ਫ਼ੈਜ਼ ਅਹਿਮਦ ਫ਼ੈਜ਼

ਪੰਜਾਬੀ ਕਵੀ
(ਫੈਜ਼ ਅਹਿਮਦ ਫੈਜ਼ ਤੋਂ ਰੀਡਿਰੈਕਟ)

ਫ਼ੈਜ਼ ਅਹਿਮਦ ਫ਼ੈਜ਼ (13 ਫ਼ਰਵਰੀ 1911-20 ਨਵੰਬਰ 1984) ਇੱਕ ਖੱਬੇ-ਪੱਖੀ ਬੁੱਧੀਜੀਵੀ ਅਤੇ ਕ੍ਰਾਂਤੀਕਾਰੀ ਉਰਦੂ ਅਤੇ ਪੰਜਾਬੀ ਸ਼ਾਇਰ ਸੀ।[1] ਉਹ ਅਮਨ ਲਹਿਰ ਦੇ ਸਰਗਰਮ ਕਾਰਕੁਨ ਅਤੇ ਕਮਿਊਨਿਸਟ ਸਨ। ਮਿਰਜ਼ਾ ਗ਼ਾਲਿਬ ਅਤੇ ਅੱਲਾਮਾ ਇਕਬਾਲ ਦੀ ਤਰ੍ਹਾਂ ਉਹ ਪਾਰਦੇਸ਼ੀ ਪਛਾਣ ਸਥਾਪਤ ਕਰ ਗਏ। ਉਨ੍ਹਾਂ ਤੋਂ ਬਾਅਦ ਉਹ ਏਸ਼ੀਆ ਦੇ ਮਕਬੂਲ ਸ਼ਾਇਰ ਹੋਏ ਹਨ।

ਫ਼ੈਜ਼ ਅਹਿਮਦ ਫ਼ੈਜ਼
Ahfaz with Faiz Ahmad Faiz.jpg
ਫ਼ੈਜ਼ ਹਿੰਦ-ਪਾਕ ਯੂਥ ਲੇਖ-ਰਚਨਾ ਮੁਕਾਬਲੇ ਲਈ ਇਨਾਮ ਦਿੰਦੇ ਹੋਏ
ਉਪਨਾਮ:ਫ਼ੈਜ਼
ਜਨਮ: 13 ਫਰਵਰੀ 1911
ਸਿਆਲਕੋਟ
ਮੌਤ:20 ਨਵੰਬਰ 1984
ਲਾਹੌਰ
ਰਾਸ਼ਟਰੀਅਤਾ:ਪੰਜਾਬੀ, ਪਾਕਿਸਤਾਨੀ, ਅੰਤਰਰਾਸ਼ਟਰਵਾਦੀ
ਭਾਸ਼ਾ:ਉਰਦੂ, ਪੰਜਾਬੀ, ਅੰਗਰੇਜ਼ੀ, ਅਰਬੀ, ਰੂਸੀ ਅਤੇ ਫ਼ਾਰਸੀ
ਕਿੱਤਾ:ਸ਼ਾਇਰੀ ਅਤੇ ਪੱਤਰਕਾਰੀ ਅਤੇ ਅਮਨ ਲਹਿਰ ਵਿੱਚ ਸਰਗਰਮੀ
ਕਾਲ:20ਵੀਂ ਸਦੀ ਦੇ ਵਿੱਚਲੀ ਅਧੀ ਸਦੀ
ਧਰਮ:ਸੂਫ਼ੀ ਪ੍ਰਭਾਵ
ਅੰਦੋਲਨ:ਸਮਾਜਵਾਦੀ, ਪ੍ਰਗਤੀਵਾਦ
ਇਨਾਮ:ਐਮ ਬੀ ਈ (1946)
ਨਿਗਾਰ ਅਵਾਰਡ (1953
ਲੈਨਿਨ ਅਮਨ ਅਵਾਰਡ (1963)
ਐਚ ਆਰ ਸੀ ਅਮਨ ਅਵਾਰਡ
ਨਿਸ਼ਾਨ-ਏ-ਇਮਤਿਆਜ਼ (1990)
ਆਇਵੇਸਿਨਾ ਇਨਾਮ (2006)
ਪ੍ਰਭਾਵਿਤ ਕਰਨ ਵਾਲੇ :ਮਿਰਜ਼ਾ ਗਾਲਿਬ, ਅੱਲਾਮਾ ਇਕਬਾਲ ਅਤੇ ਕਾਰਲ ਮਾਰਕਸ
ਇਨ੍ਹਾਂ ਨੂੰ ਪ੍ਰਭਾਵਿਤ ਕੀਤਾ:ਉਰਦੂ ਸ਼ਾਇਰੀ, ਇਬਨੇ ਇੰਸ਼ਾ
ਦਸਤਖਤ:FaizAhmedFaiz.jpg

