ਭੌਤਿਕੀ ਵਿਗਿਆਨ ਵਿੱਚ, ਇੱਕ ਬੰਦ ਸਿਸਟਮ ਹੇਠਾਂ ਲਿਖਿਆਂ ਵਿੱਚੋਂ ਕੋਈ ਵੀ ਹੋ ਸਕਦਾ ਹੈ:

  1. ਇੱਕ ਭੌਤਿਕੀ ਸਿਸਟਮ ਜੋ ਹੁਣ ਤੱਕ ਹੋਰਾਂ ਸਿਸਟਮਾਂ ਤੋਂ ਇਸ ਤਰ੍ਹਾਂ ਹਟਾਇਆ ਗਿਆ ਹੁੰਦਾ ਹੈ ਕਿ ਇਹ ਉਹਨਾਂ ਨਾਲ ਪਰਸਪਰ ਕ੍ਰਿਆ ਨਹੀਂ ਕਰਦਾ।
  2. ਇੱਕ ਥਰਮੋਡਾਇਨਾਮਿਕ ਸਿਸਟਮ ਜੋ ਠੋਸ ਗਤੀਹੀਣ ਕੰਧਾਂ ਰਾਹੀਂ ਬੰਦ ਹੁੰਦਾ ਹੈ ਜਿਹਨਾਂ ਵਿੱਚ ਨੂੰ ਨਾ ਹੀ ਪਦਾਰਥ ਅਤੇ ਨਾ ਹੀ ਊਰਜਾ ਹੀ ਲੰਘ ਸਕਦੀ ਹੈ।

ਭਾਵੇਂ ਉਸਦਾ ਆਪਣੀ ਖੁਦ ਦੀ ਗਰੈਵਿਟੀ ਪ੍ਰਤਿ ਅੰਦਰੂਨੀ ਤੌਰ 'ਤੇ ਸਾਹਮਣਾ ਹੋਵੇ, ਫੇਰ ਵੀ ਇੱਕ ਆਇਸੋਲੇਟਡ ਸਿਸਟਮ ਆਮ ਤੌਰ 'ਤੇ ਬਾਹਰੀ ਗਰੈਵੀਟੇਸ਼ਨਲ ਅਤੇ ਹੋਰ ਲੰਬੀ-ਦੂਰੀ ਦੇ ਬਲਾਂ ਦੀ ਪਹੁੰਚ ਤੋਂ ਬਾਹਰ ਲਿਆ ਜਾਂਦਾ ਹੈ।

ਇਹ ਕਿਸੇ ਬੰਦ ਸਿਸਟਮ ਕਹੇ ਜਾਣ ਵਾਲੇ ਸਿਸਟਮ (ਜਿਸਨੂੰ ਹੋਰ ਆਮ ਸ਼ਬਦਾਵਲੀ ਅੰਦਰ ਥਰਮੋਡਾਇਨਾਮਿਕਸ ਵਿੱਚ ਵਰਤਿਆ ਜਾਂਦਾ ਹੈ) ਦੇ ਵਿਰੁੱਧ ਹੋ ਸਕਦਾ ਹੈ, ਜੋ ਅਜਿਹੀਆਂ ਚੁਣੀਆਂ ਗਈਆਂ ਕੰਧਾਂ ਰਾਹੀਂ ਬੰਦ ਹੁੰਦਾ ਹੈ ਜਿਹਨਾਂ ਰਾਹੀਂ ਊਰਜਾ ਜਾਂ ਤਾਪ ਤਾਂ ਲੰਘ ਸਕਦਾ ਹੈ, ਪਰ ਪਦਾਰਥ ਨਹੀਂ ਲੰਘ ਸਕਦਾ; ਅਤੇ ਇੱਕ ਖੁੱਲੇ ਸਿਸਟਮ ਦੇ ਵਿਰੁੱਧ ਵੀ ਹੋ ਸਕਦਾ ਹੈ, ਜਿਸ ਵਿੱਚ ਨੂੰ ਪਦਾਰਥ ਅਤੇ ਊਰਜਾ ਦੋਵੇਂ ਹੀ ਲੰਘ/ਦਾਖਲ ਹੋ ਸਕਦੇ ਹਨ, ਭਾਵੇਂ ਇਸਦੀਆਂ ਆਪਣੀਆਂ ਸੀਮਾਵਾਂ ਦੇ ਹਿੱਸਿਆਂ ਵਿੱਚ ਵਿਭਿੰਨ ਅਭੇਦ ਕੰਧਾਂ ਹੋ ਸਕਦੀਆਂ ਹਨ।

ਕਿਉਂਕਿ ਕੋਈ ਆਇਸੋਲੇਟਡ ਸਿਸਟਮ ਕੰਜ਼ਰਵੇਸ਼ਨ ਨਿਯਮ ਦੀ ਪਾਲਣਾ ਕਰਦਾ ਹੈ- ਇਸਲਈ ਇਸਦੀ ਕੁੱਲ ਊਰਜਾ-ਪੁੰਜ ਮਾਤਰਾ ਸਥਿਰ ਰਹਿੰਦੀ ਹੈ। ਜਿਅਦਾਤਰ ਅਕਸਰ, ਥਰਮੋਡਾਇਨਾਮਿਕਸ ਅੰਦਰ, ਪਦਾਰਥ ਅਤੇ ਊਰਜਾ ਨੂੰ ਵੱਖਰੇ ਵੱਖਰੇ ਤੌਰ 'ਤੇ ਸੁਰੱਖਿਅਤ ਹੋਣ ਦੇ ਰੂਪ ਵਿੱਚ ਲਿਆ ਜਾਂਦਾ ਹੈ।[1][2][3]

ਬੰਦ ਕਰਨ ਵਾਲੇ ਢੱਕਣ ਦੀ ਜਰੂਰਤ ਕਾਰਨ, ਅਤੇ ਗਰੈਵਿਟੀ ਦੀ ਨਜ਼ਦੀਕੀ ਸਰਵ-ਵਿਆਪਕਤਾ ਕਾਰਣ, ਸਖਤੀ ਨਾਲ ਅਤੇ ਅਦਰਸ਼ ਤੌਰ 'ਤੇ ਬੰਦ ਕੀਤੇ ਸਿਸਟਮ ਅਸਲ ਵਿੱਚ ਕੁਦਰਤ ਅੰਦਰ ਪ੍ਰਯੋਗਾਂ ਵਿੱਚ ਨਹੀਂ ਪਾਏ ਜਾਂਦੇ। ਭਾਵੇਂ ਬਹੁਤ ਲਾਭਕਾਰੀ ਹੁੰਦੇ ਹਨ, ਫੇਰ ਵੀ ਇਹ ਇਸ ਤਰ੍ਹਾਂ ਪਰਿਕਲਪਿਤ ਸੰਕਲਪ ਹੀ ਹਨ।

ਕਲਾਸੀਕਲ ਥਰਮੋਡਾਇਨਾਮਿਕਸ ਆਮ ਤੌਰ 'ਤੇ ਆਇਸੋਲੇਟਡ ਸਿਸਟਮਾਂ ਦੀ ਮੌਜੂਦਗੀ ਸਿੱਧ ਕਰਨ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਹ ਅਨੁਭਵ ਦੇ ਫਲ਼ ਦੇ ਰੂਪ ਵਿੱਚ ਵੀ ਆਮ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਸਪਸ਼ਟ ਰੂਪ ਵਿੱਚ, ਕਿਸੇ ਅਦਰਸ਼ ਤੌਰ 'ਤੇ ਬੰਦ ਸਿਸਟਮ ਬਾਰੇ ਕੋਈ ਅਨੁਭਵ ਦਰਜ ਨਹੀਂ ਹੋਇਆ ਹੈ।

