ਅਜੀਤ (ਅਖ਼ਬਾਰ)
(ਅਜੀਤ ਤੋਂ ਮੋੜਿਆ ਗਿਆ)
ਅਜੀਤ (ਰੋਜ਼ਾਨਾ ਅਜੀਤ) ਪੰਜਾਬ, ਭਾਰਤ ਵਿੱਚ ਹਮਦਰਦ ਸਮੂਹ ਦਾ ਇੱਕ ਪੰਜਾਬੀ ਅਖ਼ਬਾਰ ਹੈ। ਇਸ ਦੀ ਨੀਂਹ ਸਾਧੂ ਸਿੰਘ ਹਮਦਰਦ ਨੇ 1941 ਵਿੱਚ ਇੱਕ ਉਰਦੂ ਅਖ਼ਬਾਰ ਵਜੋਂ ਰੱਖੀ ਸੀ।[1] ਇਸ ਸਮੇਂ ਇਸ ਦਾ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹੈ ਜੋ ਕਿ ਇੱਕ ਮਸ਼ਹੂਰ ਪੱਤਰਕਾਰ ਅਤੇ ਸਾਬਕਾ ਰਾਜ ਸਭਾ ਮੈਂਬਰ ਹੈ।
ਕਿਸਮ | ਰੋਜਾਨਾ ਅਖ਼ਬਾਰ |
---|---|
ਫਾਰਮੈਟ | ਬ੍ਰਾਡਸ਼ੀਟ |
ਮਾਲਕ | ਸਾਧੂ ਸਿੰਘ ਹਮਦਰਦ ਟਰਸਟ |
ਮੁੱਖ ਸੰਪਾਦਕ | ਬਰਜਿੰਦਰ ਸਿੰਘ ਹਮਦਰਦ |
ਸਥਾਪਨਾ | 1941 |
ਰਾਜਨੀਤਿਕ ਇਲਹਾਕ | ਨਿਰਪੱਖ |
ਭਾਸ਼ਾ | ਪੰਜਾਬੀ |
ਮੁੱਖ ਦਫ਼ਤਰ | ਜਲੰਧਰ, ਪੰਜਾਬ (ਭਾਰਤ) |
ਭਣੇਵੇਂ ਅਖ਼ਬਾਰ | ਅਜੀਤ ਸਮਾਚਾਰ (ਰੋਜ਼ਾਨਾ ਹਿੰਦੀ) ਰੋਜ਼ਾਨਾ ਅਜੀਤ (ਰੋਜ਼ਾਨਾ ਉਰਦੂ) |
ਵੈੱਬਸਾਈਟ | ajitjalandhar |
ਇਤਿਹਾਸ
ਸੋਧੋਅਜੀਤ ਅਖ਼ਬਾਰ 1941 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਇੱਕ ਉਰਦੂ ਭਾਸ਼ਾ ਵਿੱਚ ਇੱਕ ਹਫ਼ਤਾਵਾਰੀ ਅਖ਼ਬਾਰ ਵਜੋਂ ਸ਼ੁਰੂ ਹੋਇਆ। ਇਸ ਦਾ ਪਹਿਲਾ ਸੰਪਾਦਕ ਅਜੀਤ ਸਿੰਘ ਅੰਬਾਲਵੀ ਸੀ। ਨਵੰਬਰ 1942 ਵਿੱਚ ਇਹ ਲਾਹੌਰ ਤੋਂ ਇੱਕ ਰੋਜ਼ਾਨਾ ਅਖ਼ਬਾਰ ਵਜੋਂ ਛਪਣ ਲੱਗਿਆ। ਦੇਸ਼ ਦੀ ਵੰਡ ਤੋਂ ਬਾਅਦ ਇਹ ਜਲੰਧਰ ਤੋਂ ਛਪਣ ਲੱਗਿਆ ਅਤੇ ਇਸ ਦਾ ਸੰਪਾਦਕ ਸਾਧੂ ਸਿੰਘ ਹਮਦਰਦ ਬਣਿਆ। 1955 ਵਿੱਚ ਇਸ ਦਾ ਨਾਂ "ਅਜੀਤ ਪਤ੍ਰਿਕਾ" ਕਰ ਦਿੱਤਾ ਗਿਆ ਅਤੇ ਇਸ ਦੀ ਭਾਸ਼ਾ ਉਰਦੂ ਤੋਂ ਪੰਜਾਬੀ ਕਰ ਦਿੱਤੀ ਗਈ। 1957 ਵਿੱਚ ਇਸ ਦਾ ਨਾਂ ਫ਼ਿਰ ਤੋਂ "ਅਜੀਤ" ਕਰ ਦਿੱਤਾ ਗਿਆ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ Daily Ajit (Urdu), Lahore 1942; chief ed., 1943-47; chief ed.; Daily Ajit, Jullundur, INFA press and advertisers year book,INFA Publications., 1968