ਐਂਡਰਿਊ ਟੇਟ
ਐਮੋਰੀ ਐਂਡਰਿਊ ਟੇਟ ਦੂਜਾ (ਜਨਮ 14 ਦਸੰਬਰ 1986) ਇੱਕ ਅਮਰੀਕੀ-ਬ੍ਰਿਟਿਸ਼[1] ਇੰਟਰਨੈੱਟ ਵਿਅਕਤੀਤਵ ਅਤੇ ਪੂਰਬਲਾ ਪੇਸ਼ੇਵਰ ਕਿੱਕਬਾਕਸਰ ਹੈ। ਆਪਣੇ ਕਿੱਕਬਾਕਸਿੰਗ ਪੇਸ਼ੇ ਤੋਂ ਬਾਅਦ, ਟੇਟ ਨੇ ਆਪਣੀ ਵੈੱਬਸਾਈਟ ਦੇ ਮਾਧਿਅਮ ਦੁਆਰਾ ਇਨਫਿਲੂਅੰਸਰ (ਪ੍ਰਭਾਵਕ) ਮਾਰਕੀਟਿੰਗ ਦੇ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਉਸਨੇ ਅਦਾਇਗੀ ਕੋਰਸਾਂ ਅਤੇ ਸਦੱਸਤਾਵਾਂ ਦੀ ਪੇਸ਼ਕਸ਼ ਕਰਨੀ ਵੀ ਸ਼ੁਰੂ ਕੀਤੀ। ਸੋਸ਼ਲ ਮੀਡੀਆ 'ਤੇ ਟੈਟ ਦੀ ਇਸਤਰੀ-ਵਿਰੋਸ਼ੀ ਟਿੱਪਣੀਆਂ[2][3][4] ਦੇ ਨਤੀਜੇ ਵਜੋਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਅਤੇ ਟਿੱਕਟੌਕ ਨੇ ਉਸਨੂੰ ਆਪਣੇ ਪਲੇਟਫਾਰਮਾਂ ਵਰਤਣ ਤੋਂ ਪ੍ਰਤਿਬੰਧਿਤ ਕੀਤਾ।
ਐਂਡਰਿਊ ਟੇਟ | |
---|---|
ਜਨਮ | ਐਮੋਰੀ ਐਂਡਰਿਊ ਟੇਟ ਦੂਜਾ ਦਸੰਬਰ 14, 1986 |
ਰਾਸ਼ਟਰੀਅਤਾ | ਅਮਰੀਕੀ ਬ੍ਰਿਟਿਸ਼ |
ਰਿਸ਼ਤੇਦਾਰ | ਐਮੋਰੀ ਟੇਟ (ਪਿਓ) |
ਮਾਰਸ਼ਲ ਆਰਟ ਕੈਰੀਅਰ | |
ਕੱਦ | 6 ft 1 in (1.85 m) |
ਭਾਰ | 198 lb (90 kg; 14.1 st) |
ਡਿਵੀਜ਼ਨ | ਹਲਕਾ ਭਾਰਾ |
ਫਾਈਟਿੰਗ ਆਊਟ ਆਫ | ਲੂਟਨ, ਇੰਗਲੈਂਡ ਬੁਖਾਰੈਸਟ, ਰੋਮਾਨੀਆ |
ਟੀਮ | ਸਟਾਰਮ ਜਿਮ (Storm Gym) |
ਵੈੱਬਸਾਈਟ | cobratate |
ਮੁੱਢਲਾ ਜੀਵਨ
ਸੋਧੋਟੇਟ ਦਾ ਜਨਮ 14 ਦਸੰਬਰ, 1986,[5] ਨੂੰ ਸ਼ਿਕਾਗੋ, ਇਲੀਨੋਇਸ,[1] ਵਿਖੇ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਲੂਟਨ, ਇੰਗਲੈਂਡ ਵਿੱਚ ਹੋਇਆ ਸੀ।[6] ਉਸਦੇ ਅਫਰੀਕਨ-ਅਮਰੀਕਨ ਪਿਤਾ, ਐਮੋਰੀ ਟੇਟ, ਸ਼ਤਰੰਜ ਦਾ ਅੰਤਰਰਾਸ਼ਟਰੀ ਮਾਸਟਰ ਸੀ।