ਅਜੀਤ ਕੌਰ
ਅਜੀਤ ਕੌਰ (ਜਨਮ 16 ਨਵੰਬਰ 1934) ਆਜ਼ਾਦੀ ਦੇ ਬਾਅਦ ਦੀ ਪੰਜਾਬੀ ਸਾਹਿਤਕਾਰ ਹੈ। ਉਹ ਪੰਜਾਬੀ ਗਲਪ ਖਾਸ ਕਰ ਕਹਾਣੀ ਦੀ ਇੱਕ ਵਿਲੱਖਣ ਦਸਤਖ਼ਤ ਹੈ ਜਿਸ ਨੇ "ਔਰਤ ਮਰਦ ਦੇ ਸੰਬੰਧਾਂ ਨੂੰ ਬੜੀ ਬੇ-ਵਾਕੀ ਤੇ ਡੂੰਘਾਈ ਵਿੱਚ ਪੇਸ਼ ਕੀਤਾ ਹੈ[1] ਅਤੇ ਮਨੁੱਖੀ ਜੀਵਨ ਦੀਆਂ ਭਾਵਨਾਵਾਂ, ਤੀਵੀਂ-ਮਰਦ ਦੇ ਰਿਸ਼ਤੇ ਦੀ ਖੂਬਸੂਰਤੀ ਤੇ ਜਜ਼ਬਾਤੀ ਟੱਕਰਾਂ ਨੂੰ, ਇਕੱਲਤਾ ਦੀ ਉਦਾਸੀ ਨੂੰ, ਮਨੁੱਖੀ ਰਿਸ਼ਤਿਆਂ ਦੀਆਂ ਉਲਝਣਾਂ ਨੂੰ, ਪੰਜਾਬ ਦੇ ਸੰਤਾਪ ਨੂੰ ਬੜੀ ਦਲੇਰੀ ਨਾਲ ਬਿਆਨ ਕੀਤਾ ਹੈ।"[2] ਸਾਥੀ ਲੁਧਿਆਣਵੀ ਅਨੁਸਾਰ "ਦਿੱਲੀ ਦੀ ਗੁਰਬਤ ਅਤੇ ਭ੍ਰਿਸ਼ਟਾਚਾਰ ਅਤੇ ਆਮ ਤੌਰ 'ਤੇ ਦੇਸ ਦੇ ਵਧ ਰਹੇ ਸੰਤਾਪ ਤੋਂ ਲੈ ਕੇ ਪੰਜਾਬ ਦੀ ਅੱਸੀਵਆਂ ਦੀ ਸਥਿਤੀ ਚੋਂ ਪੈਦਾ ਹੋਏ ਦੁਖ਼ਾਂਤ ਤੀਕ ਉਸ ਦੀ ਕਲਮ ਨੇ ਬੜੀ ਸ਼ਿੱਦਤ ਨਾਲ਼ ਲੇਖ਼ ਅਤੇ ਕਹਾਣੀਆਂ ਲਿਖ਼ੀਆਂ ਹਨ।"[3] ਉਹਨਾਂ ਦੀਆਂ ਰਚਨਾਵਾਂ ਵਿੱਚ ਨਾ ਕੇਵਲ ਨਾਰੀ ਦਾ ਸੰਘਰਸ਼ ਰੇਖਾਂਕਿਤ ਹੁੰਦਾ ਹੈ ਸਗੋਂ ਸਮਾਜਕ ਅਤੇ ਸਿਆਸੀ ਵਿਗਾੜਾਂ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਵਿਆਪਤ ਬੇਸ਼ਰਮ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਵੀ ਨਜ਼ਰ ਆਉਂਦੀ ਹੈ। ਅਜੀਤ ਕੌਰ ਦਾ ਨਾਰੀਵਾਦ ਬਾਰੇ ਖਿਆਲ ਹੈ ਕਿ ਨਾਰੀਵਾਦ ਦਾ ਮਤਲਬ ਆਪਣੇ ਅੰਦਰ ਮਜ਼ਬੂਤੀ ਪੈਦਾ ਕਰਨੀ ਹੈ, ਸਿਰਫ਼ ਮਰਦਾਂ ਦੇ ਵਿਰੁੱਧ ਹੋਣਾ ਹੀ ਇਸ ਦਾ ਮਤਲਬ ਨਹੀਂ।[4]
ਅਜੀਤ ਕੌਰ | |
---|---|
ਜਨਮ | ਲਹੌਰ, ਪੰਜਾਬ | 16 ਨਵੰਬਰ 1934
ਕਿੱਤਾ | ਲੇਖਕ, ਕਵੀ, ਕਹਾਣੀਕਾਰ ਅਤੇ ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮ ਏ ਇਕਨਾਮਿਕਸ, ਬੀ ਐੱਡ |