ਜੀਵਨਸੋਧੋ

ਫ਼ੈਜ਼ ਦਾ ਜਨਮ 13 ਫ਼ਰਵਰੀ 1911 ਨੂੰ ਮਾਤਾ ਸੁਲਤਾਨਾ ਫਾਤਮਾ ਦੀ ਕੁੱਖੋਂ ਪਿਤਾ ਚੌਧਰੀ ਸੁਲਤਾਨ ਮੁਹੰਮਦ ਖਾਂ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਸਿਆਲਕੋਟ ਦੇ ਮਸ਼ਹੂਰ ਬੈਰਿਸਟਰ ਸਨ। ਉਹ ਜੱਟ ਮੁਸਲਮਾਨ ਬਰਾਦਰੀ ਸੰਬੰਧ ਰੱਖਦੇ ਸਨ।[2][3][4]

ਮੁੱਢਲੀ ਸਿੱਖਿਆਸੋਧੋ

ਉਨ੍ਹਾਂ ਨੇ ਮੁੱਢਲੀ ਸਿੱਖਿਆ 1916 ਵਿੱਚ ਮੀਰ ਹਸਨ ਸਿਆਲਕੋਟੀ ਦੀ ਪਾਠਸ਼ਾਲਾ ਤੋਂ ਸ਼ੁਰੂ ਕੀਤੀ ਜਿੱਥੇ ਉਨ੍ਹਾਂ ਨੇ ਅਰਬੀ ਤੇ ਫ਼ਾਰਸੀ ਦੀ ਵਿੱਦਿਆ ਪ੍ਰਾਪਤ ਕੀਤੀ। 1929 ਵਿੱਚ ਮਰੇ ਕਾਲਜ ਆਫ ਸਿਆਲਕੋਟ ਤੋਂ ਫਸਟ ਡਵੀਜ਼ਨ ਵਿੱਚ ਇੰਟਰਮੀਡੀਏਟ ਕੀਤਾ ਅਤੇ 1931 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਬੀ.ਏ. ਤੇ ਫਿਰ ਅਰਬੀ ਭਾਸ਼ਾ ਵਿੱਚ ਬੀ.ਏ. ਆਨਰਜ਼ ਕੀਤੀ। ਉਸ ਮਗਰੋਂ 1933 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਅੰਗਰੇਜ਼ੀ ਵਿੱਚ ਐੱਮ.ਏ. ਅਤੇ 1934 ਵਿੱਚ ਔਰੇਂਟਲ ਕਾਲਜ, ਲਾਹੌਰ ਤੋਂ ਅਰਬੀ ਵਿੱਚ ਐੱਮ.ਏ. ਫਸਟ ਡਵੀਜ਼ਨ ਵਿੱਚ ਪ੍ਰਾਪਤ ਕੀਤੀ।

ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਤਜ਼ਰਬੇ ਪ੍ਰਾਪਤ ਕੀਤੇ। 1935 ਵਿੱਚ ਅੰਮ੍ਰਿਤਸਰ ਦੇ ਐੱਮ.ਏ.ਓ. ਕਾਲਜ ਵਿੱਚ ਲੈਕਚਰਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ 1942 ਵਿੱਚ ਇਸ ਪੇਸ਼ੇ ਨੂੰ ਅਲਵਿਦਾ ਆਖ ਕੇ ਫੌਜ ਵਿੱਚ ਕੈਪਟਨ ਦੇ ਅਹੁਦੇ ਤੇ ਨਿਯੁਕਤ ਹੋ ਗਏ ਅਤੇ ਲਾਹੌਰ ਤੋਂ ਦਿੱਲੀ ਆ ਗਏ। ਇਸ ਤੋਂ ਇਲਾਵਾ ਉਨ੍ਹਾਂ ਦਾ ਸਬੰਧ ਲੋਕ-ਸੰਪਰਕ ਵਿਭਾਗ ਨਾਲ ਸੀ। 1943 ਵਿੱਚ ਮੇਜਰ ਤੇ 1944 ਵਿੱਚ ਕਰਨਲ ਦੇ ਅਹੁਦੇ ਤੇ ਨਿਯੁਕਤ ਰਹੇ। 1 ਜਨਵਰੀ 1947 ਵਿੱਚ ਫੌਜ ਤੋਂ ਅਸਤੀਫ਼ਾ ਦੇ ਕੇ ਮੁੜ ਲਾਹੌਰ ਚਲੇ ਗਏ। 1959 ਵਿੱਚ ਪਾਕਿਸਤਾਨ ਆਰਟ ਕੌਂਸਲ ਦੇ ਸੈਕਟਰੀ ਮੁਕੱਰਰ ਕੀਤੇ ਗਏ। ਇੱਥੇ ਉਨ੍ਹਾਂ ਨੇ 22 ਜੂਨ ਤੱਕ ਸੇਵਾਵਾਂ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਉਹ ਲੰਡਨ ਚੱਲੇ ਗਏ। 1962 ਵਿੱਚ ਉੱਥੋਂ ਕਰਾਚੀ ਵਾਪਸ ਆ ਗਏ ਤੇ ਹਾਰੂਨ ਕਾਲਜ ਦੇ ਪ੍ਰਿੰਸੀਪਲ ਤੇ ਨਿਗਰਾਨ ਨਿਯੁਕਤ ਹੋ ਗਏ।

