ਸੁਨਿਧੀ ਚੌਹਾਨ
ਸੁਨਿਧੀ ਚੌਹਾਨ (ਅੰਗਰੇਜ਼ੀ:Sunidhi Chauhan)(ਜਨਮ-ਨਿਧੀ ਚੌਹਾਨ14 ਅਗਸਤ 1983) ਇੱਕ ਮਸ਼ਹੂਰ ਭਾਰਤੀ ਗਾਇਕ ਹੈ।ਇਸਨੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਗਾਣੇ ਗਾਏ ਹਨ। ਉਸ ਦਾ ਜਨਮ ਦਿੱਲੀ ਵਿੱਚ ਹੋਇਆ ਅਤੇ ਸੁਨਿਧੀ ਚੌਹਾਨ ਨੇ ਚਾਰ ਸਾਲ ਦੀ ਉਮਰ ਵਿੱਚ ਗਾਉਣਾ ਸ਼ੁਰੂ ਕੀਤਾ।[1][2][3][4][5][6][7] 12 ਸਾਲ ਦੀ ਉਮਰ ਵਿੱਚ "ਸ਼ਾਸਤਰ" (1996) ਫ਼ਿਲਮ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਸਾਲ ਦੇ ਦੌਰਾਨ, ਉਸ ਨੇ "ਮੇਰੀ ਆਵਾਜ਼ ਸੁਨੋ" ਸਿਰਲੇਖ ਵਾਲਾ ਪਹਿਲਾ ਗਾਇਨ ਰਿਐਲਿਟੀ ਸ਼ੋਅ ਜਿੱਤਿਆ ਅਤੇ "ਮਸਤ" (1999) ਤੋਂ "ਰੁਕੀ ਰੁਕੀ ਸੀ ਜ਼ਿੰਦਗੀ" ਰਿਕਾਰਡ ਕਰਨ ਤੋਂ ਬਾਅਦ ਉਚਾਈਆਂ'ਤੇ ਪਹੁੰਚ ਗਈ। ਇਸ ਨੇ ਆਪਣਾ ਫ਼ਿਲਮਫੇਅਰ ਆਰ.ਡੀ ਬਰਮਨ ਅਵਾਰਡ ਨਵਾਂ ਸੰਗੀਤ ਪ੍ਰਤਿਭਾ ਲਈ ਜਿੱਤਿਆ ਅਤੇ ਸਰਬੋਤਮ ਪਲੇਅਬੈਕ ਗਾਇਕਾ ਲਈ ਨਾਮਜ਼ਦ ਕੀਤੀ ਗਈ।
ਸੁਨਿਧੀ ਚੌਹਾਨ | |
---|---|
![]() ਸੁਨਿਧੀ ਚੌਹਾਨ ਦੀ ਤਸਵੀਰ | |
ਜਾਣਕਾਰੀ | |
ਜਨਮ ਦਾ ਨਾਂ | ਨਿਧੀ ਚੌਹਾਨ |
ਜਨਮ | ਨਵੀਂ ਦਿੱਲੀ, ਭਾਰਤ | 14 ਅਗਸਤ 1983
ਵੰਨਗੀ(ਆਂ) | ਗਾਇਕ |
ਕਿੱਤਾ | ਗਾਇਕ, ਪਰਫਾਰਮਰ |
ਸਾਜ਼ | ਅਵਾਜ - ਗਿਟਾਰ |
ਸਰਗਰਮੀ ਦੇ ਸਾਲ | 1996 –ਵਰਤਮਾਨ |
ਲੇਬਲ | ਯੂਨੀਵਰਸਲ ਮੀਊਜ਼ਿਕ ਗਰੁੱਪ ਸੋਨੀ ਮੀਊਜ਼ਿਕ (ਭਾਰਤ) |
ਸਬੰਧਤ ਐਕਟ | ਸੋਨੂੰ ਨਿਗਮ ਇਨਰੀਕ ਇਗਲੇਸੀਆਸ ਅਲੀ ਜ਼ਫਰ ਸ਼ਾਨ ਮੀਕਾ ਸਿੰਘ |
ਵੈੱਬਸਾਈਟ | twitter |
ਉਸ ਨੂੰ ਦੂਜੀ ਸਫ਼ਲਤਾ 2000 ਵਿੱਚ ਫਿਜ਼ਾ ਦੇ "ਮਹਿਬੂਬ ਮੇਰੇ" ਗੀਤ ਦੇ ਨਾਲ ਮਿਲੀ ਸੀ, ਜਿਸ ਦੇ ਲਈ ਉਸ ਨੂੰ ਇੱਕ ਹੋਰ ਫਿਲਮਫੇਅਰ ਨਾਮਜ਼ਦਗੀ ਮਿਲੀ। ਆਪਣੇ ਕੈਰੀਅਰ ਦੇ ਦੌਰਾਨ, ਉਸ ਨੇ ਜ਼ਿਆਦਾਤਰ ਆਈਟਮ ਗਾਣਿਆਂ ਦੀ ਪ੍ਰਦਰਸ਼ਨੀ ਕੀਤੀ ਅਤੇ ਮੀਡੀਆ ਦੁਆਰਾ ਉਸ ਨੂੰ "ਆਈਟਮ ਗਾਣਿਆਂ ਦੀ ਰਾਣੀ" ਵਜੋਂ ਦਰਸਾਇਆ ਗਿਆ। ਚੌਹਾਨ ਨੂੰ ਆਪਣੀ ਤੀਜੀ ਫ਼ਿਲਮਫੇਅਰ ਨਾਮਜ਼ਦਗੀ "ਧੂਮ" (2004) ਦੇ ਗਾਣੇ "ਧੂਮ ਮਚਾਲੇ" ਨਾਲ ਮਿਲੀ ਸੀ ਅਤੇ ਉਸ ਤੋਂ ਬਾਅਦ ਅਗਲੇ ਸਾਲ "ਕੈਸੀ ਪਹੇਲੀ" ਅਤੇ ਪਰਿਣੀਤਾ ਅਤੇ ਦਸ (2005) ਤੋਂ "ਦੀਦਾਰ ਦੇ" ਲਈ ਦੋ ਹੋਰ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। 2006 ਵਿੱਚ, ਉਸ ਨੂੰ ਓਮਕਾਰਾ ਦੇ "ਬੀੜੀ" ਗਾਣੇ ਦੀ ਪੇਸ਼ਕਾਰੀ ਅਤੇ ਅਕਸਰ ਦੇ "ਸੋਨੀਏ" ਅਤੇ 36 ਚਾਈਨਾ ਟਾਊਨ ਦੇ "ਆਸ਼ਿਕੀ ਮੇਂ" ਲਈ ਦੋ ਨਾਮਜ਼ਦਗੀਆਂ ਲਈ ਉਸ ਨੂੰ ਪਹਿਲੇ ਫਿਲਮਫੇਅਰ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਅਗਲੇ ਸਾਲ, ਉਸ ਨੇ ਆਜਾ ਨਚਲੈ (2007) ਅਤੇ "ਸਜਨਾਜੀ ਵਾਰੀ" ਦਾ ਸਿਰਲੇਖ ਗਾਣਾ ਰਿਕਾਰਡ ਕੀਤਾ, ਜਿਸ ਨੇ ਆਲੋਚਨਾਤਮਕ ਅਤੇ ਵਪਾਰਕ ਤੌਰ 'ਤੇ ਪ੍ਰਸੰਸਾ ਪ੍ਰਾਪਤ ਕੀਤੀ ਸੀ। ਚੌਹਾਨ ਨੂੰ ਆਪਣੀ ਬਾਰ੍ਹਵੀਂ ਫ਼ਿਲਮਫੇਅਰ ਨਾਮਜ਼ਦਗੀ "ਲਵ ਅਜ ਕਲ" (2009) ਦੀ "ਚੋਰ ਬਾਜ਼ਾਰੀ" ਨਾਲ ਮਿਲੀ, ਜਿਸ ਤੋਂ ਪਹਿਲਾਂ "ਡਾਂਸ ਪੇ ਚਾਂਸ" ਰੱਬ ਨੇ ਬਨਾ ਦੀ ਜੋੜੀ (2008) ਤੋਂ ਮਿਲੀ ਸੀ। 2010 ਵਿੱਚ, ਉਸ ਨੂੰ ਆਪਣਾ ਦੂਜਾ ਫ਼ਿਲਮਫੇਅਰ ਪੁਰਸਕਾਰ ਆਈਟਮ ਗਾਣੇ "ਸ਼ੀਲਾ ਕੀ ਜਵਾਨੀ" (2010) ਨਾਲ ਮਿਲਿਆ ਅਤੇ ਉਹ ਗੂਜ਼ਾਰਿਸ਼ (2010) ਦੇ ਅੰਤਰਰਾਸ਼ਟਰੀ ਸਟਾਈਲਡ ਕਾਰਨੀਵਲ ਦੇ ਗਾਣੇ "ਉੜੀ" ਲਈ ਨਾਮਜ਼ਦ ਹੋਈ। ਇਸੇ ਸਾਲ ਨੇ ਉਸ ਦੇ ਅੰਤਰਰਾਸ਼ਟਰੀ ਗਾਇਨ ਦੀ ਸ਼ੁਰੂਆਤ ਹੋਈ, ਜਿਸ ਦੌਰਾਨ ਉਸ ਨੇ ਐਨਰਿਕ ਇਗਲੇਸੀਅਸ ਦੁਆਰਾ ਗਾਏ "ਹਾਰਟਬੀਟ" ਦੇ ਵਿਕਲਪਿਕ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਸੀ।
