ਆਨਾ ਫ਼ਰਾਂਕ
ਆਨਾਲੀਸ ਮਾਰੀ "ਆਨਾ" ਫ਼ਰਾਂਕ (ਡੱਚ ਉਚਾਰਨ: [ʔɑnəˈlis maːˈri ˈʔɑnə ˈfrɑŋk], ਜਰਮਨ: [ʔanəliːs maˈʁiː ˈʔanə ˈfʁaŋk] ( ਸੁਣੋ); 12 ਜੂਨ 1929 – ਛੋਟੀ ਉਮਰੇ 15 ਮਾਰਚ 1945) ਇੱਕ ਰੋਜ਼ਨਾਮਚਾ-ਨਵੀਸ ਅਤੇ ਲਿਖਾਰਨ ਸੀ। ਇਹ ਯਹੂਦੀ ਘੱਲੂਘਾਰੇ ਦੇ ਸਭ ਤੋਂ ਵੱਧ ਚਰਚਿਤ ਯਹੂਦੀ ਪੀੜਤਾਂ ਵਿੱਚੋਂ ਇੱਕ ਰਹੀ ਹੈ। ਇਹਦਾ ਜੰਗ ਵੇਲੇ ਦਾ ਰੋਜ਼ਨਾਮਚਾ ਦ ਡਾਇਰੀ ਆਫ਼ ਅ ਯੰਗ ਗਰਲ ਕਈ ਨਾਟਕਾਂ ਅਤੇ ਫ਼ਿਲਮਾਂ ਦੀ ਬੁਨਿਆਦ ਬਣਿਆ। ਵਾਈਮਾਰ ਜਰਮਨੀ ਦੇ ਫ਼ਰਾਂਕਫ਼ੁਰਟ ਸ਼ਹਿਰ ਵਿੱਚ ਜਨਮ ਲੈਣ ਵਾਲ਼ੀ ਆਨਾ ਦੀ ਬਹੁਤੀ ਜ਼ਿੰਦਗੀ ਨੀਦਰਲੈਂਡ ਦੇ ਅਮਸਤੱਰਦਮ ਵਿਖੇ ਗੁਜ਼ਰੀ। ਜਨਮ ਵੇਲੇ ਜਰਮਨ ਕੌਮੀਅਤ ਨਾਲ਼ ਨਾਤਾ ਰੱਖਣ ਵਾਲ਼ੀ ਆਨਾ 1941 ਵਿੱਚ ਨਾਗਰਿਕਤਾ ਤੋਂ ਵਾਂਝੀ ਹੋ ਗਈ। ਇਹਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਸਿੱਧੀ ਉਦੋਂ ਮਿਲੀ ਜਦੋਂ ਮੌਤ ਪਿੱਛੋਂ ਇਹਦੇ ਰੋਜ਼ਨਾਮਚੇ ਦਾ ਪਰਕਾਸ਼ਨ ਕੀਤਾ ਗਿਆ। ਇਸ ਡਾਇਰੀ ਵਿੱਚ ਦੂਜੀ ਸੰਸਾਰ ਜੰਗ ਵੇਲੇ ਨੀਦਰਲੈਂਡ ਦੇ ਜਰਮਨ-ਮਕਬੂਜ਼ਾ ਇਲਾਕਿਆਂ ਵਿੱਚ ਲੁਕ ਕੇ ਜ਼ਿੰਦਗੀ ਕੱਟਣ ਦੇ ਤਜਰਬਿਆਂ ਬਾਰੇ ਲਿਖਿਆ ਹੋਇਆ ਹੈ।
ਆਨਾ ਫ਼ਰਾਂਕ Anne Frank | |
---|---|
ਜਨਮ | ਆਨਾਲੀਸ[1] ਜਾਂ ਆਨਾਲੀਸਾ[2] ਮਾਰੀ ਫ਼ਰਾਂਕ 12 ਜੂਨ 1929 ਫ਼ਰਾਂਕ, Weimar Germany |
ਮੌਤ | ਛੋਟੀ ਉਮਰੇ 15 ਮਾਰਚ 1945 Bergen-Belsen concentration camp, ਹੇਠਲਾ ਜ਼ਾਕਸਨ, ਨਾਜ਼ੀ ਜਰਮਨੀ | (ਉਮਰ 15)
ਰਾਸ਼ਟਰੀਅਤਾ |
|
ਪ੍ਰਮੁੱਖ ਕੰਮ | ਦ ਡਾਇਰੀ ਆਫ਼ ਅ ਯੰਗ ਗਰਲ (1947) |
ਦਸਤਖ਼ਤ | |
ਹਵਾਲੇ
ਸੋਧੋ- ↑ ਆਨਾ ਫ਼ਰਾਂਕ ਫ਼ੌਂਦਸ.
- ↑ Barnouw & Van Der Stroom 2003, pp. 3, 17.
- ↑ Müller 1999, pp. 143, 180–181, 186.
ਬਾਹਰਲੇ ਜੋੜ
ਸੋਧੋ- Anne Frank Center, United States
- Anne Frank's house
- Anne Frank Trust UK
- Anne Frank Fonds (Foundation)
- Video: The only existing film images of Anne Frank on ਯੂਟਿਊਬ
- Anne Frank's last remaining close relative, Buddy Elias, BBC News video interview about Anne, 25 February 2011
- Dina Porat, "Biography of Anne Frank", Jewish Women Encyclopedia
- The History Channel: Anne Frank
- Video: What Anne Frank Might Have Looked Like at 80 by The Daily Telegraph
- United States Holocaust Memorial Museum: Exhibition "Anne Frank: An Unfinished Story" Archived 2008-01-24 at the Wayback Machine. and Encyclopedia Anne Frank
- Anne Frank Time Line
- Anne Frank Bibliography
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |