ਸੌਮਿਆ ਟੰਡਨ
ਸੌਮਿਆ ਟੰਡਨ (ਅੰਗ੍ਰੇਜ਼ੀ: Saumya Tandon; ਜਨਮ 3 ਨਵੰਬਰ 1984) ਇੱਕ ਭਾਰਤੀ ਅਭਿਨੇਤਰੀ ਅਤੇ ਟੈਲੀਵਿਜ਼ਨ ਪੇਸ਼ਕਾਰ ਹੈ, ਜੋ ਹਿੰਦੀ ਸਿਟਕਾਮ ਟੈਲੀਵਿਜ਼ਨ ਲੜੀ ਭਾਬੀਜੀ ਘਰ ਪਰ ਹੈਂ ਵਿੱਚ ਅਨੀਤਾ ਮਿਸ਼ਰਾ ਦੀ ਭੂਮਿਕਾ ਲਈ ਮਸ਼ਹੂਰ ਹੈ।[1] ਉਹ ਡਾਂਸ ਇੰਡੀਆ ਡਾਂਸ, ਬੋਰਨਵੀਟਾ ਕੁਇਜ਼ ਮੁਕਾਬਲੇ ਅਤੇ ਮਨੋਰੰਜਨ ਕੀ ਰਾਤ ਵਰਗੇ ਵੱਖ-ਵੱਖ ਟੀਵੀ ਸ਼ੋਅਜ਼ ਦੀ ਮੇਜ਼ਬਾਨ ਰਹੀ ਹੈ।
ਸੌਮਿਆ ਟੰਡਨ | |
---|---|
ਜਨਮ | ਭੋਪਾਲ, ਮੱਧ ਪ੍ਰਦੇਸ਼, ਭਾਰਤ | 3 ਨਵੰਬਰ 1984
ਪੇਸ਼ਾ |
|
ਸਰਗਰਮੀ ਦੇ ਸਾਲ | 2006 - ਮੌਜੂਦ |
ਲਈ ਪ੍ਰਸਿੱਧ | ਭਾਬੀ ਜੀ ਘਰ ਪਰ ਹੈ! |
ਜੀਵਨ ਸਾਥੀ |
ਸੌਰਭ ਦੇਵੇਂਦਰ ਸਿੰਘ (ਵਿ. 2016) |
ਬੱਚੇ | 1 |
ਵੈੱਬਸਾਈਟ | saumyatandon |
ਕੈਰੀਅਰ
ਸੋਧੋਟੰਡਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਮਾਡਲਿੰਗ ਦੇ ਕੰਮ ਸ਼ੁਰੂ ਕੀਤੇ ਸਨ। ਉਹ 'ਫੈਮੀਨਾ ਕਵਰ ਗੁਲ' 2006 ਸੀ। ਉਹ ਫਿਲਮੀ ਕਾਮੇਡੀ ਸੀਰੀਅਲ "ਭਾਬੀ ਜੀ ਘਰ ਪਰ ਹੈਂ" ਵਿੱਚ ਕੰਮ ਕੀਤਾ। ਉਸਨੇ ਸਹਿ-ਹੋਸਟ ਦੇ ਤੌਰ ਤੇ "ਜ਼ੋਰ ਕਾ ਝਟਕਾ" ਦੀ ਮੇਜ਼ਬਾਨੀ ਕੀਤੀ। 2011 ਵਿੱਚ ਸ਼ਾਹਰੁਖ ਖਾਨ ਨਾਲ ਟੋਟਲ ਵਾਈਪਆਉਟ ਖੇਡ ਵਿੱਚ ਕੰਮ ਕੀਤਾ ਹੈ।[2][3][4] ਇਸਨੇ ਤਿੰਨ ਸੀਜ਼ਨਾਂ ਲਈ "ਡਾਂਸ ਇੰਡੀਆ ਡਾਂਸ" ਦੀ ਮੇਜ਼ਬਾਨੀ ਕੀਤੀ, ਜਿਸ ਦੇ ਲਈ ਉਨ੍ਹਾਂ ਨੂੰ "ਬੇਸਟ ਐਂਕਰ" ਪੁਰਸਕਾਰ ਵੀ ਮਿਲਿਆ ਹੈ। ਇਸਨੇ ਤਿੰਨ ਸੀਜ਼ਨਾਂ ਲਈ ਡੌਰਕ ਓ ਬਰਾਇਨ ਦੇ ਨਾਲ ਬੋੂਰਿਨਵੀਟਾ ਕੁਇਜ਼ ਮੁਕਾਬਲੇ ਦੀ ਮੇਜ਼ਬਾਨੀ ਕੀਤੀ।[5] ਇਸਨੇ ਇਮਤਿਆਜ਼ ਅਲੀ ਦੀ ਫਿਲਮ ਜਬ ਵੀ ਮੇਟ ਜਿਸ ਵਿੱਚ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਹਨ। ਇਸਨੇ ਇਸ ਵਿੱਚ ਰੂਪ ਦਾ ਕਿਰਦਾਰ ਨਿਭਾਇਆ ਹੈ।[6] ਉਸ ਨੇ ਤਿੰਨ ਸੀਜ਼ਨਾ ਲਈ ਐਲ.ਜੀ. ਮੱਲਿਕਾ-ਏ-ਕਿਚਨ ਦੀ ਮੇਜ਼ਬਾਨੀ ਵੀ ਕੀਤੀ।