ਪਲੇਅਬੈਕ ਗਾਇਨ ਤੋਂ ਇਲਾਵਾ, ਚੌਹਾਨ ਕਈ ਟੈਲੀਵਿਜ਼ਨ ਰਿਐਲਿਟੀ ਸ਼ੋਅ ਵਿੱਚ ਜੱਜ ਦੇ ਰੂਪ ਵਿੱਚ ਨਜ਼ਰ ਆਏ ਅਤੇ ਉਹ ਸੰਗੀਤ ਦੀਆਂ ਵੀਡਿਓ ਵਿੱਚ ਵੀ ਦਿਖਾਈ ਦਿੱਤੀ। ਸੰਗੀਤ ਵਿੱਚ ਆਪਣੇ ਕੈਰੀਅਰ ਤੋਂ ਇਲਾਵਾ, ਉਹ ਵੱਖ-ਵੱਖ ਚੈਰੀਟੀਆਂ ਅਤੇ ਸਮਾਜਿਕ ਕੰਮਾਂ ਵਿੱਚ ਵੀ ਸ਼ਾਮਲ ਰਹੀ ਹੈ। ਉਹ ਚਾਰ ਵਾਰ ਫੋਰਬਸ ਵਿੱਚ ਭਾਰਤ ਦੀ ਸੈਲੀਬ੍ਰਿਟੀ 100 (2012–2015) ਵਿੱਚ ਨਜ਼ਰ ਆਈ ਹੈ।
ਮੁੱਢਲਾ ਜੀਵਨਸੋਧੋ
ਸੁਨਿਧੀ ਚੌਹਾਨ ਦਾ ਜਨਮ 14 ਅਗਸਤ 1983 ਨੂੰ ਨਵੀਂ ਦਿੱਲੀ, ਭਾਰਤ ਵਿੱਚ ਇੱਕ ਹਿੰਦੂ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਦੁਸ਼ਯੰਤ ਕੁਮਾਰ ਚੌਹਾਨ, ਜੋ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਸ਼੍ਰੀਰਾਮ ਭਾਰਤੀ ਕਲਾ ਕੇਂਦਰ ਵਿੱਚ ਇੱਕ ਰੰਗਮੰਚ ਦੀ ਸ਼ਖਸੀਅਤ ਹਨ। ਉਸ ਦੀ ਮਾਂ, ਇੱਕ ਹੋਮਮੇਕਰ ਹੈ ਜਿਸ ਨੇ ਸੁਨਿਧੀ ਨੂੰ ਸੰਗੀਤ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ। ਉਸ ਦੀ ਇੱਕ ਛੋਟੀ ਭੈਣ ਵੀ ਹੈ। ਚਾਰ ਸਾਲ ਦੀ ਉਮਰ ਵਿੱਚ, ਚੌਹਾਨ ਨੇ ਮੁਕਾਬਲਿਆਂ ਅਤੇ ਸਥਾਨਕ ਇਕੱਠਾਂ ਵਿੱਚ ਪ੍ਰਦਰਸ਼ਨ ਕਰਨਾ ਆਰੰਭ ਕੀਤਾ, ਬਾਅਦ ਵਿੱਚ ਉਸ ਦੇ ਪਿਤਾ ਦੇ ਦੋਸਤਾਂ ਨੇ ਗਾਇਕੀ ਨੂੰ ਗੰਭੀਰਤਾ ਨਾਲ ਲੈਣ ਡਾ ਸੁਝਾਅ ਦਿੱਤਾ। ਉਸ ਸਮੇਂ ਦੌਰਾਨ, ਉਹ ਲਾਈਵ ਸ਼ੋਅ ਕਰ ਰਹੀ ਸੀ ਅਤੇ "ਪ੍ਰਸਿੱਧ ਨੰਬਰਾਂ ਦੀਆਂ ਕੈਸਿਟਾਂ ਅਤੇ ਸੀ.ਡੀ ਸੁਣ ਕੇ ਆਪਣੇ ਆਪ ਨੂੰ ਨਿਯਮਤ ਰਿਆਜ਼" ਨਾਲ ਸਿਖਲਾਈ ਦੇ ਰਹੀ ਸੀ।
ਉਸ ਨੇ ਗਰੀਨਵੇਅ ਮਾਡਰਨ ਸਕੂਲ ਤੋਂ ਆਪਣੀ ਪੜ੍ਹਾਈ ਕੀਤੀ ਅਤੇ ਦਿਲਸ਼ਾਦ ਗਾਰਡਨ, ਦਿੱਲੀ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਹਿੰਦੀ ਸੀ। ਉਸ ਨੇ ਸੰਗੀਤ ਇੰਡਸਟਰੀ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਸਕੂਲ ਦੀ ਪੜ੍ਹਾਈ ਤੋਂ ਤੁਰੰਤ ਬਾਅਦ ਹੀ ਆਪਣੀ ਪੜ੍ਹਾਈ ਬੰਦ ਕਰ ਦਿੱਤੀ। ਉਸ ਨੇ ਕਿਹਾ: "ਮੈਂ ਪੜ੍ਹਾਈ ਇਸ ਲਈ ਛੱਡ ਦਿੱਤੀ ਕਿਉਂਕਿ ਮੈਨੂੰ ਪੜ੍ਹਨਾ ਚੰਗਾ ਨਹੀਂ ਲੱਗਦਾ ਸੀ। ਮੈਂ ਇੱਕ ਗਾਇਕਾ ਦੇ ਰੂਪ ਵਿੱਚ ਆਪਣੇ ਸੁਪਨੇ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ ਅਤੇ ਮੈਨੂੰ ਇਸ 'ਤੇ ਬਿਲਕੁਲ ਵੀ ਪਛਤਾਵਾ ਨਹੀਂ ਹੈ।"
ਜਦੋਂ ਅਭਿਨੇਤਰੀ ਤਬੱਸੁਮ ਨੇ ਉਸ ਨੂੰ ਦੇਖਿਆ, ਉਸ ਨੇ ਆਪਣੇ ਸ਼ੋਅ "ਤਬੱਸੁਮ ਹਿੱਟ ਪਰੇਡ" ਵਿੱਚ ਲਾਈਵ ਗਵਾਇਆ ਅਤੇ ਉਸ ਦੇ ਪਰਿਵਾਰ ਨੂੰ ਮੁੰਬਈ ਸ਼ਿਫਟ ਕਰਨ ਲਈ ਕਿਹਾ। ਫਿਰ ਉਸ ਨੇ ਚੌਹਾਨ ਦੀ ਕਲਿਆਣਜੀ ਵੀਰਜੀ ਸ਼ਾਹ ਅਤੇ ਅਨੰਦਜੀ ਵਿਰਜੀ ਸ਼ਾਹ ਨਾਲ ਜਾਣ-ਪਛਾਣ ਕਰਵਾਈ। ਮੁਲਾਕਾਤ ਤੋਂ ਬਾਅਦ, ਕਲਿਆਣਜੀ ਨੇ ਉਸ ਦੀ ਨਾਮ ਨਿਧੀ ਤੋਂ ਸੁਨੀਧੀ ਰੱਖ ਦਿੱਤਾ ਕਿਉਂਕਿ ਉਸ ਨੇ ਮਹਿਸੂਸ ਹੋਇਆ ਕਿ ਇਹ ਇੱਕ ਖੁਸ਼ਕਿਸਮਤ ਨਾਮ ਸਾਬਿਤ ਹੋਵੇਗਾ। ਜਦੋਂ ਉਹ 11 ਸਾਲਾਂ ਦੀ ਸੀ, ਤਾਂ ਉਸ ਦੇ ਪਿਤਾ ਨੇ ਨੌਕਰੀ ਛੱਡ ਦਿੱਤੀ ਅਤੇ ਉਸ ਨੂੰ ਮੁੰਬਈ ਲੈ ਆਏ। ਸ਼ੁਰੂ ਵਿੱਚ, ਸੁਨਿਧੀ ਦੇ ਪਰਿਵਾਰ ਨੂੰ ਮੁੰਬਈ ਸ਼ਹਿਰ 'ਚ ਵਿਵਸਥਿਤ ਹੋਣ ਵਿੱਚ ਵਿੱਤੀ ਮੁਸ਼ਕਲਾਂ ਆਈਆਂ। ਉਸ ਤੋਂ ਬਾਅਦ ਉਸ ਨੇ ਕੁਝ ਸਾਲਾਂ ਲਈ ਕਲਿਆਣਜੀ ਦੀ ਅਕਾਦਮੀ ਵਿੱਚ ਕੰਮ ਕੀਤਾ ਅਤੇ ਆਪਣੀ "ਲਿਟਲ ਵੈਂਡਰਜ਼" ਟ੍ਰੈਪ ਵਿੱਚ ਮੁੱਖ ਗਾਇਕਾ ਬਣ ਗਈ। ਫਿਰ ਉਸ ਨੂੰ ਕਈ ਸ਼ੋਅ ਦਿੱਤੇ ਗਏ, ਹਾਲਾਂਕਿ ਉਸ ਦੇ ਪਿਤਾ ਨੇ ਫ਼ਿਲਮਾਂ ਲਈ ਗਾਉਣ 'ਤੇ ਜ਼ੋਰ ਦਿੱਤਾ।
