ਅੰਗਦ ਸਿੰਘ ਬੇਦੀ (ਜਨਮ 6 ਫਰਵਰੀ 1983) ਇੱਕ ਭਾਰਤੀ ਫ਼ਿਲਮ ਅਦਾਕਾਰ ਅਤੇ ਮਾਡਲ ਹੈ, ਜੋ ਬਾਲੀਵੁੱਡ ਅਤੇ ਟੈਲੀਵਿਜ਼ਨ ਵਿੱਚ ਕੰਮ ਕਰਨ ਲਈ ਮਸ਼ਹੂਰ ਹੈ।[2] ਅੰਗਦ ਨੇ ਮਲਿਆਲਮ ਦੀ ਛੋਟੀ ਕਹਾਣੀ ਕਾਇਆ ਤਾਰਨ ਨਾਲ ਆਪਣੇ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ। ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਾਲਤੂ (2011) ਨਾਲ ਕੀਤੀ ਸੀ।

ਅੰਗਦ ਬੇਦੀ
Angad Bedi gracing ‘Filmfare Glamour & Style Awards 2016’.jpg
2016 ਵਿੱਚ ਬੇਦੀ
ਜਨਮ (1983-02-06) 6 ਫਰਵਰੀ 1983 (ਉਮਰ 37)[1]
ਦਿੱਲੀ, ਭਾਰਤ
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2004-ਹੁਣ ਤੱਕ
ਸਾਥੀਨੇਹਾ ਧੂਪੀਆ (ਵਿ. 2018)
ਮਾਤਾ-ਪਿਤਾਬਿਸ਼ਨ ਸਿੰਘ ਬੇਦੀ (ਪਿਤਾ)

ਅੰਗਦ 'ਸਟਾਰ ਵਨ' ਦੇ ਕੁਕਿੰਗ ਸ਼ੌਅ ਕੁੱਕ ਨਾ ਕਹੋ ਵਿੱਚ ਵੀ ਦਿਖਾਈ ਦਿੱਤਾ ਸੀ। ਉਸ ਨੇ ਯੂਟੀਵੀ ਬਿੰਦਾਸ ਦੇ ਰਿਐਲਿਟੀ ਟੀਵੀ ਸ਼ੋਅ ਇਮੋਸ਼ਨਲ ਅੱਤਿਆਚਾਰ ਦੇ ਪਹਿਲੇ ਸੀਜ਼ਨ ਦੀ ਮੇਜ਼ਬਾਨੀ ਕੀਤੀ। ਉਸਨੇ ਕਲਰਜ਼ ਦੇ ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ ਸੀਜ਼ਰ 3 ਵਿੱਚ ਹਿੱਸਾ ਲਿਆ। ਅੰਗਦ ਫਿਲਹਾਲ ਜੋਹਨ ਆਗਸਟੀਨ ਦੁਆਰਾ ਨਿਰਦੇਸਿਤ ਲਿਟਲ ਗੌਡਫਦਰ 'ਤੇ ਕੰਮ ਕਰ ਰਿਹਾ ਹੈ। ਅੰਗਦ ਨੂੰ ਉਂਗਲੀ (2014), ਪਿੰਕ (2016) ਫਿਲਮਾਂ ਕਰਕੇ ਵਧੇਰੇ ਜਾਣਿਆ ਜਾਂਦਾ ਹੈ।[3][4] 2017 ਵਿੱਚ ਉਸਨੇ ਐਮੇਜ਼ਾਨ ਦੀ ਲੜੀ 'ਇਨਸਾਈਡ ਐਜ' ਵਿੱਚ ਮੁੱਖ ਭੂਮਿਕਾ ਨਿਭਾਈ।[5][6] ਉਹ ਸਲਮਾਨ ਖ਼ਾਨ ਨਾਲ ਟਾਈਗਰ ਜਿੰਦਾ ਹੈ ਵਿੱਚ ਵੀ ਦੇਖਿਆ ਗਿਆ ਸੀ। ਉਹ ਭਾਰਤੀ ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਅਧਾਰਿਤ ਫਿਲਮ ਸੂਰਮਾ (2018) ਦਾ ਵੀ ਹਿੱਸਾ ਹੈ। ਇਸ ਫਿਲਮ ਵਿੱਚ ਉਸਨੇ ਹਾਕੀ ਖਿਡਾਰੀ ਬਿਕਰਮਜੀਤ ਸਿੰਘ ਦੀ ਭੂਮਿਕਾ ਨਿਭਾਈ ਹੈ।

ਮੁੱਢਲਾ ਜੀਵਨਸੋਧੋ

ਅੰਗਦ ਦਾ ਜਨਮ ਪ੍ਰਸਿੱਧ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੇ ਘਰ ਹੋਇਆ ਸੀ। ਉਸ ਨੇ ਦਿੱਲੀ ਲਈ ਅੰਡਰ -19 ਪੱਧਰ ਤੱਕ ਕ੍ਰਿਕੇਟ ਖੇਡਿਆ। ਉਸ ਨੇ ਗਿਆਨ ਭਾਰਤੀ ਸਕੂਲ,ਦਿੱਲੀ ਵਿੱਚ ਪੜ੍ਹਾਈ ਕੀਤੀ ਅਤੇ ਸੇਂਟ ਸਟੀਫਨਜ਼ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ।[7][8] ਇਸਦੇ ਬਾਅਦ, ਉਸਨੇ ਮਾਡਲਿੰਗ ਵਿੱਚ ਕਰੀਅਰ ਸ਼ੁਰੂ ਕੀਤਾ ਅਤੇ ਅਦਾਕਾਰੀ ਕਰਨ ਦਾ ਅਭਿਆਸ ਕੀਤਾ।[9]

ਨਿੱਜੀ ਜੀਵਨਸੋਧੋ

ਅੰਗਦ ਬੇਦੀ ਦੀ ਇੱਕ ਵੱਡੀ ਭੈਣ ਅਤੇ ਆਪਣੇ ਪਿਤਾ ਦੇ ਪਹਿਲੇ ਵਿਆਹ ਤੋਂ ਦੋ ਸੌਤੇਲੇ ਭੈਣ-ਭਰਾ ਹਨ।[8] ਅੰਗਦ ਨੇ 10 ਮਈ, 2018 ਨੂੰ ਨਵੀਂ ਦਿੱਲੀ ਦੇ ਇੱਕ ਗੁਰਦੁਆਰੇ ਵਿੱਚ ਇੱਕ ਨਿੱਜੀ ਸਮਾਗਮ ਵਿੱਚ ਅਦਾਕਾਰ ਨੇਹਾ ਧੂਪੀਆ ਨਾਲ ਵਿਆਹ ਕੀਤਾ ਸੀ।[10]

ਹਵਾਲੇਸੋਧੋ