ਹਬੀਬ-ਉਰ-ਰਹਿਮਾਨ ਲੁਧਿਆਣਵੀ

ਹਬੀਬ-ਉਰ-ਰਹਿਮਾਨ ਲੁਧਿਆਣਵੀ (3 ਜੁਲਾਈ 1892 – 2 ਸਤੰਬਰ 1956) ਮਜਲਿਸ-ਏ-ਅਹਰਾਰ-ਏ-ਇਸਲਾਮ ਦੇ ਬਾਨੀਆਂ ਵਿੱਚੋਂ ਇੱਕ ਸੀ। ਉਹ ਇੱਕ ਅਰਾਈਂ (ਕਬੀਲੇ) ਵਿੱਚੋਂ ਸੀ ਅਤੇ 1857 ਦੇ ਭਾਰਤੀ ਵਿਦਰੋਹ ਦੌਰਾਨ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਸੁਤੰਤਰਤਾ ਸੈਨਾਨੀ ਸ਼ਾਹ ਅਬਦੁਲ ਕਾਦਿਰ ਲੁਧਿਆਣਵੀ ਦੇ ਵੰਸ਼ ਵਿੱਚੋਂ ਸੀ। [1] [2] [3] [4]

ਜੀਵਨੀ

ਸੋਧੋ

ਪਰਿਵਾਰਕ ਇਤਿਹਾਸ

ਸੋਧੋ

ਹਬੀਬ-ਉਰ-ਰਹਿਮਾਨ ਲੁਧਿਆਣਵੀ ਦੇ ਦਾਦਾ ਸ਼ਾਹ ਅਬਦੁਲ ਕਾਦਿਰ ਲੁਧਿਆਣਵੀ ਨੇ 1857 ਦੇ ਭਾਰਤੀ ਵਿਦਰੋਹ ਦੌਰਾਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਹਥਿਆਰਬੰਦ ਬਗਾਵਤ ਦੀ ਅਗਵਾਈ ਕੀਤੀ ਅਤੇ ਪੰਜਾਬ ਵਿੱਚ ਬਗਾਵਤ ਕਰਨ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸੀ।[ਹਵਾਲਾ ਲੋੜੀਂਦਾ] ਉਸਨੇ ਇੱਕ ਵੱਡੀ ਲੜਾਕੂ ਫੋਰਸ ਇਕੱਠੀ ਕੀਤੀ ਜਿਸਨੇ ਨਾ ਸਿਰਫ ਲੁਧਿਆਣਾ ਬਲਕਿ ਪਾਣੀਪਤ ਤੋਂ ਵੀ ਅੰਗਰੇਜ਼ਾਂ ਨੂੰ ਬਾਹਰ ਕੱਢ ਦਿੱਤਾ। ਇਸ ਲੜਾਈ ਵਿਚ ਮੁਸਲਮਾਨ, ਹਿੰਦੂ ਅਤੇ ਸਿੱਖ ਸ਼ਾਮਲ ਸਨ। ਫਿਰ ਉਹ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਸਮਰਥਨ ਕਰਨ ਲਈ ਦਿੱਲੀ ਚਲਾ ਗਿਆ। ਉਸਨੇ 1857 ਵਿੱਚ ਚਾਂਦਨੀ ਚੌਕ, ਦਿੱਲੀ ਵਿਖੇ ਹਜ਼ਾਰਾਂ ਹੋਰਾਂ ਨਾਲ ਲੜਦਿਆਂ ਆਪਣੀ ਜਾਨ ਦੇ ਦਿੱਤੀ [1] ਹਬੀਬ-ਉਰ-ਰਹਿਮਾਨ ਲੁਧਿਆਣਵੀ ਦਾ ਜਨਮ 3 ਜੁਲਾਈ 1892 ਨੂੰ ਲੁਧਿਆਣਾ, ਬ੍ਰਿਟਿਸ਼ ਇੰਡੀਆ ਵਿਖੇ ਹੋਇਆ ਸੀ। [3] ਉਸਨੇ ਅਬਦੁਲ ਅਜ਼ੀਜ਼ ਦੀ ਪੁੱਤਰੀ ਬੀਬੀ ਸ਼ਫਾਤੂਨੀਸਾ ਨਾਲ ਵਿਆਹ ਕੀਤਾ। [3]

ਸ਼ੁਰੂਆਤੀ ਜੀਵਨ ਅਤੇ ਕਰੀਅਰ

ਸੋਧੋ

ਲੁਧਿਆਣਵੀ ਮਜਲਿਸ-ਏ-ਅਹਰਾਰ-ਉਲ-ਇਸਲਾਮ, ਇੱਕ ਰਾਸ਼ਟਰਵਾਦੀ ਲਹਿਰ ਜੋ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦਾ ਅੰਤ ਚਾਹੁੰਦੀ ਸੀ, ਦੇ ਬਾਨੀਆਂ ਵਿੱਚੋਂ ਇੱਕ ਸੀ, ।[ਹਵਾਲਾ ਲੋੜੀਂਦਾ]ਉਸ ਨੇ 14 ਅਗਸਤ 1947 ਨੂੰ ਵਤਨ ਦੀ ਵੰਡ ਅਤੇ ਪਾਕਿਸਤਾਨ ਬਣਨ ਦੇ ਬਾਅਦ ਪੂਰਬੀ ਪੰਜਾਬ, ਭਾਰਤ ਵਿੱਚ ਰਹਿ ਰਹੇ ਹਜ਼ਾਰਾਂ ਮੁਸਲਮਾਨਾਂ ਦੀ ਨੁਮਾਇੰਦਗੀ ਕਰਨ ਲਈ ਇੱਥੇ ਹੀ ਰਹਿਣ ਦੀ ਚੋਣ ਕੀਤੀ।[ਹਵਾਲਾ ਲੋੜੀਂਦਾ]ਉਸਦਾ ਕਹਿਣਾ ਸੀ ਕਿ ਪੂਰਬੀ ਪੰਜਾਬ ਵਿੱਚ ਬਾਕੀ ਰਹਿੰਦੇ ਮੁਸਲਮਾਨਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ। ਲੁਧਿਆਣਾ ਨੂੰ ਪੰਜਾਬ, ਭਾਰਤ ਦਾ ਇੱਕ ਪ੍ਰਮੁੱਖ ਉਦਯੋਗਿਕ ਸ਼ਹਿਰ ਮੰਨਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਮਜ਼ਦੂਰ ਮੁਸਲਮਾਨ ਉੱਥੇ ਕੰਮ ਕਰਨ ਲਈ ਆਉਂਦੇ ਹਨ। [1]

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ
  1. 1.0 1.1 1.2 An Arain freedom fighter (Habib-ur-Rehman Ludhianvi) The News International (newspaper), Published 15 December 2007, Retrieved 6 November 2018
  2. Ishtiaq Ahmed (15 December 2007). "Profile of Habib-ur-Rehman Ludhianvi". Academy of the Punjab in North America website. Retrieved 6 November 2018.
  3. 3.0 3.1 3.2 Profile of Habib-ur-Rehman Ludhianvi Heritage Times (newspaper), Published 17 November 2017, Retrieved 6 November 2018
  4. Profile of Maulana Habib-ur-Rehman Ludhianvi on indianmuslimlegends.com website Retrieved 8 November 2018