[7][8] ਉਸਦੀ ਮਾਂ ਇੱਕ ਕੇਟਰਿੰਗ ਸਹਾਇਕ ਵਜੋਂ ਕੰਮ ਕਰਦੀ ਸੀ।[6] ਟੇਟ ਨੇ ਪੰਜ ਸਾਲ ਦੀ ਉਮਰ ਵਿੱਚ ਸ਼ਤਰੰਜ ਖੇਡਣਾ ਸਿੱਖ ਲਿਆ ਅਤੇ ਬਾਲਗਾਂ ਦੀਆਂ ਪ੍ਰਤਿਯੋਗਿਤਾਵਾਂ ਵਿੱਚ ਹਿੱਸਾ ਲਿਆ, ਹਾਲਾਂਕਿ ਉਸਦੇ ਪਿਤਾ ਨੇ ਉਸਨੂੰ ਖੇਡਾਂ ਵਿੱਚ ਹਾਰਨ ਤੇ ਨਿਰਾਸ਼ ਹੋ ਕੇ ਉਸਨੂੰ ਬਾਲਗ ਪ੍ਰਤਿਯੋਗਿਤਾਵਾਂ ਵਿੱਚ ਹਿੱਸ ਲੈਣ ਤੋਂ ਰੋਕਿਆ।[7]
ਪੇਸ਼ਾ
ਸੋਧੋਕਿੱਕਬਾਕਸਿੰਗ
ਸੋਧੋ2005 ਵਿੱਚ, ਟੇਟ ਨੇ ਬਾਕਸਿੰਗ ਵਰਗੇ ਲੜਾਕੂ ਖੇਡਾਂ ਦਾ ਅਭਿਆਸ ਕਰਨਾ ਸ਼ੁਰੂ ਕੀਤਾ। 2009 ਵਿੱਚ, ਟੈਲੀਵਿਜ਼ਨ ਵਿਗਿਆਪਨ ਵੇਚਣ ਵਿੱਚ ਨੌਕਰੀ ਕਰਦੇ ਹੋਏ, ਉਸਨੇ ਡਰਬੀ, ਇੰਗਲੈਂਡ ਵਿੱਚ ਇੰਟਰਨੈਸ਼ਨਲ ਸਪੋਰਟ ਕਰਾਟੇ ਐਸੋਸੀਏਸ਼ਨ (ISKA) 'ਫੁੱਲ ਕਾਂਟੈਕਟ ਕਰੂਜ਼ਰਵੇਟ ਚੈਂਪੀਅਨਸ਼ਿਪ' ਜਿੱਤੀ, ਅਤੇ ਯੂਰਪ ਵਿੱਚ ਉਸਦੀ ਡਿਵੀਜਨ ਵਿੱਚ ਪਹਿਲੇ ਨੰਬਰ 'ਤੇ ਰਿਹਾ। ਹਾਲਾਂਕਿ ਉਸਨੇ ਆਪਣੀਆਂ 19 ਵਿੱਚੋਂ 17 ਲੜਾਈਆਂ ਜਿੱਤੀਆਂ ਸਨ, ਉਸਨੇ ਕਿਹਾ ਕਿ ਇਹ ਉਸਦਾ ਪਹਿਲਾ ਬੈਲਟ ਅਤੇ ਖਿਤਾਬ ਸੀ।[9]
ਟੇਟ ਨੇ ਆਪਣਾ ਪਹਿਲਾ ISKA ਵਿਸ਼ਵ ਖਿਤਾਬ ਨਾਕਆਊਟ ਰਾਹੀਂ ਜੀਨ-ਲੂਕ ਬੇਨੋਇਟ ਖਿਲਾਫ ਆਪਣੇ ਦੂਜੇ ਮੁਕਾਬਲੇ ਉਪਰੰਤ ਜਿੱਤਿਆ, ਪਹਿਲੇ ਮੁਕਾਬਲੇ ਵਿੱਚ ਫੈਸਲੇ ਦੁਆਰਾ ਬੇਨੋਇਟ ਤੋਂ ਉਹ ਹਾਰ ਗਿਆ ਸੀ।[10] 2013 ਵਿੱਚ, ਟੇਟ ਨੇ ਆਪਣਾ ਦੂਜਾ ISKA ਵਿਸ਼ਵ ਖਿਤਾਬ ਚੈਟੌਰੇਨਾਰਡ, ਫਰਾਂਸ ਵਿੱਚ ਆਯੋਜਿਤ ਇੱਕ 12-ਰਾਉਂਡ ਮੁਕਾਬਲੇ ਵਿੱਚ ਜਿੱਤਿਆ, ਜਿਸ ਨਾਲ ਉਹ ਦੋ ਵੱਖ-ਵੱਖ ਭਾਰ ਵਰਗਾਂ ਵਿੱਚ ਵਿਸ਼ਵ ਚੈਂਪੀਅਨ ਬਣਿਆ।[11] ISKA ਤੋਂ ਬਾਹਰ, ਟੇਟ ਨੇ ਥੋੜ੍ਹੇ ਸਮੇਂ ਲਈ ਮਿਕਸਡ ਮਾਰਸ਼ਲ ਆਰਟਸ ਵਿੱਚ ਸ਼ਾਮਲ ਹੋਇਆ, ਅਤੇ ਉਸਨੇ ਆਪਣੇ ਪਹਿਲੇ ਦੋ ਮੁਕਾਬਲੇ ਜਿੱਤੇ।[12] ਇਸ ਤੋਂ ਬਾਅਦ ਉਹ ਲੜਾਕੂ ਖੇਡਾਂ ਵਿੱਚ ਭਾਗ ਲੈਣਾ ਬੰਦ ਕਰ ਦਿੱਤਾ।[13]
