ਅਨੀਸ ਜੰਗ
ਅਨੀਸ ਜੰਗ (ਜਨਮ 1964) [1] ਇੱਕ ਭਾਰਤੀ ਲੇਖਕ, ਪੱਤਰਕਾਰ ਅਤੇ ਭਾਰਤ ਤੇ ਵਿਦੇਸ਼ਾਂ ਦੇ ਅਖ਼ਬਾਰਾਂ ਦੀ ਕਾਲਮਨਵੀਸ ਹੈ, [2] ਜਿਸਦਾ ਸਭ ਤੋਂ ਮਸ਼ਹੂਰ ਕੰਮ, ਅਨਵੇਲਿੰਗ ਇੰਡੀਆ (1987) ਹੈ, ਜੋ ਭਾਰਤ ਵਿੱਚ ਔਰਤਾਂ ਦੇ ਜੀਵਨ ਦਾ ਇੱਕ ਇਤਿਹਾਸ ਹੈ।[3]
ਅਨੀਸ ਜੰਗ | |
---|---|
ਜਨਮ | 1944 (ਉਮਰ 79–80) |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਮਿਸ਼ੀਗਨ ਯੂਨੀਵਰਸਿਟੀ |
ਪੇਸ਼ਾ | ਲੇਖਕ, ਪੱਤਰਕਾਰ, ਕਲਮਨਵੀਸ |
ਮੁੱਢਲੀ ਜ਼ਿੰਦਗੀ ਅਤੇ ਸਿੱਖਿਆ
ਸੋਧੋਰੁੜਕੇਲਾ ਵਿੱਚ ਪੈਦਾ ਹੋਈ ਅਨੀਸ ਜੰਗ ਹੈਦਰਾਬਾਦ ਦੇ ਇੱਕ ਕੁਲੀਨ ਪਰਿਵਾਰ ਨਾਲ ਸਬੰਧਤ ਹੈ - ਉਸਦੇ ਪਿਤਾ, ਨਵਾਬ ਹੋਸ਼ ਯਾਰ ਜੰਗ, ਇੱਕ ਪ੍ਰਸਿੱਧ ਵਿਦਵਾਨ ਅਤੇ ਕਵੀ ਸਨ ਅਤੇ ਹੈਦਰਾਬਾਦ ਰਾਜ ਦੇ ਅੰਤਮ ਨਿਜ਼ਾਮ (ਰਾਜਕੁਮਾਰ) ਦੇ ਮੁਸਾਹਿਬ (ਸਲਾਹਕਾਰ) ਵਜੋਂ ਸੇਵਾ ਨਿਭਾਉਂਦੇ ਸਨ। ਉਸਦੀ ਮਾਂ ਅਤੇ ਭਰਾ ਵੀ ਉਰਦੂ ਕਵੀ ਹਨ। ਹੈਦਰਾਬਾਦ ਦੀ ਓਸਮਾਨੀਆ ਯੂਨੀਵਰਸਿਟੀ ਵਿਚ ਸਕੂਲ ਦੀ ਪੜ੍ਹਾਈ ਅਤੇ ਕਾਲਜ ਤੋਂ ਬਾਅਦ , ਉਹ ਮਿਸ਼ੀਗਨ ਐਨ ਆਰਬਰ ਯੂਨੀਵਰਸਿਟੀ ਵਿਚ ਉੱਚ ਅਧਿਐਨ ਲਈ ਸੰਯੁਕਤ ਰਾਜ ਅਮਰੀਕਾ ਗਈ, ਜਿੱਥੇ ਉਸਨੇ ਸਮਾਜ ਸ਼ਾਸਤਰ ਅਤੇ ਅਮਰੀਕੀ ਅਧਿਐਨਾਂ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ।[4]
ਕਰੀਅਰ
ਸੋਧੋਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਯੂਥ ਟਾਈਮਜ਼, ਟਾਈਮਜ਼ ਆਫ਼ ਇੰਡੀਆ ਦੇ ਪ੍ਰਕਾਸ਼ਨ ਨਾਲ ਕੀਤੀ, ਜਿੱਥੇ ਉਸਨੇ ਇੱਕ ਪੱਤਰਕਾਰ ਅਤੇ ਸੰਪਾਦਕ (1976 ਤੋਂ 1979) ਵਜੋਂ ਕੰਮ ਕੀਤਾ। ਬਾਅਦ ਵਿਚ ਉਸਨੇ ਕ੍ਰਿਸ਼ਚੀਅਨ ਸਾਇੰਸ ਮਨੀਟਰ ਅਤੇ ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਲਈ ਕੰਮ ਕੀਤਾ।[5] ਅਨੀਸ ਜੰਗ ਦਿੱਲੀ ਵਿਚ ਰਹਿੰਦੀ ਹੈ।
ਕਿਤਾਬਚਾ
ਸੋਧੋ- ਵੇਨ ਏ ਪਲੇਸ ਬੀਕਮ ਏ ਪਰਸਨ . ਵਿਕਾਸ ਪੱਬ ਹਾਉਸ, 1977.
