ਆਂਤੋਨੀਓ ਗਰਾਮਸ਼ੀ

(ਅੰਤੋਨੀਓ ਗਰਾਮਸ਼ੀ ਤੋਂ ਮੋੜਿਆ ਗਿਆ)

ਆਂਤੋਨੀਓ ਗਰਾਮਸ਼ੀ/ਅਨਤੋਨੀਉ ਗ੍ਰਾਮਸ਼ੀ (22 ਜਨਵਰੀ 1891 -27 ਅਪਰੈਲ 1937) ਇਟਲੀ ਦੀ ਕਮਿਊਨਿਸਟ ਪਾਰਟੀ ਦੇ ਸੰਸਥਾਪਕ, ਮਾਰਕਸਵਾਦ ਦੇ ਸਿਧਾਂਤਕਾਰ ਅਤੇ ਉਪਦੇਸ਼ਕ ਸਨ। ਵੀਹਵੀਂ ਸਦੀ ਦੇ ਆਰੰਭਕ ਚਾਰ ਦਹਾਕਿਆਂ ਦੇ ਦੌਰਾਨ ਸੱਜੇ-ਪੱਖੀ ਫਾਸ਼ੀਵਾਦੀ ਵਿਚਾਰਧਾਰਾ ਨਾਲ ਜੂਝਣ ਅਤੇ ਕਮਿਊਨਿਜ਼ਮ ਦੀ ਪੱਖਪੂਰਤੀ ਲਈ ਪ੍ਰਸਿੱਧ ਹਨ। ਉਹ ਪੱਛਮੀ ਮਾਰਕਸਵਾਦ ਵਿੱਚ ਸਭ ਤੋਂ ਮੌਲਿਕ ਰਾਜਨੀਤਕ ਚਿੰਤਕ ਅਤੇ ਇੱਕ ਸਰਬਪੱਖੀ ਬੌਧਿਕ ਹਸਤੀ ਵਜੋਂ ਮਸ਼ਹੂਰ ਸਨ।[1]

ਐਨਟੋਨੀਓ ਗਰਾਮਸ਼ੀ
ਗਰਾਮਸ਼ੀ 1916
ਜਨਮ
Antonio Francesco Gramsci

(1891-01-22)22 ਜਨਵਰੀ 1891
ਅਲੇਸ, ਸਾਰਦੀਨੀਅਨ, ਇਟਲੀ
ਮੌਤ27 ਅਪ੍ਰੈਲ 1937 (ਉਮਰ 46)
ਰੋਮ, ਲਾਜ਼ੀਓ, ਇਟਲੀ
ਅਲਮਾ ਮਾਤਰਯੂਨੀਵਰਸਿਟੀ ਆਫ ਟੁਰਿਨ
ਜ਼ਿਕਰਯੋਗ ਕੰਮਪ੍ਰਿਜਨ ਨੋਟਬੁਕਸ
ਕਾਲ20ਵੀਂ ਸਦੀ
ਖੇਤਰਪੱਛਮੀ ਦਰਸ਼ਨ
ਮੁੱਖ ਰੁਚੀਆਂ
ਪ੍ਰਭਾਵਿਤ ਕਰਨ ਵਾਲੇ
ਇਟਲੀ ਦੀ ਸੈਕਟਰੀ
ਦਫ਼ਤਰ ਵਿੱਚ
14 ਅਗਸਤ 1924 – 8 ਨਵੰਬਰ 1926
ਤੋਂ ਪਹਿਲਾਂਅਮਾਦਿਉ ਬੋਰਡੀਗਾ
ਤੋਂ ਬਾਅਦਪਲਮੀਰੋ ਟੋਗਲੀਆਤੀ
ਮੈਂਬਰ ਆਫ ਚੈੱਬਰ
ਦਫ਼ਤਰ ਵਿੱਚ
6 ਅਪ੍ਰੈਲ 1924 – 9 ਨਵੰਬਰ 1926
ਨਿੱਜੀ ਜਾਣਕਾਰੀ
ਸਿਆਸੀ ਪਾਰਟੀਇਟਾਲੀਅਨ ਸੋਸ਼ਲਿਸਟ ਪਾਰਟੀ (1913–1921)
ਇਟਾਲੀਅਨ ਕਮਿਉਨਿਸਟ ਪਾਰਟੀ (1921–1937)
ਦਸਤਖ਼ਤ