ਬਿੱਗ ਬ੍ਰਦਰ ਅਤੇ ਔਨਲਾਈਨ ਉੱਦਮ
ਸੋਧੋ2016 ਵਿੱਚ, ਜਦੋਂ ਉਹ ਬਿਗ ਬ੍ਰਦਰ ਦੇ ਸਤਾਰ੍ਹਵੇਂ ਸੀਜ਼ਨ ਵਿੱਚ ਇੱਕ ਮਹਿਮਾਨ ਦੇ ਤੌਰ ਤੇ ਸ਼ਾਮਲ ਸੀ, ਟੈਟ ਟਵਿੱਟਰ 'ਤੇ ਆਪਣੀਆਂ ਸਮਲਿੰਗੀ-ਵਿਰੁੱਧ ਅਤੇ ਨਸਲਵਾਦੀ ਟਿੱਪਣੀਆਂ ਲਈ ਜਾਂਚ ਦੇ ਘੇਰੇ ਵਿੱਚ ਆਇਆ।[14] ਇੱਕ ਵੀਡੀਓ ਦੇ ਜਾਰੀ ਹੋਣ ਤੋਂ ਬਾਅਦ ਜਿਸ ਵਿੱਚ ਟੈਟ ਇੱਕ ਮਹਿਲਾ ਨੂੰ ਬੈਲਟ ਨਾਲ ਕੁੱਟਦਾ ਦਿਖਾਈ ਦਿੱਤਾ, ਟੈਟ ਨੂੰ ਸਿਰਫ ਛੇ ਦਿਨਾਂ ਦੀ ਭਾਗੀਦਾਰੀ ਤੋਂ ਬਾਅਦ ਸ਼ੋਅ ਤੋਂ ਹਟਾ ਦਿੱਤਾ ਗਿਆ।[15] ਟੈਟ ਨੇ ਕਿਹਾ ਕਿ ਉਸਦੀ ਵੀਡੀਓ[16] ਵਿੱਚ ਦਿਖਾਈ ਗਈ ਮਹਿਲਾ ਨਾਲ ਦੋਸਤੀ ਸੀ ਅਤੇ ਕਿਹਾ ਕਿ ਇਹ ਕਾਰਵਾਈਆਂ ਸਹਿਮਤੀ ਨਾਲ ਕੀਤੀਆਂ ਗਈਆਂ ਸਨ।[17]
ਟੇਟ ਆਪਣੀ ਨਿੱਜੀ ਵੈੱਬਸਾਈਟ ਦੇ ਜਰਿਏ ਅਮੀਰ ਬਣਨ ਅਤੇ "ਪੁਰਸ਼-ਮਹਿਲਾ ਵਿਚਕਾਰ ਗੱਲਬਾਤ" ਬਾਰੇ ਸਿਖਲਾਈ ਕੋਰਸਾਂ ਨੂੰ ਪੇਸ਼ ਕਰਦਾ ਹੈ। ਵੈੱਬਸਾਈਟ ਦੇ ਅਨੁਸਾਰ, ਉਹ ਕਰਮਚਾਰੀਆਂ ਦੇ ਤੌਰ 'ਤੇ ਆਪਣੀਆਂ ਗਰਲਫ੍ਰੈਂਡਾਂ ਦੀ ਵਰਤੋਂ ਕਰਕੇ ਇੱਕ ਵੈਬਕੈਮ ਸਟੂਡੀਓ ਚਲਾਉਂਦਾ ਹੈ।[17] ਟੇਟ ਅਤੇ ਉਸਦੇ ਭਰਾ ਨੇ ਰੋਮਾਨੀਆ ਵਿੱਚ ਇੱਕ ਵੈਬਕੈਮ ਕਾਰੋਬਾਰ ਸ਼ੁਰੂ ਕੀਤਾ, ਉਹ ਹਤਾਸ਼ ਮਰਦਾਂ ਤੋਂ ਪੈਸੇ ਵਸੂਲਣ ਲਈ ਵੈਬਕੈਮ ਕੁੜੀਆਂ ਦੀ ਵਰਤੋਂ ਕਰਦਾ ਸੀ, ਅਤੇ ਦਾਅਵਾ ਕੀਤਾ ਕਿ ਉਸਨੇ ਅਜਿਹਾ ਕਰਕੇ ਲੱਖਾਂ ਡਾਲਰ ਕਮਾਏ ਹਨ। ਉਹ ਅਤੇ ਉਸਦਾ ਭਰਾ ਮੰਨਦੇ ਹਨ ਕਿ ਉਨ੍ਹਾਂ ਦਾ ਇਹ ਵਪਾਰ ਇੱਕ "ਸੰਪੂਰਨ ਘੁਟਾਲਾ" ਹੈ।[18]
ਸੋਸ਼ਲ ਮੀਡੀਆ ਮੌਜੂਦਗੀ
