ਸਿਮੀ ਚਾਹਲ

ਪੰਜਾਬੀ ਫਿਲਮ ਅਦਾਕਾਰਾ

ਸਿਮੀ ਚਾਹਲ (ਜਨਮ 9 ਮਈ, 1992) ਦਾ ਜਨਮ ਦਾ ਨਾਮ ਸਿਮਰਪ੍ਰੀਤ ਕੌਰ ਚਾਹਲ ਹੈ। ਚਾਹਲ ਅੰਬਾਲਾ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਮੁੱਖ ਤੌਰ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੀ ਹੈ।[1]

ਸਿਮੀ ਚਾਹਲ
ਜਨਮ
ਸਿਮਰਪ੍ਰੀਤ ਕੌਰ ਚਾਹਲ

(1992-05-09) 9 ਮਈ 1992 (ਉਮਰ 32)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2014-ਹੁਣ ਤੱਕ
ਲਈ ਪ੍ਰਸਿੱਧਬੰਬੂਕਾਟ

ਕਰੀਅਰ

ਸੋਧੋ

ਚਹਿਲ ਪਹਿਲੀ ਵਾਰ 2014 ਵਿੱਚ ਮਨੋਰੰਜਨ ਉਦਯੋਗ ਵਿੱਚ ਸ਼ਾਮਿਲ ਹੋਈ ਜਿੱਥੇ ਉਸਨੇ ਕੁਝ ਪੰਜਾਬੀ ਸੰਗੀਤ ਵੀਡੀਓ ਵਿੱਚ ਭੂਮਿਕਾ ਕੀਤੀ। ਚਾਹਲ ਦੀ ਵਧੀਆ ਅਦਾਕਾਰੀ ਦੀ ਪ੍ਰਤਿਭਾ ਲਈ ਉਸਨੂੰ ਪੰਕਜ ਬੱਤਰਾ ਦੁਆਰਾ ਨਿਰਦੇਸਿਤ 2016 ਦੀ ਫਿਲਮ ਬੰਬੂਕਾਟ ਵਿੱਚ ਅਦਾਕਾਰੀ ਕਰਨ ਮੌਕਾ ਮਿਲਿਆ ਅਤੇ ਉਸਨੇ ਆਪਣੇ ਪੰਜਾਬੀ ਫ਼ਿਲਮ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਸਨੇ ਇਸ ਫਿਲਮ ਵਿੱਚ ਐਮੀ ਵਿਰਕ ਨਾਲ ਅਭਿਨੈ ਕੀਤਾ। ਇਹ ਫਿਲਮ ਸਫਲ ਰਹੀ। ਉਸ ਦਾ ਅਗਲੀ ਫਿਲਮ ਪ੍ਰਿਯੰਕਾ ਚੋਪੜਾ ਦੇ ਬੈਨਰ ਪਰਪਲ ਪੇਬਲ ਸਕ੍ਰਿਪਜ਼ ਦੇ ਅਧੀਨ ਫਿਲਮ ਸਰਵਣ (ਫ਼ਿਲਮ) ਸੀ। ਜਿਸ ਵਿੱਚ ਉਸਨੂੰ ਅਮਰਿੰਦਰ ਗਿੱਲ ਨਾਲ ਭੂਮਿਕਾ ਕਰਨ ਦਾ ਮੌਕਾ ਮਿਲਿਆ। ਚਾਹਲ ਨੂੰ ਬੰਬੂਕਾਟ ਵਿੱਚ ਵਧੀਆ ਅਦਾਕਾਰੀ ਲਈ ਬੇਸਟ ਅਭਿਨੇਤਰੀ ਦਾ ਅਵਾਰਡ ਲਈ ਨਾਮਜ਼ਦ ਕੀਤਾ ਗਿਆ।[2]

ਫਿਲਮੋਗਰਾਫੀ

ਸੋਧੋ

ਫਿਲਮਾਂ

ਸੋਧੋ
ਸਾਲ ਫਿਲਮ ਭੂਮਿਕਾ ਨਿਰਦੇਸ਼ਕ ਨੋਟਸ
2016 ਬੰਬੂਕਾਟ[3]

ਪਰਮਿੰਦਰ ਕੌਰ (ਪੱਕੋ)

