ਹੌਰਿਜ਼ਨ ਸਮੱਸਿਆ
ਹੌਰਿਜ਼ਨ ਸਮੱਸਿਆ ਬਿੱਗ ਬੈਂਗ ਦੇ ਸਟੈਂਡਰਡ ਬ੍ਰਹਿਮੰਡੀ ਮਾਡਲ ਨਾਲ ਇੱਕ ਅਜਿਹੀ ਸਮੱਸਿਆ ਹੈ ਜੋ 1960ਵੇਂ ਦਹਾਕੇ ਦੇ ਅੰਤ ਵਿੱਚ ਮੁੱਖ ਮੁਢਲੇ ਤੌਰ ਤੇ ਚਾਰਲਸ ਮਿਸਨਰ ਦੁਆਰਾ ਪਛਾਣੀ ਗਈ ਸੀ। ਇਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਬ੍ਰਹਿਮੰਡ ਦੇ ਵਿਭਿੰਨ ਖੇਤਰਾਂ ਨੇ ਇੱਕ ਦੂਜੇ ਨਾਲ ਸੰਪਰਕ ਨਹੀਂ ਕਾਇਮ ਕੀਤਾ ਹੈ ਕਿਉਂਕਿ ਉਹਨਾਂ ਦਰਮਿਆਨ ਵਿਸ਼ਾਲ ਦੂਰੀਆਂ ਹਨ, ਪਰ ਫੇਰ ਵੀ ਉਹ ਇੱਕੋ ਜਿਹਾ ਤਾਪਮਾਨ ਅਤੇ ਹੋਰ ਭੌਤਿਕੀ ਵਿਸ਼ੇਸ਼ਤਾਵਾਂ ਰੱਖਦੇ ਹਨ। ਇਹ ਸੰਭਵ ਨਹੀਂ ਹੋਣਾ ਚਾਹੀਦਾ, ਜੇਕਰ ਸੂਚਨਾ (ਜਾਂ ਊੇਰਜਾ, ਤਾਪਮਾਨ ਆਦਿ) ਦਾ ਪ੍ਰਸਾਰ ਵੱਧ ਤੋਂ ਵੱਧ ਪ੍ਰਕਾਸ਼ ਦੀ ਸਪੀਡ ਜਿੰਨਾ ਤੇਜ਼ ਦਿੱਤਾ ਹੋਇਆ ਹੋਵੇ।
ਹੌਰਿਜ਼ਨ ਸਮੱਸਿਆ ਨੂੰ ਹੱਲ ਕਰਨ ਦੇ ਯਤਨਾਂ ਵਿੱਚ ਲੱਗੀਆਂ ਦੋ ਥਿਊਰੀਆਂ ਦਾ ਨਾਮ ਕੌਸਮਿਕ ਇਨਫਲੇਸ਼ਨ ਅਤੇ ਪ੍ਰਕਾਸ਼ ਦੀ ਬਦਲਣਯੋਗ ਸਪੀਡ ਹੈ।
ਬੁਨਿਆਦੀ ਧਾਰਨਾ
ਸੋਧੋਜਦੋਂ ਅਸੀਂ ਰਾਤ ਵੇਲੇ ਅਕਾਸ਼ ਵਿੱਚ ਬਾਹਰ ਦੇਖਦੇ ਹਾਂ ਤਾਂ ਦੂਰੀਆਂ ਭੂਤਕਾਲ ਵਾਲੇ ਸਮੇਂ ਨਾਲ ਵੀ ਸਬੰਧਤ ਹੁੰਦੀਆਂ ਹਨ। ਦੂਰ ਸਥਿਤ ਦਸ ਬਿਲੀਅਨ ਪ੍ਰਕਾਸ਼ ਸਾਲ ਉੱਤੇ ਨਾਪੀ ਗਈ ਇੱਕ ਗਲੈਕਸੀ ਸਾਨੂੰ ਇੰਝ ਲਗਦੀ ਹੈ ਜਿਵੇਂ ਇਹ ਦਸ ਬਿਲੀਅਨ ਸਾਲ ਪਹਿਲਾਂ ਦੀ ਸੀ ਕਿਉਂਕਿ ਪ੍ਰਕਾਸ਼ ਨੇ ਦਰਸ਼ਕ ਤੱਕ ਪਹੁੰਚਣ ਵਾਸਤੇ ਇੰਨੀ ਲੰਬੀ ਦੂਰੀ ਦੀ ਯਾਤਰਾ ਕੀਤੀ ਹੁੰਦੀ ਹੈ। ਜੇਕਰ ਕਿਸੇ ਨੇ ਇੱਕ ਦਿਸ਼ਾ ਜਿਵੇਂ “ਪਛੱਮ” ਵਿੱਚ ਦਸ ਬਿਲੀਅਨ ਪ੍ਰਕਾਸ਼ ਸਾਲ ਪਹਿਲਾਂ ਦੀ ਗਲੈਕਸੀ ਉੱਤੇ ਦੇਖਣਾ ਹੋਵੇ ਅਤੇ ਇੱਕ ਹੋਰ ਗਲੈਕਸੀ ਨੂੰ ਇਸਦੇ ਉਲਟ ਵਾਲੀ ਪੂਰਬ ਦਿਸ਼ਾ ਵਿੱਚ ਦੇਖਣਾ ਹੋਵੇ ਤਾਂ ਉਹਨਾਂ ਗਲੈਕਸੀਆਂ ਦਰਮਿਆਨ ਕੁੱਲ ਦੂਰੀ ਵੀਹ ਬਿਲੀਅਨ ਸਾਲ ਬਣ ਜਾਂਦੀ ਹੈ। ਇਸਦਾ ਅਰਥ ਇਹ ਹੈ ਕਿ ਪਹਿਲੀ ਗਲੈਕਸੀ ਤੋਂ ਦੂਜੀ ਗਲੈਕਸੀ ਤੱਕ ਅਜੇ ਪ੍ਰਕਾਸ਼ ਨਹੀਂ ਪਹੁੰਚਿਆ ਹੋਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਹੋਣ ਵਾਸਤੇ ਬ੍ਰਹਿਮੰਡ ਦੀ ਹੁਣ ਤੱਕ ਦੀ ਉਮਰ 13.8 ਬਿਲੀਅਨ ਸਾਲ ਇੰਨੀ ਲੰਬੀ ਨਹੀਂ ਹੈ ਕਿ ਅਜਿਹਾ ਹੋ ਸਕਦਾ। ਇੱਕ ਹੋਰ ਜਿਆਦਾ ਸਰਵ ਸਧਾਰਨ ਸਮਝ ਅਨੁਸਾਰ ਬ੍ਰਹਿਮੰਡ ਦੇ ਅਜਿਹੇ ਹਿੱਸੇ ਹੁੰਦੇ ਹਨ ਜੋ ਸਾਨੂੰ ਦਿਸ ਸਕਦੇ ਹਨ ਪਰ ਇੱਕ ਦੂਜੇ ਹਿੱਸੇ ਨੂੰ ਆਪਸ ਵਿੱਚ ਉਹਨਾਂ ਦੇ ਕਣ ਹੌਰਿਜ਼ਨ ਦੇ ਸੰਦਰਭ ਤੋਂ ਬਾਹਰ ਨਹੀਂ ਦਿਸ ਸਕਦੇ।
ਮਿਆਰੀ ਭੌਤਿਕੀ ਥਿਊਰੀਆਂ ਅੰਦਰ, ਕੋਈ ਵੀ ਸੂਚਨਾ ਪ੍ਰਕਾਸ਼ ਦੀ ਸਪੀਡ ਤੋਂ ਤੇਜ਼ ਸਫ਼ਰ ਨਹੀਂ ਕਰ ਸਕਦੀ। ਇਸ ਸੰਦਰਭ ਵਿੱਚ “ਸੂਚਨਾ” ਤੋਂ ਭਾਵ ਹੈ “ਭੌਤਿਕੀ ਪਰਸਪਰ ਕ੍ਰਿਆ ਦੀ ਕੋਈ ਵੀ ਕਿਸਮ”। ਉਦਾਹਰਨ ਦੇ ਤੌਰ ਤੇ ਤਾਪ ਕੁਦਰਤੀ ਤੌਰ ਤੇ ਗਰਮ ਖੇਤਰ ਤੋਂ ਕਿਸੇ ਠੰਢੇ ਖੇਤਰ ਵੱਲ ਪ੍ਰਵਾਹਿਤ ਹੁੰਦਾ ਹੈ ਅਤੇ ਭੌਤਿਕ ਵਿਗਿਆਨ ਦੀ ਭਾਸ਼ਾ ਵਿੱਚ ਇਹ ਸੂਚਨਾ ਦੇ ਵਟਾਂਦਰੇ ਦੀ ਇੱਕ ਉਦਾਹਰਨ ਹੈ। ਉੱਪਰ ਵਾਲੀ ਉਦਾਹਰਨ ਦੇ ਦਿੱਤੇ ਹੋਣ ਤੇ ਸਵਾਲ ਵਿਚਲੀਆਂ ਦੋ ਗਲੈਕਸੀਆਂ ਆਪਸ ਵਿੱਚ ਕਿਸੇ ਕਿਸਮ ਦੀ ਸੂਚਨਾ ਨੂੰ ਸਾਂਝੀ (ਸ਼ੇਅਰ) ਨਹੀਂ ਕਰ ਸਕਦੀਆਂ; ਉਹ ਆਪਸ ਵਿੱਚ ਕਾਰਣਾਤਮਿਕ ਸੰਪਰਕ ਵਿੱਚ ਨਹੀਂ ਹੁੰਦੀਆਂ। ਫੇਰ ਇਹ ਉਮੀਦ ਕੀਤੀ ਜਾਵੇਗੀ ਕਿ ਉਹਨਾਂ ਦੀਆਂ ਭੌਤਿਕੀ ਵਿਸ਼ੇਸ਼ਤਾਵਾ ਵੱਖਰੀਆਂ ਹੋਣਗੀਆਂ ਅਤੇ ਹੋਰ ਜਿਆਦਾ ਸਰਵ ਸਧਾਰਨ ਤੌਰ ਤੇ ਸਾਰੇ ਦੇ ਸਾਰੇ ਬ੍ਰਹਿਮੰਡ ਅੰਦਰ ਵੱਖਰੇ ਖੇਤਰਾਂ ਵਿੱਚ ਬਦਲਵੀਆਂ ਵਿਸ਼ੇਸ਼ਤਾਵਾਂ ਹੋਣਗੀਆਂ।
ਇਸ ਉਮੀਦ ਤੋਂ ਉਲਟ, ਬ੍ਰਹਿਮੰਡ ਨੂੰ ਆਈਸੋਟ੍ਰੋਪਿਕਤਾ ਦੇ ਬਹੁਤ ਨਜ਼ਦੀਕ ਹੁੰਦਾ ਵੀ ਦੇਖਿਆ ਗਿਆ ਹੈ, ਜਿਸਦਾ ਅਰਥ ਇੱਕਸਾਰਤਾ[1] ਵੀ ਹੁੰਦਾ ਹੈ। ਬ੍ਰਹਿਮੰਡ ਨੂੰ ਭਰਨ ਵਾਲੀ ਬ੍ਰਹਿਮੰਡੀ ਮਾਈਕ੍ਰੋਵੇਵ ਪਿਛੋਕੜ ਰੇਡੀਏਸ਼ਨ (CMB), ਅਕਾਸ਼ ਵਿੱਚ ਹਰੇਕ ਸਥਾਨ ਉੱਤੇ ਲੱਗਪਗ 2.728 ± 0.004 K ਜਿੰਨਾ ਇੱਕੋ ਜਿੰਨਾ ਤਾਪਮਾਨ ਰੱਖਦੀ ਹੈ। ਤਾਪਮਾਨ ਵਿੱਚ ਅੰਤਰ ਇੰਨੇ ਘੱਟ ਹਨ ਕਿ ਸਿਰਫ ਤਾਜ਼ਾ ਸਮਿਆਂ ਵਿੱਚ ਹੀ ਅਜਿਹੇ ਫਰਕਾਂ ਨੂੰ ਨਾਪਣ ਲਈ ਲਾਜ਼ਮੀ ਔਜ਼ਾਰਾਂ ਦਾ ਵਿਕਾਸ ਕਰਨਾ ਸੰਭਵ ਹੋ ਸਕਿਆ ਹੈ। ਇਹ ਇੱਕ ਗੰਭੀਰ ਸਮੱਸਿਆ ਪੇਸ਼ ਕਰਦਾ ਹੈ; ਜੇਕਰ ਬ੍ਰਹਿਮੰਡ ਵੱਖਰੇ ਖੇਤਰਾਂ ਵਿੱਚ ਹੋਰ ਜਿਆਦਾ ਹਲਕੇ ਫਰਕ ਵਾਲੇ ਤਾਪਮਾਨਾਂ ਨਾਲ ਸ਼ੁਰੂ ਹੋਇਆ ਸੀ ਤਾਂ ਇਸਦਾ ਸਰਲਤਾ ਨਾਲ ਇਹ ਅਰਥ ਬਣਦਾ ਹੈ ਕਿ ਇਸਦੇ ਖੁਦ ਹੀ ਇੱਕਸਾਮ ਹੋ ਜਾਣ ਦਾ ਹੋਰ ਕੋਈ ਤਰੀਕਾ ਨਹੀਂ ਹੋਣਾ ਚਾਹੀਦਾ ਕਿ ਵਕਤ ਅੰਦਰ ਇਸ ਬਿੰਦੂ ਦੁਆਰਾ ਇੱਕ ਸਾਂਝਾ ਤਾਪਮਾਨ ਹੋ ਸਕੇ।
ਬਿੱਗ ਬੈਂਗ ਮਾਢਲ ਅਨੁਸਾਰ, ਜਿਉਂ ਜਿਉਂ ਬ੍ਰਹਿਮੰਡ ਦੀ ਘਣਤਾ ਘਟਦੀ ਗਈ (ਜਦੋਂ ਇਹ ਫੈਲਿਆ) ਤਾਂ ਇਹ ਅੰਤ ਨੂੰ ਇੱਕ ਅਜਿਹੇ ਬਿੰਦੂ ਉੱਤੇ ਪਹੁੰਚ ਗਿਆ ਜਿੱਥੇ ਕਣਾਂ ਦੇ ਮਿਸ਼ਰਣ ਵਿੱਚ ਫੋਟੌਨ ਹੋਰ ਜਿਆਦਾ ਦੇਰ ਪਦਾਰਥ ਨੂੰ ਤੁਰੰਤ ਪ੍ਰਭਾਵਿਤ ਨਹੀਂ ਕਰਦੇ ਸਨ; ਉਹ ਪਲਾਜ਼ਮਾ ਤੋਂ ਡੀਕਪਲ ਹੋ ਗਏ ਅਤੇ ਪ੍ਰਕਾਸ਼ ਦੇ ਵਿਸਫੋਟ ਦੇ ਰੂਪ ਵਿੱਚ ਬ੍ਰਹਿਮੰਡ ਵਿੱਚ ਫੈਲ ਗਏ। ਅਜਿਹੀ ਘਟਨਾ ਦਾ ਵਾਪਰਨਾ ਬਿੱਗ ਬੈਂਗ ਤੋਂ ਲੱਗਪਗ 300,000 ਸਾਲ ਬਾਦ ਵਿੱਚ ਹੋਇਆ ਹੋਣਾ ਸੋਚਿਆ ਜਾਂਦਾ ਹੈ। ਓਸ ਵਕਤ ਉੱਤੇ ਕਿਸੇ ਸੰਭਵ ਸੂਚਨਾ ਵਟਾਂਦਰੇ ਦਾ ਘਣਫਲ਼ 900,000 ਪ੍ਰਕਾਸ਼ ਸਾਲਾਂ ਦੇ ਆਰਪਾਰ ਸੀ, ਜੋ ਸ਼ੁਰੂਆਤੀ ਬ੍ਰਹਿਮੰਡ ਵਿੱਚ ਸਪੇਸ ਦੇ ਫੈਲਾਓ ਦੀ ਦਰ ਅਤੇ ਪ੍ਰਕਾਸ਼ ਦੀ ਸਪੀਡ ਵਰਤ ਕੇ ਕੱਢਿਆ ਗਿਆ ਹੈ। ਇਸਦੀ ਵਜਾਏ, ਸਾਰੇ ਦਾ ਸਾਰਾ ਅਕਾਸ਼ ਇੱਕੋ ਤਾਪਮਾਨ, ਅਤੇ 1088 ਗੁਣਾ ਜਿਆਦਾ ਘਣਫ਼ਲ਼ ਵਾਲਾ ਹੁੰਦਾ ਹੈ।
ਇਨਫਲੇਸ਼ਨ
ਸੋਧੋਕੌਸਮਿਕ ਇਨਫਲੇਸ਼ਨ[2] ਦੀ ਥਿਊਰੀ ਨੇ ਬ੍ਰਹਿਮੰਡ ਦੇ ਇਤਿਹਾਸ ਦੇ ਪਹਿਲੇ ਸਕਿੰਟ ਵਿੱਚ ਅੱਤ-ਤੇਜ਼ ਦਰ ਵਾਲੇ (ਐਕਸਪੋਨੈਂਸ਼ੀਅਲ) ਫੈਲਾਓ ਦੇ ਇੱਕ ਸੂਖਮ 1032 ਸਕਿੰਟ ਦੇ ਅੰਤਰਾਲ ਨੂੰ ਸਿੱਧ ਕਰਦੇ ਹੋਏ ਸਮੱਸਿਆ ਨੂੰ (ਪੱਧਰਾਪਣ ਸਮੱਸਿਆ ਵਰਗੀਆਂ ਕਈ ਹੋਰ ਸਮੱਸਿਆਵਾਂ ਦੇ ਨਾਲ ਨਾਲ) ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਨਫਲੇਸ਼ਨ ਦੌਰਾਨ, ਬ੍ਰਹਿਮੰਡ ਦਾ ਅਕਾਰ ਇੱਕ ਵਿਸ਼ਾਲ ਅਨੁਪਾਤ ਵਿੱਚ ਵਧ ਗਿਆ ਹੋ ਸਕਦਾ ਹੋਵੇਗਾ। ਇਨਫਲੇਸ਼ਨ ਤੋਂ ਪਹਿਲਾਂ ਸਾਰੇ ਦਾ ਸਾਰਾ ਬ੍ਰਹਿਮੰਡ ਛੋਟਾ ਸੀ ਅਤੇ ਕਾਰਣਾਤਮਿਕ ਤੌਰ ਤੇ ਜੁੜਿਆ ਹੋਇਆ ਸੀ; ਇਸ ਅੰਤਰਾਲ ਵਿੱਚ ਭੌਤਿਕੀ ਵਿਸ਼ੇਸ਼ਤਾਵਾਂ ਇੱਕਸਾਰ ਹੋ ਗਈਆਂ ਸਨ। ਇਨਫਲੇਸ਼ਨ ਨੇ ਫੇਰ ਬ੍ਰਹਿਮੰਡ ਨੂੰ ਤੇਜ਼ੀ ਨਾਲ ਫੈਲਾਉਣਾ ਸ਼ੁਰੂ ਕਰ ਦਿੱਤਾ, ਅਤੇ ਵਿਸ਼ਾਲ ਦੂਰੀਆਂ ਉੱਤੇ ਇੱਕਸਾਰਤਾ ਨੂੰ “ਅੰਦਰ ਜਿੰਦਰਾ ਲਗਾ” ਦਿੱਤਾ।
ਬ੍ਰਹਿਮੰਡੀ ਇਨਫਲੇਸ਼ਨ ਦਾ ਇੱਕ ਨਤੀਜਾ ਇਹ ਨਿਕਲਿਆ ਕਿ ਬਿੱਗ ਬੈਂਗ ਅੰਦਰਲੀ ਐਨੀਸੋਟ੍ਰੋਪੀਆਂ ਘਟ ਗਈਆਂ ਸਨ, ਪਰ ਪੂਰੀ ਤਰਾਂ ਨਸ਼ਟ ਨਹੀਂ ਹੋਈਆਂ ਸਨ੍ ਕੌਸਮਿਕ ਬੈਕਗਰਾਉਂਡ ਵਿਚਲੇ ਫਰਕਾਂ ਨੂੰ ਕੌਸਮਿਕ ਇਨਫਲੇਸ਼ਨ ਦੁਆਰਾ ਸੁਚਾਰੂ ਕੀਤਾ ਗਿਆ ਹੈ, ਪਰ ਉਹ ਅਜੇ ਵੀ ਮੌਜੂਦ ਹਨ। ਇਨਫਲੇਸ਼ਨ ਥਿਊਰੀ ਮਾਈਕ੍ਰੋਵੇਵ ਬੈਕਗਰਾਉਂਡ ਵਿੱਚ ਐਮੀਸੋਟ੍ਰੋਪੀਆਂ ਵਾਸਤੇ ਇੱਕ ਵਰਣ-ਪਟ ਦਾ ਅਨੁਮਾਨ ਲਗਾਉਂਦੀ ਹੈ,[2][2] ਜੋ WMAP ਅਤੇ COBE ਤੋਂ ਨਿਰੀਖਣਾਂ ਨਾਲ ਜਿਆਦਾਤਰ ਮੇਲ ਖਾਂਦਾ ਹੈ।
ਫੇਰ ਵੀ, ਕੰਮ ਕਰਨ ਵਾਸਤੇ, ਅਤੇ ਜਿਵੇਂ 1986 ਤੋਂ ਹੁਣ ਤੱਕ ਰੋਜ਼ਰ ਪੈੱਨਰੋਜ਼ ਦੁਆਰਾ ਇਸ਼ਾਰਾ ਕੀਤਾ ਗਿਆ ਹੈ, ਇਨਫਲੇਸ਼ਨ ਆਪਣੀਆਂ ਖੁਦ ਦੀਆਂ ਅੱਤ ਦੀਆਂ ਖਾਸ ਸ਼ੁਰੂਆਤੀ ਸ਼ਰਤਾਂ ਦੀ ਮੰਗ ਕਰਦੀ ਹੈ, ਜਿਸ ਕਾਰਨ ਸ਼ੁਰੂਆਤੀ ਸ਼ਰਤਾਂ ਦਾ ਕਾਰਣ ਸਮਝਾਇਆ ਨਹੀਂ ਗਿਆ: ਸ਼ੁਰੂਆਤੀ ਬ੍ਰਹਿਮੰਡ ਦੀ ਇੱਕਸਾਰਤਾ ਨੂੰ ਸਮਝਾਉਣ ਦੇ ਯਤਨਾਂ ਬਾਬਤ ਕੁੱਝ ਨਾ ਕੁੱਝ ਬੁਨਿਆਦੀ ਤੌਰ ਤੇ ਗਲਤ ਸਮਝਿਆ ਗਿਆ ਹੈ ਜਿਵੇਂ ਕਿ ਇੱਕ ਤਾਪ ਪ੍ਰਕ੍ਰਿਆ ਤੋਂ ਪੈਦਾ ਹੋਣਾ […], ਜੇਕਰ ਤਾਪ ਸੱਚਮੁੱਚ ਕੁੱਝ ਕਰਦਾ ਹੈ [….] ਤਾਂ ਇਹ ਐਨਟ੍ਰੋਪੀ ਵਿੱਚ ਇੱਕ ਨਿਸ਼ਚਿਤ ਵਾਧਾ ਪ੍ਰਸਤੁਤ ਕਰਦਾ ਹੈ। ਇਸ ਤਰ੍ਹਾਂ, ਤਾਪ ਪ੍ਰਕ੍ਰਿਆ ਦੇ ਬਾਦ ਨਾਲੋਂ ਬ੍ਰਹਿਮੰਡ ਪਹਿਲਾਂ ਹੋਰ ਜਿਆਦਾ ਵਿਸ਼ੇਸ਼ ਰਿਹਾ ਹੋਵੇਗਾ।
ਇਨਫਲੇਸ਼ਨ ਦੀ ਤਾਜ਼ਾ ਅਲੋਚਨਾ ਇਹ ਹੈ ਕਿ ਸ਼ਾਮਿਲ ਕੀਤੀ ਗਈ ਇਨਫਲੇਸ਼ਨ ਫੀਲਡ ਕਿਸੇ ਗਿਆਤ ਭੌਤਿਕੀ ਫੀਲਡ ਨਾਲ ਸਬੰਧਿਤ ਨਹੀਂ ਹੈ, ਅਤੇ ਇਸਦੀ ਪੁਟੈਸ਼ਲ ਊਰਜਾ ਵਕਰ ਕਿਸੇ ਵੀ ਪ੍ਰਾਪਤ ਕੀਤੇ ਆਂਕੜੇ ਨਾਲ ਸਹਮਿਤ ਹੋਣ ਪ੍ਰਤਿ ਗੈਰ-ਜਰੂਰੀ ਤੌਰ ਤੇ ਕੁਸ਼ਲਤਾ ਨਾਲ ਬਣਾਈ ਗਈ ਹੈ। ਇਨਫਲੇਸ਼ਨਰੀ ਬ੍ਰਹਿਮੰਡ ਵਿਗਿਆਨ ਦੇ ਖੋਜੀ ਪਿਤਾਮਿਆਂ ਵਿੱਚੋਂ ਇੱਕ ਪੌਲ ਸਟੇਨਹਰਡਟ ਤਾਜ਼ਾ ਸਮਿਆਂ ਵਿੱਚ ਇਸ ਥਿਊਰੀ ਦਾ ਇੱਕ ਤਿੱਖਾ ਅਲੋਚਕ ਬਣ ਗਿਆ ਹੈ ਅਤੇ ਉਸਨੇ ਕਿਹਾ ਹੈ ਕਿ ਇਨਫਲੇਸ਼ਨ ਹੌਰਿਜ਼ਨ ਸਮੱਸਿਆ ਨੂੰ ਹੱਲ ਨਹੀਂ ਕਰਦੀ, ਕਿਉਂਕਿ ਇਹ ਅਸਲ ਵਿੱਚ ਇੱਕ ਮਲਟੀਵਰਸ ਰਚਦੀ ਹੈ ਜਿਸ ਵਿੱਚ ਅਨੰਤ ਸੰਖਿਆ ਵਿੱਚ ਅਜਿਹੇ ਖੰਡ ਸ਼ਾਮਿਲ ਹੁੰਦੇ ਹਨ ਜੋ ਹੋਮੋਜੀਨੀਅਸ (ਇੱਕਸਾਰ) ਜਾਂ ਆਇਸੋਟ੍ਰੋਪਿਕ ਨਹੀਂ ਹੁੰਦੇ। ਮਲਟੀਵਰਸ ਤਸਵੀਰ ਅੰਦਰ, ਇਹ ਇੱਕ ਅੰਸਭਾਵਿਤ ਇੱਤਫਾਕ ਹੀ ਹੈ ਕਿ ਸਾਡਾ ਬ੍ਰਹਿਮੰਡ ਉੰਨਾ ਹੀ ਇੱਕਸਾਰ ਅਤੇ ਆਇਸੋਟ੍ਰੋਪਿਕ ਹੈ ਜਿੰਨਾ ਇਹ ਦੇਖਣ ਵਿੱਚ ਆਇਆ ਹੈ।
ਪ੍ਰਕਾਸ਼ ਦੀਆਂ ਬਦਲਣਯੋਗ ਸਪੀਡਾਂ ਵਾਲੀਆਂ ਥਿਊਰੀਆ