ਸੋਧੋਹਾਰਵੇ ਵੇਨਸਟੀਨ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਜਿਨਸੀ ਸ਼ੋਸ਼ਣ ਦੇ ਯੋਗ ਹੋਣ ਬਾਰੇ ਉਸਦੇ ਵਿਚਾਰ ਟਵਿੱਟਰ ਤੇ ਧਿਆਨ ਪ੍ਰਾਪਤ ਕੀਤਾ।[17] 2017 ਵਿੱਚ, ਟੇਟ ਨੇ ਕਿਹਾ ਕਿ ਡਿਪਰੈਸ਼ਨ (ਉਸਾਦੀ) ਇੱਕ ਅਸਲੀ ਬਿਮਾਰੀ ਨਹੀਂ ਹੈ।[19] ਟੈਟ ਦੇ ਤਿੰਨ ਟਵਿੱਟਰ ਖਾਤਿਆਂ ਨੂੰ ਵੱਖ-ਵੱਖ ਸਮੇਂ 'ਤੇ ਮੁਅੱਤਲ ਕੀਤਾ ਗਿਆ ਸੀ। ਇਸ ਕਰਕੇ ਉਹ ਟਵਿੱਟਰ ਤੋਂ ਕਈ ਵਾਰ ਪ੍ਰਤਿਬੰਧਿਤ ਹੋਇਆ।[17]
ਇੰਟਰਨੈੱਟ ਤੇ, ਟੇਟ ਸ਼ੁਰੂ ਵਿੱਚ ਇੰਫੋਵਾਰਸ, ਪਾਲ ਜੋਸੇਫ ਵਾਟਸਨ, ਜੈਕ ਪੋਸੋਬੀਕ, ਅਤੇ ਮਾਈਕ ਸੇਰਨੋਵਿਚ ਵਰਗੇ ਦੂਰ-ਸੱਜੇ ਵਿਅਕਤੀਤਵਾਂ ਨਾਲ ਗੱਲਬਾਤ ਕਰਦਾ ਹੋਇਆ ਨਜ਼ਾਰ ਆਇਆ।[20] 2022 ਦੌਰਾਨ, ਆਪਣੇ ਇਸਤਰੀ-ਵਿਰੋਧੀ ਵਿਚਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਟੈਟ ਨੂੰ ਸੋਸ਼ਲ ਮੀਡੀਆ 'ਤੇ ਕਈ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਬਹੁਤ ਸਾਰੇ ਦਿਸ਼ਾਹੀਣ ਨੌਜਵਾਨ ਪੁਰਸ਼ਾਂ ਲਈ ਇੱਕ ਪੰਥ ਆਗੂ ਵਰਗਾ ਵਿਅਕਤੀਤਵ ਮੰਨਿਆ ਜਾਂਦਾ ਹੈ।[21] ਪਹਿਲਾਂ ਆਪਣੇ ਆਪ ਨੂੰ "ਇੱਕ ਲਿੰਗਵਾਦੀ "ਨਾਰੀਵਾਦ-ਵਿਰੋਧੀ" ਵਜੋਂ ਵਰਣਨ ਕਰਨ ਤੋਂ ਬਾਅਦ,[22] ਟੇਟ ਨੇ ਕਿਹਾ ਕਿ ਮਹਿਲਾਵਾਂ ਉੱਪਰ ਪੁਰਸ਼ਾਂ ਦਾ ਪੂਰਾ ਅਧਿਕਾਰ ਹੈ ਅਤੇ ਜੇ ਕਿਸੇ ਮਹਿਲਾ ਉਸਦੇ ਉੱਤੇ ਬੇਵਫ਼ਾਈ ਦੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਉਸ ਮਹਿਲਾ 'ਤੇ ਬੇਰਹਿਮ ਹਮਲਾ ਕਰੇਗਾ।[2] ਵ੍ਹਾਈਟ ਰਿਬਨ ਮੁਹਿੰਮ, ਮਹਿਲਾਵਾਂ ਉੱਤੇ ਹਿੰਸਾ ਦੇ ਵਿਰੁੱਧ ਵਕਾਲਤ ਕਰਨ ਵਾਲੀ ਇੱਕ ਗੈਰ-ਲਾਭਕਾਰੀ ਸੰਸਥਾ ਦਾ ਕਹਿਣਾ ਹੈ ਕਿ ਉਨ੍ਹਾਂ ਟੇਟ ਦਾ ਉਸਦੇ ਨੌਜਵਾਨ ਪੁਰਸ਼ ਦਰਸ਼ਕਾਂ ਤੇ ਪ੍ਰਭਾਵ ਨੂੰ ਲੈ ਕੇ ਅਤਿਅੰਤ ਚਿੰਤਿਤ ਹਨ।