ਜੀਵਨੀ

ਸੋਧੋ

ਆਰੰਭਕ ਜੀਵਨ

ਸੋਧੋ

ਗਰਾਮਸ਼ੀ ਦਾ ਜਨਮ 22 ਜਨਵਰੀ 1891 ਨੂੰ ਸਰਦਾਨੀਆ ਵਿੱਚ ਕੈਗਲਿਆਰੀ ਦੇ ਏਲਸ ਪ੍ਰਾਂਤ ਵਿੱਚ ਹੋਇਆ ਸੀ। ਫਰਾਂਸਿਸਕੋ ਗਰਾਮਸ਼ੀ ਅਤੇ ਗਿਸੇਪਿਨਾ ਮਰਸੀਆ ਦੀ ਸੱਤ ਸੰਤਾਨਾਂ ਵਿੱਚੋਂ ਅੰਤੋਨੀਉ ਗਰਾਮਸ਼ੀ ਚੌਥੀ ਔਲਾਦ ਸੀ। ਪਿਤਾ ਦੇ ਨਾਲ ਗਰਾਮਸ਼ੀ ਦੇ ਕਦੇ ਵੀ ਮਧੁਰ ਸੰਬੰਧ ਨਹੀਂ ਰਹੇ ਲੇਕਿਨ ਮਾਂ ਦੇ ਨਾਲ ਉਨ੍ਹਾਂ ਦਾ ਗਹਿਰਾ ਲਗਾਉ ਸੀ। ਮਾਂ ਦੀ ਸਹਿਜ ਬਿਆਨ ਸ਼ੈਲੀ, ਪਰਿਸਥਿਤੀਆਂ ਦੇ ਸਮਾਨ ਲਚਕੀਲਾਪਨ ਅਤੇ ਜੀਵੰਤ ਹਾਸਬੋਧ ਦਾ ਉਨ੍ਹਾਂ ਦੀ ਸ਼ਖਸੀਅਤ ਉੱਤੇ ਗਹਿਰਾ ਪ੍ਰਭਾਵ ਪਿਆ

ਕ੍ਰਾਂਤੀਕਾਰੀ ਜੀਵਨ

ਸੋਧੋ

ਕ੍ਰਾਂਤੀਕਾਰੀ ਗਤੀਵਿਧੀਆਂ ਲਈ ਇਟਲੀ ਦੀ ਫਾਸ਼ੀਵਾਦੀ ਅਦਾਲਤ ਨੇ ਗਰਾਮਸ਼ੀ ਨੂੰ 1928 ਵਿੱਚ 20 ਸਾਲ ਦੇ ਸਜ਼ਾ ਦੀ ਸਜ਼ਾ ਸੁਣਾਈ। ਮਾਰਕਸਵਾਦ ਦੁਆਰਾ ਪ੍ਰਾਪਤ ਕ੍ਰਾਂਤੀਧਰਮੀ ਚੇਤਨਾ ਨੂੰ ਗਰਾਮਸ਼ੀ ਨੇ ਆਪਣੇ ਸਮਾਜਕ ਅਤੇ ਰਾਜਨੀਤਕ ਚਿੰਤਨ ਵਿੱਚ ਕਲਮਬੰਦ ਕੀਤਾ। ਗਰਾਮਸ਼ੀ ਦੇ ਚਿੰਤਨ ਅਤੇ ਲੇਖਣੀ ਨੂੰ ਦੋ ਕਾਲਾਂ ਵਿੱਚ ਵੰਡਿਆ ਜਾਂਦਾ ਹੈ - ਸਜ਼ਾ ਪੂਰਵ ਕਾਲ (1910 -26) ਅਤੇ ਸਜ਼ਾ ਬਾਅਦ ਕਾਲ (1929 -35)। ਸਜ਼ਾ ਪੂਰਵ ਲੇਖਣੀ ਦੀ ਮੂਲ ਸੁਰ ਜਿੱਥੇ ਰਾਜਨੀਤਕ ਸੀ, ਉਥੇ ਹੀ ਸਜ਼ਾ ਦੇ ਬਾਅਦ ਗਰਾਮਸ਼ੀ ਇਤਹਾਸਿਕ ਅਤੇ ਸਿਧਾਂਤਕ ਲੇਖਣੀ ਵੱਲ ਮੁੜੇ।

ਗ੍ਰਾਮਸ਼ੀ ਸਮਝਦੇ ਸਨ ਕਿ ਲੈਨਿਨ ਅਤੇ ਇਸ ਦੇ ਸਾਥੀਆਂ ਦੁਆਰਾ ਅਪਣਾਇਆ ਗਿਆ ਕ੍ਰਾਂਤੀ ਦਾ ਸਿਧਾਂਤ ਪ੍ਰਮੁੱਖ ਤੌਰ ਤੇ ਸਮਾਜ ਦੀਆ ਆਰਥਕ ਸਕਤੀਆ ਉੱਪਰ ਕੇਦ੍ਰਿਤ ਰਿਹਾ ਹੈ[2]