ਇਹ, ਫੇਰ ਵੀ, ਅਨੁਭਵ ਦਾ ਫਲ਼ ਹੈ ਕਿ ਕੁੱਝ ਭੌਤਿਕੀ ਸਿਸਟਮ, ਜਿਹਨਾਂ ਵਿੱਚ ਬੰਦ ਸਿਸਟਮ ਸ਼ਾਮਿਲ ਹਨ, ਆਪਣੀਆਂ ਅੰਦਰੂਨੀ ਤਾਪ-ਸੰਤੁਲਨ ਅਵਸਥਾਵਾਂ ਨੂੰ ਪਹੁੰਚਦੇ ਲਗਦੇ ਹਨ। ਕਲਾਸੀਕਲ ਥਰਮੋਡਾਇਨਾਮਿਕਸ ਸਿਸਟਮਾਂ ਦੀਆਂ ਆਪਣੀਆਂ ਅੰਦਰੂਨੀ ਥਰਮੋਡਾਇਨਾਮਿਕ ਸੰਤੁਲਨ ਅਵਸਥਾਵਾਂ ਨੂੰ ਸਿੱਧ ਕਰਦਾ ਹੈ। ਇਹ ਸਵੈ-ਸਿੱਧਤਾ ਇੱਕ ਬਹੁਤ ਹੀ ਲਾਭਕਾਰੀ ਆਦਰਸ਼ੀਕਰਨ ਹੈ।

ਕਿਸੇ ਥਰਮੋਡਾਇਨਾਮਿਕ ਓਪਰੇਸ਼ਨ ਤੋਂ ਬਾਦ ਥਰਮੋਡਾਇਨਾਮਿਕ ਸੰਤੁਲਨ ਪ੍ਰਤਿ ਦਰਜਾਵਾਰ ਪਹੁੰਚ ਦੇ ਵਿਚਾਰ ਨੂੰ ਸਮਝਾਉਣ ਦੇ ਯਤਨਾਂ ਵਿੱਚ, ਥਰਮੋਡਾਇਨਾਮਿਕਸ ਦੇ ਦੂਜੇ ਨਿਯਮ ਦੇ ਮੁਤਾਬਿਕ ਵਧ ਰਹੀ ਐਨਟ੍ਰੌਪੀ ਨਾਲ, ਬੋਲਟਜ਼ਮਾੱਨ ਦੀ H-ਥਿਊਰਮ ਨੇ ਅਜਿਹੀਆਂ ਸਮੀਕਰਨਾਂ ਵਰਤੀਆਂ ਹਨ ਜਿਹਨਾਂ ਵਿੱਚ ਕਿਸੇ ਸਿਸਟਮ (ਉਦਾਹਰਨ ਦੇ ਤੌਰ 'ਤੇ, ਇੱਕ ਗੈਸ) ਨੂੰ ਆਇਸੋਲੇਟਡ ਸਿਸਟਮ ਮੰਨਿਆ। ਯਾਨਿ ਕਿ, ਅਜ਼ਾਦੀ ਦੀਆਂ ਸਾਰੀਆਂ ਮਕੈਨੀਕਲ ਡਿਗਰੀਆਂ ਸਰਲਤਾ ਨਾਲ ਦਰਪਣ ਹੱਦਾਂ ਸ਼ਰਤਾਂ ਦੇ ਤੌਰ 'ਤੇ ਕੰਧਾਂ ਨੂੰ ਬੰਦ ਮੰਨ ਕੇ ਵਿਸ਼ੇਸ਼ ਤੌਰ 'ਤੇ ਦਰਸਾਈਆਂ ਜਾ ਸਕਦੀਆਂ ਸਨ। ਇਸ ਨੇ ਲੌਸ਼ਮਿਡਟ ਦੀ ਪਹੇਲੀ ਨੂੰ ਜਨਮ ਦਿੱਤਾ। ਫੇਰ ਵੀ, ਜੇਕਰ, ਅਣੂਆਂ ਅਤੇ ਥਰਮਲ ਰੇਡੀਏਸ਼ਨ ਦਾ ਸਟੌਕਾਸਟਿਕ ਵਰਤਾਓ ਵਾਸਤਵਿਕ ਬੰਦ ਕੰਧਾਂ ਵਿੱਚ ਵਿਚਾਰਿਆ ਜਾਵੇ, ਤਾਂ ਸਿਸਟਮ ਕਿਸੇ ਤਾਪ ਬਾਥ ਵਿੱਚ ਪ੍ਰਭਾਵ ਥੱਲੇ ਹੋਵੇਗਾ। ਤਾਂ ਫੇਰ ਬੋਲਟਜ਼ਮਾੱਨ ਦੀ ਮੌਲੀਕਿਊਲਰ ਕਾਓਸ (ਅਣੂ ਅਵਿਵਸਥਾ) ਦੀ ਧਾਰਨਾ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।

