੇ ਕੁਝ ਸਾਲ ਆਪਣੇ ਪਿੰਡ ਵਿਚ ਬਿਤਾਏ। ਗਿੱਲ ਦੇ ਪਿਤਾ ਇੱਕ ਪੇਸ਼ੇਵਰ ਕ੍ਰਿਕਟਰ ਬਣਨਾ ਚਾਹੁੰਦੇ ਸਨ। ਗਿੱਲ ਦੀ ਬਚਪਨ ਵਿੱਚ ਹੀ ਖੇਤੀ ਵਿੱਚ ਰੁਚੀ ਸੀ ਅਤੇ ਉਹ ਅੱਜ ਵੀ ਆਪਣੇ ਪਿਤਾ ਅਨੁਸਾਰ ਖੇਤੀ ਕਰਨਾ ਚਾਹੁੰਦਾ ਹੈ। ਸ਼ੁਭਮਨ ਗਿੱਲ ਜਜ਼ਬਾਤੀ ਤੌਰ 'ਤੇ ਆਪਣੇ ਪਿੰਡ ਅਤੇ ਆਪਣੇ ਖੇਤ ਨਾਲ ਬਹੁਤ ਜੁੜੇ ਹੋਏ ਹਨ।[22][23]
ਹਵਾਲੇ
ਸੋਧੋ- ↑ "'New prince of Indian cricket': Twitter flooded with praises after Shubman Gill's explosive ton". The Times of India. 2023-05-26. ISSN 0971-8257. Retrieved 2023-11-08.
- ↑ "Shubman Gill". ESPN Cricinfo. Retrieved 25 February 2017.
- ↑ "20 cricketers for the 2020s". The Cricketer Monthly. Retrieved 6 July 2020.
- ↑ "India Under-19s Squad - India U19 Squad - ICC U-19 WC, 2018 Squad". ESPNcricinfo (in ਅੰਗਰੇਜ਼ੀ). Retrieved 2022-01-19.
- ↑ "'I sat inside the washroom when my bidding was on'". ESPNcricinfo. Retrieved 28 January 2018.
- ↑ "Prithvi Shaw to lead India in Under-19 World Cup". ESPN Cricinfo. Retrieved 3 December 2017.
- ↑ "Hard-working Shubman Gill makes it look easy". International Cricket Council. Retrieved 11 January 2018.
- ↑ "ICC Under-19 World Cup, 2017/18 - India Under-19s: Batting and bowling averages". ESPN Cricinfo. Retrieved 3 February 2018.
- ↑ "Final (D/N), ICC Under-19 World Cup at Mount Maunganui, Feb 3 2018". ESPN Cricinfo. Retrieved 3 February 2018.
- ↑ "List of sold and unsold players". ESPN Cricinfo. Retrieved 27 January 2018.
- ↑ "U19 World Cup stars snapped up in IPL auction". International Cricket Council. Retrieved 28 January 2018.
- ↑ "IPL 2022: Ahmedabad pick Hardik Pandya, Rashid Khan, Shubman Gill; Lucknow choose KL Rahul, Marcus Stoinis and Ravi Bishnoi". The Times of India (in ਅੰਗਰੇਜ਼ੀ). 22 January 2022. Retrieved 29 January 2022.
- ↑ "Gujarat Titans win IPL 2022, here's the history of one of cricket's prestigious tournaments over the years". The Economic Times. 2022-05-30. ISSN 0013-0389. Retrieved 2023-06-02.
- ↑ "IPL 2023 Orange Cap Winner: Shubman Gill eclipses Jos Buttler's record, falls short of Virat Kohli's mark". Zee Business. 2023-05-29. Retrieved 2023-06-02.
- ↑ Prabhu, Anuj Nitin (2023-05-22). ""He is going to rule this generation" – Fans erupt as Shubman Gill scores back-to-back hundreds in IPL 2023". www.sportskeeda.com (in Indian English). Retrieved 2023-06-02.
- ↑ "Gems of strokes from Shubman Gill's 129 off 60: Slice, flick, swat and more". The Indian Express (in ਅੰਗਰੇਜ਼ੀ). 2023-05-26. Retrieved 2023-06-02.
- ↑ "ICC U-19 World Cup: A village celebrates its son Shubman Gill's achievement". The Indian Express (in ਅੰਗਰੇਜ਼ੀ). 2018-02-04. Retrieved 2021-10-15.
- ↑ "Sachin Tendulkar's daughter Sara Tendulkar fuels dating rumours with Shubman Gill, follows his sisters on Instagram". DNA India (in ਅੰਗਰੇਜ਼ੀ). 2021-08-26. Retrieved 2021-10-16.
- ↑ "Shubman Gill Biography, Achievements, Career Info, Records & Stats - Sportskeeda". www.sportskeeda.com (in ਅੰਗਰੇਜ਼ੀ (ਅਮਰੀਕੀ)). Retrieved 2021-10-16.
- ↑ "Father's Day: शुभमन गिल को क्रिकेटर बनाने के लिए पिता ने खेतों में बनाया ग्राउंड, बेटे के लिए छोड़ी खेती". Dainik Jagran.
- ↑ "Shubman Gill's family comes out in support of farmers | Off the field News - Times of India". The Times of India.
- ↑ "Shubman Gill Farmers' protests | Shubman Gill knows why this protest matters to farmers, has seen his family work in fields: Father Lakhwinder Singh | Cricket News". www.timesnownews.com.
- ↑ "ICC U-19 World Cup: A village celebrates its son Shubman Gill's achievement". 4 February 2018.
ਬਾਹਰੀ ਲਿੰਕ
ਸੋਧੋ- ਸ਼ੁਭਮਨ ਗਿੱਲ ਈਐੱਸਪੀਐੱਨ ਕ੍ਰਿਕਇਨਫੋ ਉੱਤੇ
- ਸ਼ੁਭਮਨ ਗਿੱਲ ਇੰਸਟਾਗ੍ਰਾਮ ਉੱਤੇ