ਵਿਚਾਰਧਾਰਾ ਅਤੇ ਲੇਖਣੀ

ਸੋਧੋ

ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਯੂਰਪ ਦੀਆਂ ਕੁੱਝ ਕਮਿਊਨਿਸਟ ਪਾਰਟੀਆਂ ਦੇ ਵਿੱਚ ਯੰਤਰਵਾਦੀ ਦਰਸ਼ਨ ਦਾ ਬੋਲਬਾਲਾ ਸੀ। ਗਰਾਮਸ਼ੀ ਨੇ, ਸੱਜੇਪੱਖੀ ਭਟਕਾਉ ਦਾ ਆਧਾਰ, ਇਸ ਯੰਤਰਵਾਦੀ ਦਾਰਸ਼ਨਕ ਵਿਚਾਰਧਾਰਾ ਦਾ ਪਰਦਾਫਾਸ਼ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ। ਦਰਸ਼ਨ ਦੇ ਖੇਤਰ ਵਿੱਚ ਗਰਾਮਸ਼ੀ ਨੇ ਇਤਿਹਾਸਿਕ ਭੌਤਿਕਵਾਦ ਦੀਆਂ ਸਮਸਿਆਵਾਂ ਦੇ ਵੱਲ ਪ੍ਰਮੁੱਖਤਾ ਨਾਲ ਧਿਆਨ ਦਿੱਤਾ। ਸਜ਼ਾ ਦੇ ਦੌਰਾਨ ਲਿਖੀ ਗਈ "ਪ੍ਰਿਜਨ ਨੋਟਬੁਕਸ" ਗਰਾਮਸ਼ੀ ਦੀ ਵਿਚਾਰਧਾਰਾ ਅਤੇ ਸਿਧਾਂਤਕ ਲੇਖਣੀ ਦੀ ਪ੍ਰਤਿਨਿਧ ਦਸਤਾਵੇਜ਼ ਹੈ। ਇਸ ਵਿੱਚ ਉਨ੍ਹਾਂ ਨੇ ਆਧਾਰ ਅਤੇ ਸੰਰਚਨਾ, ਮਜ਼ਦੂਰ ਵਰਗ ਅਤੇ ਬੁੱਧੀਜੀਵੀ ਵਰਗ ਦੇ ਆਪਸੀ ਸਬੰਧਾਂ ਦੀ ਪੜਤਾਲ ਕੀਤੀ। ਵਿਚਾਰਧਾਰਾ ( ਦਰਸ਼ਨ, ਕਲਾ, ਨੀਤੀ ਆਦਿ) ਦੀ ਸਾਪੇਖ ਅਜ਼ਾਦੀ ਦਾ ਗਹਿਰਾ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ। ਇਤਾਵਲੀ ਸੰਸਕ੍ਰਿਤੀ ਦਾ ਗਰਾਮਸ਼ੀ ਦੁਆਰਾ ਕੀਤਾ ਗਿਆ ਅਧਿਐਨ, ਕੈਥੋਲਿਕਵਾਦ, ਕਰੋਚੇ ਦੇ ਅਭਿਵਿਅੰਜਨਾਵਾਦੀ ਦਰਸ਼ਨ ਅਤੇ ਸਮਾਜ ਸ਼ਾਸਤਰ ਵਿੱਚ ਵਿਚਾਰਵਾਦੀ ਸਿੱਧਾਂਤਾਂ ਦੀ ਆਲੋਚਨਾ, ਮਾਰਕਸਵਾਦੀ ਚਿੰਤਨਧਾਰਾ ਵਿੱਚ ਮਹੱਤਵਪੂਰਣ ਸਥਾਨ ਰੱਖਦੇ ਹਨ।

ਹੈਜਮਨੀ(ਪ੍ਰਭਸੱਤਾ) ਬਾਰੇ

ਸੋਧੋ

ਗਰਾਮਸ਼ੀ ਮਾਰਕਸਵਾਦੀ ਚਿੰਤਕ ਲੇਨਿਨ ਦੁਆਰਾ ਦਿੱਤੇ ਸੰਕਲਪ ਹੈਜਿਮਨੀ ਨੂੰ ਵਿਸਥਾਰਦਾ ਹੈ ਅਤੇ ਆਪਣੇ ਅਧਿਐਨ ਵਿੱਚ ਦੱਸਦਾ ਹੈ ਕਿ ਕਿਵੇਂ "ਬੁਰਜੂਆ ਧਿਰ" ਸੱਤਾ ਨੂੰ ਨਿਯੰਤਰਿਤ ਰਖਦੀ ਹੈ।[3] ਗਰਾਮਸ਼ੀ ਦੇ ਸੰਕਲਪ ਦੀ ਵਿਆਖਿਆ ਹਮੇਸ਼ਾ ਇੱਕ ਸਾਰ ਨਹੀਂ ਰਹੀ ਸਗੋਂ ਸਮੇਂ ਅਨੁਸਾਰ ਬਦਲਦੀ ਰਹੀ, ਹੈਜਮਨੀ ਦੇ ਸੰਕਲਪ ਵਿੱਚ ਬਹੁਤ ਫੈਲਾਅ ਹੈ।ਆਮ ਕਰਕੇ ਇਸਦੀ ਵਰਤੋਂ ਸੈਨਿਕ ਪ੍ਰਭੁਤਾ ਲਈ ਕੀਤੀ ਹੈ ਦੂਜੇ ਪੱਧਰ ਤੇ ਇਹ ਰਾਜਨੀਤਿਕ, ਆਰਥਕ, ਸੰਸਥਾਈ ਦੇ ਅਰਥਾਂ ਵਿੱਚ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਪ੍ਰੰਤੂ ਮਾਰਕਸੀ ਚਿੰਤਨ ਦੇ ਦੋਰਾਨ ਇਹ ਸੰਕਲਪ ਵਿਚਾਰਧਾਰਕ ਅਰਥਾਂ ਵਿੱਚ ਵਰਤਿਆ ਗਿਆ ਹੈ। ਗ੍ਰਾਮਸ਼ੀ ਦੇ ਅਨੁਸਾਰ ਇਹ ਸੰਕਲਪ ਕੇਵਲ ਸਮਝਣ ਵਿੱਚ ਹੀ ਨਹੀਂ ਸਗੋਂ ਸੱਤਾ ਪਰਿਵਰਤਨ ਵਿੱਚ ਵਧੇਰੇ ਮਦਦਗਾਰ ਹੋ ਸਕਦਾ ਹੈ। ਸੱਤਾ ਸ਼ੈਲੀ ਜਮਾਤ ਵਿੱਚ ਹੈਜਮਨੀ (ਪ੍ਰਭੂਸੱਤਾ) ਦੇ ਨਾਲ ਸੱਤਾ ਨੂੰ ਚਿਰਸਥਾਈ ਬਣਾਉਦੀ ਹੈ।ਹੈਜਮਨੀ ਪੂੰਜੀਵਾਦ ਦਾ ਸੁਰਖਿਆ ਕਵਚ ਹੈ। ਗ੍ਰਾਮਸ਼ੀ ਅਨੁਸਾਰ ਆਪਣੀ ਸੰਕੀਰਣਤਾ ਦਾ ਤਿਆਗ ਕਰਕੇ ਜਾਤੀ ਭੇਦਾਂ ਨੂੰ ਮਿਟਾ ਕੇ ਹਿ ਬੁੱਧੀ ਦੀ ਵਰਤੋਂ ਦੁਆਰਾ ਸਭਿਆਚਾਰਕ ਗਲਬੇ ਤੋਂ ਮੁਕਤੀ ਪਾਈ ਜਾ ਸਕਦੀ ਹੈ ਕਿਉਂਕਿ ਆਪਣੀ ਚੜਤ ਨੂੰ ਬਰਕਰਾਰ ਰੱਖਣ ਲਈ ਪੂੰਜੀਵਾਦੀ ਸਭਿਆਚਾਰਕ ਪ੍ਰਤੀਕਾਂ ਦੀ ਵਰਤੋਂ ਬੜੀ ਅਰਥ ਭਰਪੂਰਤਾ ਨਾਲ ਕਰਦਾ ਹੈ। ਇਸ ਲਈ ਸਿੱਖਿਆ ਹੀ ਸਭ ਤੋਂ ਮਹਤਵਪੂਰਣ ਹਥਿਆਰ ਸਾਬਿਤ ਹੋ ਸਕਦਾ ਹੈ।[4]

