ਅਜੀਤ (ਰੋਜ਼ਾਨਾ ਅਜੀਤ) ਪੰਜਾਬ, ਭਾਰਤ ਵਿੱਚ ਹਮਦਰਦ ਸਮੂਹ ਦਾ ਇੱਕ ਪੰਜਾਬੀ ਅਖ਼ਬਾਰ ਹੈ। ਇਸ ਦੀ ਨੀਂਹ ਸਾਧੂ ਸਿੰਘ ਹਮਦਰਦ ਨੇ 1941 ਵਿੱਚ ਇੱਕ ਉਰਦੂ ਅਖ਼ਬਾਰ ਵਜੋਂ ਰੱਖੀ ਸੀ।[1] ਇਸ ਸਮੇਂ ਇਸ ਦਾ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਹੈ ਜੋ ਕਿ ਇੱਕ ਮਸ਼ਹੂਰ ਪੱਤਰਕਾਰ ਅਤੇ ਸਾਬਕਾ ਰਾਜ ਸਭਾ ਮੈਂਬਰ ਹੈ।

ਅਜੀਤ
12 ਫਰਵਰੀ 2020 ਦਾ ਮੁੱਖ ਸਫ਼ਾ
ਕਿਸਮਰੋਜਾਨਾ ਅਖ਼ਬਾਰ
ਫਾਰਮੈਟਬ੍ਰਾਡਸ਼ੀਟ
ਮਾਲਕਸਾਧੂ ਸਿੰਘ ਹਮਦਰਦ ਟਰਸਟ
ਮੁੱਖ ਸੰਪਾਦਕਬਰਜਿੰਦਰ ਸਿੰਘ ਹਮਦਰਦ
ਸਥਾਪਨਾ1941
ਰਾਜਨੀਤਿਕ ਇਲਹਾਕਨਿਰਪੱਖ
ਭਾਸ਼ਾਪੰਜਾਬੀ
ਮੁੱਖ ਦਫ਼ਤਰਜਲੰਧਰ, ਪੰਜਾਬ (ਭਾਰਤ)
ਭਣੇਵੇਂ ਅਖ਼ਬਾਰਅਜੀਤ ਸਮਾਚਾਰ (ਰੋਜ਼ਾਨਾ ਹਿੰਦੀ)
ਰੋਜ਼ਾਨਾ ਅਜੀਤ (ਰੋਜ਼ਾਨਾ ਉਰਦੂ)
ਵੈੱਬਸਾਈਟajitjalandhar.com

ਇਤਿਹਾਸ

ਸੋਧੋ

ਅਜੀਤ ਅਖ਼ਬਾਰ 1941 ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਇੱਕ ਉਰਦੂ ਭਾਸ਼ਾ ਵਿੱਚ ਇੱਕ ਹਫ਼ਤਾਵਾਰੀ ਅਖ਼ਬਾਰ ਵਜੋਂ ਸ਼ੁਰੂ ਹੋਇਆ। ਇਸ ਦਾ ਪਹਿਲਾ ਸੰਪਾਦਕ ਅਜੀਤ ਸਿੰਘ ਅੰਬਾਲਵੀ ਸੀ। ਨਵੰਬਰ 1942 ਵਿੱਚ ਇਹ ਲਾਹੌਰ ਤੋਂ ਇੱਕ ਰੋਜ਼ਾਨਾ ਅਖ਼ਬਾਰ ਵਜੋਂ ਛਪਣ ਲੱਗਿਆ। ਦੇਸ਼ ਦੀ ਵੰਡ ਤੋਂ ਬਾਅਦ ਇਹ ਜਲੰਧਰ ਤੋਂ ਛਪਣ ਲੱਗਿਆ ਅਤੇ ਇਸ ਦਾ ਸੰਪਾਦਕ ਸਾਧੂ ਸਿੰਘ ਹਮਦਰਦ ਬਣਿਆ। 1955 ਵਿੱਚ ਇਸ ਦਾ ਨਾਂ "ਅਜੀਤ ਪਤ੍ਰਿਕਾ" ਕਰ ਦਿੱਤਾ ਗਿਆ ਅਤੇ ਇਸ ਦੀ ਭਾਸ਼ਾ ਉਰਦੂ ਤੋਂ ਪੰਜਾਬੀ ਕਰ ਦਿੱਤੀ ਗਈ। 1957 ਵਿੱਚ ਇਸ ਦਾ ਨਾਂ ਫ਼ਿਰ ਤੋਂ "ਅਜੀਤ" ਕਰ ਦਿੱਤਾ ਗਿਆ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Daily Ajit (Urdu), Lahore 1942; chief ed., 1943-47; chief ed.; Daily Ajit, Jullundur, INFA press and advertisers year book,INFA Publications., 1968