ਹਮ ਦੇਖੇਂਗੇ
ਹਮ ਦੇਖੇਂਗੇ ਫੈਜ਼ ਅਹਿਮਦ ਫੈਜ਼ ਦੀ ਲਿਖੀ ਹੋਈ ਲੋਕਪ੍ਰਿਯ ਇਨਕਲਾਬੀ ਉਰਦੂ ਨਜ਼ਮ ਹੈ।[1]ਇਕਬਾਲ ਬਾਨੋ ਦੀ ਆਵਾਜ਼ ਵਿੱਚ ਇਸ ਦੀ ਪੇਸ਼ਕਾਰੀ ਨੇ ਇਸਨੂੰ ਹਿੰਦੁਸਤਾਨੀ ਜ਼ਬਾਨਾਂ ਦੇ ਜਾਣਨ ਵਾਲੇ ਕਰੋੜਾਂ ਲੋਕਾਂ ਤੱਕ ਪੁਜਾ ਦਿਤਾ।[2] ਫ਼ੈਜ਼ ਦੀ ਇਹ ਇੱਕੀ ਸਤਰੀ ਨਜ਼ਮ ਉਨ੍ਹਾਂ ਦੇ ਸੱਤਵੇਂ ਸ਼ੇਅਰੀ ਮਜਮੂਆ ਮੇਰੇ ਦਿਲ ਮੇਰੇ ਮੁਸਾਫ਼ਰ ਵਿੱਚ ਸ਼ਾਮਿਲ ਹੈ। ਇਹ ਗਾਣਾ ਉਨ੍ਹਾਂ 1979 ਵਿੱਚ ਲਿਖਿਆ ਸੀ, ਪਰ ਸਾਡੇ ਉਪ-ਮਹਾਂਦੀਪ ਵਿੱਚ ਇਹ ਅਸਮਾਨੀ ਬਿਜਲੀ ਵਾਂਗ 1986 ਵਿੱਚ ਲਿਸ਼ਕਿਆ।[3]
"ਹਮ ਦੇਖੇਂਗੇ" | |
---|---|
ਗਾਇਕ/ਗਾਇਕਾ: | |
ਕਿਸਮ | ਨਜ਼ਮ |
ਗੀਤਕਾਰ | ਫੈਜ਼ ਅਹਿਮਦ ਫੈਜ਼ |
ਇਕਬਾਲ ਬਾਨੋ ਅਤੇ ਹਮ ਦੇਖੇਂਗੇ
ਸੋਧੋ‘ਹਮ ਦੇਖੇਂਗੇ’ ਇਕਬਾਲ ਬਾਨੋ ਦੀ ਆਵਾਜ਼ ਵਿੱਚ ਡਿਕਟੇਟਰ ਜ਼ਿਆ-ਉਲ-ਹੱਕ ਦੇ ਜ਼ਮਾਨੇ ਵਿੱਚ ਪਾਕਿਸਤਾਨ ਅੰਦਰ ਹਕੂਮਤੀ ਅਤਿਆਚਾਰ ਵਿਰੁੱਧ ਸੰਘਰਸ਼ ਦਾ ਨਾਅਰਾ ਬਣ ਗਿਆ। ਕਹਿੰਦੇ ਹਨ ਕਿ ਉਸ ਨੇ ਲਾਹੌਰ ਦੇ ਇੱਕ ਹਾਲ ਵਿੱਚ ਗਾਉਣਾ ਸੀ ਕਿ ਡਿਕਟੇਟਰ ਜ਼ਿਆ-ਉਲ-ਹੱਕ ਨੇ ਹਾਲ ਸਮੇਤ ਪੂਰੀ ਇਮਾਰਤ ਦੇ ਮੁੱਖ ਗੇਟ ਨੂੰ ਬੰਦ ਕਰਵਾ ਦਿੱਤਾ। ਗੁਰਬਚਨ ਸਿੰਘ ਭੁੱਲਰ ਦੇ ਇੱਕ ਲੇਖ ਅਨੁਸਾਰ ਇਕਬਾਲ ਬਾਨੋ ਬਾਹਰ ਬੈਠ ਗਈ ਅਤੇ ਸਾਜ਼ਿੰਦਿਆਂ ਨੂੰ ਸਾਜ਼ ਛੇੜਨ ਦਾ ਇਸ਼ਾਰਾ ਕਰ ਕੇ ਤਾਨ ਛੇੜ ਦਿੱਤੀ। ਹਜ਼ਾਰਾਂ ਲੋਕ ਸੜਕਾਂ ਉਤੇ ਆ ਜੁੜੇ। ਉਸ ਵੇਲੇ ਫ਼ੈਜ਼ ਕੈਦ ਸੀ ਅਤੇ ਉਸ ਦੀਆਂ ਰਚਨਾਵਾਂ ਤੇ ਪਾਬੰਦੀ ਸੀ। ਇਕਬਾਲ ਬਾਨੋ ਨੇ ਫ਼ੈਜ਼ ਦਿਵਸ ਸਮੇਂ ਲਾਹੌਰ ਦੇ ਸਟੇਡੀਅਮ ਵਿੱਚ ਪੰਜਾਹ ਹਜ਼ਾਰ ਲੋਕਾਂ ਸਾਹਮਣੇ ਇਹ ਨਜ਼ਮ ਪੇਸ਼ ਕੀਤੀ। ਜ਼ਿਆ ਨੇ ਸਾੜ੍ਹੀ ਉਤੇ ਵੀ ਪਾਬੰਦੀ ਲਾਈ ਹੋਈ ਸੀ। ਉਹ ਸਾੜ੍ਹੀ ਹੀ ਪਹਿਨ ਕੇ ਗਈ ਅਤੇ ਉਹ ਵੀ ਕਾਲੇ ਰੰਗ ਦੀ![4] ਇਸ ਨਜ਼ਮ ਵਿੱਚ ਜਿਆ ਉਲ-ਹਕ ਦੀ ਹਕੂਮਤੀ ਦੌਰ ਦੀ ਤਰਜੁਮਾਨੀ ਲਈ ਇਸਲਾਮੀ ਧਾਰਨਾਵਾਂ ਨੂੰ ਇਸਤੀਆਰੇ ਦੇ ਤੌਰ ਉੱਤੇ ਵਰਤਿਆ ਗਿਆ ਹੈ। ਕਿਆਮਤ, ਯੌਮ ਹਿਸਾਬ-ਓ-ਕਿਤਾਬ, ਯੌਮ ਇਨਕਲਾਬ ਵਿੱਚ ਤਬਦੀਲ ਹੋ ਚੁੱਕਿਆ ਹੈ ਜਿਸ ਵਿੱਚ ਅਵਾਮ ਨੇ ਜਿਆ ਦੀ ਫ਼ੌਜੀ ਹਕੂਮਤ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਜਮਹੂਰੀਅਤ ਨੂੰ ਦੁਬਾਰਾ ਕਾਇਮ ਕਰ ਦੇਣਾ ਸੀ।
ਇਸ ਨੂੰ 22 ਜੁਲਾਈ 2018 ਨੂੰ ਕੋਕ ਸਟੂਡੀਓ ਸੀਜ਼ਨ 11 ਵਿੱਚ ਜ਼ੋਹਾਇਬ ਕਾਜ਼ੀ ਅਤੇ ਅਲੀ ਹਮਜ਼ਾ ਦੀ ਅਗਵਾਈ ਵਿੱਚ ਮੁੜ ਗਾਇਆ ਗਿਆ ਸੀ।[5][6][7] ਕੋਕ ਸਟੂਡੀਓ ਵਾਲਿਆਂ ਨੇ ‘ਸਬ ਤਾਜ ਉਛਾਲੇ ਜਾਏਂਗੇ/ ਸਬ ਤਖ਼ਤ ਗਿਰਾਏ ਜਾਏਂਗੇ’ ਇਨ੍ਹਾਂ ’ਤੇ ਲਕੀਰ ਮਾਰ ਛੱਡੀ। ਅਖੇ ਹਕੂਮਤ ਨਾਰਾਜ਼ ਹੋ ਸਕਦੀ ਹੈ, ਨਾਲੇ ਕਿਸੇ ਦੀ ਧਾਰਮਿਕ ਭਾਵਨਾ ਆਹਤ ਹੋ ਸਕਦੀ ਹੈ।[3] ਇਸ ਕਵਿਤਾ ਨੂੰ ਉਪ-ਮਹਾਂਦੀਪ ਵਿੱਚ ਵਿਆਪਕ ਰੂਪ ਵਿੱਚ ਵੱਖ ਵੱਖ ਕਿਸਮ ਵਿਰੋਧ ਪ੍ਰਦਰਸ਼ਨਾਂ ਵਿੱਚ ਗਾਇਆ ਗਿਆ ਹੈ।[8][9] ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ[10], ਆਈਆਈਟੀ ਕਾਨਪੁਰ ਦੀ ਆਰਜ਼ੀ ਫੈਕਲਟੀ ਨੇ[11] ਵਿਰੋਧ ਕਰ ਰਹੇ ਵਿਦਿਆਰਥੀਆਂ ਦੁਆਰਾ ਇਹ ਨਜ਼ਮ ਗਾਏ ਜਾਣ ਦਾ ਮੁੱਦਾ ਉਠਾਇਆ ਅਤੇ ਦੋਸ਼ ਲਾਇਆ ਕਿ ਇਹ “ਹਿੰਦੂ-ਵਿਰੋਧੀ” ਹੈ ਅਤੇ ਬਾਅਦ ਵਿੱਚ ਇੱਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ।[12][13]; ਐਪਰ, ਵਿਦਿਆਰਥੀ ਮੀਡੀਆ ਸੰਗਠਨ ਨੇ ਦੋਸ਼ਾਂ ਨੂੰ ਗ਼ਲਤਫ਼ਹਿਮੀ ਅਤੇ ਫਿਰਕੂ ਇਰਾਦਿਆਂ ਨਾਲ ਲਾਏ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਲੋਕ ਕਵਿਤਾ ਨੂੰ ਇਸਦੇ ਸਮਾਜਕ ਪ੍ਰਸੰਗ ਤੋਂ ਅਲਹਿਦਾ ਕਰ ਕੇ ਦੇਖਦੇ ਹਨ।[14]
ਗੀਤ
ਸੋਧੋਹਮ ਦੇਖੇਂਗੇ
ਲਾਜ਼ਿਮ ਹੈ ਕੇ ਹਮ ਭੀ ਦੇਖੇਂਗੇ
ਹਮ ਦੇਖੇਂਗੇ
ਵੋ ਦਿਨ ਕਿ ਜਿਸ ਕਾ ਵਾਦਾ ਹੈ
ਜੋ ਲੋਹ-ਏ-ਅਜ਼ਲ ਮੇਂ ਲਿੱਖਾ ਹੈ
ਹਮ ਦੇਖੇਂਗੇ