[23] ਆਪਣੀ ਇਸਤਰੀ-ਵਿਰੋਧੀ ਅਤੇ ਨਸਲਵਾਦੀ ਬਿਆਨਬਾਜ਼ੀ 'ਤੇ ਕੀਤੀ ਗਈ ਆਲੋਚਨਾ ਦੇ ਜਵਾਬ ਵਿੱਚ, ਟੇਟ ਨੇ ਕਿਹਾ ਕਿ ਉਸਦੇ ਵਲੋਂ "ਮਹਿਲਾਵਾਂ ਦੀ ਪ੍ਰਸ਼ੰਸਾ ਕਰਨ ਵਾਲੇ ਬਹੁਤ ਸਾਰੇ ਵੀਡੀਓ" ਬਣਾਏ ਗਏ ਹਨ ਅਤੇ ਮੁੱਖ ਰੂਪ ਵਿੱਚ ਉਸਦੇ ਦਰਸ਼ਕਾਂ ਨੂੰ "ਜ਼ਹਿਰੀਲੇ ਅਤੇ ਘੱਟ ਮੁੱਲ ਵਾਲੇ ਲੋਕਾਂ" ਤੋਂ ਬਚਣ ਲਈ ਸਿਖਾਉਣਾ ਹੈ। ਉਸਨੇ ਅੱਗੇ ਕਿਹਾ ਕਿ ਉਹ ਇੱਕ "ਔਨਲਾਈਨ ਕਿਰਦਾਰ" ਨਿਭਾਉਂਦਾ ਹੈ। [24]
ਘਿਰਣਾ ਨਾਲ ਭਰੀ ਭਾਸ਼ਾ ਅਤੇ ਖਤਰਨਾਕ ਸੰਸਥਾਵਾਂ ਅਤੇ ਵਿਅਕਤੀਆਂ 'ਤੇ ਉਨ੍ਹਾਂ ਦੀਆਂ ਨੀਤੀਆਂ ਦੀ ਉਲੰਘਣਾ ਕਰਨ ਲਈ ਟੇਟ ਨੂੰ ਅਗਸਤ 2022 ਵਿੱਚ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਪ੍ਰਤਿਬੰਧਿਤ ਕੀਤਾ ਗਿਆ ਸੀ।[25][26][27][28] ਟੇਟ ਨੇ ਯੂਟਿਊਬ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਪ੍ਰਤਿਬੰਧਾਂਨੂੰ ਜਵਾਬ ਦਿੰਦਾ ਹੋਇਆ ਕਿਹਾ ਕਿ ਉਸਦੀਆਂ ਅਧਿਕਤਰ ਟਿੱਪਣੀਆਂ ਨੂੰ ਪ੍ਰਸੰਗ ਤੋਂ ਬਾਹਰ ਲਿਆ ਗਿਆ ਸੀ ਅਤੇ ਉਹ ਇਸ ਗੱਲ ਦੀ ਉੱਤਰਦਾਇਕਤਾ ਲੈਂਦਾ ਹੈ।[2]
ਅਪਰਾਧਿਕ ਜਾਂਚ
ਸੋਧੋਆਪਣੇ ਯੂਟਿਊਬ ਚੈਨਲ 'ਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ (ਜਿੜ੍ਹਾ ਹੁਣ ਹਟਾਇਆ ਗਿਆ ਹੈ), ਟੇਟ ਨੇ ਕਿਹਾ ਕਿ ਉਸਨੇ ਰੋਮਾਨੀਆ ਜਾਣ ਦਾ ਨਿਰਨਾ ਲਿਆ ਕਿਉਂਕਿ ਉੱਥੇ ਪੂਰਬੀ ਯੂਰਪ ਵਿੱਚ ਉਸਦੇ ਉੱਪਰ ਬਲਾਤਕਾਰ ਦੇ ਦੋਸ਼ਾਂ ਤੋਂ ਮੁਕਤ ਹੋਣਾ ਆਸਾਨ ਸੀ।[29] ਅਪ੍ਰੈਲ 2022 ਵਿੱਚ, ਮਨੁੱਖੀ ਤਸਕਰੀ ਅਤੇ ਬਲਾਤਕਾਰ ਦੀ ਜਾਂਚ ਦੇ ਸਬੰਧ ਵਿੱਚ ਰੋਮਾਨੀਆ ਦੇ ਆਰਗੇਨਾਈਜ਼ਡ ਕ੍ਰਾਈਮ ਐਂਡ ਟੈਰੋਰਿਜ਼ਮ (DIICOT) ਦੀ ਜਾਂਚ ਡਾਇਰੈਕਟੋਰੇਟ ਦੁਆਰਾ ਟੈਟ ਦੇ ਘਰ ਛਾਪਾ ਮਾਰਿਆ ਗਿਆ ਸੀ।