ਹਲਾਕੂ ਖ਼ਾਨ
ਹਲਾਕੂ ਖ਼ਾਨ, ਜਾਂ ਹਲੇਕੂ ਜਾਂ ਹਲੇਗੂ (Mongolian: Хүлэгү/ᠬᠦᠯᠡᠭᠦ, romanized: Hu’legu’/Qülegü; Chagatay: ہلاکو ; Persian: هولاکو خان, Hulâgu xân; ਚੀਨੀ: 旭烈兀; ਪਿਨਯਿਨ: Xùlièwù [ɕû.ljê.û]; c. 1218 – 8 ਫ਼ਰਵਰੀ 1265), ਐਲਖ਼ਾਨੀ ਸਲਤਨਤ ਦਾ ਬਾਨੀ ਤੇ ਮੰਗੋਲ ਹੁਕਮਰਾਨ ਚੰਗੇਜ਼ ਖ਼ਾਨ ਦਾ ਪੋਤਾ ਸੀ। ਚੰਗੇਜ਼ ਖ਼ਾਨ ਦੇ ਪੁੱਤਰ ਤੁੱਲੋਈ ਖ਼ਾਨ ਦੇ ਤਿੰਨ ਪੁੱਤਰ ਸਨ, ਇਨ੍ਹਾਂ ਚੋਂ ਇਕ ਮੰਗੂ ਖ਼ਾਨ ਸੀ, ਜਿਹੜਾ ਕਰਾਕੁਰਮ ਵਿੱਚ ਰਹਿੰਦਾ ਸੀ ਤੇ ਪੂਰੀ ਮੰਗੋਲ ਸਲਤਨਤ ਦਾ ਖ਼ਾਨ ਇ-ਆਜ਼ਮ ਸੀ, ਦੂਜਾ ਪੁੱਤਰ ਕੁਬਲਾ ਖ਼ਾਨ ਸੀ ਜਿਹੜਾ ਚੀਨ ਚ ਮੰਗੋਲ ਸਲਤਨਤ ਦਾ ਬਾਨੀ ਸੀ। ਤੀਜਾ ਪੁੱਤਰ ਹਲਾਕੂ ਖ਼ਾਨ ਸੀ।
ਹਲਾਕੂ ਖ਼ਾਨ | |
---|---|
Ilkhan of the Ilkhanate | |
ਸ਼ਾਸਨ ਕਾਲ | 1256– 8 ਫ਼ਰਵਰੀ 1265 |
ਵਾਰਸ | Abaqa Khan |
ਜਨਮ | 15 ਅਕਤੂਬਰ 1218 |
ਮੌਤ | 8 ਫਰਵਰੀ 1265 | (ਉਮਰ 46)
ਦਫ਼ਨ | |
ਸਾਥੀ |
|
ਔਲਾਦ | |
ਘਰਾਣਾ | Borjigin |
ਪਿਤਾ | ਤੋਲੁਈ |
ਮਾਤਾ | Sorghaghtani Beki |
ਧਰਮ | Nestorian Christianity, converted to Buddhism on his deathbed |
ਹਲਾਕੂ ਦੀ ਫੌਜ ਨੇ ਮੰਗੋਲ ਸਾਮਰਾਜ ਦੇ ਦੱਖਣ-ਪੱਛਮੀ ਹਿੱਸੇ ਵਿੱਚ ਕਾਫੀ ਵਧਾ ਦਿੱਤਾ, ਈਰਾਨ ਵਿੱਚ ਈਲਖਾਨੀ ਸਲਤਨਤ ਦੀ ਨੀਂਹ ਰੱਖੀ। ਹਲਾਕੂ ਦੀ ਲੀਡਰਸ਼ਿਪ ਅਧੀਨ, ਬਗਦਾਦ ਦੀ ਘੇਰਾਬੰਦੀ (1258) ਨੇ ਇਸਲਾਮਿਕ ਸ਼ਕਤੀ ਦੇ ਮਹਾਨ ਕੇਂਦਰ ਨੂੰ ਤਬਾਹ ਕਰ ਦਿੱਤਾ ਅਤੇ ਦਮਿਸਕ ਨੂੰ ਵੀ ਕਮਜ਼ੋਰ ਕਰ ਦਿੱਤਾ, ਜਿਸ ਕਾਰਨ ਇਸਲਾਮਿਕ ਪ੍ਰਭਾਵ ਦਾ ਕੇਂਦਰ ਕਾਹਿਰਾ ਵਿੱਚ ਮਸਲੁਕ ਸੁਲਤਾਨੇਤ ਬਣ ਗਿਆ ਸੀ।
ਪਰਵਾਰਿਕ ਸੰਬੰਧ
ਸੋਧੋਹਲਾਕੁ ਖ਼ਾਨ ਮੰਗੋਲ ਸਾਮਰਾਜ ਦੇ ਬਾਨੀ ਚੰਗੇਜ ਖ਼ਾਨ ਦਾ ਪੋਤਾ ਅਤੇ ਉਸਦੇ ਪੁੱਤਰ ਤੋਲੋਈ ਖ਼ਾਨ ਦਾ ਪੁੱਤਰ ਸੀ। ਹਲਾਕੁ ਦੀ ਮਾਤਾ ਸੋਰਗੋਗਤਾਨੀ ਬੇਕੀ (ਤੋਲੋਈ ਖ਼ਾਨ ਦੀ ਪਤਨੀ) ਨੇ ਉਸਨੂੰ ਅਤੇ ਉਸਦੇ ਭਰਾਵਾਂ ਨੂੰ ਬਹੁਤ ਨਿਪੁੰਨਤਾ ਨਾਲ ਪਾਲਿਆ ਅਤੇ ਪਰਵਾਰਿਕ ਪਰਿਸਥਿਤੀਆਂ ਉੱਤੇ ਅਜਿਹਾ ਕਾਬੂ ਰੱਖਿਆ ਕਿ ਹਲਾਕੁ ਅੱਗੇ ਚਲਕੇ ਇੱਕ ਵੱਡਾ ਸਾਮਰਾਜ ਸਥਾਪਤ ਕਰ ਸਕਿਆ।[1][2] ਹਲਾਕੁ ਖ਼ਾਨ ਦੀ ਪਤਨੀ ਦੋਕੁਜ ਖਾਤੂਨ ਇੱਕ ਨੇਸਟੋਰਿਆਈ ਈਸਾਈ ਸੀ ਅਤੇ ਹਲਾਕੁ ਦੇ ਇਲਖਾਨੀ ਸਾਮਰਾਜ ਵਿੱਚ ਬੋਧੀ ਧਰਮ ਅਤੇ ਈਸਾਈ ਧਰਮ ਨੂੰ ਬੜਾਵਾ ਦਿੱਤਾ ਜਾਂਦਾ ਸੀ। ਦੋਕੁਜ ਖਾਤੂਨ ਨੇ ਬਹੁਤ ਕੋਸ਼ਿਸ਼ ਕੀਤੀ ਦੇ ਹਲਾਕੁ ਵੀ ਈਸਾਈ ਬਣ ਜਾਵੇ ਲੇਕਿਨ ਉਹ ਮਰਦੇ ਦਮ ਤੱਕ ਬੋਧੀ ਧਰਮ ਦਾ ਪੈਰੋਕਾਰ ਹੀ ਰਿਹਾ।[3]
ਹਵਾਲੇ
ਸੋਧੋ- ↑ Focus on World History: The Era of Expanding Global Connections: 1000-1500, Kathy Sammis, Walch Publishing, 2002, ISBN 978-0-8251-4369-4, ... As a widow, Sorqoqtani cared for and protected her sons, their children and grandchildren, and the great princes and soldiers who had served Chinggis Khan and Tolui Khan and were now attached to her sons ...
- ↑ The role of women in the Altaic world: Permanent International Altaistic Conference, 44th meeting, Walberberg, 26-31 अगस्त 2001, Otto Harrassowitz Verlag, 2007, ISBN 978-3-447-05537-6, ... After the death of Tolui Khan in the 1 3th century, his queen, Sorqaytani ruled alone for a short period ...
- ↑ Warriors of the Steppe: a military history of Central Asia, 500 BC to 1700 AD Archived 2016-01-08 at the Wayback Machine., Erik Hildinger, Da Capo Press, 1997, ISBN 978-0-306-81065-7, ... Hulegu was a Buddhist with two Nestorian Christian wives. His mother had also been a Nestorian Christian and he was well disposed toward them ...