2015 ਵਿੱਚ, ਟੰਡਨ ਨੇ ਕਾਮੇਡੀ ਸੀਰੀਅਲ ‘ਭਾਬੀ ਜੀ ਘਰ ਪਰ ਹੈ’ ਵਿੱਚ ਅਨੀਤਾ ਦੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ। ਉਹ ਇਸ ਸੀਰੀਅਲ ਤੋਂ "ਗੋਰੀ ਮੇਮ" ਵਜੋਂ ਵੀ ਜਾਣੀ ਜਾਂਦੀ ਹੈ। 2018 ਵਿੱਚ, ਉਸ ਨੇ ਕਲਰਜ਼ ਟੀ.ਵੀ. ‘ਤੇ ‘ਮਨੋਰੰਜਨ ਕੀ ਰਾਤ ਸੀਜ਼ਨ 2’ ਦੀ ਮੇਜ਼ਬਾਨੀ ਕੀਤੀ।
ਮੁੱਢਲਾ ਜੀਵਨ
ਸੋਧੋਟੰਡਨ ਉੱਜੈਨ ਵਿੱਚ ਵੱਡੀ ਹੋਈ, ਜਿੱਥੇ ਉਸਨੇ ਆਪਣੀ ਗ੍ਰੈਜੂਏਸ਼ਨ ਵੀ ਪੂਰੀ ਕੀਤੀ। ਟੰਡਨ ਦਾ ਜਨਮ ਭੋਪਾਲ, ਮੱਧ ਪ੍ਰਦੇਸ਼ ਵਿੱਚ 3 ਨਵੰਬਰ 1984 ਨੂੰ ਹੋਇਆ ਸੀ।[7][8] ਪਰਿਵਾਰ ਉਜੈਨ ਚਲਾ ਗਿਆ ਜਿੱਥੇ ਉਸਨੇ ਸੇਂਟ ਮੈਰੀਜ਼ ਕਾਨਵੈਂਟ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਕੀਤੀ। ਉਸਦੇ ਪਿਤਾ, ਬੀ.ਜੀ. ਟੰਡਨ, ਇੱਕ ਲੇਖਕ ਹਨ ਅਤੇ ਉਜੈਨ ਵਿੱਚ ਇੱਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ।[9]
ਨਿੱਜੀ ਜੀਵਨ
ਸੋਧੋਟੰਡਨ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ ਤੋਂ ਬਹੁਤ ਝਿਜਕਦੀ ਹੈ। 2016 ਵਿੱਚ, ਉਸ ਨੇ ਆਪਣੇ ਬੁਆਏਫ੍ਰੈਂਡ ਸੌਰਭ ਦੇਵੇਂਦਰ ਸਿੰਘ ਨਾਲ ਵਿਆਹ ਕਰਵਾਇਆ। ਵਿਆਹ ਤੋਂ ਪਹਿਲਾਂ, ਟੰਡਨ ਨੇ ਉਸ ਨੂੰ 10 ਸਾਲਾਂ ਦਾ ਸਮਾਂ ਦਿੱਤਾ ਸੀ। ਉਹ ਆਪਣੀ ਤੰਦਰੁਸਤੀ ਲਈ ਅਕਸ਼ੇ ਕੁਮਾਰ ਤੋਂ ਪ੍ਰੇਰਿਤ ਹੈ। ਉਹ ਵੱਖ ਵੱਖ ਸਟਾਈਲ ਦੇ ਕੱਪੜੇ ਪਾਉਣਾ ਪਸੰਦ ਕਰਦੀ ਹੈ। 2019 ਵਿੱਚ, ਟੰਡਨ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ।
ਫ਼ਿਲਮੋਗ੍ਰਾਫੀ
ਸੋਧੋਫ਼ਿਲਮਾਂ
ਸੋਧੋਸਾਲ | ਸਿਰਲੇਖ | ਭੂਮਿਕਾ | ਨੋਟਸ | ਰੈਫ. |
---|---|---|---|---|
2007 | ਜਬ ਵੀ ਮੈਟ | ਰੂਪ ਢਿੱਲੋਂ | [10] | |
2011 | ਪੰਜਾਬ ਵਿੱਚ ਤੁਹਾਡਾ ਸੁਆਗਤ ਹੈ | ਪ੍ਰੀਤ | [11] |
ਟੈਲੀਵਿਜ਼ਨ
ਸੋਧੋਸੌਮਿਆ। ਨੇ ਆਪਣਾ ਕੈਰੀਅਰ ‘ਐਸਾ ਦੇਸ ਹੈ ਮੇਰਾ’ ਅਤੇ ਲਗਾਤਾਰ ਕਈ ਟੀ.ਵੀ. ਸ਼ੋਅਜ਼ ਨਾਲ ਸ਼ੁਰੂਆਤ ਕੀਤੀ।[12][13]
ਸ਼ੋਅ ਨਾਂ | ਭੂਮਿਕਾ | ਸਾਲ |
---|---|---|
ਐਸਾ ਦੇਸ ਹੈ ਮੇਰਾ | ਰਸਟੀ ਦਿਓਲ | 2006 |
