ਅਪਸਰਾ ਰੇੱਡੀ
ਅਪਸਰਾ ਰੇੱਡੀ (ਜਨਮ ਅਜੈ ਰੇੱਡੀ) ਇੱਕ ਭਾਰਤੀ ਟਰਾਂਸ ਔਰਤ ਰਾਜਨੇਤਾ ਅਤੇ ਪੱਤਰਕਾਰ ਹੈ।[1] ਉਹ ਇਸ ਸਮੇਂ ਆਲ ਇੰਡੀਆ ਅੰਨਾ ਦ੍ਰਾਵਿਡ ਮੁਨੇਤਰ ਕੜਗਮ ਦੀ ਮੈਂਬਰ ਹੈ। [2] 8 ਜਨਵਰੀ 2018 ਨੂੰ ਰੇੱਡੀ ਕਾਂਗਰਸ ਦੀ ਰਾਜਨੀਤਿਕ ਪਾਰਟੀ ਵਿਚ ਅਹੁਦਾ ਸੰਭਾਲਣ ਵਾਲੀ ਪਹਿਲੀ ਟਰਾਂਸਜੈਂਡਰ ਵਿਅਕਤੀ ਬਣੀ।[3]
ਮੁੱਢਲੀ ਜ਼ਿੰਦਗੀ ਅਤੇ ਪੜ੍ਹਾਈ
ਸੋਧੋਰੇੱਡੀ ਨੇ ਮੋਨਸ਼ ਯੂਨੀਵਰਸਿਟੀ ਤੋਂ ਪੱਤਰਕਾਰੀ ਵਿੱਚ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਲੰਡਨ ਵਿੱਚ ਸਿਟੀ ਯੂਨੀਵਰਸਿਟੀ ਤੋਂ ਵਿਕਾਸ ਅਰਥ ਸ਼ਾਸਤਰ ਉੱਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨ ਵਾਲੇ ਪ੍ਰਸਾਰਣ ਵਿੱਚ ਐਮ.ਏ. ਕੀਤੀ। ਉਹ ਮੋਨਾਸ਼ ਯੂਨੀਵਰਸਿਟੀ ਵਿਚ ਵਿਦੇਸ਼ੀ ਵਿਦਿਆਰਥੀ ਸੇਵਾ ਦੀ ਪ੍ਰਧਾਨ ਸੀ।[4]
ਕਰੀਅਰ
ਸੋਧੋਰੇੱਡੀ ਨੇ ਬੀਬੀਸੀ ਵਰਲਡ ਸਰਵਿਸ, ਦ ਹਿੰਦੂ, ਲੰਡਨ ਵਿੱਚ ਰਾਸ਼ਟਰਮੰਡਲ ਸਕੱਤਰੇਤ [5] ਨਿਊ ਇੰਡੀਅਨ ਐਕਸਪ੍ਰੈਸ ਅਤੇ ਡੈੱਕਨ ਕ੍ਰੋਨਿਕਲ ਵਿੱਚ ਕੰਮ ਕੀਤਾ ਹੈ। ਉਸਨੇ ਉਪਭੋਗਤਾਵਾਦ, ਰਾਜਨੀਤੀ, ਮਸ਼ਹੂਰ ਜੀਵਨ ਸ਼ੈਲੀ ਅਤੇ ਸਿੱਖਿਆ ਸਮੇਤ ਵਿਸ਼ਿਆਂ ਤੇ ਕਾਲਮ ਲਿਖੇ ਹਨ। ਉਸਨੇ ਅਮਿਤਾਭ ਬੱਚਨ, ਐਸ਼ਵਰਿਆ ਰਾਏ, ਸਾਬਕਾ ਪ੍ਰਧਾਨ ਮੰਤਰੀ ਆਸਟਰੇਲੀਆ ਜਾਨ ਹਾਵਰਡ, ਐਫ 1 ਰੇਸਰ ਮਾਈਕਲ ਸ਼ੂਮਾਕਰ, ਏ ਆਰ ਰਹਿਮਾਨ ਅਤੇ ਹਾਲੀਵੁੱਡ ਸਟਾਰ ਨਿਕੋਲਸ ਕੇਜ ਦੀ ਇੰਟਰਵਿਉ ਲਈ ਹੈ । ਉਸਨੇ ਸ਼੍ਰੀ ਲੰਕਾ, ਭਾਰਤ ਅਤੇ ਇੰਡੋਨੇਸ਼ੀਆ ਤੋਂ ਆਈ ਸੁਨਾਮੀ ਨੂੰ ਵੀ ਕਵਰ ਕੀਤਾ ਹੈ।[6]
ਰੇੱਡੀ ਦਾ ਤਾਮਿਲਨਾਡੂ ਵਿੱਚ ਇੱਕ ਟੈਲੀਵੀਜ਼ਨ ਸ਼ੋਅ ਹੋਇਆ ਹੈ।[ਹਵਾਲਾ ਲੋੜੀਂਦਾ] ਉਸਨੇ ਮੈਲਬਰਨ ਵਿੱਚ ਭਾਰਤੀ ਕੌਂਸਲੇਟ ਵਿੱਚ ਵੀ ਕੌਂਸਲੇਟ ਜਨਰਲ ਡਾ. ਟੀ ਜੇ ਰਾਓ ਦੇ ਮੀਡੀਆ ਸਲਾਹਕਾਰ ਵਜੋਂ ਕੰਮ ਕੀਤਾ ਹੈ।[ਹਵਾਲਾ ਲੋੜੀਂਦਾ]
ਰੇੱਡੀ ਨੇ ਤਾਮਿਲਨਾਡੂ ਵਿੱਚ ਸਿਹਤ ਮੁਹਿੰਮ ਚਲਾਉਣ ਲਈ ਯੂਨੀਸੈਫ ਨਾਲ ਸੰਖੇਪ ਵਿੱਚ ਕੰਮ ਕੀਤਾ।[ਹਵਾਲਾ ਲੋੜੀਂਦਾ]
2013 ਤੋਂ ਸ਼ੁਰੂ ਕਰਦਿਆਂ, ਉਸਨੇ ਇੱਕ ਤਾਮਿਲ ਸ਼ੋਅ ਨਟਪੂਦਨ ਅਪਸਰਾ ਦੀ ਮੇਜ਼ਬਾਨੀ ਕੀਤੀ, ਜੋ ਥੰਥੀ ਟੀਵੀ ਤੇ ਪ੍ਰਸਾਰਿਤ ਕੀਤਾ ਗਿਆ ਸੀ।
ਉਸਨੇ ਵੱਖ-ਵੱਖ ਉੱਚ-ਪ੍ਰੋਫਾਈਲ ਪਲੇਟਫਾਰਮਾਂ 'ਤੇ ਵੀ ਮੇਜ਼ਬਾਨੀ ਕੀਤੀ ਹੈ, ਜਿਸ ਵਿਚ ਮੈਡ੍ਰਿਡ ਵਿਚ ਯੂਰਪੀਅਨ ਸੰਸਦ ਸੈਸ਼ਨ, ਦ ਵਰਲਡ ਪ੍ਰਾਈਡ ਸੰਮੇਲਨ, ਯੂਨੀਸੈਫ ਅਤੇ ਗੋਲਡਮੈਨ ਸਾਕਸ, ਨਾਸਕੌਮ ਇੰਡੀਆ ਅਤੇ ਪ੍ਰਿੰਸਟਨ ਯੂਨੀਵਰਸਿਟੀ ਵਿਚ ਸਿਖਰਲੇ ਅਦਾਰਿਆਂ ਸ਼ਾਮਲ ਹਨ।
ਰਾਜਨੀਤੀ
ਸੋਧੋਮਈ 2016 ਵਿਚ ਉਹ ਆਲ ਇੰਡੀਆ ਅੰਨਾ ਦ੍ਰਾਵਿਡਾ ਮੁਨੇਤਰ ਕੜਗਮ (ਏ.ਆਈ.ਏ.ਡੀ.ਐਮ.ਕੇ.) ਵਿਚ ਸ਼ਾਮਲ ਹੋਈ।[7] ਇਸ ਤੋਂ ਪਹਿਲਾਂ, ਉਹ ਫਰਵਰੀ 2016 ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਸੀ।[8][9][10] ਜਨਵਰੀ 2019 ਵਿੱਚ ਉਸਨੂੰ ਰਾਹੁਲ ਗਾਂਧੀ ਦੁਆਰਾ ਆਲ ਇੰਡੀਆ ਮਹਿਲਾ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।[11] ਨਵੰਬਰ 2020 ਵਿਚ ਉਹ ਅਗਾਮੀ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਏ.ਆਈ.ਏ.ਡੀ.ਐਮ.ਕੇ. ਵਿਚ ਸ਼ਾਮਲ ਹੋ ਗਈ।[12]
ਹਵਾਲੇ
ਸੋਧੋ- ↑ ""எனக்கு நானே ஒரு கிஃப்ட்!" - அப்சரா ரெட்டி | அப்சரா ரெட்டி". www.vikatan.com/ (in ਤਮਿਲ). 2013-07-11. Archived from the original on 12 January 2019. Retrieved 2019-01-12.
- ↑ https://www.newindianexpress.com/cities/chennai/2020/nov/20/after-khushbu-sundar-apsara-reddy-deserts-congress-to-rejoin-aiadmk-2225904.html
- ↑ "Apsara Reddy, Congress Party's First Transgender Office-Bearer, On Life, Love And Politics". HuffPost (in ਅੰਗਰੇਜ਼ੀ). 2019-02-05. Retrieved 2021-03-31.
- ↑ "Meet Apsara Reddy, Congress's first transgender women's wing general secretary". Qrius (in ਅੰਗਰੇਜ਼ੀ (ਬਰਤਾਨਵੀ)). 2019-01-10. Retrieved 2019-05-25.
- ↑ "Apsara Reddy Becomes First Transgender Office-bearer In Congress's History". FIFTY SHADES OF GAY (in ਅੰਗਰੇਜ਼ੀ (ਬਰਤਾਨਵੀ)). 2019-01-09. Archived from the original on 2019-05-25. Retrieved 2019-05-25.
{{cite web}}
: Unknown parameter|dead-url=
ignored (|url-status=
suggested) (help) - ↑ "Congress appoints transgender activist Apsara Reddy as general secretary of its women wing". NewsX (in ਅੰਗਰੇਜ਼ੀ). 2019-01-08. Archived from the original on 2019-05-25. Retrieved 2019-05-25.
{{cite web}}
: Unknown parameter|dead-url=
ignored (|url-status=
suggested) (help) - ↑ "Chennai 360 – Chennaionline". chennaionline.com. Archived from the original on 2015-02-17. Retrieved 2021-05-11.
- ↑ "From lotus to two leaves in a jiffy". The Hindu. 11 May 2016 – via www.thehindu.com.
- ↑ Meet Apsara Reddy, latest sensational Politician from BJP
- ↑ Apr 2, Shilpa Vasudevan | TNN | Updated; 2016; Ist, 0:55. "Third gender pitches for lead role in politics - Chennai News - Times of India". The Times of India.
{{cite web}}
:|last2=
has numeric name (help)CS1 maint: numeric names: authors list (link) - ↑ "Congress appoints Apsara Reddy as the first transgender National General Secretary of AIMC". Newsd www.newsd.in (in ਅੰਗਰੇਜ਼ੀ). Retrieved 2018-01-08.
- ↑ https://www.newindianexpress.com/cities/chennai/2020/nov/20/after-khushbu-sundar-apsara-reddy-deserts-congress-to-rejoin-aiadmk-2225904.html