ਫ਼ੈਜ਼ ਅਹਿਮਦ ਫ਼ੈਜ਼ ਨੇ 1941 ਵਿੱਚ ਇੱਕ ਅੰਗਰੇਜ਼ ਔਰਤ ਮਿਸ ਐਲਿਸ ਜਾਰਜ ਨਾਲ ਇਸਲਾਮੀ ਢੰਗ ਨਾਲ ਵਿਆਹ ਕੀਤਾ ਅਤੇ ਦਿੱਲੀ ਵਿੱਚ ਰਹਿਣ ਲੱਗੇ। ਉਨ੍ਹਾਂ ਦੇ ਘਰ ਦੋ ਧੀਆਂ ਦਾ ਜਨਮ ਹੋਇਆ। ਪਹਿਲੀ ਧੀ ਸਲੀਮਾ 1942 ਵਿੱਚ ਅਤੇ ਛੋਟੀ ਧੀ ਮੁਨੀਰਾ 1945 ਵਿੱਚ ਜਨਮੀ।

ਸਾਹਿਤਕਾਰੀਸੋਧੋ

ਫ਼ੈਜ਼ ਨੇ ਪੱਤਰਕਾਰੀ ਦੇ ਮੈਦਾਨ ਵਿੱਚ ਵੀ ਖੂਬ ਕੰਮ ਕੀਤਾ। 1938-39 ਤੱਕ ਉਨ੍ਹਾਂ ਨੇ ਉਰਦੂ ਮਾਸਿਕ ‘ਅਦਬੇ ਲਤੀਫ’’ ਦਾ ਸੰਪਾਦਨ ਕੀਤਾ। 1947-55 ਤੱਕ ਕਈ ਅਖਬਾਰਾਂ ਤੇ ਪੱਤਰਕਾਵਾਂ ਦੇ ਪ੍ਰਧਾਨ ਸੰਪਾਦਕ ਰਹੇ।

ਨਾਟਕਸੋਧੋ

ਉਨ੍ਹਾਂ ਨੇ 1938-39 ਵਿੱਚ ਰੇਡੀਓ ਲਈ ਨਾਟਕ ਵੀ ਲਿਖੇ, ਜਿਹੜੇ ਲਾਹੌਰ ਤੋਂ ਰੇਡੀਓ ਤੋਂ ਪ੍ਰਸਾਰਤ ਹੋਏ ਤੇ ਪਸੰਦ ਕੀਤੇ ਗਏ। ਉਨ੍ਹਾਂ ਦੇ ਸਫਲ ਨਾਟਕ ਸਨ:

 • ਪ੍ਰਾਈਵੇਟ ਸੈਕਟਰੀ
 • ਸਾਂਪ ਕੀ ਛਤਰੀ
 • ਤਮਾਸ਼ਾ ਮੇਰੇ ਆਗੇ

ਫ਼ਿਲਮ ਅਤੇ ਸੰਵਾਦਸੋਧੋ

ਇਸ ਤੋਂ ਇਲਾਵਾ ਫੈਜ਼ ਨੇ ਦੋ ਫਿਲਮਾਂ ਦੇ ਗਾਣੇ ਅਤੇ ਸੰਵਾਦ ਵੀ ਲਿਖੇ-

ਮੁੱਖ ਰਚਨਾਵਾਂਸੋਧੋ

(ਸਾਰੀਆਂ ਉਰਦੂ ਵਿੱਚ)

 • ਨਕਸ਼ੇ ਫਰਿਆਦੀ (1941)
 • ਦਸਤੇ ਸਬਾ- (1952)
 • ਜ਼ਿੰਦਾਂਨਾਮਾ (1956)
 • ਦਸਤੇ ਤਹੇ ਸੰਗ (1965)
 • ਸਰ ਵਾਦੀ ਏ ਸਿਨਾ (1971)
 • ਮਿਰੇ ਦਿਲ ਮਿਰੇ ਮੁਸਾਫਰ (1981)
 • ਸ਼ਾਮ ਸ਼ਹਰ ਯਾਰਾਂ
 • ਕਲਾਮੇ ਫ਼ੈਜ਼ (1982)
 • ਕਲਚਰ ਐਂਡ ਆਇਡੈਂਟਿਟੀ: ਸੇਲੈਕਟਿਡ ਇੰਗਲਿਸ਼ ਰਾਇਟਿੰਗਸ ਆਫ਼ ਫ਼ੈਜ ਅਹਿਮਦ ਫ਼ੈਜ (ਅੰਗਰੇਜ਼ੀ ਵਿੱਚ)

ਅਨੁਵਾਦਸੋਧੋ

ਸੰਪਾਦਨਸੋਧੋ

 • ਪਾਕਿਸਤਾਨ ਟਾਈਮਸ (ਦੈਨਿਕ)
 • ਇਮਰੋਜ (ਦੈਨਿਕ)
 • ਲੈਲਾ-ਓ-ਨਿਹਾਰ (ਹਫ਼ਤਾਵਾਰ)
 • ਅਦਬੇ ਲਤੀਫ (ਉਰਦੂ ਮਾਸਿਕ)
 • ਲੋਟਸ (ਜਲਾਵਤਨੀ ਦੇ ਦਿਨਾਂ ਵਿੱਚ ਮਾਸਕੋ, ਲੰਦਨ ਅਤੇ ਬੇਰੂਤ ਤੋਂ)

ਗਦ ਸੰਗ੍ਰਹਿਸੋਧੋ

ਇਹਨਾਂ ਸਭ ਤੋਂ ਇਲਾਵਾ ਫੈਜ਼ ਨੇ ਗਦ ਸੰਗ੍ਰਹਿ ਵੀ ਲਿਖੇ ਜਿਨ੍ਹਾਂ ਵਿੱਚ ਸ਼ਾਮਲ ਹਨ:

 • ਮੇਜ਼ਾਨ ਆਲੋਚਨਾਤਮਕ ਲੇਖ (ਫਰਵਰੀ 1962)
 • ਸਫਰਨਾਮਾ ਕੀਊਬਾ (1974)

ਜੇਲ ਜੀਵਨਸੋਧੋ

 
ਮਾਡਲ ਟਾਊਨ ਲਾਹੌਰ ਵਿੱਚ ਫ਼ੈਜ਼ ਅਹਿਮਦ ਫ਼ੈਜ਼ ਦੀ ਕਬਰ

ਫ਼ੈਜ਼ ਨੇ ਆਪਣੀ ਜ਼ਿੰਦਗੀ ਦਾ ਕੁੱਝ ਸਮਾਂ ਜੇਲ੍ਹ ਵਿੱਚ ਵੀ ਬਿਤਾਇਆ। ਉਨ੍ਹਾਂ ਨੂੰ ਪਾਕਿਸਤਾਨ ਦੀ ਸਥਾਪਨਾ ਦੇ ਲਗਭਗ ਤਿੰਨ ਸਾਲ ਬਾਅਦ ਹੀ 1951 ਵਿੱਚ "ਲਿਆਕਤ ਅਲੀ ਖਾਂ" ਦੀ ਹਕੂਮਤ ਦਾ ਤਖਤਾ ਉਲਟਣ ਦੀ ਸਾਜ਼ਿਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਫ਼ੈਜ਼ ਦੀਆਂ ਵਧੇਰੇ ਨਜ਼ਮਾਂ ਉਨ੍ਹਾਂ ਕੈਦੀ ਜੀਵਨ ਵੇਲੇ ਦੀਆਂ ਯਾਦਗਾਰ ਹਨ।

ਸਨਮਾਨਸੋਧੋ

ਉਨ੍ਹਾਂ ਨੂੰ ਅਨੇਕ ਸਨਮਾਨਾਂ ਨਾਲ ਸਨਮਾਨਿਆ ਗਿਆ। ਫ਼ੈਜ਼ ਪਹਿਲੇ ਏਸ਼ੀਆਈ ਸ਼ਾਇਰ ਸਨ, ਜਿਨ੍ਹਾਂ ਨੂੰ 1962 ਵਿੱਚ ਲੈਨਿਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਨਾਮ ਨੋਬਲ ਪੁਰਸਕਾਰ ਲਈ ਦਿੱਤੇ ਜਾਣ ਦਾ ਪ੍ਰਸਤਾਵ ਵੀ ਦਿੱਤਾ ਗਿਆ ਸੀ। ਉਨ੍ਹਾਂ ਨੇ ਕੁੱਝ ਸ਼ਾਇਰੀ ਪੰਜਾਬੀ ਵਿੱਚ ਵੀ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਜੀਵਨ ਕਾਲ ਵਿੱਚ ਉਹ ਕਈ ਥਾਵਾਂ ਤੇ ਗਏ। ਉਨ੍ਹਾਂ ਨੇ ਏਸ਼ੀਆ ਤੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕੀਤੇ। ਜੁਲਾਈ 1962 ਤੋਂ ਜਨਵਰੀ 1964 ਵਿਚਕਾਰ ਇੰਗਲੈਂਡ, ਰੂਸ, ਅਲਜੀਰੀਆ, ਮਿਸਰ, ਲਿਬਨਾਨ ਤੇ ਹੰਗਰੀ ਦੇ ਲੰਬੇ ਸਫਰ ਕੀਤੇ। 1958 ਵਿੱਚ ਏਸ਼ੀਆ ਤੇ ਅਫਰੀਕਾ ਦੇ ਲੇਖਕਾਂ ਦਾ ਪਹਿਲਾ ਸੰਮੇਲਨ ਤਾਸ਼ਕੰਦ ਵਿੱਚ ਹੋਇਆ ਜਿਸ ਵਿੱਚ ਫ਼ੈਜ਼ ਸਾਹਿਬ ਨੇ ਪ੍ਰਗਤੀਸ਼ੀਲ ਅੰਦੋਲਨ ਦੇ ਲੀਡਰ ਦੇ ਰੂਪ ਵਿੱਚ ਸ਼ਿਰਕਤ ਕੀਤੀ।

ਫ਼ੈਜ਼ ਸਾਹਿਬ ਦਮੇ ਦੇ ਰੋਗੀ ਸਨ, ਜਿਸ ਕਾਰਨ 20 ਨਵੰਬਰ 1984 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਫ਼ੈਜ਼ ਅਹਿਮਦ ਫ਼ੈਜ਼ ਯਕੀਨਨ ਉਰਦੂ ਸ਼ਾਇਰੀ ਦੀ ਅਜਿਹੀ ਸਖਸ਼ੀਅਤ ਸਨ ਜੋ ਅੱਜ ਵੀ ਆਪਣੀ ਸ਼ਾਇਰੀ ਨਾਲ ਹਰ ਸ਼ਾਇਰੀ ਪ੍ਰੇਮੀ ਦੇ ਅੰਦਰ ਜ਼ਿੰਦਾ ਹਨ।

ਸ਼ਾਇਰੀ ਦਾ ਨਮੂਨਾਸੋਧੋ

ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗਸੋਧੋ


ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗ
ਮੈਂ ਨੇ ਸਮਝਾ ਥਾ ਕਿ ਤੂ ਹੈ ਤੋ ਦਰਖ਼ਸ਼ਾਂ ਹੈ ਹਯਾਤ
ਤੇਰਾ ਗ਼ਮ ਹੈ ਤੋ ਗ਼ਮ-ਏ –ਦਹਿਰ ਕਾ ਝਗੜਾ ਕਯਾ ਹੈ
ਤੇਰੀ ਸੂਰਤ ਸੇ ਹੈ ਆਲਮ ਮੇਂ ਬਹਾਰੋਂ ਕੋ ਸਬਾਤ
ਤੇਰੀ ਆਂਖੋਂ ਕੇ ਸਿਵਾ ਦੁਨੀਯਾ ਮੇਂ ਰੱਖਾ ਕਯਾ ਹੈ
ਤੂ ਜੋ ਮਿਲ ਜਾਏ ਤੋ ਤਕ਼ਦੀਰ ਨਿਗੂੰ ਹੋ ਜਾਏ
ਯੂੰ ਨਾ ਥਾ, ਮੈਂ ਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ, ਵਸਲ ਕੀ ਰਾਹਤ ਕੇ ਸਿਵਾ
ਅਨ ਗਿਨਤ ਸਦੀਯੋਂ ਕੇ ਤਾਰੀਕ ਬਹੀਮਾਨਾ ਤਿਲਿਸਮ
ਰੇਸ਼ਮ-ਓ-ਅਤਲਸ-ਓ-ਕੀਮਖ਼ਾਬ ਮੇਂ ਬਨਵਾਏ ਹੂਏ
ਜਾ ਬਜਾ ਬਿਕਤੇ ਹੂਏ ਕੂਚਾ-ਓ-ਬਾਜ਼ਾਰ ਮੇਂ ਜਿਸਮ
ਖ਼ਾਕ ਮੇਂ ਲਿੱਬੜੇ ਹੂਏ ਖ਼ੂਨ ਮੇਂ ਨਹਲਾਏ ਹੂਏ

ਜਿਸਮ ਨਿਕਲੇ ਹੂਏ ਅਮਰਾਜ਼ ਕੇ ਤੰਨੂਰੋਂ ਸੇ
ਪੀਪ ਬਹਤੀ ਹੂਈ ਗਲਤੇ ਹੂਏ ਨਾਸੂਰੋਂ ਸੇ
ਲੌਟ ਜਾਤੀ ਹੈ ਉਧਰ ਕੋ ਭੀ ਨਜ਼ਰ, ਕਯਾ ਕੀਜੀਏ
ਅਬ ਭੀ ਦਿਲਕਸ਼ ਹੈ ਤੇਰਾ ਹੁਸਨ ਮਗਰ ਕਯਾ ਕੀਜੀਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ
ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗ

ਦਰਖ਼ਸ਼ਾਂ–ਰੌਸ਼ਨ; ਹਯਾਤ-ਜੀਵਨ; ਦਹਿਰ–ਦੁਨੀਆਂ; ਸਬਾਤ - ਠਹਿਰਾਓ ਵਸਲ–ਮਿਲਾਪ; ਨਗੂੰ– ਸਫਲ, ਝੁਕਿਆ ਹੋਇਆ; ਤਾਰੀਕ–ਹਨੇਰੇ; ਬਹੀਮਾਨਾ-ਬੇਦਰਦੀ; ਤਲਿਸਮ-ਜਾਦੂ; ਅਤਲਸ ਅਤੇ ਕੀਮਖਾਬ–ਕੀਮਤੀ ਕੱਪੜੇ; ਜਾਬਜਾ – ਥਾਂ ਥਾਂ

