ਅਫ਼ਗ਼ਾਨਿਸਤਾਨ ਰਾਸ਼ਟਰੀ ਕ੍ਰਿਕਟ ਟੀਮ

ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਇੱਕ ਕ੍ਰਿਕਟ ਟੀਮ ਹੈ ਜੋ ਕਿ ਅਫ਼ਗ਼ਾਨਿਸਤਾਨ ਵੱਲੋਂ ਅੰਤਰਰਾਸ਼ਟਰੀ ਪੱਧਰ ਤੱਕ ਖੇਡਦੀ ਹੈ। ਅਫ਼ਗ਼ਾਨਿਸਤਾਨ ਵਿੱਚ ਕ੍ਰਿਕਟ 19ਵੀਂ ਸਦੀ ਦੇ ਅੱਧ ਵਿੱਚ ਸ਼ੁਰੂ ਹੋ ਗਈ ਸੀ, ਪਰੰਤੂ ਇੱਥੋਂ ਦੀ ਰਾਸ਼ਟਰੀ ਟੀਮ ਪਿਛਲੇ ਕੁਝ ਸਾਲਾਂ ਤੋਂ ਹੀ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਹੋਈ ਹੈ।

ਅਫ਼ਗ਼ਾਨਿਸਤਾਨ
افغانستان
ਖਿਡਾਰੀ ਅਤੇ ਸਟਾਫ਼
ਕਪਤਾਨਅਸਗ਼ਰ ਸਟਾਨਿਕਜ਼ਈ (ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਅੰਤਰਰਾਸ਼ਟਰੀ)
ਕੋਚਡੀਨ ਜੋਨਸ
ਇਤਿਹਾਸ
ਟੈਸਟ ਦਰਜਾ ਮਿਲਿਆ2017
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈ.ਸੀ.ਸੀ. ਦਰਜਾਪੂਰਨ ਮੈਂਬਰ (2017)
ਆਈ.ਸੀ.ਸੀ. ਖੇਤਰਏਸ਼ੀਆ
ਆਈ.ਸੀ.ਸੀ. ਦਰਜਾਬੰਦੀ ਹੁਣ [1] ਸਭ ਤੋਂ ਵਧੀਆ
ਟੈਸਟ
ਇੱਕ ਦਿਨਾ ਅੰਤਰਰਾਸ਼ਟਰੀ 10
ਟਵੰਟੀ-20 9
ਟੈਸਟ
ਪਹਿਲਾ ਟੈਸਟ
ਆਖਰੀ ਟੈਸਟ
ਟੈਸਟ ਮੈਚ ਖੇਡੇ ਜਿੱਤ/ਹਾਰ
ਕੁੱਲ [2] 0 0/0 (0 ਡਰਾਅ)
ਇਸ ਸਾਲ [3] 0 0/0 (0 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀਬਨਾਮ  ਸਕਾਟਲੈਂਡ ਵਿਲੋਮੂਰ ਪਾਰਕ, ਬੇਨੋਨੀ ਵਿੱਚ; 19 ਅਪਰੈਲ 2009
ਆਖਰੀ ਇੱਕ ਦਿਨਾ ਅੰਤਰਰਾਸ਼ਟਰੀਬਨਾਮ  ਵੈਸਟ ਇੰਡੀਜ਼ at ਡੈਰੇਨ ਸੈਮੀ ਸਟੇਡੀਅਮ, ਗਰੋਸ ਇਸਲੇਟ ਵਿੱਚ ; 14 ਜੂਨ 2017
ਇੱਕ ਦਿਨਾ ਅੰਤਰਰਾਸ਼ਟਰੀ ਖੇਡੇ ਜਿੱਤ/ਹਾਰ
ਕੁੱਲ [4] 83 42/39
(0 ਟਾਈ/2 ਕੋਈ ਨਤੀਜਾ ਨਹੀਂ)
ਇਸ ਸਾਲ [5] 13 7/5 (1 ਕੋਈ ਨਤੀਜਾ ਨਹੀਂ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ1 (ਪਹਿਲੀ ਵਾਰ 2015)
ਸਭ ਤੋਂ ਵਧੀਆ ਨਤੀਜਾ12ਵਾਂ (2015)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟਵੰਟੀ-20 ਅੰਤਰਰਾਸ਼ਟਰੀਬਨਾਮ  ਆਇਰਲੈਂਡ ਪੀ. ਸਾਰਾ ਓਵਲ, ਕੋਲੰਬੋ ਵਿੱਚ; 1 ਫ਼ਰਵਰੀ 2010
ਆਖਰੀ ਟਵੰਟੀ-20 ਅੰਤਰਰਾਸ਼ਟਰੀਬਨਾਮ  ਵੈਸਟ ਇੰਡੀਜ਼ ਵਾਰਨਰ ਪਾਰਕ, ਬਾਸੇਟੇਰੇ ਵਿੱਚ; 5 ਜੂਨ 2017
ਟਵੰਟੀ-20 ਖੇਡੇ ਜਿੱਤ/ਹਾਰ
ਕੁੱਲ [6] 61 39/22 (0 ਕੋਈ ਨਤੀਜਾ ਨਹੀਂ)
ਇਸ ਸਾਲ [7] 10 7/3
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ1 (ਪਹਿਲੀ ਵਾਰ 2016)
ਸਭ ਤੋਂ ਵਧੀਆ ਨਤੀਜਾਸੂਪਰ 10 (2016)