ਜਬ ਜ਼ੁਲਮ-ਓ-ਸਿਤਮ ਕੇ ਕੋਹ-ਏ-ਗਰਾਂ
ਰੂਈ ਕੀ ਤਰ੍ਹਾਂ ਉੜ ਜਾਏਂਗੇ
ਹਮ ਮੈਹਕੂਮੋਂ ਕੇ ਪਾਓਂ ਤਲੇ
ਯੇ ਧਰਤੀ ਧੜ-ਧੜ ਧੜਕੇਗੀ
ਔਰ ਐਹਲ-ਏ-ਹਾਕਮ ਕੇ ਸਰ ਊਪਰ
ਜਬ ਬਿਜਲੀ ਕੜ-ਕੜ ਕੜਕੇਗੀ
ਹਮ ਦੇਖੇਂਗੇ
ਜਬ ਅਰਜ਼-ਏ-ਖੁਦਾ ਕੇ ਕਾਬੇ ਸੇ
ਸਬ ਬੁਤ ਉੁਠਵਾਏ ਜਾਏਂਗੇ
ਹਮ ਐਹਲ-ਏ-ਸਫ਼ਾ ਮਰਦੂਦ-ਏ-ਹਰਮ
ਮਸਨਦ ਪੇ ਬਿਠਾਏ ਜਾਏਂਗੇ
ਸਬ ਤਾਜ ਉਛਾਲੇ ਜਾਏਂਗੇ
ਸਬ ਤੱਖਤ ਗਿਰਾਏ ਜਾਏਂਗੇ
ਹਮ ਦੇਖੇਂਗੇ
ਬਸ ਨਾਮ ਰਹੇਗਾ ਅੱਲ੍ਹਾ ਕਾ
ਜੋ ਗਾਇਬ ਭੀ ਹੈ ਹਾਜ਼ਿਰ ਭੀ
ਜੋ ਮੰਜ਼ਰ ਭੀ ਹੈ ਨਾਜ਼ਿਰ ਭੀ
ਉਠੇਗਾ ਅਨ-ਅਲ-ਹੱਕ ਕਾ ਨਾਅਰਾ
ਜੋ ਮੈਂ ਭੀ ਹੂੰ ਤੁਮ ਭੀ ਹੋ
ਔਰ ਰਾਜ ਕਰੇਗੀ ਖਲ਼ਕ-ਏ-ਖੁਦਾ
ਜੋ ਮੈਂ ਭੀ ਹੂੰ ਤੁਮ ਭੀ ਹੋ
ਹਮ ਦੇਖੇਂਗੇ
ਲਾਜ਼ਿਮ ਹੈ ਕੇ ਹਮ ਭੀ ਦੇਖੇਂਗੇ
ਹਮ ਦੇਖੇਂਗੇ
ਹਵਾਲੇ
ਸੋਧੋ- ↑ Vincent, Pheroze L. (January 2, 2012), Faiz poetry strikes chord in Delhi, Calcutta, India: The Telegraph
{{citation}}
: Italic or bold markup not allowed in:|publisher=
(help) - ↑ Khan, M Ilyas (April 22, 2009). "Pakistani singer Iqbal Bano dies". BBC News.
- ↑ 3.0 3.1 ਐੱਸ ਪੀ ਸਿੰਘ (2019-12-30). "ਹਮ ਹੋਂਗੇ ਕਾਮਯਾਬ, ਹਮ ਨਾਗਰਿਕ ਦੇਖੇਂਗੇ". Punjabi Tribune Online (in ਹਿੰਦੀ). Archived from the original on 2019-12-31. Retrieved 2020-01-30.
- ↑ http://punjabitribuneonline.com/2011/04/ਫ਼ੈਜ਼-ਇਕਬਾਲ-ਬਾਨੋ-ਅਤੇ-‘ਹਮ-ਦੇਖ/
- ↑ Rida Lodhi (23 July 2018). "7 reasons we are looking forward to 'Coke Studio Season 11'". The Express Tribune. Retrieved 29 July 2018.
