ਸਰਵਣ (ਫ਼ਿਲਮ)
ਸਰਵਣ (ਅੰਗਰੇਜ਼ੀ:Sarvann), ਇੱਕ ਭਾਰਤੀ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ 13 ਜਨਵਰੀ, 2017 ਨੂੰ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਕਰਨ ਗੁਲਿਆਨੀ ਹੈ ਅਤੇ ਲਿਖਣ ਦਾ ਕੰਮ ਅੰਬਰਦੀਪ ਸਿੰਘ ਨੇ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਣ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਕੰਪਨੀ ਪਰਪਲ ਪੇਬਲ ਪਿਕਚਰਜ਼ ਹੇਠ ਕੀਤਾ ਹੈ। ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ, ਸਿੱਮੀ ਚਹਿਲ ਅਤੇ ਰਣਜੀਤ ਬਾਵਾ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾ ਰਹੇ ਹਨ।[1] ਇਹ ਫ਼ਿਲਮ ਇੱਕ ਪਰਵਾਸੀ ਲੜਕੇ (ਅਮਰਿੰਦਰ ਗਿੱਲ) ਬਾਰੇ ਹੈ, ਜੋ ਆਪਣੇ ਮੂਲ ਨਾਲ ਜੁੜਨ ਲਈ ਭਾਰਤ ਆਉਂਦਾ ਹੈ।
ਸਰਵਣ | |
---|---|
ਨਿਰਦੇਸ਼ਕ | ਕਰਨ ਗੁਲਿਆਨੀ |
ਲੇਖਕ | ਅੰਬਰਦੀਪ ਸਿੰਘ |
ਨਿਰਮਾਤਾ | ਪ੍ਰਿਯੰਕਾ ਚੋਪੜਾ ਡਾ. ਮਧੂ ਚੋਪੜਾ ਦੀਪਸ਼ਿਖਾ ਦੇਸ਼ਮੁਖ |
ਸਿਤਾਰੇ | ਅਮਰਿੰਦਰ ਗਿੱਲ ਸਿੱਮੀ ਚਹਿਲ ਰਣਜੀਤ ਬਾਵਾ ਸਰਦਾਰ ਸੋਹੀ |
ਸਿਨੇਮਾਕਾਰ | ਵਿਨੀਤ ਮਲਹੋਤਰਾ |
ਸੰਪਾਦਕ | ਓਮਕਰਨਾਥ ਭਾਕਰੀ |
ਸੰਗੀਤਕਾਰ | ਜਤਿੰਦਰ ਸ਼ਾਹ |
ਪ੍ਰੋਡਕਸ਼ਨ ਕੰਪਨੀਆਂ | ਪਰਪਲ ਪੇਬਲ ਪਿਕਚਰਜ਼ (ਅੰਗਰੇਜ਼ੀ:Purple Pebble Pictures) ਪੂਜਾ ਇੰਟਰਟੇਨਮੈਂਟ |
ਡਿਸਟ੍ਰੀਬਿਊਟਰ | ਓਮਜੀ ਸਿਨੇ ਵਰਲਡ ਵਾਈਟ ਹਿਲ ਪ੍ਰੋਡਕਸ਼ਨਜ਼ |
ਰਿਲੀਜ਼ ਮਿਤੀ |
|
ਮਿਆਦ | 150 ਮਿੰਟ |
ਦੇਸ਼ | ਭਾਰਤ, ਕੈਨੇਡਾ |
ਭਾਸ਼ਾ | ਪੰਜਾਬੀ |
ਭੂਮਿਕਾ
ਸੋਧੋ- ਅਮਰਿੰਦਰ ਗਿੱਲ, ਮਿੱਠੂ ਵਜੋਂ
- ਸਿੱਮੀ ਚਹਿਲ, ਪਾਲਵਿੰਦਰ ਵਜੋਂ
- ਰਣਜੀਤ ਬਾਵਾ
- ਸਰਦਾਰ ਸੋਹੀ
- ਬੀਨੂ ਢਿੱਲੋਂ
- ਗੁਰਮੀਤ ਸੱਜਣ
- ਦਿਲਨੂਰ ਕੌਰ
- ਜਸਮੀਨ ਜੌਹਲ
- ਨਵਦੀਪ ਢਿੱਲੋਂ, ਪੀਟਰ ਵਜੋਂ
- ਸਨੀ ਗਿੱਲ
- ਅਨੀਤਾ ਮੀਤ
- ਸੀਮਾ ਕੌਸ਼ਲ
- ਡਾਨ ਮਕਲੀਓਡ, ਕੌਪ ਵਜੋਂ
ਫ਼ਿਲਮ ਦੇ ਗੀਤ
ਸੋਧੋਲੜੀ ਨੰ: | ਗੀਤ | ਗਾਇਕ | ਗੀਤਕਾਰ | ਸੰਗੀਤਕਾਰ |
---|---|---|---|---|
1. | ਨੀ ਮੈਨੂੰ | ਅਮਰਿੰਦਰ ਗਿੱਲ | ਹੈਪੀ ਰਾਏਕੋਟੀ | ਜਤਿੰਦਰ ਸ਼ਾਹ |
2. | ਸਰਵਣ ਪੁੱਤ | ਰਣਜੀਤ ਬਾਵਾ | ਬੀਰ ਸਿੰਘ | ਜਤਿੰਦਰ ਸ਼ਾਹ |
3. | ਦਿਸ਼ਾਹੀਣ | ਬੀਰ ਸਿੰਘ | ਬੀਰ ਸਿੰਘ | ਜਤਿੰਦਰ ਸ਼ਾਹ |
4. | ਰਾਜਿਆ | ਗੁਰਸ਼ਬਦ ਸਿੰਘ | ਹਰਮਨਜੀਤ ਸਿੰਘਜੀਤ ਸਿੰਘ | ਜਤਿੰਦਰ ਸ਼ਾਹ |
5. | ਆਜ ਮੋਰੇ ਆਏ ਹੈ | ਭਾਈ ਜੋਗਿੰਦਰ ਸਿੰਘ | ਰਵਾਇਤੀ | ਜਤਿੰਦਰ ਸ਼ਾਹ |
6. | ਪਿਛਲੇ ਅਵਗਣ ਬਖ਼ਸ਼ | ਭਾਈ ਜੋਗਿੰਦਰ ਸਿੰਘ | ਰਵਾਇਤੀ | ਜਤਿੰਦਰ ਸ਼ਾਹ |
7. | ਮਿੱਤਰ ਪਿਆਰੇ ਨੂੰ | ਡਾ ਅਸ਼ੋਕ ਚੋਪੜਾ | ਡਾ ਅਸ਼ੋਕ ਚੋਪੜਾ | ਜਤਿੰਦਰ ਸ਼ਾਹ |