ਸ਼ੈਲੀ | ਨਾਵਲ, ਕਹਾਣੀ, ਯਾਦਾਂ |
ਪ੍ਰਮੁੱਖ ਕੰਮ | "ਖ਼ਾਨਾਬਦੋਸ਼" ਫਾਲਤੂ ਔਰਤ ਨਾ ਮਾਰੋ |
ਪ੍ਰਮੁੱਖ ਅਵਾਰਡ | ਪੰਜਾਬ ਸਰਕਾਰ ਦਾ ਸ਼ਰੋਮਣੀ ਸਾਹਿਤ ਇਨਾਮ (1979) ਪੰਜਾਬੀ ਅਕਾਦਮੀ ਦਿੱਲੀ ਦਾ ਸਾਹਿਤ ਇਨਾਮ (1983) ਖ਼ਾਨਾਬਦੋਸ਼ (ਆਤਮਕਥਾ) ਲਈ ਸਾਹਿਤ ਅਕਾਦਮੀ ਇਨਾਮ (1985) ਬਾਬਾ ਬਲੀ ਆਵਾਰਡ (1986) ਭਾਰਤੀ ਭਾਸ਼ਾ ਪਰੀਸ਼ਦ ਇਨਾਮ (1989) ਪਦਮ ਸ਼੍ਰੀ (2006) |
ਜੀਵਨ ਸਾਥੀ | ਰਾਜਿੰਦਰ ਸਿੰਘ (ਵਿਆਹ 1952) |
ਬੱਚੇ | ਅਰਪਨਾ ਕੌਰ (ਧੀ), ਕੈਂਡੀ ਕੌਰ (ਧੀ) |
ਮੁੱਢਲਾ ਜੀਵਨ
ਸੋਧੋਅਜੀਤ ਕੌਰ ਦਾ ਜਨਮ 16 ਨਵੰਬਰ 1934 ਨੂੰ ਲਾਹੌਰ ਵਿੱਚ ਪਿਤਾ ਮੱਖਣ ਸਿੰਘ ਬਜਾਜ ਅਤੇ ਮਾਤਾ ਜਸਵੰਤ ਕੌਰ ਦੇ ਘਰ ਹੋਇਆ। ਉਸ ਨੇ ਮੁਢਲੀ ਸਿੱਖਿਆ ਸੇਕਰਡ ਹਾਰਟ ਸਕੂਲ ਅਤੇ ਖਾਲਸਾ ਹਾਈ ਸਕੂਲ, ਲਾਹੌਰ ਤੋਂ ਹਾਸਲ ਕੀਤੀ। ਅਜੇ ਉਹ ਦਸਵੀਂ ਵਿੱਚ ਹੀ ਸੀ ਜਦੋਂ ਦੇਸ਼ ਵੰਡ ਕਾਰਨ ਪਰਵਾਰ ਸਿਮਲੇ ਆ ਗਿਆ। 1948 ਵਿੱਚ ਦਿੱਲੀ ਤੋਂ ਅਜੀਤ ਕੌਰ ਨੇ ਐਮ ਏ ਇਕਨਾਮਿਕਸ ਅਤੇ ਬੀ ਐੱਡ ਕੀਤੀ। ਉਸ ਨੇ ਉਰਦੂ, ਅੰਗਰੇਜ਼ੀ ਅਤੇ ਪੰਜਾਬੀ ਸਾਹਿਤ ਦਾ ਅਧਿਐਨ ਵੀ ਕੀਤਾ।
ਉਸਨੇ ਪੰਜਾਬੀ ਭਾਸ਼ਾ ਵਿੱਚ ਸਮਾਜਿਕ-ਯਥਾਰਥਵਾਦੀ ਵਿਸ਼ਿਆਂ ਜਿਵੇਂ ਕਿ ਰਿਸ਼ਤਿਆਂ ਵਿੱਚ ਔਰਤਾਂ ਦਾ ਅਨੁਭਵ ਅਤੇ ਸਮਾਜ ਵਿੱਚ ਉਹਨਾਂ ਦੀ ਸਥਿਤੀ ਉੱਤੇ ਨਾਵਲ ਅਤੇ ਛੋਟੀਆਂ ਕਹਾਣੀਆਂ ਲਿਖੀਆਂ ਹਨ।[1] ਉਸਨੂੰ 1985 ਵਿੱਚ ਸਾਹਿਤ ਅਕਾਦਮੀ ਅਵਾਰਡ, 2006 ਵਿੱਚ ਪਦਮ ਸ਼੍ਰੀ ਦਾ ਨਾਗਰਿਕ ਸਨਮਾਨ,[5] ਅਤੇ 2019 ਵਿੱਚ ਕੁਵੇਮਪੂ ਨੈਸ਼ਨਲ ਅਵਾਰਡ ਅਵਾਰਡ ਮਿਲਿਆ।