ਨਜ਼ਮਾਂ, ਕਵਿਤਾਵਾਂ ਅਤੇ ਗਜ਼ਲਾਂ ਦੀ ਸੂਚੀਸੋਧੋ

 • ਮੁਝ ਸੇ ਪਹਲੀ ਸੀ ਮੋਹੱਬਤ ਮੇਰੇ ਮਹਬੂਬ ਨ ਮਾਂਗ
 • ਰੰਗ ਹੈ ਦਿਲ ਕਾ ਮੇਰੇ
 • ਅਬ ਕਹਾਂ ਰਸਮ ਘਰ ਲੁਟਾਨੇ ਕੀ
 • ਅਬ ਵਹੀ ਹਰਫ਼-ਏ-ਜੁਨੂੰ ਸਬਕੀ ਜ਼ੁਬਾਂ ਠਹਰੀ ਹੈ
 • ਤੇਰੀ ਸੂਰਤ ਜੋ ਦਿਲਨਸ਼ੀਂ ਕੀ ਹੈ
 • ਖੁਰਸ਼ੀਦੇ-ਮਹਸ਼ਰ ਕੀ ਲੌ
 • ਢਾਕਾ ਸੇ ਵਾਪਸੀ ਪਰ
 • ਤੁਮ੍ਹਾਰੀ ਯਾਦ ਕੇ ਜਬ ਜ਼ਖ਼ਮ ਭਰਨੇ ਲਗਤੇ ਹੈਂ
 • ਨਿਸਾਰ ਮੈਂ ਤੇਰੀ ਗਲਿਯੋਂ ਕੇ ਅਏ ਵਤਨ, ਕਿ ਜਹਾਂ
 • ਆਜ ਬਾਜ਼ਾਰ ਮੇਂ ਪਾ-ਬ-ਜੌਲਾਂ ਚਲੋ
 • ਰਕ਼ੀਬ ਸੇ
 • ਤੇਰੇ ਗ਼ਮ ਕੋ ਜਾਂ ਕੀ ਤਲਾਸ਼ ਥੀ ਤੇਰੇ ਜਾਂ-ਨਿਸਾਰ ਚਲੇ ਗਯੇ
 • ਬਹਾਰ ਆਈ
 • ਨੌਹਾ
 • ਤੇਰੀ ਉਮੀਦ ਤੇਰਾ ਇੰਤਜ਼ਾਰ ਜਬ ਸੇ ਹੈ
 • ਬੋਲ ਕਿ ਲਬ ਆਜ਼ਾਦ ਹੈਂ ਤੇਰੇ
 • ਜਬ ਤੇਰੀ ਸਮੰਦਰ ਆਂਖੋਂ ਮੇਂ
 • ਆਪ ਕੀ ਯਾਦ ਆਤੀ ਰਹੀ ਰਾਤ ਭਰ (ਮਖ਼ਦੂਮ* ਕੀ ਯਾਦ ਮੇਂ)
 • ਚਸ਼ਮੇ-ਮਯਗੂੰ ਜ਼ਰਾ ਇਧਰ ਕਰ ਦੇ
 • ਚਲੋ ਫਿਰ ਸੇ ਮੁਸਕੁਰਾਏਂ (ਗੀਤ)
 • ਚੰਦ ਰੋਜ਼ ਔਰ ਮੇਰੀ ਜਾਨ ਫ਼ਕ਼ਤ ਚੰਦ ਹੀ ਰੋਜ਼
 • ਯੇ ਸ਼ਹਰ ਉਦਾਸ ਇਤਨਾ ਜ਼ਿਯਾਦਾ ਤੋ ਨਹੀਂ ਥਾ
 • ਗੁਲੋਂ ਮੇਂ ਰੰਗ ਭਰੇ, ਬਾਦੇ-ਨੌਬਹਾਰ ਚਲ
 • ਗਰਮੀ-ਏ-ਸ਼ੌਕ਼-ਏ-ਨੱਜ਼ਾਰਾ ਕਾ ਅਸਰ ਤੋ ਦੇਖੋ
 • ਗਰਾਨੀ-ਏ-ਸ਼ਬੇ-ਹਿਜ਼ਰਾਂ ਦੁਚੰਦ ਕ੍ਯਾ ਕਰਤੇ
 • ਮੇਰੇ ਦਿਲ ਯੇ ਤੋ ਫ਼ਕ਼ਤ ਏਕ ਘੜੀ ਹੈ
 • ਖ਼ੁਦਾ ਵੋ ਵਕ਼ਤ ਨ ਲਾਯੇ ਕਿ ਸੋਗਵਾਰ ਹੋ ਤੂ
 • ਮੇਰੀ ਤੇਰੀ ਨਿਗਾਹ ਮੇਂ ਜੋ ਲਾਖ ਇੰਤਜ਼ਾਰ ਹੈਂ
 • ਕੋਈ ਆਸ਼ਿਕ਼ ਕਿਸੀ ਮਹਬੂਬ ਸੇ
 • ਤੁਮ ਆਯੇ ਹੋ ਨ ਸ਼ਬੇ-ਇੰਤਜ਼ਾਰ ਗੁਜ਼ਰੀ ਹੈ