ਨਿੱਜੀ ਜੀਵਨਸੋਧੋ
2002 ਵਿੱਚ, 18 ਸਾਲ ਦੀ ਉਮਰ ਵਿੱਚ, ਚੌਹਾਨ ਨੇ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਬੌਬੀ ਖਾਨ ਨਾਲ ਮਿਊਜ਼ਿਕ ਵੀਡੀਓ, ਪਹਿਲਾ ਨਸ਼ਾ 'ਤੇ ਕੰਮ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ।[8] ਇਹ ਦੱਸਿਆ ਗਿਆ ਕਿ ਸੁਨਿਧਿ ਅਤੇ ਉਸ ਦੇ ਪਤੀ ਨੇ ਇੱਕ ਗੁਪਤ ਤਰੀਕੇ ਨਾਲ ਵਿਆਹ ਸਮਾਗਮ ਵਿੱਚ ਵਿਆਹ ਕੀਤਾ ਸੀ, ਸਿਰਫ਼ ਬਹੁਤ ਹੀ ਨਜ਼ਦੀਕੀ ਦੋਸਤਾਂ ਨੇ ਉਨ੍ਹਾਂ ਦੇ ਵਿਆਹ ਵਿੱਚ ਸ਼ਿਰਕਤ ਕੀਤੀ।[9] ਹਾਲਾਂਕਿ, ਵਿਆਹ ਨੇ ਸੁਨਿਧੀ ਅਤੇ ਉਸ ਦੇ ਮਾਪਿਆਂ ਵਿਚਕਾਰ ਤਣਾਅ ਪੈਦਾ ਕਰ ਦਿੱਤਾ, ਜੋ ਇਸ ਗਠਜੋੜ ਨੂੰ "ਯੋਗ ਨਹੀਂ" ਮੰਨਦੇ ਸਨ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਨਾਮਨਜ਼ੂਰ ਕਰ ਦਿੱਤਾ।[10][11] ਇਸ ਦੇ ਬਾਅਦ, ਉਹ ਅਤੇ ਖਾਨ ਇੱਕ ਸਾਲ ਬਾਅਦ ਅਲੱਗ ਹੋ ਗਏ, ਅਤੇ ਉਸ ਦੇ ਮਾਪਿਆਂ ਨਾਲ ਦੁਆਰਾ ਮੇਲ ਹੋ ਗਿਆ।[12] ਅੱਡ ਹੋਣ ਦੇ ਸਮੇਂ ਉਹ ਅਭਿਨੇਤਾ ਅੰਨੂ ਕਪੂਰ ਅਤੇ ਉਸ ਦੀ ਪਤਨੀ ਅਰੁਨੀਤਾ ਦੇ ਨਾਲ ਰਹਿੰਦੀ ਸੀ, ਉਸੇ ਸਾਲ ਅਦਾਲਤ ਵਿੱਚ ਤਲਾਕ ਦਾਇਰ ਕੀਤਾ ਗਿਆ ਸੀ, ਉਸ ਨੇ ਕਿਹਾ ਕਿ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਨੂੰ "ਜ਼ਿੰਦਗੀ ਤੋਂ ਵੱਖਰੀਆਂ ਚੀਜ਼ਾਂ ਚਾਹੁੰਦੇ ਹਨ"।[13][14]
