ਡੈਬੀਅਨ
ਡੈਬੀਅਨ (/ˈdɛbiən/) ਇੱਕ ਲਿਨਅਕਸ ਆਪਰੇਟਿੰਗ ਸਿਸਟਮ ਹੈ ਜੋ ਮੁੱਖ ਤੌਰ ’ਤੇ ਆਜ਼ਾਦ ਅਤੇ ਖੁੱਲ੍ਹੇ-ਸਰੋਤ ਸਾਫ਼ਟਵੇਅਰਾਂ ਤੋਂ ਬਣਿਆ ਹੈ ਜਿਹਨਾਂ ਵਿੱਚੋਂ ਜ਼ਿਆਦਾਤਰ ਗਨੂ ਜਨਰਲ ਪਬਲਿਕ ਲਾਇਸੰਸ ਦੇ ਤਹਿਤ ਜਾਰੀ ਕੀਤੇ ਗਏ ਹਨ।
ਉੱਨਤਕਾਰ | ਡੈਬੀਅਨ ਪ੍ਰਾਜੈਕਟ |
---|---|
ਓਐੱਸ ਪਰਿਵਾਰ | ਯੂਨਿਕਸ-ਵਰਗਾ |
ਕਮਕਾਜੀ ਹਾਲਤ | ਜਾਰੀ |
ਸਰੋਤ ਮਾਡਲ | ਖੁੱਲ੍ਹਾ ਸਰੋਤ |
ਪਹਿਲੀ ਰਿਲੀਜ਼ | 15 ਸਤੰਬਰ 1993 |
Repository | |
ਵਿੱਚ ਉਪਲਬਧ | 73 ਭਾਸ਼ਾਵਾਂ |
ਅੱਪਡੇਟ ਤਰੀਕਾ | APT (several front-ends available) |
ਪੈਕੇਜ ਮਨੇਜਰ | dpkg |
ਪਲੇਟਫਾਰਮ | ਏ.ਆਰ.ਐੱਮ, IA-32, IA-64, MIPS, ਪਾਵਰਪੀਸੀ, SPARC, x86-64, ਜ਼ੈੱਡ/ਬਣਤਰ |
ਕਰਨਲ ਕਿਸਮ | ਮੋਨੋਲਿਥਿਕ: ਲਿਨਕਸ, ਕੇ ਫ਼੍ਰੀ-ਬੀ.ਐੱਸ.ਡੀ. ਮਾਈਕ੍ਰੋਕਰਨਲ: ਹਰਡ (ਗ਼ੈਰ-ਅਧਿਕਾਰਤ) |
Userland | ਗਨੂ |
ਡਿਫਲਟ ਵਰਤੋਂਕਾਰ ਇੰਟਰਫ਼ੇਸ | ਜੀਨੋਮ |
ਲਸੰਸ | DFSG-compliant (ਆਜ਼ਾਦ ਸਾਫ਼ਟਵੇਅਰ ਲਸੰਸ[1][2]) |
ਅਧਿਕਾਰਤ ਵੈੱਬਸਾਈਟ | debian |
ਡੈਬੀਅਨ ਟਿਕਾਊ, ਨਿੱਜੀ ਕੰਪਿਊਟਰਾਂ ਅਤੇ ਨੈੱਟਵਰਕ ਸਰਵਰਾਂ ਤੇ ਸਭ ਤੋਂ ਵੱਧ ਵਰਤੇ ਜਾਂਦੇ ਲਿਨਅਕਸ ਵਿੱਚੋਂ ਇੱਕ ਹੈ। ਇਹ ਅਨੇਕਾਂ ਹੋਰ ਲਿਨਕਸ ਆਪਰੇਟਿੰਗ ਸਿਸਟਮਾਂ ਲਈ ਬੁਨਿਆਦ ਵਜੋਂ ਵੀ ਵਰਤਿਆ ਜਾਂਦਾ ਹੈ ਜਿਵੇਂ ਕਿ ਉਬੁੰਟੂ।
ਡੈਬੀਅਨ ਪਹਿਲੀ ਵਾਰ 1993 ਵਿੱਚ ਈਅਨ ਮਰਡੌਕ ਵੱਲੋਂ ਐਲਾਨਿਆ ਗਿਆ ਅਤੇ ਪਹਿਲੀ ਟਿਕਾਊ ਰਿਲੀਜ਼ 1996 ਵਿੱਚ ਹੋਈ।
ਡੈਬੀਅਨ ਮੁੱਖ ਤੌਰ ’ਤੇ ਤਿੰਨ ਕਰਨਲਾਂ ਲਿਨਅਕਸ, ਕੇ ਫ਼੍ਰੀ-ਬੀ.ਐੱਸ.ਡੀ. ਅਤੇ ਹਰਡ ਦੀ ਵਰਤੋਂ ਕਰਦਾ ਹੈ ਅਤੇ ਇਹਨਾਂ ਮੁਤਾਬਕ ਇਹ ਤਰਤੀਬਵਾਰ ਡੈਬੀਅਨ ਗਨੂ/ਲਿਨਅਕਸ, ਡੈਬੀਅਨ ਗਨੂ/ਕੇ ਫ਼੍ਰੀ-ਬੀ.ਐੱਸ.ਡੀ. ਅਤੇ ਡੈਬੀਅਨ ਗਨੂ/ਹਰਡ ਕਹਾਉਂਦਾ ਹੈ।
ਇਤਿਹਾਸ
ਸੋਧੋਡੈਬੀਅਨ ਪ੍ਰਾਜੈਕਟ 16 ਅਗਸਤ 1993 ਨੂੰ ਈਅਨ ਮਰਡੌਕ ਦੀ ਅਗਵਾਈ ਵਿੱਚ ਸ਼ੁਰੂ ਹੋਇਆ। ਇਸ ਦਾ ਨਾਮ ਈਅਨ ਅਤੇ ਇਸ ਦੀ ਪ੍ਰੇਮਿਕਾ (ਹੁਣ ਪਤਨੀ) ਡੈਬਰਾ ਦੇ ਨਾਂਵਾਂ ਤੋਂ ਮਿਲ ਕੇ ਬਣਿਆ ਹੈ।
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "License information". Retrieved 2009-02-28.
- ↑ "Debian GNU/Linux Licenses". Ohloh. Archived from the original on 2012-06-07. Retrieved 2009-03-27.