ਸਿਮਰਨ (ਅਦਾਕਾਰਾ)
ਸਿਮਰਨ ਬੱਗਾ (ਰਿਸ਼ੀਬਾਲਾ ਨਵਲ ਦਾ ਜਨਮ: 4 ਅਪ੍ਰੈਲ 1976), ਜਿਸ ਨੂੰ ਕਿ ਪ੍ਰੋਫੈਸ਼ਨਲ ਤੌਰ 'ਤੇ ਸਿਮਰਨ ਵਜੋਂ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਭਿਨੇਤਰੀ ਹੈ, ਜਿਸ ਨੇ ਮੁੱਖ ਤੌਰ 'ਤੇ ਤਾਮਿਲ, ਤੇਲਗੂ ਅਤੇ ਕੁਝ ਮਲਿਆਲਮ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਪਹਿਲੀ ਤਾਮਿਲ ਫ਼ਿਲਮ ਵੀ.ਆਈ.ਪੀ. ਕੀਤੀ ਅਤੇ 1997 ਵਿੱਚ ਉਸਨੇ ਪਹਿਲੀ ਤੇਲਗੂ ਫ਼ਿਲਮ ਅਬੈ ਗਾਰੀ ਪਾਲੀ ਵਿੱਚ ਅਭਿਨੈ ਕੀਤਾ।
ਸਿਮਰਨ ਬੱਗਾ | |
---|---|
ਤਸਵੀਰ:SIMRAN ACTOR.jpg 2012 ਵਿੱਚ ਸਿਮਰਨ | |
ਜਨਮ | ਰਿਸ਼ੀਬਾਲਾ ਨਵਲ 4 ਅਪ੍ਰੈਲ 1976 ਮੁੰਬਈ, ਮਹਾਰਾਸ਼ਟਰ, ਭਾਰਤ |
ਸਰਗਰਮੀ ਦੇ ਸਾਲ | 1995–ਹੁਣ |
ਜੀਵਨ ਸਾਥੀ | ਦੀਪਕ ਬੱਗਾ |
ਨਿੱਜੀ ਜ਼ਿੰਦਗੀ ਅਤੇ ਪਿਛੋਕੜਸੋਧੋ
ਸਿਮਰਨ ਦਾ ਜਨਮ ਮੁੰਬਈ ਦੇ ਪੰਜਾਬੀ ਮਾਤਾ ਪਿਤਾ ਦੇ ਘਰ ਰਿਸ਼ੀਬਾਲਾ ਨਵਲ ਵਜੋਂ ਹੋਇਆ ਸੀ। ਉਸ ਦੇ ਪਿਤਾ ਅਸ਼ੋਕ ਨਵਲ ਅਤੇ ਮਾਂ ਸ਼ਾਰਦਾ ਹਨ। ਸਿਮਰਨ ਦੀਆਂ ਦੋ ਭੈਣਾਂ ਹਨ, ਮੋਨਲ ਅਤੇ ਜੋਤੀ ਨਵਲ ਅਤੇ ਸੁਮੀਤ ਨਾਂ ਦਾ ਇੱਕ ਭਰਾ ਵੀ ਹੈ।[1] ਉਸਨੇ ਆਪਣੀ ਸਕੂਲੀ ਵਿਦਿਆ ਸੈਂਟ ਐਂਥੋਨੀ ਦੇ ਹਾਈ ਸਕੂਲ, ਵਰਸੋਵਾ ਤੋਂ ਕੀਤੀ ਅਤੇ ਮੁੰਬਈ ਵਿੱਚ ਬੀ.ਕੌਮ ਦੀ ਤਿਆਰੀ ਕੀਤੀ ਅਤੇ ਇੱਕੋ ਸਮੇਂ ਮਾਡਲਿੰਗ ਵੀ ਕੀਤੀ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਤਾਮਿਲ ਬੋਲਦੀ ਹੈ। ਸਿਮਰਨ ਇੱਕ ਸਿਖਲਾਈ ਪ੍ਰਾਪਤ ਡਾਂਸਰ ਹੈ ਅਤੇ ਭਰਤਨਾਟਯਮ ਅਤੇ ਸਲਸਾ ਪੇਸ਼ ਕਰ ਸਕਦੀ ਹੈ।
ਉਸ ਨੇ 2 ਦਸੰਬਰ 2003 ਨੂੰ ਆਪਣੇ ਬਚਪਨ ਦੇ ਪਰਿਵਾਰਕ ਦੋਸਤ ਦੀਪਕ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਦੋ ਪੁੱਤਰ ਹਨ, ਅਧੀਪ ਅਤੇ ਅਦਿੱਤ।[2][3][4]
ਇਹ ਵੀ ਵੇਖੋਸੋਧੋ
ਹਵਾਲੇਸੋਧੋ
- ↑ Simran Bagga Blog.
- ↑ Simran Becomes Mom Again!
- ↑ Simran becomes mom again.
- ↑ Mum is the word for Simran Archived 2012-09-08 at the Wayback Machine..
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |