ਹਬੀਬ ਤਨਵੀਰ (1 ਸਤੰਬਰ 1923 – 8 ਜੂਨ 2009) ਭਾਰਤ ਦੇ ਸਭ ਤੋਂ ਮਸ਼ਹੂਰ ਪਟਕਥਾ ਲੇਖਕਾਂ, ਨਾਟਕ ਨਿਰਦੇਸ਼ਕਾਂ, ਕਵੀਆਂ ਅਤੇ ਅਭਿਨੇਤਾਵਾਂ ਵਿੱਚੋਂ ਇੱਕ ਸੀ। ਉਹ ਆਗਰਾ ਬਾਜ਼ਾਰ (1954) ਅਤੇ ਚਰਨਦਾਸ ਚੋਰ (1975), ਵਰਗੇ ਨਾਟਕਾਂ ਦਾ ਲਿਖਾਰੀ ਸੀ। ਉਹ ਉਰਦੂ, ਹਿੰਦੀ ਥੀਏਟਰ ਦਾ ਥੰਮ ਸੀ ਅਤੇ ਨਯਾ ਥੀਏਟਰ ਤੇ, ਛੱਤੀਸਗੜ੍ਹੀ ਕਬਾਇਲੀਆਂ ਦੇ ਨਾਲ ਆਪਣੇ ਕੰਮ ਲਈ ਜਾਣਿਆ ਜਾਂਦਾ ਸੀ। ਨਯਾ ਥੀਏਟਰ ਨਾਮ ਦੀ ਥੀਏਟਰ ਕੰਪਨੀ ਦੀ ਉਸ ਨੇ ਭੋਪਾਲ ਵਿੱਚ 1959 ਨੂੰ ਸਥਾਪਨਾ ਕੀਤੀ ਸੀ। ਉਸ ਨੇ ਨਾਚਾ ਵਰਗੇ ਦੇਸੀ ਕਲਾ ਰੂਪ ਆਪਣਾ ਕੇ, ਨਾ ਸਿਰਫ ਇੱਕ ਨਵੀਂ ਥੀਏਟਰ-ਭਾਸ਼ਾ ਦੀ ਸਿਰਜਣਾ ਕੀਤੀ, ਸਗੋਂ ਚਰਨਦਾਸ ਚੋਰ, ਗਾਂਵ ਕਾ ਨਾਮ ਸਸੁਰਾਲ, ਮੋਰ, ਨਾਮ ਦਾਮਾਦ ਅਤੇ ਕਾਮਦਿਓ ਕਾ ਅਪਨਾ ਬਸੰਤ ਰਿਤੂ ਕਾ ਸਪਨਾ ਵਰਗੇ ਮੀਲਪੱਥਰ ਨਾਟਕਾਂ ਦਾ ਵੀ ਨਿਰਮਾਣ ਕੀਤਾ।[1][2][3]

ਹਬੀਬ ਤਨਵੀਰ
ਤਸਵੀਰ:Habib Tanvir.JPG
ਜਨਮਹਬੀਬ ਅਹਿਮਦ ਖਾਨ
(1923-09-01)1 ਸਤੰਬਰ 1923
ਰਾਏਪੁਰ, ਛੱਤੀਸਗੜ
ਮੌਤ8 ਜੂਨ 2009(2009-06-08) (ਉਮਰ 85)
ਭੋਪਾਲ, ਮੱਧਪ੍ਰਦੇਸ਼
ਕਿੱਤਾਪਟਕਥਾ ਲੇਖਕ, ਨਾਟਕਕਾਰ, ਕਵੀ, ਅਦਾਕਾਰ
ਸਰਗਰਮੀ ਦੇ ਸਾਲ1945-2009
ਜੀਵਨ ਸਾਥੀਮੋਨਿਕਾ ਮਿਸ਼ਰਾ (1930-2005) Children = ਅੱਨਾ (ਜ.1964), ਨਗੀਨ (ਜ. 1964)
ਵੈੱਬਸਾਈਟ
http://habibtanvir.org/