 • ਤੁਮ ਜੋ ਪਲ ਕੋ ਠਹਰ ਜਾਓ ਤੋ ਯੇ ਲਮ੍ਹੇਂ ਭੀ
 • ਤੁਮ ਮੇਰੇ ਪਾਸ ਰਹੋ
 • ਚਾਂਦ ਨਿਕਲੇ ਕਿਸੀ ਜਾਨਿਬ ਤੇਰੀ ਜ਼ੇਬਾਈ ਕਾ
 • ਦਸ਼ਤੇ-ਤਨ੍ਹਾਈ ਮੇਂ ਐ ਜਾਨੇ-ਜਹਾਂ ਲਰਜ਼ਾ ਹੈਂ
 • ਦਿਲ ਮੇਂ ਅਬ ਯੂੰ ਤੇਰੇ ਭੂਲੇ ਹੁਏ ਗ਼ਮ ਆਤੇ ਹੈਂ
 • ਮੇਰੇ ਦਿਲ ਮੇਰੇ ਮੁਸਾਫ਼ਿਰ
 • ਆਇਯੇ ਹਾਥ ਉਠਾਯੇਂ ਹਮ ਭੀ
 • ਦੋਨੋਂ ਜਹਾਨ ਤੇਰੀ ਮੋਹੱਬਤ ਮੇ ਹਾਰ ਕੇ
 • ਨਹੀਂ ਨਿਗਾਹ ਮੇਂ ਮੰਜ਼ਿਲ ਤੋ ਜੁਸ੍ਤਜੂ ਹੀ ਸਹੀ
 • ਨ ਗੰਵਾਓ ਨਾਵਕੇ-ਨੀਮਕਸ਼, ਦਿਲੇ-ਰੇਜ਼ਾ ਰੇਜ਼ਾ ਗੰਵਾ ਦਿਯਾ
 • ਫ਼ਿਕਰੇ-ਦਿਲਦਾਰੀ-ਏ-ਗੁਲਜ਼ਾਰ ਕਰੂੰ ਯਾ ਨ ਕਰੂੰ
 • ਨਜ਼ਰੇ ਗ਼ਾਲਿਬ
 • ਨਸੀਬ ਆਜ਼ਮਾਨੇ ਕੇ ਦਿਨ ਆ ਰਹੇ ਹੈਂ
 • ਤਨਹਾਈ
 • ਫਿਰ ਲੌਟਾ ਹੈ ਖ਼ੁਰਸ਼ੀਦੇ-ਜਹਾਂਤਾਬ ਸਫ਼ਰ ਸੇ
 • ਬਹੁਤ ਮਿਲਾ ਨ ਮਿਲਾ ਜ਼ਿੰਦਗੀ ਸੇ ਗ਼ਮ ਕ੍ਯਾ ਹੈ
 • ਬਾਤ ਬਸ ਸੇ ਨਿਕਲ ਚਲੀ ਹੈ
 • ਬੇਦਮ ਹੁਏ ਬੀਮਾਰ ਦਵਾ ਕ੍ਯੋਂ ਨਹੀਂ ਦੇਤੇ
 • ਇੰਤਸਾਬ
 • ਸੋਚਨੇ ਦੋ
 • ਮੁਲਾਕਾਤ
 • ਪਾਸ ਰਹੋ
 • ਮੌਜ਼ੂ-ਏ-ਸੁਖ਼ਨ
 • ਬੋਲ***
 • ਹਮ ਲੋਗ
 • ਕ੍ਯਾ ਕਰੇਂ
 • ਯਹ ਫ਼ਸਲ ਉਮੀਦੋਂ ਕੀ ਹਮਦਮ
 • ਸ਼ੀਸ਼ੋਂ ਕਾ ਮਸੀਹਾ ਕੋਈ ਨਹੀਂ
 • ਸੁਬਹੇ ਆਜ਼ਾਦੀ
 • ਈਰਾਨੀ ਤੁਲਬਾ ਕੇ ਨਾਮ
 • ਸਰੇ ਵਾਦਿਯੇ ਸੀਨਾ
 • ਫ਼ਿਲਿਸਤੀਨੀ ਬੱਚੇ ਕੇ ਲਿਏ ਲੋਰੀ
 • ਤਿਪਬੰ ਬਵਉਮ ਠੰਬਾ
 • ਹਮ ਜੋ ਤਾਰੀਕ ਰਾਹੋਂ ਮੇਂ ਮਾਰੇ ਗਏ
 • ਏਕ ਮਨਜਰ
 • ਜ਼ਿੰਦਾਨ ਕੀ ਏਕ ਸ਼ਾਮ
 • ਐ ਰੋਸ਼ਨਿਯੋਂ ਕੇ ਸ਼ਹਰ
 • ਯਹਾਂ ਸੇ ਸ਼ਹਰ ਕੋ ਦੇਖੋ
 • ਮਨਜ਼ਰ
 • ਏਕ ਸ਼ਹਰੇ-ਆਸ਼ੋਬ ਕਾ ਆਗ਼ਾਜ਼
 • ਬੇਜ਼ਾਰ ਫ਼ਜ਼ਾ ਦਰਪਯੇ ਆਜ਼ਾਰ ਸਬਾ ਹੈ