- ↑ Maheen Sabeeh (24 July 2018). "Coke Studio 11 announces itself with 'Hum Dekhenge'". The News International. Retrieved 29 July 2018.
- ↑ "Coke Studio announces artist line-up with 'Hum Dekhenge'". DAWN Images. 27 July 2018. Retrieved 29 July 2018.
- ↑ Naqvi, Jawed (2008-12-15). "If mullahs usurp anti-imperialism should the secular fight be given up?". DAWN.COM (in ਅੰਗਰੇਜ਼ੀ). Retrieved 2020-01-01.
- ↑ "DAWN - Features; November 22, 2007". DAWN.COM (in ਅੰਗਰੇਜ਼ੀ). 2007-11-22. Retrieved 2020-01-01.
- ↑ "How these poems have defined anti-CAA protests". The Week (in ਅੰਗਰੇਜ਼ੀ). Retrieved 2019-12-23.
- ↑ "Who's afraid of a song?". The Indian Express (in ਅੰਗਰੇਜ਼ੀ). Retrieved 2020-01-03.
- ↑ "IIT Kanpur students respond to professor who accused them of chanting anti-India slogans".
{{cite news}}
: CS1 maint: url-status (link) - ↑ Service, Tribune News. "IIT Kanpur panel to decide if Faiz poem is anti-Hindu". Tribuneindia News Service (in ਅੰਗਰੇਜ਼ੀ). Archived from the original on 2020-01-02. Retrieved 2020-01-02.
- ↑ "Don't communalise the peaceful gathering at IIT Kanpur". Vox Populi. 21 December 2019. Archived from the original on 21 ਦਸੰਬਰ 2019.
{{cite web}}
: Unknown parameter|dead-url=
ignored (|url-status=
suggested) (help)