[6] ਉਸਦੀਆਂ ਰਚਨਾਵਾਂ ਵਿੱਚ 19 ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਨਾਵਲ ਅਤੇ ਨਾਵਲਾਂ ਦੇ ਨਾਲ-ਨਾਲ ਨੌਂ ਅਨੁਵਾਦ ਸ਼ਾਮਲ ਹਨ। ਉਸਦੀਆਂ ਰਚਨਾਵਾਂ ਵਿੱਚ 19 ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਨਾਵਲ ਅਤੇ ਨਾਵਲਾਂ ਦੇ ਨਾਲ-ਨਾਲ ਨੌਂ ਅਨੁਵਾਦ ਸ਼ਾਮਲ ਹਨ।[7] ਉਸਨੇ 20 ਤੋਂ ਵੱਧ ਰਚਨਾਵਾਂ ਦਾ ਸੰਪਾਦਨ ਵੀ ਕੀਤਾ ਹੈ।[7] ਆਪਣੀ ਸਵੈ-ਜੀਵਨੀ, ਵੇਵਿੰਗ ਵਾਟਰ ਵਿੱਚ, ਮੂਲ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਗਈ ਅਤੇ 2018 ਵਿੱਚ ਪ੍ਰਕਾਸ਼ਿਤ, ਉਸਨੇ ਆਪਣੇ ਪਤੀ ਤੋਂ ਘਰੇਲੂ ਹਿੰਸਾ ਤੋਂ ਬਚਣ ਦੀ ਚਰਚਾ ਕੀਤੀ।[7][8]
ਰਚਨਾਵਾਂ
ਸੋਧੋਕਹਾਣੀ ਸੰਗ੍ਰਿਹ
ਸੋਧੋ- ਕਸਾਈਬਾੜਾ
- ਗੁਲਬਾਨੋ (1963)
- ਮਹਿਕ ਦੀ ਮੌਤ (1966)
- ਬੁੱਤ ਸ਼ਿਕਨ (1966)
- ਫਾਲਤੂ ਔਰਤ (1974)
- ਸਾਵੀਆਂ ਚਿੜੀਆਂ (1981)
- ਮੌਤ ਅਲੀ ਬਾਬੇ ਦੀ (1985)
- ਨਾ ਮਾਰੋ (1990)
- ਨਵੰਬਰ 84 (1996)
- ਕਾਲੇ ਖੂਹ
- ਆਪਣੇ ਆਪਣੇ ਜੰਗਲ (1995)
ਨਾਵਲ
ਸੋਧੋਆਤਮਕਥਾ
ਸੋਧੋ- ਖ਼ਾਨਾਬਦੋਸ਼ (ਪਹਿਲਾ ਖੰਡ)
- ਕੂੜਾ-ਕਬਾੜਾ (ਦੂਜਾ ਖੰਡ)
ਯਾਦਾਂ
ਸੋਧੋਯਾਤਰਾ ਬ੍ਰਿਤਾਂਤ
ਸੋਧੋਅਨੁਵਾਦ
ਸੋਧੋ- ਸੀਤਾਕਾਂਤ ਮਹਾਪਾਤਰ ਦੀਆਂ ਕਵਿਤਾਵਾਂ
- ਰਮਾਕਾਂਤ ਰੱਥ ਦੀਆਂ ਕਵਿਤਾਵਾਂ ਦਾ ਅਨੁਵਾਦ
- ਸਾਹਿਤ ਅਕਾਦਮੀ ਲਈ ਕੁਲਵੰਤ ਸਿੰਘ ਵਿਰਕ ਉੱਤੇ ਕਿਤਾਬ ਲਿਖੀ ਹੈ।
ਇਨਾਮ ਸਨਮਾਨ
ਸੋਧੋ- 1979 - ਪੰਜਾਬ ਸਰਕਾਰ ਦਾ ਸ਼ਰੋਮਣੀ ਸਾਹਿਤ ਇਨਾਮ
- 1983 - ਪੰਜਾਬੀ ਅਕਾਦਮੀ ਦਿੱਲੀ ਦਾ ਸਾਹਿਤ ਇਨਾਮ
- 1985 - ਖ਼ਾਨਾਬਦੋਸ਼ (ਆਤਮਕਥਾ) ਲਈ ਸਾਹਿਤ ਅਕਾਦਮੀ ਇਨਾਮ
- 1986 - ਬਾਬਾ ਬਲੀ ਆਵਾਰਡ
- 1989 - ਭਾਰਤੀ ਭਾਸ਼ਾ ਪਰੀਸ਼ਦ ਇਨਾਮ
- 2006 - ਪਦਮ ਸ਼੍ਰੀ
ਰਚਨਾਵਾਂ ਦੇ ਅਧਾਰ ਉੱਤੇ ਕੰਮ