ਬਾਅਦ ਵਿੱਚ, ਚੌਹਾਨ ਨੇ ਮਿਊਜ਼ਿਕ ਕੰਪੋਜ਼ਰ "ਹਿਤੇਸ਼ ਸੋਨਿਕ" ਨਾਲ ਰੋਮਾਂਟਿਕ ਸਬਸੰਧਾਂ ਦੀ ਸ਼ੁਰੂਆਤ ਕੀਤੀ। ਜਦੋਂ ਤੋਂ ਉਸਨੇ "ਮੇਰੀ ਆਵਾਜ਼ ਸੁਨੋ" ਜਿੱਤਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਹੋ ਗਈ ਸੀ। ਦੋ ਸਾਲਾਂ ਤੋਂ ਵੱਧ ਸਮਾਂ ਡੇਟਿੰਗ ਕਰਨ ਤੋਂ ਬਾਅਦ, ਉਨ੍ਹਾਂ ਨੇ 24 ਅਪ੍ਰੈਲ, 2012 ਨੂੰ ਗੋਆ ਵਿੱਚ ਇੱਕ ਲੋਅ ਪ੍ਰੋਫਾਈਲ ਵਿਆਹ ਸਮਾਰੋਹ ਵਿੱਚ ਵਿਆਹ ਕੀਤਾ ਅਤੇ ਮੁੰਬਈ ਵਿੱਚ ਇੱਕ ਰਿਸੈਪਸ਼ਨ ਕੀਤੀ, ਜਿਸ ਵਿੱਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।[15][16] 1 ਜਨਵਰੀ 2018 ਨੂੰ, ਚੌਹਾਨ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਉਸਨੇ ਤੇਗ ਰੱਖਿਆ।[17]
ਇਨਾਮਸੋਧੋ
ਆਪਣੇ ਕੈਰੀਅਰ ਦੌਰਾਨ ਚੌਹਾਨ ਨੇ ਕਈ ਸਨਮਾਨ ਅਤੇ ਅਵਾਰਡ ਜਿੱਤੇ, ਜਿਨ੍ਹਾਂ ਵਿੱਚ ਤਿੰਨ ਫਿਲਮਫੇਅਰ ਅਵਾਰਡ ਸ਼ਾਮਲ ਹਨ: ਦੋ “ਬੈਸਟ ਫੀਮੇਲ ਪਲੇਅਬੈਕ” ਅਤੇ ਇੱਕ ਨਵਾਂ ਸੰਗੀਤ ਪ੍ਰਤਿਭਾ ਲਈ ਆਰ ਡੀ ਬਰਮਨ ਅਵਾਰਡ ਸੀ।[18]
ਫ਼ਿਲਮੋਗ੍ਰਾਫੀਸੋਧੋ
ਫ਼ਿਲਮਸੋਧੋ
Year | Title | Role | Notes | Ref. |
---|---|---|---|---|
2001 | Ehsaas: The Feeling | Herself | Cameo appearance | [19] |
2003 | Bhoot | Herself | Special appearance in the promotional song "Bhoot Hoon Main" | [20] |
2004 | Uuf Kya Jaadoo Mohabbat Hai | Herself | Special appearance in the promotional song "Uuf Kya Jaadoo Mohabbat Hai" | [21] |
2006 | Bas Ek Pal | Herself | Special appearance in the promotional song "Dheeme Dheeme" | [22] |
2012 | Sons of Ram | Sita | Voice | [23] |
2014 | Hawaa Hawaai | Herself | Special appearance in the promotional song "Ghoom Gayi" | [24] |
2014 | Khoobsurat | Herself | Special appearance in the promotional song "Baal Khade" | [25] |
2016 | Playing Priya | Priya | Short film | [26] |
2017 | Rangoon | Herself | Special appearance in the song "Bloody Hell" | [27] |
ਟੈਲੀਵਿਜ਼ਨਸੋਧੋ
Year | Title | Role | Ref. |
---|---|---|---|
2010 | Indian Idol 5 | Judge | [28] |
2012 | Indian Idol 6 | Judge | [29] |
2015 | The Voice | Coach | [30] |
2018 | The Remix | Judge | [31] |
Dil Hai Hindustani season 2 | Judge | [32] |
ਹਵਾਲੇਸੋਧੋ
- ↑ "Katrina Kaif named world's sexiest Asian woman for the fourth time". India Today. 5 December 2013.
- ↑ Farida, Syeda (15 April 2003). "Sound of success". The Hindu. Archived from the original on 28 ਜਨਵਰੀ 2005. Retrieved 26 July 2010. Check date values in:
|archive-date=
(help) - ↑ "Singers today are unlucky: Lata Mangeshkar". The Times of India. 1 May 2012.
- ↑ Sunidhi Chauhan (8 March 2013). Bhumbro - Sunidhi Chauhan & Shankar Mahadevan Live (Live concert recording). Dubai: YouTube. Event occurs at 0:09 minutes in.