ਪੰਕਜ ਬੱਤਰਾ ਚਾਹਲ ਦੀ ਪਹਿਲੀ ਫਿਲਮ
2017 ਸਰਵਣ (ਫ਼ਿਲਮ) ਪਾਲੀ ਕਰਨ

ਗੁਲੀਆਂਨੀ

ਫ਼ਿਲਮ ਪ੍ਰਿਯੰਕਾ ਚੋਪੜਾ ਦੀ ਪ੍ਰੋਡਕਸ਼ਨ ਹਾਊਸ ਬਣਾਈ ਗਈ ਹੈ 
2017 ਰੱਬ ਦਾ ਰੇਡੀਓ ਗੁੱਡੀ
2018 ਗੋਲਕ ਬੁਗਨੀ ਬੈਂਕ ਤੇ ਬਟੂਆ ਮਿਸ਼ਰੀ ਕਸ਼ਿਤਿਜ ਚੌਧਰੀ ਅਮਰਿੰਦਰ ਗਿੱਲ ਦੀ ਮਹਿਮਾਨ ਭੂਮਿਕਾ
ਦਾਣਾ ਪਾਣੀ[4] ਬਸੰਤਕੌਰ ਤਾਰਨਵੀਰ ਸਿੰਘ ਜਗਪਾਲ ਜਿੰਮੀ ਸ਼ੇਰਗਿੱਲ ਨਾਲ
ਭੱਜੋ ਵੀਰੋ ਵੇ ਸੁਮੀਤ ਅੰਬਰਦੀਪ ਸਿੰਘ ਅੰਬਰਦੀਪ ਸਿੰਘ ਮੁੱਖ ਭੂਮਿਕਾ
2019 ਰੱਬ ਦਾ ਰੇਡੀਓ-2 ਗੁੱਡੀ ਸ਼ਰਨ ਆਰਟ
ਮੰਜੇ ਬਿਸਤਰੇ 2[5] ਰਾਣੋ ਬਲਜੀਤ ਸਿੰਘ ਦੇਓ
ਚੱਲ ਮੇਰਾ ਪੁੱਤ ਜਨਜੋਤ ਸਿੰਘ

ਟੈਲੀਵਿਜ਼ਨ

ਸੋਧੋ

ਚਹਿਲ ਸਰਵਨ ਫਿਲਮ ਨੂੰ ਚਰਚਿਤ ਕਰਨ ਲਈ ਪ੍ਰਿਅੰਕਾ ਚੋਪੜਾ ਅਤੇ ਰਣਜੀਤ ਬਾਵਾ ਦੇ ਨਾਲ ਕਪਿਲ ਸ਼ਰਮਾ ਸ਼ੋਅ ਉੱਤੇ ਵੀ ਪਹੁੰਚੀ(ਐਪੀਸੋਡ 71 / ਜਨਵਰੀ 1, 2017)[6]

ਅਵਾਰਡ / ਨਾਮਜ਼ਦਗੀ

ਸੋਧੋ
  • ਫਿਲਮਫੇਅਰ 2017 ਸਰਵੋਤਮ ਡੈਬਿਊ ਅਦਾਕਾਰਾ ਅਵਾਰਡ (ਜਿੱਤਿਆ)
  • ਪੀਟੀਸੀ ਪੰਜਾਬੀ ਫਿਲਮ ਅਵਾਰਡ 2018 - ਸਰਵੋਤਮ ਅਭਿਨੇਤਰੀ ਆਲੋਚਕ ਅਵਾਰਡ (ਜੇਤੂ)

ਹਵਾਲੇ

ਸੋਧੋ
  1. "Life is good - Punjabi actress Simi Chahal calls herself the nautanki type". The Tribune. 27 March 2017. Archived from the original on 17 ਅਪ੍ਰੈਲ 2017. {{cite web}}: Check date values in: |archive-date= (help); Cite has empty unknown parameter: |dead-url= (help)
  2. "Who will win the Best Actor In A Leading Role (Female) Award at the Jio Filmfare Awards (Punjabi)?". filmfare.com. Retrieved 2017-04-16.
  3. "Bambukat is a Rollercoaster Ride of Drama and Dreams | DESIblitz". DESIblitz (in ਅੰਗਰੇਜ਼ੀ (ਬਰਤਾਨਵੀ)). 2016-07-22. Retrieved 2017-04-16.
  4. "Cast of Daana Paani". The Tribune. {{cite web}}: Cite has empty unknown parameter: |dead-url= (help)[permanent dead link]
  5. "Manje Bistre 2: Gippy Grewal shares a still from the movie". The Times of India. Retrieved 7 March 2019.
  6. "From Kiku's Crazy Dance Moves to Ali's Flirtatious Nature: These Pictures of Priyanka Chopra on 'The Kapil Sharma Show' Will Surely Amaze You". DailyBhaskar (in ਅੰਗਰੇਜ਼ੀ). 2016-12-23. Retrieved 2017-04-16.