ਜੀਵਨ ਵੇਰਵੇ

ਸੋਧੋ

ਮੁਢਲਾ ਜੀਵਨ

ਸੋਧੋ

ਹਬੀਬ ਤਨਵੀਰ ਦਾ ਜਨਮ ਛੱਤੀਸਗੜ ਦੀ ਰਾਜਧਾਨੀ ਰਾਏਪੁਰ ਵਿੱਚ ਹੋਇਆ ਸੀ, ਜਦੋਂ ਕਿ ਮੌਤ 8 ਜੂਨ 2009 ਨੂੰ ਮੱਧਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਹੋਈ। ਉਸ ਨੇ 1959 ਵਿੱਚ ਭੋਪਾਲ ਵਿੱਚ ਨਯਾ ਥੀਏਟਰ ਕੰਪਨੀ ਸਥਾਪਤ ਕੀਤੀ ਸੀ।

ਇਪਟਾ ਨਾਲ

ਸੋਧੋ

1946 ਵਿੱਚ ਹਬੀਬ ਤਨਵੀਰ ਮੁੰਬਈ ਪਹੁੰਚ ਗਿਆ, ਜਿਥੇ ਉਸਨੇ ਫਿਲਮਾਂ ਵਿੱਚ ਅਭਿਨੇ ਕੀਤਾ, ਸਵਤੰਤਰਤਾ ਲਈ ਕਵਿਤਾਵਾਂ ਲਿਖੀਆਂ ਅਤੇ ਇਪਟਾ ਦੇ ਬੈਨਰ ਥੱਲੇ ‘ਅਰੇ ਅਬ ਭਾਗੋ ਲੰਦਨ ਜਾਓ’ ਵਰਗੇ ਗਾਣੇ ਗਾਏ। ਉਸ ਸਮੇਂ ਸਾਹਿਰ, ਕੈਫ਼ੀ ਆਜ਼ਮੀ ਅਤੇ ਸ਼ੈਲੇਂਦਰ ਦੀਆਂ ਕਵਿਤਾਵਾਂ ਦੀ ਬਹੁਤ ਚਰਚਾ ਹੁੰਦੀ ਸੀ। ਹਬੀਬ ਤਨਵੀਰ ਇਪਟਾ ਵਿੱਚ 1948 ਤੋਂ ਖੂਬ ਸਰਗਰਮ ਹੋ ਗਿਆ ਸੀ।

1948 ਵਿੱਚ ਹੀ ਇਲਾਹਾਬਾਦ ਵਿੱਚ ਇਪਟਾ ਦੇ ਇੱਕ ਸਮੇਲਨ ਵਿੱਚ ਮੁੰਬਈ ਇਪਟਾ ਦੇ ਜਨਰਲ ਸਕੱਤਰ ਰਾਮਾਰਾਓ, ਬਲਰਾਜ ਸਾਹਿਨੀ, ਦੀਨਾ ਪਾਠਕ, ਮੋਹਨ ਸਹਿਗਲ ਅਤੇ ਹੋਰ ਸਾਥੀਆਂ ਦੇ ਨਾਲ ਹਬੀਬ ਤਨਵੀਰ ਜਾਦੂ ਕੀ ਕੁਰਸੀ ਨਾਮ ਦਾ ਡਰਾਮਾ ਲੈ ਕੇ ਗਏ ਸੀ। ਇਸ ਡਰਾਮੇ ਦਾ ਸ਼ੋਅ ਜਬਲਪੁਰ ਵਿੱਚ ਵੀ ਕੀਤਾ ਗਿਆ ਸੀ। ਮੁੰਬਈ ਪਰਤਣ ਤੇ ਬਲਰਾਜ ਸਾਹਿਨੀ ਅਤੇ ਸਰਦਾਰ ਜਾਫਰੀ ਨੂੰ ਗਿਰਫਤਾਰ ਕਰ ਲਿਆ ਗਿਆ ਸੀ। ਉਸ ਸਮੇਂ ਹਬੀਬ ਤਨਵੀਰ ਅੰਡਰਗਰਾਊਂਡ ਹੋਇਆ ਸੀ। ਕੁੱਝ ਸਮੇਂ ਬਾਅਦ ਉਸਨੂੰ ਇਪਟਾ ਦਾ ਸਕੱਤਰ ਬਣਾਇਆ ਗਿਆ। ਉਹ ਨਵੇਂ ਨਵੇਂ ਮੁੰਡਿਆਂ ਨੂੰ ਅਸੀਂ ਇਕੱਠਾ ਕਰਦੇ ਅਤੇ ਇਪਟਾ ਵਿੱਚ ਡਰਾਮਾ ਕਰਦੇ। ਉਸ ਸਮੇਂ ਉਸਨੇ ਸ਼ਾਂਤੀਦੂਤ ਕਾਮਗਾਰ ਨਾਮ ਦਾ ਡਰਾਮਾ ਲਿਖਿਆ ਅਤੇ ਉਸਦਾ ਨਿਰਦੇਸ਼ਨ ਵੀ ਕੀਤਾ।