[30] ਛਾਪੇਮਾਰੀ ਦੌਰਾਨ ਉਸਦੇ ਘਰ ਵਿੱਚ ਇੱਕ ਅਮਰੀਕੀ ਮਹਿਲਾ ਅਤੇ ਇੱਕ ਰੋਮਾਨੀਅਨ ਮਹਿਲਾ ਮਿੱਲੀਆਂ ਗਈਆਂ। [30] ਅਗਸਤ 2022 ਤੱਕ, ਰੋਮਾਨੀਅਨ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਜਾਰੀ ਹੈ।[6]
ਹਵਾਲੇ
ਸੋਧੋ- ↑ 1.0 1.1 "About Andrew Tate". Cobra Tate. Archived from the original on August 3, 2022. Retrieved July 31, 2022.
- ↑ 2.0 2.1 2.2 Holpuch, Amanda (August 24, 2022). "Why Social Media Sites Are Removing Andrew Tate's Accounts". The New York Times. Archived from the original on August 24, 2022. Retrieved August 24, 2022.
- ↑ Boboltz, Sara (August 20, 2022). "Misogynist Influencer Andrew Tate Removed From TikTok, Facebook And Instagram". HuffPost. Retrieved August 24, 2022.
Andrew Tate, an influencer known for spreading extreme misogyny [...].
- ↑ Miranda, Shauneen (August 20, 2022). "Andrew Tate gets banned from Facebook, Instagram, TikTok for violating their policies". NPR. Retrieved August 24, 2022.
Andrew Tate, an influencer and former professional kickboxer known for his misogynistic remarks [...].