ਮੇਰੀ ਆਵਾਜ਼ ਕੋ ਮਿਲ ਗਈ ਰੌਸ਼ਨੀ | ਰੀਆ ਸਾਹਨੀ | 2007-2008 |
ਬੌਰਨਵੀਟਾ ਕੁਇਜ਼ ਕਾਂਨਟੈਸਟ (ਸੀਜ਼ਨ 1, 2 ਅਤੇ 3) | ਮੇਜ਼ਬਾਨ | 2011 - 2014 |
ਮੱਲਿਕਾ-ਏ-ਕਿੱਚਨ (ਸੀਜ਼ਨ 2, 3 ਅਤੇ 4) | ਮੇਜ਼ਬਾਨ | 2010-2013 |
ਕਾਮੇਡੀ ਸਰਕਸ ਕੇ ਤਾਨਸੇਨ | ਮੇਜ਼ਬਾਨ | 2011 |
ਜ਼ੋਰ ਕਾ ਝਟਕਾ: ਟੋਟਲ ਵਾਈਪਆਊਟ | ਮੇਜ਼ਬਾਨ | 2011 |
ਡਾਂਸ ਇੰਡਿਆ ਡਾਂਸ (ਸੀਜ਼ਨ 1, 2 ਅਤੇ 3) | ਮੇਜ਼ਬਾਨ | 2009-12 |
ਕਾਮੇਡੀ ਨਾਈਟਸ ਵਿਦ ਕਪਿਲ (ਸਾਇਨਾ ਨੇਹਵਾਲ ਐਪੀਸੋਡ) | ਖ਼ਾਸ ਪੇਸ਼ਕਾਰੀ | 2014 |
ਭਾਬੀ ਜੀ ਘਰ ਪਰ ਹੈਂ! | ਅਨੀਤਾ ਵਿਭੂਤੀ ਨਰਾਇਣ ਮਿਸ਼ਰਾ | ਮਾਰਚ 2015–ਵਰਤਮਾਨ |
ਇੰਟਰਟੇਨਮੈਂਟ ਕੀ ਰਾਤ | ਮੇਜ਼ਬਾਨ | 2018 |
ਇਹ ਵੀ ਦੇਖੋ
ਸੋਧੋ- ਹਿੰਦੀ ਟੈਲੀਵਿਜ਼ਨ ਅਦਾਕਾਰਾਵਾਂ ਦੀ ਸੂਚੀ
- ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ ਦੀ ਸੂਚੀ
ਹਵਾਲੇ
ਸੋਧੋ- ↑ "Happy Birthday Saumya Tandon: Lesser known facts about Bhabi Ji Ghar Par Hai fame actress". PINKVILLA (in ਅੰਗਰੇਜ਼ੀ). 3 November 2021. Archived from the original on 13 ਜੁਲਾਈ 2022. Retrieved 13 July 2022.
- ↑ Television: Dream come true Archived 2013-01-25 at Archive.is Hindustan Times, New Delhi, December 25, 2010
- ↑ "Kushal Punjabi Wins Zor Ka Jhatka". NDTV Movies. February 26, 2011. Archived from the original on ਜੁਲਾਈ 14, 2011. Retrieved ਜੂਨ 8, 2017.
{{cite news}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Kushal Punjabi wins 'Zor Ka Jhatka' IANS,". The Times of India. Feb 26, 2011.
{{cite news}}
: Italic or bold markup not allowed in:|publisher=
