ਹੁਸੈਨੀਵਾਲਾ
ਹੁਸੈਨੀਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਭਾਰਤ ਪਾਕਿਸਤਾਨ ਸੀਮਾ ਤੇ ਪਿੰਡ ਹੈ। ਇਹ ਨਗਰ ਸਤਲੁਜ ਦਰਿਆ ਤੇ ਵਸਿਆ ਹੋਇਆ ਹੈ।
ਹੁਸੈਨੀਵਾਲਾ | |
---|---|
ਦੇਸ਼ | ਭਾਰਤ |
ਪ੍ਰਾਂਤ | ਪੰਜਾਬ, ਭਾਰਤ |
ਜ਼ਿਲ੍ਹਾ | ਫ਼ਿਰੋਜ਼ਪੁਰ |
ਭਾਸ਼ਾ | |
• ਦਫਤਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
PIN | 152123 |
ਫੋਟੋ ਗੈਲਰੀ
ਸੋਧੋ-
ਹੁਸੈਨੀਵਾਲਾ ਬਾਡਰ 'ਤੇ ਜਾਣ ਲਈ ਐਂਟਰੀ ਗੇਟ
-
ਹੁਸੈਨੀਵਾਲਾ ਬਾਡਰ 'ਤੇ ਭਾਰਤੀ ਫੌਜ ਦੇ ਜਵਾਨ
-
ਹੁਸੈਨੀਵਾਲਾ ਬਾਡਰ 'ਤੇ ਪਾਕਿਸਤਾਨ ਫੌਜ ਦੇ ਜਵਾਨ
-
ਹੁਸੈਨੀਵਾਲਾ ਬਾਡਰ 'ਤੇ ਪਾਕਿਸਤਾਨ ਫੌਜ ਦੇ ਅਫ਼ਸਰ
-
ਹੁਸੈਨੀਵਾਲਾ ਬਾਡਰ 'ਤੇ ਪਾਕਿਸਤਾਨ ਦਾ ਗੇਟ
ਹੁਸੈਨੀਵਾਲਾ ਪੁਲ
ਸੋਧੋ1971 ਦੀ ਜੰਗ ਵਿੱਚ ਹੁਸੈਨੀਵਾਲਾ ਪੁਲ ਨੂੰ ਉਡਾ ਕੇ ਪਾਕਿਸਤਾਨੀ ਫ਼ੌਜ ਤੋਂ ਫਿਰੋਜ਼ਪੁਰ ਨੂੰ ਬਚਾਉਣ ਵਾਲੀ ਭਾਰਤੀ ਫ਼ੌਜ ਨੇ ਹੁਣ ਮੁੜ ਪੁਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। 3 ਦਸੰਬਰ, 1971 ਵਿੱਚ ਭਾਰਤ-ਪਾਕਿ ਯੁੱਧ ਦੇ ਦੌਰਾਨ ਹੁਸੈਨੀਵਾਲਾ ਪੁਲ ਨੇ ਹੀ ਫਿਰੋਜ਼ਪੁਰ ਨੂੰ ਬਚਾਇਆ ਸੀ। ਉਸ ਸਮੇਂ ਪਾਕਿਸਤਾਨੀ ਫ਼ੌਜ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਥਾਨ ਤੱਕ ਕਬਜ਼ਾ ਕਰ ਲਿਆ ਸੀ। ਮੇਜਰ ਕੰਵਲਜੀਤ ਸਿੰਘ ਸੰਧੂ ਅਤੇ ਮੇਜਰ ਐਸਪੀਐਸ ਵੜੈਚ ਨੇ ਇਸ ਨੂੰ ਬਚਾਉਣ ਦੇ ਲਈ ਪਟਿਆਲਾ ਰੈਜੀਮੈਂਟ ਦੇ 53 ਜਵਾਨਾਂ ਸਮੇਤ ਜਾਨ ਦੀ ਬਾਜ਼ੀ ਲਾ ਕੇ ਪੁਲ ਉਡਾ ਕੇ ਪਾਕਿ ਫ਼ੌਜ ਨੂੰ ਭਾਰਤ ਵਿੱਚ ਐਂਟਰ ਕਰਨ ਤੋਂ ਰੋਕਿਆ ਸੀ। 1973 ਵਿੱਚ ਗਿਆਨੀ ਜੈਲ ਸਿੰਘ ਨੇ ਪਾਕਿਸਤਾਨ ਦੇ ਨਾਲ ਸਮਝੌਤਾ ਕਰਕੇ ਫਾਜ਼ਿਲਕਾ ਦੇ 10 ਪਿੰਡਾਂ ਨੂੰ ਪਾਕਿਸਤਾਨ ਨੂੰ ਦੇ ਕੇ ਸ਼ਹੀਦੀ ਸਥਾਨ ਨੂੰ ਪਾਕਿਸਤਾਨ ਦੇ ਕਬਜ਼ੇ ਤੋਂ ਮੁਕਤ ਕਰਾਇਆ ਸੀ।