ਸੂਬੇਦਾਰ ਜੋਗਿੰਦਰ ਸਿੰਘ

ਸੂਬੇਦਰ ਜੋਗਿੰਦਰ ਸਿੰਘ (26 ਸਤੰਬਰ 1921 - 23 ਅਕਤੂਬਰ 1962) ਇੱਕ ਭਾਰਤੀ ਸੈਨਾ ਸਿਪਾਹੀ ਸੀ। ਜਿਸਨੂੰ ਸ਼ਹੀਦੀ ਉਪਰੰਤ ਭਾਰਤ ਦੇ ਸਭ ਤੋਂ ਉੱਚੇ ਫੌਜੀ ਬਹਾਦਰੀ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 1936 ਵਿੱਚ ਬਰਤਾਨਵੀ ਭਾਰਤੀ ਫੌਜ ਵਿੱਚ ਸ਼ਾਮਲ ਹੋੲੇ ਸਨ ਅਤੇ ਉਨ੍ਹਾਂ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿੱਚ ਨੌਕਰੀ ਕੀਤੀ। 1962 ਦੀ ਭਾਰਤ-ਚੀਨ ਜੰਗ ਦੌਰਾਨ, ਉਨ੍ਹਾਂ ਨੇ ਨਾਰਥ-ਈਸਟ ਫ੍ਰੰਟੀਅਰ ਅਜੰਸੀ ਵਿੱਚ ਬਮ ਲਾ ਪਾਸ ਵਿੱਚ ਇੱਕ ਪਲਟਨ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਨੇ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਅਤੇ ਉਦੋਂ ਤੱਕ ਡਟੇ ਰਹੇ, ਜਦੋਂ ਤੱਕ ਜ਼ਖਮੀ ਹੋ ਕੇ ਸ਼ਹੀਦ ਨਹੀਂ ਹੋ ਗੲੇ।

ਸੂਬੇਦਾਰ
ਜੋਗਿੰਦਰ ਸਿੰਘ
ਪਰਮਵੀਰ ਚੱਕਰ
Joginder SIngh PVC.jpg
ਜਨਮ(1921-09-26)26 ਸਤੰਬਰ 1921
ਮਾਹਲਾ ਕਲਾਂ, ਮੋਗਾ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ
ਮੌਤ23 ਅਕਤੂਬਰ 1962(1962-10-23) (ਉਮਰ 41)
ਬਮ ਲਾ ਪਾਸ, ਨਾਰਥ-ਈਸਟ ਫ੍ਰੰਟੀਅਰ ਅਜੰਸੀ, ਭਾਰਤ
ਵਫ਼ਾਦਾਰੀਬਰਤਾਨਵੀ ਭਾਰਤ
ਭਾਰਤ
ਸੇਵਾ/ਬ੍ਰਾਂਚਬਰਤਾਨਵੀ ਭਾਰਤੀ ਫੌਜ
ਭਾਰਤੀ ਫੌਜ
ਸੇਵਾ ਦੇ ਸਾਲ1936–1962
ਰੈਂਕਸੂਬੇਦਾਰ
ਸੇਵਾ ਨੰਬਰJC-4547[1]
ਯੂਨਿਟਪਹਿਲੀ ਬਟਾਲੀਅਨ, ਸਿੱਖ ਰੈਜੀਮੈਂਟ
ਲੜਾਈਆਂ/ਜੰਗਾਂਦੂਜੀ ਸੰਸਾਰ ਜੰਗ
ਭਾਰਤ-ਪਾਕਿਸਤਾਨ ਯੁੱਧ (1947)
ਭਾਰਤ-ਚੀਨ ਜੰਗ
ਇਨਾਮਪਰਮਵੀਰ ਚੱਕਰ

ਹਵਾਲੇਸੋਧੋ

  1. Chakravorty 1995, p. 58.