 • ਸਰੋਦ
 • ਵਾਸੋਖ਼ਤ
 • ਸ਼ਹਰ ਮੇਂ ਚਾਕੇ ਗਿਰੇਬਾਂ ਹੁਏ ਨਾਪੈਦ ਅਬਕੇ
 • ਹਰ ਸਮ੍ਤ ਪਰੀਸ਼ਾੰ ਤੇਰੀ ਆਮਦ ਕੇ ਕਰੀਨੇ
 • ਰੰਗ ਪੈਰਾਹਨ ਕਾ, ਖ਼ੁਸ਼੍ਬੂ ਜੁਲ੍ਫ਼ ਲਹਰਾਨੇ ਕਾ ਨਾਮ
 • ਯਹ ਮੌਸਮੇ ਗੁਲ ਗਰ ਚੇ ਤਰਬਖ਼ੇਜ਼ ਬਹੁਤ ਹੈ
 • ਕਰ੍ਜ਼ੇ-ਨਿਗਾਹੇ-ਯਾਰ ਅਦਾ ਕਰ ਚੁਕੇ ਹੈਂ ਹਮ
 • ਵਫ਼ਾਯੇ ਵਾਦਾ ਨਹੀਂ, ਵਾਦਯੇ ਦਿਗਰ ਭੀ ਨਹੀਂ
 • ਸ਼ਫ਼ਕ ਕੀ ਰਾਖ ਮੇਂ ਜਲ ਬੁਝ ਗਯਾ ਸਿਤਾਰਯੇ ਸ਼ਾਮ
 • ਕਬ ਯਾਦ ਮੇਂ ਤੇਰਾ ਸਾਥ ਨਹੀਂ, ਕਬ ਹਾਥ ਮੇਂ ਤੇਰਾ ਹਾਥ ਨਹੀਂ
 • ਜਮੇਗੀ ਕੈਸੇ ਬਿਸਾਤੇ ਯਾਰਾਂ ਕਿ ਸ਼ੀਸ਼-ਓ-ਜਾਮ ਬੁਝ ਗਯੇ ਹੈਂ
 • ਹਮ ਪਰ ਤੁਮ੍ਹਾਰੀ ਚਾਹ ਕਾ ਇਲ੍ਜ਼ਾਮ ਹੀ ਤੋ ਹੈ
 • ਜੈਸੇ ਹਮ-ਬਜ਼ਮ ਹੈਂ ਫਿਰ ਯਾਰੇ-ਤਰਹਦਾਰ ਸੇ ਹਮ
 • ਹਮ ਮੁਸਾਫ਼ਿਰ ਯੁੰਹੀ ਮਸ੍ਰੂਫ਼ੇ ਸਫ਼ਰ ਜਾਏਂਗੇ
 • ਮੇਰੇ ਦਰ੍ਦ ਕੋ ਜੋ ਜ਼ਬਾਂ ਮਿਲੇ
 • ਹਜ਼ਰ ਕਰੋ ਮੇਰੇ ਤਨ ਸੇ
 • ਦਿਲੇ ਮਨ ਮੁਸਾਫ਼ਿਰੇ ਮਨ
 • ਜਿਸ ਰੋਜ਼ ਕਜ਼ਾ ਆਏਗੀ
 • ਖ਼੍ਵਾਬ ਬਸੇਰਾ
 • ਖ਼ਤਮ ਹੁਈ ਬਾਰਿਸ਼ੇ ਸੰਗ
 • ਹਮ ਦੇਖੇਂਗੇ

ਹਵਾਲੇਸੋਧੋ

 1. Faiz Ahmed Faiz Legacy Remains strong
 2. Rahman, Sarvat (2002). 100 Poems by Faiz Ahmad Faiz (1911–1984). New Delhi India: Abhinv Publications, India. p. 327. ISBN 81-7017-399-X. 
 3. "Faiz Ahmad Faiz". Official website of Faiz Ahmad Faiz. Retrieved 6 March 2012. 
 4. http://www.dawn.com/news/605627/his-family