ਸੋਧੋਇਹਨਾਂ ਦੀ ਆਤਮਕਥਾ ਖ਼ਾਨਾਬਦੋਸ਼ ਦਾ ਕਈ ਦੇਸ਼ੀ - ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਉਹ ਹੁਣ ਵੀ ਆਪ ਨੂੰ ਖਾਨਾਬਦੋਸ਼ ਹੀ ਮੰਨਦੀ ਹੈ। ਅੰਗਰੇਜੀ ਵਿੱਚ ਇਹਨਾਂ ਦੀ ਕਹਾਣੀਆਂ ਦਾ ਸੰਗ੍ਰਿਹ ਡੈੱਡ ਐਂਡ ਚਰਚਿਤ ਰਿਹਾ ਹੈ। ਉਸ ਦੀਆਂ ਕੁੱਝ ਪ੍ਰਮੁੱਖ ਰਚਨਾਵਾਂ ਜਿਵੇਂ - ਪੋਸਟਮਾਰਟਮ, ਖ਼ਾਨਾਬਦੋਸ਼, ਗੌਰੀ, ਕਸਾਈਬਾੜਾ, ਕੂੜਾ-ਕਬਾੜਾ, ਅਤੇ ਕਾਲੇ ਖੂਹ ਹਿੰਦੀ ਅਨੁਵਾਦ ਵਿੱਚ ਵੀ ਮਿਲਦੀਆਂ ਹਨ। ਉਸ ਦੀਆਂ ਸੱਤ ਕਿਤਾਬਾਂ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਹੋਈਆਂ ਹਨ। ਨਾ ਮਾਰੋ ਉੱਤੇ ਟੀਵੀ ਧਾਰਾਵਾਹਿਕ ਬਣਿਆ ਹੈ। ਗੁਲਬਾਨੋ, ਚੌਖਟ ਅਤੇ ਮਾਮੀ ਉੱਤੇ ਟੈਲੀ ਫ਼ਿਲਮਾਂ ਬਣੀਆਂ ਹਨ।
ਹਵਾਲੇ
ਸੋਧੋ- ↑ 1.0 1.1 http://www.loc.gov/acq/ovop/delhi/salrp/ajeetcour.html
- ↑ ਅਜੀਤ ਕੌਰ ਦੀਆਂ ਬਿਰਤਾਂਤਕ ਜੁਗਤਾਂ-ਜਗਬੀਰ ਕੌਰ [permanent dead link]
- ↑ ਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇੱਕ ਇੰਟਰਵਿਊ/ਗ਼ੁਫ਼ਤਗ਼ੂ ਡਾ.ਸਾਥੀ ਲੁਧਿਆਣਵੀ-ਲੰਡਨ
- ↑ [permanent dead link]
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 October 2015. Retrieved 21 July 2015.
- ↑
- ↑ 7.0 7.1 7.2
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedPopli 2018
ਬਾਹਰੀ ਲਿੰਕ
ਸੋਧੋ- All Punjabi Books Of Ajit Kaur Archived 2023-12-01 at the Wayback Machine.
- Why Do I Write? Ajeet Cour Examines her Vocation (The Beacon, 2021)