ਅਰਸ਼ਮ ਪਾਰਸੀ (ਜਨਮ 30 ਸਤੰਬਰ, 1981) ਇਰਾਨੀ ਐਲ.ਜੀ.ਬੀ.ਟੀ. ਮਨੁੱਖੀ ਅਧਿਕਾਰ ਕਾਰਕੁੰਨ ਹੈ ਜੋ ਕੈਨੇਡਾ ਵਿੱਚ ਜਲਾਵਤਨ ਰਹਿ ਰਿਹਾ ਹੈ। ਉਹ 'ਇਰਾਨੀਅਨ ਰੇਲਰੋਡ ਫਾਰ ਕੁਈਰ ਰਫ਼ਿਉਜ਼ੀਸ' ਦਾ ਸੰਸਥਾਪਕ ਅਤੇ ਮੁਖੀ ਹੈ।

Arsham Parsi
ਜਨਮ (1981-09-20) ਸਤੰਬਰ 20, 1981 (ਉਮਰ 42)
ਰਾਸ਼ਟਰੀਅਤਾIranian-Canadian
ਨਾਗਰਿਕਤਾCanadian-Iranian
ਸਰਗਰਮੀ ਦੇ ਸਾਲ2001–present
ਸੰਗਠਨIranian Railroad for Queer Refugees
ਲਈ ਪ੍ਰਸਿੱਧLGBT activism and refugee work
ਜ਼ਿਕਰਯੋਗ ਕੰਮExiled for Love
ਖਿਤਾਬExecutive Director of the IRQR
ਲਹਿਰIranian queer movement, Green Movement
ਪੁਰਸਕਾਰPride Toronto Award, Felipa de Souza Award, Logo TV Trailblazer Award 2015
ਵੈੱਬਸਾਈਟwww.arshamparsi.net

ਨਿੱਜੀ ਜ਼ਿੰਦਗੀ ਸੋਧੋ

ਪਾਰਸੀ ਦਾ ਜਨਮ ਸ਼ੀਰਾਜ਼, ਈਰਾਨ ਵਿੱਚ ਹੋਇਆ ਸੀ। ਇੱਕ ਗੇਅ ਈਰਾਨੀ ਹੋਣ ਵਜੋਂ ਉਸਨੇ 15 ਸਾਲ ਦੀ ਉਮਰ ਤਕ ਇਕੱਲਾ ਮਹਿਸੂਸ ਕੀਤਾ ਜਦੋਂ ਤੱਕ ਉਸਨੂੰ ਇੰਟਰਨੈਟ ਤੋਂ ਤਸੱਲੀ ਨਾ ਮਿਲ ਗਈ। ਪਾਰਸੀ ਨੇ ਅੰਡਰਗਰਾਊਂਡ ਗੇਅ ਸੰਸਥਾਵਾਂ ਲਈ ਸਵੈ-ਸੇਵੀ ਕੰਮ ਕਰਨਾ ਸ਼ੁਰੂ ਕੀਤਾ। 19 ਸਾਲ ਦੀ ਉਮਰ ਵਿੱਚ, ਉਸਨੇ ਪੀ.ਜੀ.ਐਲ.ਓ. ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਐਚ.ਆਈ.ਵੀ. ਟੈਸਟ ਲਈ ਡਾਕਟਰਾਂ ਨਾਲ ਨੈੱਟਵਰਕ ਕੀਤਾ। ਉਸਨੇ ਆਤਮ ਹੱਤਿਆ ਕਰਨ ਵਾਲੇ ਗੇਅ ਕਿਸ਼ੋਰਾਂ ਦੀਆਂ ਈਮੇਲਾਂ ਦਾ ਜਵਾਬ ਦਿੱਤਾ। ਸਮਲਿੰਗੀਤਾ ਵਿਰੁੱਧ ਸਖ਼ਤ ਕਾਨੂੰਨਾਂ ਨੇ ਪਾਰਸੀ ਨੂੰ ਮਿੱਤਰਾਂ ਅਤੇ ਪਰਿਵਾਰ ਤੋਂ ਆਪਣਾ ਕੰਮ ਗੁਪਤ ਰੱਖਣ ਲਈ ਮਜ਼ਬੂਰ ਕੀਤਾ।[1] ਪਰ ਮਾਰਚ 2005 ਵਿੱਚ ਪਾਰਸੀ ਨੂੰ ਅਹਿਸਾਸ ਹੋਇਆ ਕਿ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਅਤੇ ਉਹ ਈਰਾਨ ਤੋਂ ਤੁਰਕੀ ਭੱਜ ਗਿਆ, ਜਿੱਥੇ ਉਸਨੇ 13 ਮਹੀਨੇ ਬਿਤਾਏ। ਈਰਾਨ ਪਰਤਣ ਵਿੱਚ ਅਸਮਰਥ, ਪਾਰਸੀ ਟੋਰਾਂਟੋ, ਓਂਟਾਰੀਓ, ਕੈਨੇਡਾ ਵਿੱਚ ਰਹਿੰਦਾ ਹੈ।[2]

ਸਰਗਰਮਤਾ ਸੋਧੋ

2001 ਵਿੱਚ ਪਾਰਸੀ ਨੇ ਇੱਕ ਛੋਟਾ ਜਿਹਾ ਐਲ.ਜੀ.ਬੀ.ਟੀ. ਸਮੂਹ ਓਨਲਾਈਨ ਬਣਾਇਆ ਸੀ, ਜਿਸਨੂੰ ਰੰਗੀਨ ਕਮਨ (ਰੇਨਬੋ ਗਰੁੱਪ) ਕਿਹਾ ਜਾਂਦਾ ਹੈ, ਜਿਸਦਾ ਨਾਮ 2004 ਵਿੱਚ ਪਰਸੀ ਗੇਅ ਅਤੇ ਲੈਸਬੀਅਨ ਸੰਗਠਨ ਰੱਖਿਆ ਗਿਆ।[3] ਕਿਉਂਕਿ ਈਰਾਨ ਵਿੱਚ ਪੀ.ਜੀ.ਐਲ.ਓ. ਨੂੰ ਮਾਨਤਾ ਨਹੀਂ ਦਿੱਤੀ ਗਈ ਸੀ, ਤਾਂ ਪਾਰਸੀ ਦੇ ਇੱਕ ਦੋਸਤ ਨੇ ਨਾਰਵੇ ਵਿੱਚ ਅਧਿਕਾਰਤ ਤੌਰ 'ਤੇ ਰਜਿਸਟਰਡ ਪੀ.ਜੀ.ਐਲ.ਓ. ਕੀਤਾ। ਬਾਅਦ ਵਿੱਚ ਪੀ.ਜੀ.ਐਲ.ਓ. 2006 ਵਿੱਚ ਪਾਰਸੀ ਦੀ ਟੋਰਾਂਟੋ ਅਧਾਰਤ ਈਰਾਨੀ ਕੁਈਰ ਆਰਗੇਨਾਈਜ਼ੇਸ਼ਨ (ਆਈ.ਆਰ.ਕਿਉ.ਓ) ਦੀ ਬੁਨਿਆਦ ਬਣ ਗਈ। ਬਾਅਦ ਵਿੱਚ ਪਾਰਸੀ ਨੇ ਆਈ.ਆਰ.ਕਿਉ.ਓ. ਛੱਡ ਦਿੱਤਾ ਅਤੇ 2008 ਵਿੱਚ ਇਰਾਨੀਅਨ ਰੇਲਰੋਡ ਫਾਰ ਕੁਈਰ ਰਫ਼ਿਉਜ਼ੀਸ ਦੀ ਸਥਾਪਨਾ ਕੀਤੀ।[4] ਸੰਸਥਾ ਦਾ ਮੁੱਖ ਦਫਤਰ ਟੋਰਾਂਟੋ, ਓਂਟਾਰੀਓ, ਕੈਨੇਡਾ ਵਿੱਚ ਹੈ ਅਤੇ ਉਹ ਦੁਨੀਆ ਭਰ ਵਿੱਚ ਸਵੈ-ਪਛਾਣ ਪ੍ਰਾਪਤ ਈਰਾਨੀ ਐਲ.ਜੀ.ਬੀ.ਟੀ.ਜ਼ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ।[5]

ਅੰਤਰਰਾਸ਼ਟਰੀ ਮਾਨਤਾ ਸੋਧੋ

ਅਪ੍ਰੈਲ 2008 ਵਿੱਚ ਈਰਾਨੀ ਕੁਈਰ ਆਰਗੇਨਾਈਜੇਸ਼ਨ (ਆਈ.ਆਰ.ਕਿਉ.ਓ.) ਦੇ ਸਾਬਕਾ ਸੰਗਠਨ ਨਾਮ ਨੂੰ ਨਿਊਯਾਰਕ ਅਧਾਰਤ ਅੰਤਰਰਾਸ਼ਟਰੀ ਗੇਅ ਅਤੇ ਲੈਸਬੀਅਨ ਮਨੁੱਖੀ ਅਧਿਕਾਰ ਕਮਿਸ਼ਨ (ਆਈਜੀਐਲਐਚਆਰਸੀ) ਦੁਆਰਾ 2008 ਵਿੱਚ ਫੇਲੀਪਾ ਡੀ ਸੂਜ਼ਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਦੋ ਮਹੀਨਿਆਂ ਬਾਅਦ ਪਾਰਸੀ ਦੇ ਕੰਮ ਨੂੰ ਮਾਨਵ ਅਧਿਕਾਰਾਂ ਵਿੱਚ ਐਕਸੀਲੈਂਸ ਲਈ ਪ੍ਰਾਈਡ ਟੋਰਾਂਟੋ ਅਵਾਰਡ ਨਾਲ ਮਾਨਤਾ ਮਿਲੀ।[6] ਜੂਨ 2015 ਵਿੱਚ ਪਾਰਸੀ ਨੂੰ ਲੋਗੋ ਟੀਵੀ ਦੁਆਰਾ ਅੰਤਰਰਾਸ਼ਟਰੀ ਟ੍ਰੇਲਬਲੇਜ਼ਰ ਲਈ ਸਨਮਾਨਿਤ ਕੀਤਾ ਗਿਆ ਸੀ। ਪਾਰਸੀ ਨੂੰ ਕੈਨੇਡੀਅਨ ਮਿਊਜ਼ੀਅਮ ਫਾਰ ਹਿਊਮਨ ਰਾਈਟਸ ਦੀਆਂ ਦੋ ਗੈਲਰੀਆਂ ਵਿੱਚ ਪ੍ਰਦਰਸ਼ਤ ਕੀਤਾ ਜਾ ਰਿਹਾ ਹੈ ਜੋ ਵਿਨੀਪੈਗ, ਮੈਨੀਟੋਬਾ ਵਿੱਚ ਸਥਿਤ ਹੈ। ਪਾਰਸੀ ਅਤੇ ਮਰੀਨਾ ਨੇਮਤ ਸਿਰਫ ਦੋ ਈਰਾਨ ਹਨ, ਜੋ ਅਜਾਇਬ ਘਰ ਲਈ ਚੁਣੇ ਗਏ ਸਨ।

ਦਸਤਾਵੇਜ਼ੀ ਸੋਧੋ

ਪਾਰਸੀ ਦਾ ਈਰਾਨ ਅਤੇ ਮੱਧ ਪੂਰਬ ਵਿੱਚ ਐਲ.ਜੀ.ਬੀ.ਟੀ. ਲੋਕਾਂ ਦੇ ਅਧਿਕਾਰਾਂ ਬਾਰੇ ਬਹੁਤ ਸਾਰੇ ਪ੍ਰਮੁੱਖ ਅੰਤਰਰਾਸ਼ਟਰੀ ਮੀਡੀਆ ਦੁਆਰਾ ਇੰਟਰਵਿਉ ਕੀਤਾ ਗਿਆ ਸੀ ਅਤੇ 2007 ਵਿੱਚ ਈਰਾਨ ਵਿੱਚ ਸੀ.ਬੀ.ਸੀ. ਗੇਅ,[7] ਪਰਵੇਜ਼ ਸ਼ਰਮਾ ਦੁਆਰਾ 'ਅ ਜਿਹਾਦ ਫਾਰ ਲਵ',[8] ਅਤੇ ਬੀ.ਬੀ.ਸੀ. 'ਸਮੇਤ ਕਈ ਦਸਤਾਵੇਜ਼ਾਂ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ।[9]

ਸਿਵਲ ਮਾਣਹਾਨੀ ਦਾ ਮੁਕੱਦਮਾ ਸੋਧੋ

23 ਅਪ੍ਰੈਲ 2018 ਨੂੰ ਟੋਰਾਂਟੋ ਸਮਾਲ ਕਲੇਮਜ਼ ਕੋਰਟ ਨੇ[10] ਪਾਰਸੀ ਨੂੰ ਅਗਿਆਤ ਵੈਬਸਾਈਟ "ਇਨਸਾਫ 4 ਐਲਜੀਬੀਟੀ ਡਾਟਕਾਮ" ਉੱਤੇ ਹੋਣ ਵਾਲੀਆਂ ਗਤੀਵਿਧੀਆਂ ਲਈ ਸੋਹੀਲਾ ਅਮਨਤੋਰਾਬੀ, ਜਿਸ ਨੂੰ ਸ਼ਾਦੀ ਅਮੀਨ ਵੀ ਕਿਹਾ ਜਾਂਦਾ ਹੈ, ਦੀ ਮਾਣਹਾਨੀ ਲਈ ਦੋਸ਼ੀ ਪਾਇਆ ਗਿਆ ਸੀ।[11][12]

ਇਹ ਵੀ ਵੇਖੋ ਸੋਧੋ

 • ਕੁਈਰ ਰਫਿਉਜੀਆਂ ਲਈ ਈਰਾਨੀ ਰੇਲਮਾਰਗ
 • ਈਰਾਨ ਵਿੱਚ ਐਲਜੀਬੀਟੀ ਅਧਿਕਾਰ

ਹਵਾਲੇ ਸੋਧੋ

 1. Sarra, Samantha (2006-08-03). "Iranian queer risk arrest, execution". Xtra. Archived from the original on 2012-02-07. Retrieved 2007-09-15. {{cite news}}: Unknown parameter |dead-url= ignored (|url-status= suggested) (help)
 2. Jama, Afdhere (Fall 2006). "Fighting for tomorrow: An interview with Arsham Parsi". Huriyah. Archived from the original on October 2, 2011. Retrieved 2007-09-15.
 3. "Interview: Arsham Parsi of Iranian Railroad for Queer Refugees (Includes interview)". www.digitaljournal.com. 2009-10-05. Retrieved 2019-10-14.
 4. Simpson, Johnny (October 2009). "Arsham Parsi of Iranian Railroad for Queer Refugees". Digitaljournal.com. Archived from the original on 15 October 2009. Retrieved 2009-10-09.
 5. Salami, Mahnaz (April 2007). "Unveiling the Iranian Queer Organization: An Interview with Arsham Parsi". Gozaar.org. Archived from the original on 2007-05-29. Retrieved 2007-09-15.
 6. "PressReader.com - Your favorite newspapers and magazines". www.pressreader.com. Retrieved 2019-10-14.
 7. "Gay in Iran" (in English). Archived from the original on March 17, 2016.{{cite web}}: CS1 maint: unrecognized language (link)
 8. "A Jihad for Love" (in English).{{cite web}}: CS1 maint: unrecognized language (link)
 9. "BBC Documentary: Iran's Sex Change Solution" (in English).{{cite web}}: CS1 maint: unrecognized language (link)
 10. "Amintorabi v Parsi: Decision of the Small Claims Court" (PDF) (in English).{{cite web}}: CS1 maint: unrecognized language (link)
 11. "Justice4LGBT Website" (in English). Archived from the original on 2020-02-17. Retrieved 2021-11-21. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
 12. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2021-06-08. Retrieved 2020-04-26. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ ਸੋਧੋ