ਬੁੱਧੀਜੀਵੀਆਂ ਬਾਰੇ

ਸੋਧੋ

ਗਰਾਮਸ਼ੀ ਦੇ ਅਨੁਸਾਰ ਹਰ ਜਮਾਤ ਦੇ ਆਪਣੇ ਬੁੱਧੀਜੀਵੀ ਹੁੰਦੇ ਹਨ ਇਹਨਾਂ ਦੀ ਕੋਈ ਜਮਾਤ ਨੀ ਹੁੰਦੀ।ਸਨਅਤੀ ਪ੍ਰਬੰਧਕ,ਤਕਨੀਸ਼ੀਅਨ ਅਤੇ ਅਰਥਸ਼ਾਸਤਰੀ ਪੂੰਜੀਵਾਦੀ ਜਮਾਤ ਦੇ ਆਪਣੇ ਕਾਰਜ ਪ੍ਰਬੰਧਨ ਲਈ ਇਹਨਾਂ ਦੀ ਕਤਾਰ ਉਸਾਰੀ ਹੈ।ਗ੍ਰਾਮਸ਼ੀ ਬੁੱਧੀਜੀਵੀਆਂ ਨੂੰ ਤਿਨ ਪੱਧਰਾਂ ਤੇ ਪਰਖਦਾ ਹੈ।

  • ਉਤਪਾਦਨ ਦੇ ਖੇਤਰ ਵਿੱਚ ਪ੍ਰਬੰਧਕ, ਇੰਜੀਨੀਅਰ, ਤਕਨੀਸ਼ੀਅਨ ਆਦਿ।
  • ਸਿਵਲ ਸਮਾਜ ਵਿੱਚ ਰਾਜਨੇਤਾ, ਲੇਖਕ, ਸਿੱਖਿਆ ਸ਼ਾਸਤਰੀ, ਪੱਤਰਕਾਰ ਹਨ।
  • ਸਟੇਟ ਵਿੱਚ ਲੋਕ ਪ੍ਰਬੰਧਕ, ਫੌਜ਼ੀ ਅਫਸਰ,ਜੱਜ ਅਤੇ ਮੰਤਰੀ ਆਦਿ।

ਗ੍ਰਾਮਸ਼ੀ ਦਾ ਬੁੱਧੀਜੀਵੀਆਂ ਬਾਰੇ ਵਿਸ਼ਲੇਸ਼ਣ ਸਿਰਫ ਇਨਕਲਾਬੀ ਕਾਰਜਾਂ ਨੂੰ ਹੀ ਸਿਧਾਂਤਬੱਧ ਨਹੀਂ ਕਰਦਾ ਸਗੋਂ ਇਸ ਗੱਲ ਦਾ ਵੀ ਦਸਤਾਵੇਜ ਹੈ ਕਿ ਪ੍ਰਭਾਵੀ ਸਮਾਜਿਕ ਸਮੂਹ ਕਿਵੇਂ ਸੱਤਾ ਦੀ ਵਰਤੋਂ ਕਰਦੇ ਹਨ।

ਸਿੱਖਿਆ ਤੇ ਸਿੱਖਿਆ ਪ੍ਰਬੰਧ ਬਾਰੇ

ਸੋਧੋ

ਗਰਾਮਸ਼ੀ ਦੇ ਸਿੱਖਿਆ ਪ੍ਰਬੰਧ ਨੂੰ ਸਮਝਣ ਲਈ ਉਸਦੀ ਰਾਜਨੀਤਿਕ ਪ੍ਰਤਿਬਧਤਾ ਨੂੰ ਜਾਨਣਾ ਜਰੂਰੀ ਹੈ। ਉਸਦਾ ਮੰਨਣਾ ਹੈ ਕਿ ਹੋਰਨਾ ਸਿਵਿਲ ਸੰਸਥਾਵਾਂ ਵਾਂਗ ਸਕੂਲ ਵੀ ਰਾਜਨੀਤਿਕ ਪ੍ਰ੍ਬੁਸੱਤਾ ਦਾ ਹੀ ਸੰਦ ਹੈ। ਗਰਾਮਸ਼ੀ ਪਾਠਕ੍ਰਮ ਅਤੇ ਸਿੱਖਿਆ ਮਨੋਵਿਗਿਆਨ ਦੀਆਂ ਧਾਰਨਾਵਾਂ ਨੂੰ ਸਮਾਜਿਕ ਤਬਦੀਲੀ ਲਈ ਲੋੜੀਂਦਾ ਮੰਨਦਾ ਹੈ। ਇਹਨਾਂ ਵਿੱਚ ਬਦਲਾਵ ਰਾਹੀਂ ਹੀ ਸਮਜਿਕ ਤਬਦੀਲੀ ਸੰਭਵ ਹੈ। ਜੋ ਸਮਾਜਵਾਦੀ ਸਿਸਟਮ ਸਿਰਜਣ ਦੇ ਵਿੱਚ ਭੂਮਿਕਾ ਨਿਭਾਉਂਦੀ ਹੈ। ਗਰਾਮਸ਼ੀ ਅਨੁਸਾਰ ਸਿੱਖਿਆ ਇੱਕ ਉਤਪਾਦ ਹੈ ਜਿਸਨੂ ਸਿੱਖਿਆਰਥੀ ਸਕੂਲ ਛਡਣ ਸਮੇਂ ਨਾਲ ਲਈ ਜਾਂਦਾ ਹੈ। ਉਹ ਲਿਖਦਾ ਹੈ ਕਿ ਜਿਸ ਤਰਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਉਹ ਅੰਕੜਿਆ ਨੂੰ ਯਾਦ ਰਖਣ ਤਕ ਸੀਮਿਤ ਹੈ। ਇਸ ਤਰਾਂ ਉਹ ਵਿਦਿਆਰਥੀ ਦਾ ਕੁਝ ਨਹੀਂ ਸੰਵਾਰ ਸਕਦੀ। ਗਰਾਮਸ਼ੀ 'ਰਵਾਇਤੀ ਸਿੱਖਿਆ ਪ੍ਰਣਾਲੀ' ਦੇ ਅੰਤਰਗਤ ਕਿਸੇ ਵੀ ਤਰਾਂ ਦੀ ਦਰਜੇਬੰਦੀ ਨੂੰ ਖਤਮ ਕਰਨ ਦੇ ਪਖ ਵਿੱਚ ਹੈ।ਉਹ ਸਾਂਝੇ ਸਕੂਲਾਂ ਦੀ ਵਕਾਲਤ ਕਰਦਾ ਹੈ। ਜਿਥੇ ਕੋਈ ਭੇਦ ਭਾਵ ਨਾ ਹੋਵੇ। ਗਰਾਮਸ਼ੀ ਦੇ ਸਿੱਖਿਆ ਮਾਡਲ ਵਿੱਚ ਦੋ ਤੱਤ ਹਨ। ਇੱਕ ਸੰਯੁਕਤ ਮੁਢਲੀ ਸਿੱਖਿਆ ਜੋ ਮਨੁੱਖਤਾਵਾਦੀ, ਸਿਰਜਨਾਤਮਕ ਸਭਿਆਚਾਰ ਪ੍ਰਦਾਨ ਕਰਦੀ ਹੋਵੇ। ਦੂਜੇ ਪ੍ਰਕਾਰ ਦੀ ਸਿੱਖਿਆ ਕਿਸੇ ਖਾਸ ਖਿਤੇ ਸਬੰਧੀ ਜਾਣਕਾਰੀ ਅਤੇ ਤਜਰਬਿਆ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਇੱਕ ਖਾਸ ਕਿਸਮ ਦੇ ਉਪਜਾਊ ਕੰਮ ਲਈ ਪ੍ਰੇਰਿਤ ਕਰੇਗੀ।