ਪ੍ਰਮੁੱਖ ਕ੍ਰਿਤੀਆਂ

ਸੋਧੋ
ਨਾਟਕ
  1. ਆਗਰਾ ਬਾਜ਼ਾਰ (1954)
  2. ਸ਼ਤਰੰਜ ਕੇ ਮੋਹਰੇ (1954)
  3. ਲਾਲਾ ਸ਼ੋਹਰਤ ਰਾਯ (1954)
  4. ਮਿੱਟੀ ਕੀ ਗਾੜੀ (1958)
  5. ਗਾਂਵ ਕਾ ਨਾਮ ਸਸੁਰਾਲ ਮੋਰ ਨਾਮ ਦਾਮਾਦ (1973)
  6. ਚਰਣਦਾਸ ਚੋਰ (1975)
  7. ਪੋਂਗਾ ਪੰਡਿਤ
  8. ਦ ਬ੍ਰੋਕਨ ਬ੍ਰਿਜ (1995)
  9. ਜ਼ਹਰੀਲੀ ਹਵਾ (2002)
  10. ਰਾਜ ਰਕਤ (2006)
ਫ਼ਿਲਮ
  1. ਫ਼ੁਟ ਪਾਥ (1953)
  2. ਰਾਹੀ (1953)
  3. ਚਰਣਦਾਸ ਚੋਰ (1975)[4]
  4. ਗਾਂਧੀ (1982)
  5. ਯੇ ਵੋ ਮੰਜ਼ਿਲ ਤੋ ਨਹੀਂ (1987)
  6. ਹੀਰੋ ਹੀਰਾਲਾਲ (1988)
  7. ਪ੍ਰਹਾਰ (1991)
  8. ਦ ਬਰਨਿੰਗ ਸੀਜਨ (1993)
  9. ਦ ਰਾਇਜ਼ਿੰਗ: ਮੰਗਲ ਪਾਂਡੇ (2005)
  10. ਬਲੈਕ & ਵ੍ਹਾਈਟ (2008)

ਸਨਮਾਨ ਅਤੇ ਪੁਰਸਕਾਰ

ਸੋਧੋ

ਹਵਾਲੇ

ਸੋਧੋ
  1. Habib Tanvir makes his final exit The Times of India, 9 June 2009.
  2. Contemporary Theatre McGraw-Hill encyclopedia of world drama, by Stanley Hochman, McGraw-Hill, inc. Published by Verlag für die Deutsche Wirtschaft AG, 1984. ISBN 0-07-079169-4. Page 42.
  3. Habib Tanvir The Columbia encyclopedia of modern drama, by Gabrielle H. Cody, Evert Sprinchorn. Columbia University Press, 2007. ISBN 0-231-14424-5. Page 1330
  4. ਗੀਤ ਔਰ ਪਟਕਥਾ ਲਿਖੀ