ਟੈਸਟ ਕਿਟ

ਇੱਕ ਦਿਨਾ ਅੰਤਰਰਾਸ਼ਟਰੀ ਕਿਟ

ਟਵੰਟੀ-20 ਕਿੱਟ

22 ਜੂਨ 2017 ਤੱਕ

ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ ਦੀ ਸਥਾਪਨਾ 1995 ਵਿੱਚ ਹੋਈ ਸੀ ਅਤੇ ਇਸ ਬੋਰਡ ਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਮਾਨਤਾ 2001 ਵਿੱਚ ਮਿਲ ਗਈ ਸੀ ਅਤੇ ਇਹ ਬੋਰਡ ਅੰਤਰਰਾਸ਼ਟਰੀ ਕ੍ਰਿਕਟ ਸਭਾ ਦਾ ਪੂਰਨ ਮੈਂਬਰ ਬਣ ਗਿਆ ਸੀ।[8] 2003 ਵਿੱਚ ਅਫ਼ਗ਼ਾਨਿਸਤਾਨ ਕ੍ਰਿਕਟ ਬੋਰਡ, ਏਸ਼ੀਆਈ ਕ੍ਰਿਕਟ ਸਭਾ ਦਾ ਮੈਂਬਰ ਬਣ ਗਿਆ ਸੀ।[9] 25 ਜੁਲਾਈ 2015 ਨੂੰ ਟਵੰਟੀ20 ਕ੍ਰਿਕਟ ਦੀ ਆਈਸੀਸੀ ਦਰਜਾਬੰਦੀ ਵਿੱਚ ਇਹ ਟੀਮ 9ਵੇਂ ਸਥਾਨ 'ਤੇ ਆ ਗਈ ਸੀ ਅਤੇ ਧਿਆਨ ਦੇਣ ਯੋਗ ਹੈ ਕਿ ਇਹ ਟੀਮ ਉਸ ਸਮੇਂ ਆਈਸੀਸੀ ਦੇ ਪਹਿਲਾਂ ਤੋਂ ਬਣੇ ਮੈਂਬਰ ਦੇਸ਼ਾਂ ਜਿਵੇਂ ਕਿ ਬੰਗਲਾਦੇਸ਼ ਕ੍ਰਿਕਟ ਟੀਮ ਅਤੇ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਤੋਂ ਉੱਪਰ ਸੀ।[10]

ਰਾਸ਼ਟਰੀ ਟੀਮ ਦੀ ਸਥਾਪਨਾ 2001 ਵਿੱਚ ਹੋਈ ਸੀ ਅਤੇ ਫਿਰ ਮਈ 2008 ਵਿੱਚ ਹੋਈ ਵਿਸ਼ਵ ਕ੍ਰਿਕਟ ਲੀਗ ਵਿੱਚੋਂ ਉਭਰ ਕੇ ਇਸ ਟੀਮ ਨੇ 2009 ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਕੁਈਲੀਫ਼ਾਈ ਮੁਕਾਬਲੇ ਵਿੱਚ ਇਸ ਟੀਮ ਨੇ ਹਿੱਸਾ ਲਿਆ ਸੀ।[11][12] ਫਿਰ ਬਾਅਦ ਵਿੱਚ ਇਹ ਟੀਮ 2011 ਕ੍ਰਿਕਟ ਵਿਸ਼ਵ ਕੱਪ ਵਿੱਚ ਕੁਆਲੀਫ਼ਾਈ ਕਰਨ ਤੋਂ ਅਸਫ਼ਲ ਰਹੀ ਸੀ ਪਰ 2013 ਤੱਕ ਇਹ ਟੀਮ ਫਿਰ ਉਭਰਣੀ ਸ਼ੁਰੂ ਹੋਈ।[9] ਫਿਰ ਫਰਵਰੀ 2010 ਵਿੱਚ ਇਹ ਟੀਮ 2010 ਆਈਸੀਸੀ ਵਿਸ਼ਵ ਟਵੰਟੀ20 ਕੱਪ ਵਿੱਚ ਕੁਆਲੀਫ਼ਾਈ ਕਰਨ ਵਿੱਚ ਕਾਮਯਾਬ ਹੋ ਗਈ।[13] ਫਿਰ ਉਸ ਸਾਲ ਦੌਰਾਨ ਹੀ ਅਫ਼ਗ਼ਾਨਿਸਤਾਨ ਦੀ ਇਸ ਟੀਮ ਨੇ ਸਕਾਟਲੈਂਡ ਦੀ ਕ੍ਰਿਕਟ ਟੀਮ ਨੂੰ ਹਰਾ ਕੇ 'ਸਬਕਾਂਟੀਨੈਂਟਲ ਚੈਂਪੀਅਨਸ਼ਿਪ' ਜਿੱਤ ਲਈ।[14] ਅਫ਼ਗ਼ਾਨਿਸਤਾਨ ਦੀ ਇਸ ਟੀਮ ਨੇ ਏਸ਼ੀਆ ਬਨਾਮ ਕੈਰੀਬੀਆਈ ਟਵੰਟੀ20 ਚੈਂਪੀਅਨਸ਼ਿਪ ਵੀ ਜਿੱਤੀ ਅਤੇ ਬੰਗਲਾਦੇਸ਼ ਅਤੇ ਬਾਰਬਾਡੋਸ ਦੀ ਟੀਮ ਨੂੰ ਹਰਾਇਆ।[15]

ਅਫ਼ਗ਼ਾਨਿਸਤਾਨ ਨੇ ਸ੍ਰੀ ਲੰਕਾ ਵਿੱਚ ਹੋਏ 2012 ਆਈਸੀਸੀ ਵਿਸ਼ਵ ਟਵੰਟੀ20 ਕੱਪ ਲਈ ਵੀ ਕੁਆਲੀਫ਼ਾਈ ਕੀਤਾ ਅਤੇ ਕੁਆਲੀਫ਼ਾਈ ਮੁਕਾਬਲਿਆਂ ਵਿੱਚ ਇਹ ਟੀਮ ਪਹਿਲੇ ਸਥਾਨ 'ਤੇ ਰਹੀ ਸੀ। ਫਿਰ ਇਸ ਟੀਮ ਨੂੰ ਭਾਰਤ ਅਤੇ ਇੰਗਲੈਂਡ ਨਾਲ ਗਰੁੱਪ ਵਿੱਚ ਜਗ੍ਹਾ ਮਿਲੀ। ਫਿਰ ਭਾਰਤ ਖਿਲਾਫ਼ ਆਪਣੇ ਪਹਿਲੇ ਮੈਚ ਵਿੱਚ ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਭਾਰਤ ਨੇ 20 ਓਵਰਾਂ ਵਿੱਚ 159/5 ਦੌੜਾਂ ਬਣਾਈਆਂ ਪਰੰਤੂ ਅਫ਼ਗ਼ਾਨਿਸਤਾਨ ਦੀ ਟੀਮ ਬੱਲੇਬਾਜ਼ੀ ਸਮੇਂ 19.3 ਓਵਰਾਂ ਵਿੱਚ 136 ਦੌੜਾਂ ਤੇ ਹੀ ਢੇਰ ਹੋ ਗਈ। ਫਿਰ ਇੰਗਲੈਂਡ ਖਿਲਾਫ਼ 21 ਸਤੰਬਰ ਨੂੰ ਟੂਰਨਾਮੈਂਟ ਦੇ ਆਪਣੇ ਦੂਜੇ ਮੁਕਾਬਲੇ ਵਿੱਚ ਵੀ ਇਸ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਲਿਆ। ਇੰਗਲੈਂਡ ਨੇ 20 ਓਵਰਾਂ ਵਿੱਚ 196/5 ਦੌੜਾਂ ਬਣਾਈਆਂ ਪਰੰਤੂ ਬਦਲੇ ਵਿੱਚ ਅਫ਼ਗ਼ਾਨਿਸਤਾਨ ਦੀ ਟੀਮ 17.2 ਓਵਰਾਂ ਵਿੱਚ 80 ਦੌੜਾਂ ਤੇ ਹੀ ਢੇਰ ਹੋ ਗਈ। ਫਿਰ ਇੰਗਲੈਂਡ ਅਤੇ ਭਾਰਤ ਨੇ ਸੁਪਰ ਅੱਠ ਵਿੱਚ ਜਗ੍ਹਾ ਬਣਾ ਲਈ ਅਤੇ ਅਫ਼ਗ਼ਾਨਿਸਤਾਨ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।

ਫਿਰ ਅਕਤੂਬਰ 3, 2013 ਨੂੰ ਅਫ਼ਗ਼ਾਨਿਸਤਾਨ ਨੇ ਕੀਨੀਆ ਦੀ ਕ੍ਰਿਕਟ ਟੀਮ ਨੂੰ ਹਰਾ ਕੇ ਡਬਲਿਊ.ਸੀ.ਐੱਲ. ਚੈਂਪੀਅਨਸ਼ਿਪ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ 2015 ਕ੍ਰਿਕਟ ਵਿਸ਼ਵ ਕੱਪ ਲਈ ਕੁਆਲੀਫ਼ਾਈ ਕੀਤਾ। ਵਿਸ਼ਵ ਕੱਪ ਖੇਡਣ ਵਾਲੀ ਇਹ 20ਵੀਂ ਟੀਮ ਬਣੀ। ਵਿਸ਼ਵ ਕੱਪ ਵਿੱਚ ਇਸ ਟੀਮ ਨੂੰ ਪੂਲ ਏ ਵਿੱਚ ਸ਼ਾਮਿਲ ਕੀਤਾ ਗਿਆ, ਜਿਸ ਵਿੱਚ ਹੋਰ ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਨਿਊਜ਼ੀਲੈਂਡ, ਸ੍ਰੀ ਲੰਕਾ ਅਤੇ ਇੱਕ ਹੋਰ ਕੁਆਲੀਫ਼ਾਈ ਕਰਨ ਵਾਲੀ ਟੀਮ ਸ਼ਾਮਿਲ ਸੀ।[16] 24 ਨਵੰਬਰ 2013 ਨੂੰ ਅਫ਼ਗ਼ਾਨਿਸਤਾਨ ਨੇ ਕੀਨੀਆ ਨੂੰ ਹਰਾ ਕੇ 2014 ਟਵੰਟੀ20 ਵਿਸ਼ਵ ਕੱਪ ਲਈ ਕੁਆਲੀਫ਼ਾਈ ਕੀਤਾ ਸੀ।

ਮਾਰਚ 2014 ਵਿੱਚ ਵਿਸ਼ਵ ਟਵੰਟੀ20 ਕੱਪ ਦੇ ਮੁਕਾਬਲੇ ਦੌਰਾਨ ਇਸ ਟੀਮ ਨੇ ਹਾਂਗ ਕਾਂਗ ਕ੍ਰਿਕਟ ਟੀਮ ਨੂੰ ਹਰਾਇਆ ਪਰੰਤੂ ਇਸ ਜਿੱਤ ਨੂੰ ਇਹ ਟੀਮ ਜਾਰੀ ਨਾ ਰੱਖ ਸਕੀ। ਅਗਲੇ ਮੈਚਾਂ ਵਿੱਚ ਇਸ ਟੀਮ ਨੂੰ ਬੰਗਲਾਦੇਸ਼ ਅਤੇ ਨੇਪਾਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

25 ਫਰਵਰੀ 2015 ਨੂੰ ਅਫ਼ਗ਼ਾਨਿਸਤਾਨ ਦੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਜਿੱਤਿਆ, ਇਹ ਮੈਚ ਉਸਨੇ ਸਕਾਟਲੈਂਡ ਨੂੰ ਹਰਾ ਕੇ ਜਿੱਤਿਆ। ਫਿਰ ਇਸ ਟੀਮ ਨੇ 2016 ਵਿੱਚ ਭਾਰਤ ਵਿੱਚ ਹੋਏ ਟਵੰਟੀ20 ਵਿਸ਼ਵ ਕੱਪ ਵਿੱਚ ਹਿੱਸਾ ਲਿਆ ਪਰੰਤੂ ਸੈਮੀਫ਼ਾਈਨਲ ਖੇਡਣ ਤੋਂ ਇਹ ਟੀਮ ਅਸਮਰੱਥ ਰਹੀ। ਪਰੰਤੂ ਆਪਣੇ ਆਖ਼ਰੀ ਗਰੱਪ ਮੈਚ ਦੌਰਾਨ ਇਸ ਟੀਮ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਹਵਾਲੇ ਸੋਧੋ

  1. "ICC Rankings". icc-cricket.com.
  2. "Test matches - Team records". ESPNcricinfo.com.
  3. "Test matches - 2017 Team records". ESPNcricinfo.com.
  4. "ODI matches - Team records". ESPNcricinfo.com.
  5. "ODI matches - 2017 Team records". ESPNcricinfo.com.
  6. "T20I matches - Team records". ESPNcricinfo.com.
  7. "T20I matches - 2017 Team records". ESPNcricinfo.com.
  8. Encyclopedia of World Cricket by Roy Morgan, Sports books Publishing, Page 15
  9. 9.0 9.1 Profile of Afghanistan at the ACC website
  10. "ICC team rankings". Archived from the original on 2012-07-01. Retrieved 13 ਜੁਲਾਈ 2016. {{cite web}}: Unknown parameter |dead-url= ignored (help)
  11. Afghanistan and Uganda seal place in ICC Cricket World Cup Qualifier Archived 2016-03-03 at the Wayback Machine., ICC Media Release, 31 January 2009
  12. "WCL Division Five Official Site". Archived from the original on 2012-09-19. Retrieved 2016-11-26. {{cite web}}: Unknown parameter |dead-url= ignored (help)
  13. 2010 World Twenty20 Qualifier tournament page Archived September 7, 2011, at the Wayback Machine. at CricketEurope
  14. 2009–10 Intercontinental Cup Archived February 24, 2013, at the Wayback Machine. at CricketEurope
  15. http://tolonews.com/en/sports/7511-afghanistan-takes-asia-vs-caribbean-t20-championship[permanent dead link][permanent dead link]
  16. "Afghanistan secure World Cup berth". Retrieved 13 ਜੁਲਾਈ 2016.