ਸੋਧੋਪ੍ਰਕਾਸ਼ ਦੀ ਬਦਲਦੀ ਸਪੀਡ ਜਾਂ ਵੇਰਿੰਗ ਸਪੀਡ ਆਫ ਲਾਈਟ (VSL) ਬ੍ਰਹਿਮੰਡ ਵਿਗਿਆਨ (ਕੌਸਮੌਲੌਜੀ) ਨੇ ਸੁਤੰਤਰਤਾ ਨਾਲ 1988 ਵਿੱਚ [[ਜੀਨ-ਪੀਇੱਰੇ ਪੇਟਿਟ, 1992 ਵਿੱਚ ਜੌਹਨ ਮੋੱਫਟ, ਅਤੇ 1998 ਵਿੱਚ ਆਂਦ੍ਰੇਸ ਅਲਬ੍ਰੇਸਟ ਅਤੇ ਜੋਆਓ ਮਗਿਉਜੋ ਦੀ ਦੋ ਮੈਂਬਰੀ ਟੀਮ ਦੁਆਰਾ ਬ੍ਰਹਿਮੰਡ ਵਿਗਿਆਨ ਦੀ ਹੌਰਿਜ਼ਨ ਸਮੱਸਿਆ ਨੂੰ ਸਮਝਾਉਣ ਲਈ ਪ੍ਰਸਤਾਵ ਰੱਖਿਆ ਹੈ। ਇੱਕ ਬਦਲਵਾਂ VSL ਮਾਡਲ ਵੀ ਪ੍ਰਸਤਾਵਿਤ ਕੀਤਾ ਗਿਆ ਹੈ।
ਪੇਟਿਟ ਦੇ VSL ਮਾਡਲ ਅੰਦਰ, ਪ੍ਰਕਾਸ਼ ਦੀ ਸਪੀਡ c ਦਾ ਬਦਲਾਓ, ਸਪੇਸ ਅਤੇ ਵਕਤ ਸਕੇਲ ਫੈਕਟਰ (ਪੈਮਾਨਾ ਕਾਰਕ) ਤਬਦੀਲੀਆਂ ਨੂੰ ਮਿਲਾ ਕੇ ਬਣੇ ਸਾਰੇ ਭੌਤਿਕੀ ਸਥਿਰਾਂਕਾਂ ਦੀਆਂ ਇਕੱਠੀਆਂ ਤਬਦੀਲੀਆਂ ਨਾਲ ਸਬੰਧਤ ਹੈ, ਜਿਸ ਕਾਰਨ ਇਹਨਾਂ ਸਥਿਰਾਂਕਾਂ ਦੀਆਂ ਸਾਰੀਆਂ ਸਮੀਕਰਨਾਂ ਅਤੇ ਨਾਪ ਬ੍ਰਹਿਮੰਡ ਦੀ ਉਤਪਤੀ ਦੌਰਾਨ ਸਥਿਰ ਰਹਿੰਦੇ ਹਨ। ਆਈਨਸਟਾਈਨ ਫੀਲਡ ਇਕੁਏਸ਼ਨਾਂ, ਆਈਨਸਟਾਈਨ ਸਥਿਰਾਂਕ ਵਿੱਚ c ਅਤੇ G ਦੀਆਂ ਅਸਾਨ ਇਕੱਠੀਆਂ ਤਬਦੀਲੀਆਂ ਦੌਰਾਨ ਸਥਿਰ (ਇਨਵੇਰੀਅੰਟ) ਰਹਿੰਦਾ ਹੈ। ਇਸ ਮਾਡਲ ਅਨੁਸਾਰ, ਬ੍ਰਹਿਮੰਡੀ ਹੌਰਿਜ਼ਨ R ਵਾਂਗ ਵਧਦਾ ਹੈ, ਜੋ ਸਪੇਸ ਪੈਮਾਨਾ ਹੁੰਦਾ ਹੈ, ਜੋ ਪੂਰਵ-ਸ਼ੁਰੂਆਤੀ ਬ੍ਰਹਿਮੰਡ ਦੀ ਇੱਕਸਾਰਤਾ (ਹੋਮੋਜੀਨੀਅਟੀ) ਨੂੰ ਯਕੀਨੀ ਬਣਾਉਂਦਾ ਹੈ, ਜੋ ਨਿਰੀਖਣਾਤਮਿਕ ਆਂਕੜੇ ਵਿੱਚ ਫਿੱਟ ਬੈਠਦੀ ਹੈ। ਬਾਦ ਵਾਲਾ ਮਾਡਲ ਸ਼ੁਰੂਆਤੀ ਬ੍ਰਹਿਮੰਡ ਦੀ ਉੱਚ ਊਰਜਾ ਘਣਤਾ ਪ੍ਰਤਿ ਸਥਿਰਾਂਕ ਵਿੱਚ ਬਦਲਾਓ ਤੇ ਪਾਬੰਧੀ ਲਗਾਉਂਦਾ ਹੈ, ਜੋ ਰੇਡੀਏਸ਼ਨ ਦੇ ਨਿਯੰਤ੍ਰਨ ਵਾਲੇ ਖੇਤਰ ਦੇ ਬਹੁਤ ਸ਼ੁਰੂ ਵਿੱਚ ਹੁੰਦਾ ਹੈ ਜਿੱਥੇ ਇੱਕ ਮੈਟ੍ਰਿਕ (ਗਣਿਤ) ਵਾਲੀ ਸਪੇਸ-ਐਨਟ੍ਰੌਪੀ ਨਾਲ ਸਪੇਸਟਾਈਮ ਕਨਫਰਮਲ ਤੌਰ ਤੇ ਪੱਧਰਾ ਪਛਾਣਿਆ ਜਾਂਦਾ ਹੈ।
ਮੋਫੱਟ ਅਤੇ ਅਲਬ੍ਰੇਚਟ-ਮੈਗਿਉਜੋ ਤੋਂ ਆਇਆ ਵਿਚਾਰ ਇਹ ਹੈ ਕਿ ਸ਼ੁਰੂਆਤੀ ਬ੍ਰਹਿਮੰਡ ਅੰਦਰ ਪ੍ਰਕਾਸ਼ ਦੀ ਸਪੀਡ 60 ਗੁਣਾ ਤੇਜ਼ ਸੀ, ਜਿਸ ਕਾਰਨ ਫੈਲ ਰਹੇ ਬ੍ਰਹਿਮੰਡ ਦੇ ਦੂਰ ਸਥਿਤ ਖੇਤਰਾਂ ਕੋਲ ਬ੍ਰਹਿਮੰਡ ਦੀ ਸ਼ੁਰੂਆਤ ਵੇਲਵੇ ਪਰਸਪਰ ਮੇਲਜੋਲ ਕਰਨ ਦਾ ਵਕਤ ਸੀ। ਸੁਰਬੱਧ-ਬਣਤਰ ਦੀ ਤਬਦੀਲੀ ਨਾਲ ਹੌਰਿਜ਼ਨ ਸਮੱਸਿਆ ਨੂੰ ਹੱਲ ਕਰਨ ਦਾ ਕੋਇ ਤਰੀਕਾ ਨਹੀਂ ਹੈ, ਕਿਉਂਕਿ ਇਸਦੀ ਤਬਦੀਲੀ ਸਪੇਸਟਾਈਮ ਦੀ ਕਾਰਣਾਤਮਿਕ ਬਣਤਰ ਨੂੰ ਨਹੀਂ ਬਦਲਦੀ। ਅਜਿਹਾ ਕਰਨ ਵਾਸਤੇ ਨਿਊਟਨ ਦਾ ਸਥਿਰਾਂਕ ਬਦਲ ਕੇ ਜਾਂ ਸਪੈਸ਼ਲ ਰਿਲੇਟੀਵਿਟੀ ਨੂੰ ਪੁਨਰ-ਪਰਿਭਾਸ਼ਿਤ ਕਰਕੇ ਗਰੈਵਿਟੀ ਵਿੱਚ ਸੁਧਾਰ ਕਰਨ ਦੀ ਜਰੂਰਤ ਪੈ ਸਕਦੀ ਹੈ। ਕਲਾਸੀਕਲ ਤੌਰ ਤੇ, ਪ੍ਰਕਾਸ਼ ਦੀ ਸਪੀਡ ਵਿੱਚ ਤਬਦੀਲੀ ਵਾਲੀਆਂ ਬ੍ਰਹਿਮੰਡ ਵਿਗਿਆਨਾਂ ਇਸ ਨੂੰ ਹੱਲ ਕਰਨ ਲਈ ਇੱਕ ਵਿਸ਼ੇਸ਼ ਤਰੀਕੇ ਨਾਲ ਆਈਨਸਟਾਈਨ ਦੀਆਂ ਜਨਰਲ ਰਿਲੇਟੀਵਿਟੀ ਅਤੇ ਸਪੈਸ਼ਲ ਰਿਲੇਟੀਵਿਟੀ ਦੀਆਂ ਥਿਊਰੀਆਂ ਦੇ ਲੌਰੰਟਜ਼ ਇਨਵੇਰੀਅੰਸ ਨੂੰ ਤੋੜ ਕੇ ਅਯਾਮਿਕ ਮਾਤਰਾ c ਵਿੱਚ ਤਬਦੀਲੀ ਕਰਕੇ ਪ੍ਰਸਤਾਵ ਰੱਖਦੀਆਂ ਹਨ।