ਕਿਸੇ ਬੰਦ ਸਿਸਟਮ ਦਾ ਸੰਕਲਪ ਕਈ ਵਾਸਤਵਿਕ-ਸੰਸਾਰ ਪ੍ਰਸਥਿਤੀਆਂ ਨੂੰ ਸੰਖੇਪ ਕਰਨ ਵਾਸਤੇ ਇੱਕ ਲਾਭਕਾਰੀ ਮਾਡਲ ਦੇ ਤੌਰ 'ਤੇ ਹੋ ਸਕਦਾ ਹੈ। ਇਹ ਇੱਕ ਸਵੀਕਾਰਨਯੋਗ ਆਦਰਸ਼ੀਕਰਨ ਹੈ ਜੋ ਕੁੱਝ ਕੁਦਰਤੀ ਘਟਨਾਵਾਂ; ਜਿਵੇਂ ਸੂਰਜੀ-ਸਿਸਟਮ ਅੰਦਰ ਗ੍ਰਹਿ, ਅਤੇ ਹਾਈਡ੍ਰੋਜਨ ਐਟਮ ਅੰਦਰ ਪ੍ਰੋਟੌਨ ਅਤੇ ਇਲੈਕਟ੍ਰੌਨ ਜੋ ਅਕਸਰ ਬੰਦ ਸਿਸਟਮ ਮੰਨੇ ਜਾਂਦੇ ਹਨ; ਦੇ ਗਣਿਤਿਕ ਮਾਡਲ ਉਸਾਰਨ ਵਿੱਚ ਵਰਤੀ ਜਾਂਦੀ ਹੈ। ਪਰ ਸਮੇਂ ਸਮੇਂ ਉੱਤੇ, ਇੱਕ ਹਾਈਡ੍ਰੋਜਨ ਐਟਮ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨਾਲ ਪਰਸਪਰ ਕ੍ਰਿਆ ਕਰੇਗਾ ਅਤੇ ਇੱਕ ਉੱਭਰੀ ਹੋਈ ਐਕਸਾਈਟਡ ਸਟੇਟ ਵਿੱਚ ਚਲਾ ਜਾਏਗਾ।

ਕਦੇ ਕਦੇ ਲੋਕ ਸਾਰੇ ਹੀ ਬ੍ਰਹਿਮੰਡ ਵਾਸਤੇ ਆਇਸੋਲੇਸ਼ਨ ਬਾਬਤ ਕਲਪਨਾ ਕਰਦੇ ਹਨ, ਪਰ ਅਜਿਹੀ ਕਲਪਨਾ ਦਾ ਅਰਥ ਸ਼ੱਕੀ ਹੈ।

ਹਵਾਲੇ

ਸੋਧੋ
  1. Thermodynamics of Spontaneous and Non-Spontaneous Processes; I. M. Kolesnikov et al, pg 136 – at http://books.google.co.za/books?id=2RzE2pCfijYC&pg=PA3&lpg=PA3&dq=isolated+system+hypothetical&source=bl&ots=yCbvTcGaVv&sig=O6E_yw9CCX2zd8PzINxZiYuRT3Q&hl=en&sa=X&ei=_UWqT-z_KsbP0QWXpcz1Dg&ved=0CEgQ6AEwAA#v=onepage&q=isolated%20system&f=false
  2. A System and Its Surroundings; UC Davis ChemWiki, by University of California - Davis, at http://chemwiki.ucdavis.edu/Physical_Chemistry/Thermodynamics/A_System_And_Its_Surroundings#Isolated_System Archived 2016-02-03 at the Wayback Machine.
  3. Hyperphysics, by the Department of Physics and Astronomy of Georgia State University; at http://hyperphysics.phy-astr.gsu.edu/hbase/conser.html#isosys