ਹੈਪੀ ਰਾਏਕੋਟੀ

ਪੰਜਾਬੀ ਗਾਇਕ ਅਤੇ ਗੀਤਕਾਰ

ਹੈਪੀ ਰਾਏਕੋਟੀ ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ, ਜੋ ਕਿ ਪੰਜਾਬ ਤੋਂ ਹੈ। ਉਹ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਦੇ ਗਾਏ ਗੀਤ ਲਿਖਣ ਕਰਕੇ ਉਭਰ ਕੇ ਸਾਹਮਣੇ ਆਇਆ ਸੀ।[1][2] ਉਸਨੂੰ ਪ੍ਰਸਿੱਧੀ 2014 ਵਿੱਚ ਉਸਦੇ ਦੁਆਰਾ ਗਾਏ ਗੀਤ "ਜਾਨ" ਕਰਕੇ ਮਿਲੀ। ਫਿਰ 2015 ਵਿੱਚ ਉਸਦੀ ਐਲਬਮ "7 ਕਨਾਲਾਂ" ਨੂੰ ਵੀ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਅਦਾਕਾਰੀ ਕਰਦੇ ਹੋਏ ਉਸਨੇ ਪੰਜਾਬੀ ਫ਼ਿਲਮ "ਟੇਸ਼ਨ" ਵਿੱਚ ਮੁੱਖ ਭੂਮਿਕਾ ਨਿਭਾਈ। ਉਹ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਹੈਪੀ ਰਾਏਕੋਟੀ ਦੇ ਲਿਖੇ ਅਤੇ ਗਾਏ ਗੀਤ ਸਮੇਂ-ਸਮੇਂ 'ਤੇ ਰਿਲੀਜ਼ ਹੁੰਦੇ ਰਹੇ ਹਨ। ਉਹ ਫ਼ਿਲਮਾਂ ਵਿੱਚ ਵੀ ਕੰਮ ਕਰ ਰਿਹਾ ਹੈ।

ਹੈਪੀ ਰਾਏਕੋਟੀ
ਜਨਮਰਾਏਰੋਟ, ਲੁਧਿਆਣਾ, ਪੰਜਾਬ, ਭਾਰਤ
ਕਿੱਤਾਗਾਇਕ, ਗੀਤਕਾਰ, ਅਦਾਕਾਰ
ਸਰਗਰਮੀ ਦੇ ਸਾਲ2011-ਵਰਤਮਾਨ
ਵੈੱਬਸਾਈਟHappyRaikoti.com

ਫ਼ਿਲਮਾਂ ਵਿੱਚ ਗੀਤਕਾਰ ਵਜੋਂਸੋਧੋ

ਸਾਲ ਫ਼ਿਲਮ
2015 ਅੰਗਰੇਜ਼
2015 ਦਿਲਦਾਰੀਆਂ
2016 ਅੰਬਰਸਰੀਆ
2016 ਲਵ ਪੰਜਾਬ
2016 ਅਰਦਾਸ
2016 ਦੁੱਲਾ ਭੱਟੀ
2016 ਮੈਂ ਤੇਰੀ ਤੂੰ ਮੇਰਾ
2016 ਟਾਇਗਰ
2016 ਲੌਕ
2016 ਦਾਰਾ
2016 ਨਿੱਕਾ ਜ਼ੈਲਦਾਰ
2017 ਸਰਵਣ
2017 ਮੰਜੇ ਬਿਸਤਰੇ

ਹਵਾਲੇਸੋਧੋ