ਹੇਰਾਨ ਖ਼ਾਨਿਮ
ਹੇਰਾਨ ਖ਼ਾਨਿਮ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੋਈ ਅਜ਼ਰਬਾਈਜਾਨੀ ਕਵਿਤਰੀ ਸੀ। [1]
ਹੇਰਾਨ ਖ਼ਾਨਿਮ | |
---|---|
ਜਨਮ | 1790 Nakhchivan, Azerbaijan |
ਮੌਤ | 1848 ਤਬਰੀਜ਼, ਇਰਾਨ |
ਕਿੱਤਾ | ਕਵਿਤਰੀ |
ਜੀਵਨੀ
ਸੋਧੋਖ਼ਾਨਿਮ ਦਾ ਜਨਮ ਨਾਖਚੀਵਾਨ ਦੇ ਇੱਕ ਰਈਸ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਜਨਮ ਅਤੇ ਮੌਤ ਦੀਆਂ ਤਾਰੀਖਾਂ ਅਗਿਆਤ ਹਨ। ਹੇਰਾਨ ਖ਼ਾਨਿਮ 19ਵੀਂ ਸਦੀ ਦੇ ਸ਼ੁਰੂ ਵਿੱਚ ਇਰਾਨ ਚਲੀ ਗਈ ਸੀ ਅਤੇ ਆਪਣੇ ਜੀਵਨ ਦੇ ਅੰਤ ਤਕ ਤਬਰੀਜ਼ ਵਿੱਚ ਰਹੀ। ਉਹ ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਜਾਣਦੀ ਸੀ ਅਤੇ ਉਸਨੇ ਪੂਰਬ ਦਾ ਕਲਾਸੀਕਲ ਸਾਹਿਤ ਪੜ੍ਹਿਆ।[ਹਵਾਲਾ ਲੋੜੀਂਦਾ]
ਖ਼ਾਨਿਮ ਨੇ ਕਾਵਿ ਦੇ ਵੱਖ-ਵੱਖ ਰੂਪਾਂ: ਗ਼ਜ਼ਲ, mukhammasses, ਰੁਬਾਈ, ਕ਼ਸੀਦਾ, ਆਦਿ ਅਜ਼ਰਬਾਈਜਾਨੀ ਅਤੇ ਫ਼ਾਰਸੀ ਭਾਸ਼ਾ ਵਿੱਚ ਲਿਖੇ।[ਹਵਾਲਾ ਲੋੜੀਂਦਾ]
ਸਿਦਕੀ, ਰਹਿਮਦਿਲ ਅਤੇ ਨਿਰਸਵਾਰਥ ਪਿਆਰ ਉਸ ਦੀ ਕਵਿਤਾ ਦਾ ਮੁੱਖ ਥੀਮ ਹੈ।[ਹਵਾਲਾ ਲੋੜੀਂਦਾ] ਉਹ ਬਦੀ ਅਤੇ ਸਮਾਜਿਕ ਬੇਇਨਸਾਫ਼ੀ, ਔਰਤਾਂ ਦੇ ਦਮਨ ਦੀ ਸਥਿਤੀ ਅਤੇ ਉਨ੍ਹਾਂ ਦੇ ਹੱਕਾਂ ਤੇ ਛਾਪੇ ਦੇ ਖਿਲਾਫ ਰੋਸ ਨੂੰ ਬੁਲੰਦ ਕਰਦੀ ਹੈ।[ਹਵਾਲਾ ਲੋੜੀਂਦਾ]
ਹਵਾਲੇ
ਸੋਧੋਸਾਹਿਤ
ਸੋਧੋ- Aziza Jafarzade. Azərbaycanın aşıq və şair qadınları. Baku: Ganjlik, 1991, page.35.