- ↑ "Andrew "King Cobra" Tate". Sherdog. Archived from the original on July 30, 2022. Retrieved July 11, 2022.
- ↑ 6.0 6.1 6.2 Das, Shanti (August 6, 2022). "Inside the violent, misogynistic world of TikTok's new star, Andrew Tate". The Guardian (in ਅੰਗਰੇਜ਼ੀ). Archived from the original on August 11, 2022. Retrieved August 8, 2022.
- ↑ 7.0 7.1 Bornstein, Lisa (August 30, 1993). "Chess family strives to keep pressures of game in check". South Bend Tribune. p. 9. Archived from the original on August 22, 2022. Retrieved August 22, 2022 – via Newspapers.com.
- ↑ Sardar, Samrat (August 4, 2022). "'Emory Tate was Absolutely a Trailblazer for African-American Chess': Andrew Tate's Father Once Received Ultimate Praise from Grandmaster Maurice Ashley". EssentiallySports. Archived from the original on August 5, 2022. Retrieved August 11, 2022.
- ↑ "Tate on the rise". Luton Today. May 6, 2009. Archived from the original on August 12, 2017. Retrieved November 30, 2014.
- ↑ Corby, Donagh (July 30, 2022). "Jake Paul vs Andrew Tate tale of the tape after kickboxer's fight call-out". Daily Mirror. Archived from the original on August 8, 2022.