ਪੰਜਾਬੀ ਸਮਾਜ/ਸਭਿਆਚਾਰ ਵਿੱਚ ਗਰਾਮਸ਼ੀ ਚਿੰਤਨ ਦੀ ਸਾਰਥਿਤਾ

ਸੋਧੋ

ਗਰਾਮਸ਼ੀ ਦੀ ਵਿਚਾਰਧਾਰਾ ਤੇ ਇਟਲੀ ਦਾ ਰਾਸ਼ਟਰਵਾਦ ਇੱਕ ਦੂਜੇ ਨਾਲ ਰਚੇ ਮਿਚੇ ਪ੍ਰਤੀਤ ਹੁੰਦੇ ਹਨ। ਗਰਾਮਸ਼ੀ ਦਾ ਚਿੰਤਨ ਉਥੋਂ ਦੀਆਂ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਸਥਿਤੀਆਂ ਵਿਚੋਂ ਅਕਾਰ ਗ੍ਰਹਿਣ ਕਰਦਾ ਹੈ। ਉਹ ਮਾਰਕਸਵਾਦ ਅਤੇ ਰੂਸੀ ਕ੍ਰਾਂਤੀ ਨੂੰ ਵੀ ਇਟਲੀ ਦੇ ਸੰਧਰਭਾਂ ਵਿੱਚ ਹੀ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਸਦੇ ਸੰਕਲਪ ਪੰਜਾਬੀ ਸਮਾਜ ਸਭਿਆਚਾਰ ਨੂੰ ਦਰਪੇਸ਼ ਚਨੌਤੀਆਂ ਨੂੰ ਸਮਝਣ ਅਤੇ ਉਹਨਾਂ ਲਈ ਢੁਕਵਾਂ ਪ੍ਰ੍ਤੀਉਤਰ ਸਿਰਜਣ ਵਿੱਚ ਸਹਾਈ ਹਨ। ਗਰਾਮਸ਼ੀ ਅਨੁਸਾਰ ਰਾਜਨੀਤਿਕ ਸੱਤਾ ਲਈ ਸੰਘਰਸ਼ ਕੇਵਲ ਰਾਜਸੀ ਅਤੇ ਆਰਥਿਕ ਖੇਤਰ ਵਿੱਚ ਹੀ ਨਹੀਂ ਲੜਿਆ ਜਾਂਦਾ ਸਗੋਂ ਸਮਾਜਿਕ ਖੇਤਰ ਵਿੱਚ ਵੀ ਇਸਦੀ ਅਹਿਮ ਭੂਮਿਕਾ ਹੁੰਦੀ ਹੈ ਗਰਾਮਸ਼ੀ ਦਾ ਸਮੁਚਾ ਚਿੰਤਨ ਹੀ ਸਭਿਆਚਾਰ ਅਤੇ ਰਾਜਨੀਤੀ ਵਿਚਲੀ ਸਾਂਝ ਤਲਾਸ਼ਣ ਦੀ ਕੋਸ਼ਿਸ਼ ਕਰਦਾ ਕਰਦਾ ਹੈ। ਪੰਜਾਬੀ ਸਮਾਜ ਸਭਿਆਚਾਰ ਦੀਆ ਵੰਗਾਰਾਂ ਅਤੇ ਭਵਿਖਮੁਖੀ ਸਭਾਵਨਾਵਾਂ ਨੂੰ ਇਸੇ ਪ੍ਰਸੰਗ ਵਿੱਚ ਸਮਝਣ ਦੀ ਲੋੜ ਹੈ। ਇਹ ਗੱਲ ਠੀਕ ਹੈ ਕਿ ਮਾਰਕਸ ਦੇ ਇਸ ਸਿਧਾਂਤ ਸਭਿਆਚਾਰ, ਰਾਜਨੀਤੀ ਅਤੇ ਵਿਚਾਰਧਾਰਾ ਕੋਈ ਸਰਗਰਮ ਰੋਲ ਅਦਾ ਨਰ ਕਰ ਸਕਦੇ ਪਰ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਸਭਿਆਚਾਰ ਨੂੰ ਆਰਥਿਕਤਾ ਅਤੇ ਸ਼ਕਤੀ ਨਾਲ ਜੋੜ ਕੇ, ਵਿਧੀਪੁ ਢੰਗ ਨਾਲ ਨਿਰੀਖਣ ਕਰਨ ਦਾ ਜੋ ਕੰਮ ਮਾਰਕਸ ਨੇ ਸ਼ੁਰੂ ਕੀਤਾ ਸੀ ਉਹ ਬੇਮਿਸਾਲ ਹੈ। ਮਾਰਕਸ ਨੂੰ ਇਸ ਉਲਾਰੂ ਸੋਚ ਦੀ ਕੀਮਤ ਤਾਂ ਦੇਈ ਹੀ ਪੈਈ ਸੀ। ਇਹ ਸਿਧਾਂਤਬੱਧ ਕਰਨ ਦੀ ਅਸਮਰੱਥਤਾ ਰਾਹੀਂ ਦਿਤੀ। ਮਾਰਕਸ ਦੀ ਇਸੇ ਕਮਜ਼ੋਰੀ ਨੂੰ ਫੜ ਕੇ ਅਨਤੋਨੀਓ ਗਰਾਮਸ਼ੀ ਅੱਗੇ ਵਧਦੇ ਹਨ। ਇਸ ਸੰਦਰਭ ਵਿਚ ਉਨ੍ਹਾਂ ਦੀਆਂ ਅੰਤਰਦ੍ਰਿਸ਼ਟੀਆਂ ਅਤਿ ਮਹੱਤਵਪੂਰਨ ਹਨ। ਇਸ ਵਿਚ ਕੋਈ ਸ਼ੱਕ ਨਹੀ ਕਿ ਸਭਿਆਚਾਰ ਸਿਧਾਂਤ ਦੇ ਨਿਰਮਾਏ . _ਵਿਚ ਗਰਾਮਸ਼ੀ ਦਾ ਬਹੁਤ ਵੱਡਾ ਯੋਗਦਾਨ ਹੈ। ਸਾਰੀ ਦੁਨੀਆਂ ਉਨ੍ਹਾਂ ਦੇ ਇਸ _ ਕੰਮ ਤੋਂ ਪ੍ਰਭਾਵਿਤ ਵੀ ਹੈ। ਪਰ ਗਰਾਮਸ਼ੀ ਤੋਂ ਪਹਿਲੇ ਮਾਰਕਸਵਾਦੀ ਚਿੰਤਕਾਂ ਦੇ ਹੰਗੇਰੀਅਨ ਚਿੰਤਕ ਜੌਰਜ ਲੁਕਾਚ (1885-1971) ਦੇ ਸਭਿਆਚਾਰ ਅਧਿਐਨ ਵਿਚ ਪਾਏ ਯੋਗਦਾਨ ਤੋਂ ਗੁੱਲ ਸੁਰੂ ਕੀਤੀ ਜਾ ਸਕਦੀ ਹੈ। ਜੌਜਜ ਦੁਕਾਚ ਦੀ ਪਹਿਲੀ ਮਹੱਤਵਪੂਰਨ ਦੇਣ ਇਹ ਹੈ ਕਿ ਉਨ੍ਹਾਂ ਨੇ ਮਾਰਕਸ ਦੀ ਮਹੱਤਵਪੂਰਨ ਲਿਖਤ 'ਆਰਬਿਕ ਅਤੇ ਦਾਰਸ਼ਿਕ ਹੱਥਲਿਖਤਾਂ ਜਿਸਨੂੰ ਲੋਕ ਲਗਭਗ ਭੁੱਲ ਹੀ ਚੁਕੇ ਹਨ, ਦੇ ਮਹੱਤਵ ਨੂੰ ਲੋਕਾਂ ਸਾਹਮਏ ਪੇਸ਼ _ਕੀਤਾ। ਇਸ ਲਿਖਤ ਨਾਲ ਕੇ ਰਕ ਮਾਰਕਸਵਾਦ ਦਾ ਸਫ਼ਰ ਸ਼ੁਰੁ ਹੁੰਦਾ ਹੈ। (ਹਿਸਟਰੀ ਐਂਡ ਕਲਾਸ ਕਾਂਸ਼ਸਨੈਸ) ਲੂਕਾਚ ਦੀ ਮਹੱਤਵਪੂਰਨ ਪੁਸਤਕ ਹੈ।

#ਰੀਡਿਰੈਕਟ [[ਇੱਥੇ ਗ਼ੈਰ-ਰੂਪਕਿਰਤ ਲਿਖਤ ਭਰੋ]

[5]

ਉਹ ਇਕ ਕਿਸਮ ਦੀ ਪਰਪਰਾਭੋਤਿਕੀ (ਮੈਟਾਫਿਜ਼ੀਕਲ) ਦਰਜਾਬੰਦੀ ਨੂੰ ਖਤਮ ਕਰਕੇ ਕਿਸੇ ਹੋਰ _ਪਰਾਭੋਤਿਕੀ ਦਰਜਾਬੰਦੀ ਨੂੰ ਸਥਾਪਤ ਵੀ ਨਹੀਂ ਕਰਦੇ। ਉਹ ਤਾਂ ਰਾਜ, ਆਰਥਕਤਾ ਅਤੇ ਨਾਗਰਿਕ ਸਮਾਜ ਦੀਆਂ ਸੰਸਥਾਈ ਜੁਗਤਾਂ) ਵਿਉਂਤਬੰਦੀਆਂ ਨੁੰ ਇਕ ਜਟਿਲ ਅਤੇ ਮੋਕਲੀ ਸੰਰਚਨਾ ਦੇ ਰੂਪ ਵਿਚ ਦੇਖਣ ਦੀ ਕੋਸ਼ਿਸ਼ ਕਰਦੇ ਹਨ ਜਿਸਦਾ ਕੋਈ ਇਕ ਨਿਸ਼ਚਿਤ ਕੇਂਦਰ ਨਹੀਂ। ਇਸ ਵਿੱਚ ਸ਼ਾਮਿਲ ਵੱਖ ਵੱਖ ਧਿਰਾਂ ਦਾ ਬੋਲਬਾਲਾ ਹੁੰਦਾ ਰਹਿੰਦਾ ਹੈ। ਇਨ੍ਹਾਂ ਦਾ ਮਹੱਤਵ ਵੀ ਘਟਦਾ ਵਧਦਾ ਰਹਿੰਦਾ ਹੈ। ਇਸ ਮੇਕਲੀ ਸੰਰਚਨਾ, ਸਮੁੱਚ ਜਾਂ ਸਥਿਤੀ ਨੂੰ ਉਹ ਇਤਿਹਾਸਕ ਜੁੱਟ (ਹਿਸਟੋਰੀਕਲ ਰ ਬਲੈਕਾ) ਦਾ ਨਾਮ ਦਿੰਦੇ ਹਨ। ਰ ਹ ਪ੍ਰਸਿਧ ਮਾਰਕਸਵਾਦੀ ਚਿੰਤਕ ਪਾਉਲਾਂਤਜ਼ਾ ਆਪਈ ਪੁਸਤਕ 'ਸਟੇਟ ਹ ਪਾਵਰ, ਸੋਸ਼ਲਿਜ਼ਮ' ਵਿਚ ਕੁਝ ਇਸ ਤਰ੍ਹਾਂ ਦੇ ਵਿਚਾਰ ਪੇਸ਼ ਕਰਦੇ ਹਨ ਕਿ ਰਾਜ ਹ ਕੋਈ ਹਾਕਮ ਜਮਾਤ ਦੁਆਰਾ ਆਪਣ ਹਿੱਤਾਂ ਲਈ ਵਰਤੇ ਜਾਏ (ਮਨੂਪੁਲੋਟ) ਵਾਲਾ | ਯੰਤਰ ਨਹੀਂ ਹੈ।