- ਫਲੈਸ਼ਪੁਆਇੰਟਸ: ਪੋਇਮਜ਼ ਇਨ ਪਰੋਜ਼ ਤਰੰਗ ਪੇਪਰਬੈਕਸ, 1981. ISBN 0-7069-1440-6 .
- ਅਨਵੇਲਿੰਗ ਇੰਡੀਆ, ਪੈਨਗੁਇਨ ਬੁਕਸ, 1987. ISBN 0-14-010344-9 .
- ਦ ਸੋਂਗ ਆਫ ਇੰਡੀਆ . ਹਿਮਾਲੀਅਨ ਬੁਕਸ, 1990. ISBN 81-7002-055-7
- ਨਾਇਟ ਆਫ ਦ ਨਿਊ ਮੂਨ: ਇਨਕਾਉਂਟਰਜ਼ ਵਿਦ ਮੁਸਲਿਮ ਵਿਮਨ ਇਨ ਇੰਡੀਆ. ਪੈਨਗੁਇਨ ਬੁਕਸ, 1993. ISBN 0-14-023405-5
- ਸੇਵਨ ਸਿਸਟਰਜ਼: ਅਮੰਗ ਦ ਵਿਮਨ ਆਫ ਸਾਉਥ ਏਸ਼ੀਆ . ਪੈਨਗੁਇਨ ਬੁਕਸ, 1994
- ਬ੍ਰੇਕਿੰਗ ਦ ਸਾਇਲੈਂਸ: ਵੋਇਸਸ ਆਫ ਫ੍ਰਾਮ ਅਰਾਉਂਡ ਦ ਵਰਲਡ. ਪੇਂਗੁਇਨ ਬੁਕਸ, 1997. ISBN 92-3-103374-3
- ਓਲਾਇਵ ਫ੍ਰਾਮ ਜੈਰੀਚੋ: ਪੀਸ ਵਿੰਟਰ ਗਾਰਡਨਜ਼. ਯੂਨੈਸਕੋ, 1999. ISBN 92-3-103642-4 .
- ਬਿਓਂਡ ਦ ਕੋਰਟਯਾਰਡ: ਏ ਸੀਕੁਅਲ ਤੂ ਅਨਵੇਲਿੰਗ ਇੰਡੀਆ . ਵਾਈਕਿੰਗ, 2003
- ਲੋਸਟ ਸਪਰਿੰਗ: ਸਟੋਰੀਜ਼ ਆਫ ਸਟੋਲਨ ਚਾਇਲਡਹੁੱਡ . ਪੈਨਗੁਇਨ ਬੁਕਸ, 2005. ISBN 0-14-400016-4 .
ਹਵਾਲੇ
ਸੋਧੋ- ↑ Anees Jung (2007). "Lost Spring". Flamingo - Textbook in English for Class XII (PDF) (in ਅੰਗਰੇਜ਼ੀ). New Delhi: NCERT. p. 13. ISBN 81-7450-650-0. Retrieved 6 November 2019.
Anees Jung (1964) was born in Rourkela and spent her childhood and adolescence in Hyderabad.
- ↑ "Indian women lack freedom: Anees Jung". The Hindu. 27 January 2004. Archived from the original on 15 September 2007. Retrieved 26 September 2010. "ਪੁਰਾਲੇਖ ਕੀਤੀ ਕਾਪੀ". Archived from the original on 2007-09-15. Retrieved 2021-03-21.
{{cite web}}
: Unknown parameter|dead-url=
ignored (|url-status=
suggested) (help) Archived 2007-09-15 at the Wayback Machine. - ↑ Parbina Rashid (27 April 2004). "Highlighting problems of women, youth". The Tribune.
- ↑ Seven Sisters: among the women of South Asia. Penguin Books, 1994, p. i.
- ↑ Anees Jung Archived 27 July 2010 at the Wayback Machine. writersfestival.org