(help) - ↑ "The Times of India: Latest News India, World & Business News, Cricket & Sports, Bollywood". The Times Of India. Archived from the original on 2013-12-31. Retrieved 2017-06-08.
{{cite news}}
: Unknown parameter|dead-url=
ignored (|url-status=
suggested) (help) - ↑ "Saumya says no to play Geet's sister". The Times of India. 2 February 2011. Retrieved 30 April 2016.
- ↑ "Unseen Photo: कॉलेज के दिनों में ऐसी दिखती थीं टीवी की 'गोरी मेम'". NDTVIndia. 28 October 2017. Retrieved 8 March 2020.
- ↑ Suri, Rishabh (23 October 2017). "Saumya Tandon: I will never participate in Bigg Boss as I am a very private person". Hindustan Times (in ਅੰਗਰੇਜ਼ੀ). Retrieved 17 June 2022.
- ↑ "स्टेज पर जाने से मना करने पर मां से चांटा खा चुकी हैं Tv की 'अनीता भाभी'". Dainik Bhaskar (in ਹਿੰਦੀ). 3 November 2015. Retrieved 8 March 2020.
- ↑ Goyal, Divya (13 November 2018). "Bhabhi Ji Ghar Par Hai Actress Saumya Tandon". NDTV. Retrieved 14 March 2018.
- ↑ "Ex Bhabiji Ghar Par Hai Actress Saumya Tandon Shares Her Picture From Afghanistan". ABP (in ਅੰਗਰੇਜ਼ੀ). 25 August 2021. Retrieved 16 March 2022.
- ↑ "Bhabhi Ji Ghar Par Hai Actress Saumya Tandon". NDTV. 13 November 2018. Retrieved 14 March 2018.
- ↑ "New mom Saumya Tandon pens a powerful post on Women's Day". India Today. 8 March 2019. Retrieved 14 March 2019.