There is no female singer who can rock the stage like Sunidi Chauhan, absolutely nobody! You are a rock star. We love you for that.
- ↑ The Biggest Entertainers of 2010 in Music, The Times of India, 20 December 2010, http://blogs.timesofindia.indiatimes.com/line-of-sight/2010-entertainers-of-the-year-2010-in-music/
- ↑ "About Sunidhi Chauhan". www.sunidhichauhan.com. Archived from the original on 20 May 2009.
- ↑ Lalwani, Vickey (14 August 2002). "Sunidhi's on a new high". Rediff. Retrieved 26 July 2010.
- ↑ Fernandes, Vivek (5 April 2002). "Sunidhi Chauhan marries Bobby Khan". Rediff.com. Archived from the original on 4 March 2016. Retrieved 15 December 2015. Unknown parameter
|url-status=
ignored (help) - ↑ "Sunidhi talks about her husband & divorce on Indian Idol 5". The Siasat Daily. 13 August 2010. Archived from the original on 15 December 2015. Retrieved 15 December 2015. Unknown parameter
|url-status=
ignored (help) - ↑ Rege, Prachi (7 June 2010). "Parent trap". India Today. Archived from the original on 22 December 2015. Retrieved 15 December 2015. Unknown parameter
|url-status=
ignored (help) - ↑ Srivastava, Priyanka (12 March 2012). "Sunidhi Chauhan to tie the knot again". India Today. Archived from the original on 22 December 2015. Retrieved 15 December 2015. Unknown parameter
|url-status=
ignored (help) - ↑ Wilkinson, James (15 February 2010). "Sunidhi Chauhan in Dubai". Time Out. Times Out Dubai. Archived from the original on 22 December 2015. Retrieved 20 October 2015. Unknown parameter
|url-status=
ignored (help) - ↑ Kaura, Neha (5 May 2012). "Priyanka didn't take her role seriously: Annu Kapoor". The Times of India. Retrieved 15 December 2015.
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedsiasat
- ↑ Sinha, Divashri (9 August 2012). "Divorced young, found love again". The Times of India. Archived from the original on 10 March 2016. Retrieved 15 December 2015. Unknown parameter
|url-status=
ignored (help) - ↑ "Sunidhi Chauhan's 'I do' date set". The Times of India. 23 April 2012. Archived from the original on 26 August 2014. Retrieved 15 December 2015. Unknown parameter
|url-status=
ignored (help) - ↑ Thakur, Charu (2 January 2018). "Singer Sunidhi Chauhan blessed with a baby boy". India Today. Archived from the original on 10 January 2018. Retrieved 3 January 2018. Unknown parameter
|url-status=
ignored (help) - ↑ "Sunidhi Chauhan to perform in Muscat next month". Zee News. 19 February 2012. Archived from the original on 22 December 2015. Retrieved 2 December 2015. Unknown parameter
|url-status=
ignored (help) - ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs nameddrains
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs nameduneasy
- ↑ "Clayderman composes for Barjatyas". Bollywood Hungama. 17 February 2004. Archived from the original on 22 December 2015. Retrieved 30 October 2015. Unknown parameter
|url-status=
ignored (help) - ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedBas Ek Pal
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedsita
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedghoom
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedbhaal
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedPlaying Priya
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedBloody Hell
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedIdol5
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedidol6
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedcoach
- ↑ "The Remix: Sunidhi Chauhan, Amit Trivedi to judge Amazon Prime reality show". The Indian Express. 16 February 2018. Archived from the original on 21 March 2018. Retrieved 6 April 2018. Unknown parameter
|url-status=
ignored (help) - ↑ Farzeen, Sana (2 May 2018). "Exclusive: Dil Hai Hindustani season two to be hosted by Mukti Mohan". The Indian Express. Archived from the original on 12 June 2018. Retrieved 6 June 2018. Unknown parameter
|url-status=
ignored (help)