ਫਰੈਂਕਫਰਟ ਸਕੂਲ ਨਿਰਦੇਸ਼ਕ ਰਹੇ ਥੀਓਡੋਰ ਅਤੇ ਮੈਕ੍ਸ ਦਾ ਪ੍ਰਲੇਤਰੀ ਜਮਾਤ ਦੀ ਕ੍ਰਾਂਤੀਕਾਰੀ ਸਮਰੱਥਾ ਵਿੱਚ ਯਕੀਨ ਨਹੀਂ ਸੀ। ਪ੍ਰਪਾਗਤ ਜਮਾਤੀ ਨਿਖੇੜ ਵੀ ਇਹਨਾਂ ਲਈ ਕੋਈ ਮਹਤਵ ਨਹੀਂ ਸੀ ਰੱਖਦਾ । ਇਹ ਸਮਝਦੇ ਸਨ ਕਿ ਪੂੰਜੀਵਾਦ ਸਮਾਜ ਦੀ ਸਮੁੱਚੀ ਵਿਵਸਥਾ ਵਿੱਚ ਸਾਰੇ ਭੋਗੀ ਲੈਣ ਦੇਣ ,ਅਫ਼ਸਰਸਾਹੀ ਅਤੇ ਸਬਿਆਸਰਕ ਉਦਯੋਗ ਰਹੀ ਇਕੋ ਤਰਾ ਨਾਲ ਫਿਤ ਹੋਏ ਹੁੰਦੇ ਹਨ। 19 ਵੀ ਸਦੀ ਵਿੱਚ ਵਸਤੂਆਂ ਦੀ ਖਰੀਦ ਓਹਨਾ ਦੀ ਉਪਯੋਗਤਾ ਉੱਪਰ ਿਨਿਰਭਰ ਕਰਦੀ ਹੈ। ਪਰ ਅੱਜ ਕੇਹੈਰੀ ਚੀਜ਼ ਖਰਦੀਨੀ ਹੈ,ਇਸਦੀ ਚੋਣ ਿਨਿਰਮਾਣ ਤੇ ਿਿਨਰਧਾ ਨ ਵੀ ਸਭਿਆਚਾਰ ਕਰਦਾ ਹੈ [2]

ਆਪਾ ਦੇਖ ਰਹਿ ਹਾ ਕਿ ਗ੍ਰਾਮਸ਼ੀ ਨੇ ਮਰਸਵਾਦ ਪ੍ਰਤੀ ਪੂਰੀ ਤਰਾ ਸੁੜਿਰਦ ਰਹਿੰਦੇ ਹੋਏ ਅਨੀਵਾਰਤਵਾਦ ਭਾਵ ਅਲਪ ਵਤਾਰਵਾਦ ਅਤੇ ਜਮਾਤੀ ਘਟਨਵਾਦ ਉੱਪਰ ਕਾਬੂ ਪਾਇਆ ਹੈ। ਗ੍ਰਾਮਸ਼ੀ ਦੀਆ ਇਹਨਾਂ ਧਾਰਨਾਵਾਂ ਮਰਸਵਾ ਵਿੱਚ ਇੱਕ ਨਵੀਂ ਜਾਨ ਭਰੀ ਹੈ। ਪੂੰਜੀਵਾਦ ਦੇ ਇਤਿਹਾਸਕ ਵਿਕਾਸ ਨੂੰ ਸਮਜਣ ਲਈ ਇਕ ਨਵਾਂ ਚੋਖਤਾ ਵੀ ਦਿੱਤਾ ਹੈ। ਇਹ ਮੰਨਣ ਗਲਤ ਨਹੀਂ ਹੋਵੇਗਾ ਕਿ ਗ੍ਰਮਸੀ ਦੇ ਇਹਨਾਂ ਵਿਚਾਰਧਾਰਕ ਸਿਧਤਾ ਨੂੰ ਸਮਜਣ ਬਿਨਾ ਵਰਤਮਾਨ ਸੰਸਾਰ ਦੇ ਿਨਿਰਮਾਣ ਅਤੇ ਉਸਦੇ ਅੰਦਰਲੇ gti- ਿਵਿਗਿਆਨ ਨੂੰ ਸਮਝਆ ਹੀ ਨਹੀਂ ਜਾ ਸਕਦਾ।[6]

ਹਵਾਲੇ

ਸੋਧੋ
  1. http://books.google.co.in/books/about/Prison_Notebooks_Volume_1_vol_1.html?id=h0qi9N_9ilUC&redir_esc=y
  2. 2.0 2.1 ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਲੁਧਿਆਣਾ: ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. 2020. pp. 18–21. ISBN 978-93-89997-73-6.
  3. http://en.m.wikipedia.org/wiki/Antonio_Gramsci
  4. ਸਭਿਆਚਾਰ ਪੱਤ੍ਰਿਕਾ,ਸਭਿਆਚਾਰ ਵਿਗਿਆਨੀ ਵਿਸ਼ੇਸ਼ ਅੰਕ, ਅੰਕ 14,ਜਨਵਰੀ 2015, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 21
  5. ਸਭਿਆਚਾਰ ਪਤ੍ਰਿਕਾ,ਸਭਿਆਚਾਰ ਵਿਗਿਆਨੀ ਵਿਸ਼ੇਸ਼ ਅੰਕ,ਅੰਕ 14,ਜਨਵਰੀ 2015, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨੇ 18-25
  6. ਸਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ. ਲੁਧਿਆਣਾ: ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ. 2020. p. 22. ISBN 978-93-89997-73-6.