ਹੇਮੂ
ਸਮਰਾਟ ਹੇਮ ਚੰਦਰ ਵਿਕਰਮਾਦਿੱਤ (1501 – 5 ਨਵੰਬਰ 1556) 16ਵੀਂ ਸਦੀ ਦੇ ਦੌਰਾਨ ਉੱਤਰੀ ਭਾਰਤ ਦਾ ਇੱਕ ਹਿੰਦੂ ਰਾਜਾ ਸੀ। ਹੇਮੂ ਦਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਪਹਿਲਾਂ ਓਹ ਸੈਨਾਪਤੀ ਸੀ ਫਿਰ ਓਹ ਤਰੱਕੀ ਕਰਕੇ ਆਦਿਲ ਸ਼ਾਹ ਸੂਰੀ ਦਾ ਪ੍ਰਧਾਨਮੰਤਰੀ ਬਣਿਆ।
ਹੇਮ ਚੰਦਰ ਵਿਕਰਮਾਦਿੱਤ | |
---|---|
ਹਿੰਦੁਸਤਾਨ ਦਾ ਮਹਾਰਾਜਾ | |
ਤਾਜਪੋਸ਼ੀ | 7 ਅਕਤੂਬਰ 1556 |
ਜਨਮ | 1501 ਅਲਵਾਰ, ਰਾਜਸਥਾਨ |
ਮੌਤ | 5 ਨਵੰਬਰ 1556 ਪਾਣੀਪਤ, ਹਰਿਆਣਾ |
ਪਿਤਾ | ਰਾਇ ਪੁਰਾਨ ਦਾਸ |
ਧਰਮ | ਹਿੰਦੂ |
ਓਹ ਅਫਗਾਨ ਵਿਦਰੋਹਾਂ ਵਿਰੁੱਧ ਪੂਰੇ ਉੱਤਰੀ ਭਾਰਤ ਵਿੱਚ ਪੰਜਾਬ ਤੋਂ ਬੰਗਾਲ[1] ਤਕ ਲੜਿਆ। ਉਸਨੇ ਹੁਮਾਯੂੰ ਅਤੇ ਅਕਬਰ ਨਾਲ ਵੀ ਦਿੱਲੀ ਅਤੇ ਆਗਰਾ[2] ਵਿੱਚ ਯੁੱਧ ਕੀਤੇ। ਉਸਨੇ ਆਪਣੇ ਜੀਵਨ ਵਿੱਚ 22 ਲੜਾਈਆਂ ਵਿੱਚ ਜਿੱਤ ਪ੍ਰਾਪਤ ਕੀਤੀ। ਓਹ 7 ਅਕਤੂਬਰ 1556 ਨੂੰ ਦਿੱਲੀ ਦੇ ਸਿੰਘਾਸਣ ਤੇ ਬੈਠਿਆ ਅਤੇ ਵਿਕਰਮਾਦਿੱਤ ਦੀ ਉਪਾਧੀ ਧਾਰਣ ਕੀਤੀ।