- ↑ "Kickboxing: Tate becomes a two time world champion". Luton on Sunday. March 28, 2013. Archived from the original on December 6, 2014. Retrieved November 30, 2014.
- ↑ Freehill, Damia (August 13, 2022). "How did Andrew Tate earn his nickname 'Cobra'?". Sportskeeda. Archived from the original on August 16, 2022. Retrieved August 25, 2022.
- ↑ Curtin, April (August 19, 2022). "Footage emerges of Andrew Tate getting knocked out during kickboxing bout". Joe. Archived from the original on August 25, 2022. Retrieved August 25, 2022.
- ↑ Lee, Ben (June 9, 2016). "Big Brother's Andrew Tate revealed to have made homophobic and racist comments on Twitter". The Daily Dot. Archived from the original on August 10, 2022. Retrieved August 21, 2022.
- ↑ Harp, Justin (June 13, 2016). "Big Brother 2016: Andrew Tate removed from the house in stunning development". Digital Spy. Archived from the original on August 1, 2022. Retrieved August 21, 2022.
- ↑ "Andrew removed from Big Brother House over outside activities". BBC. June 14, 2016. Archived from the original on August 16, 2022. Retrieved August 20, 2022.
- ↑ 17.0 17.1 17.2 17.3 Smith, Adam (January 25, 2022). "Twitter ignored its own rules to verify kickboxer who said women should 'bear some responsibility' for being raped". The Independent. Archived from the original on May 7, 2022. Retrieved April 30, 2022.
- ↑ Sarkar, Ash (August 15, 2022). "How Andrew Tate built an army of lonely, angry men". GQ. Archived from the original on August 19, 2022. Retrieved August 21, 2022.
- ↑ Harvey-Jenner, Catriona (September 12, 2017). "Man on Twitter who claimed depression 'isn't real' got absolutely schooled". Cosmopolitan. Archived from the original on August 4, 2022. Retrieved July 26, 2022.
- ↑ Shammas, Brittany (August 21, 2022). "TikTok and Meta ban self-described misogynist Andrew Tate". The Washington Post. Archived from the original on August 22, 2022. Retrieved August 22, 2022.
- ↑ Sikdar, Rabbil (August 12, 2022). "Why are so many British Muslims getting seduced by Andrew Tate?". The Independent. Archived from the original on August 12, 2022. Retrieved August 12, 2022.
- ↑ "Andrew Tate shares 'final message' after being banned from social media". The Independent. August 24, 2022. Archived from the original on August 24, 2022. Retrieved August 24, 2022.
- ↑ Morris, Seren (August 10, 2022). "Who is Andrew Tate? How did he get famous and why is he everywhere right now?". Evening Standard. Archived from the original on August 12, 2022. Retrieved August 13, 2022.
- ↑ Sung, Morgan (August 16, 2022). "The internet can't stop talking about Andrew Tate". NBC News. Archived from the original on August 18, 2022. Retrieved August 22, 2022.
- ↑ Bushard, Brian (August 19, 2022). "Ex-Kickboxer/Influencer Andrew Tate Banned By Instagram And Facebook As TikTok Investigating Sexist Content". Forbes. Archived from the original on ਅਗਸਤ 21, 2022. Retrieved August 21, 2022.
{{cite web}}
: Unknown parameter|dead-url=
ignored (|url-status=
suggested) (help) - ↑ "Andrew Tate banned from Facebook and Instagram". BBC. August 19, 2022. Archived from the original on August 19, 2022. Retrieved August 19, 2022.
- ↑ Paul, Kari (August 19, 2022). "'Dangerous misogynist' Andrew Tate booted from Instagram and Facebook". The Guardian. Archived from the original on August 20, 2022. Retrieved August 20, 2022.
- ↑ D'Anastasio, Cecilia; Alba, Davey (August 22, 2022). "YouTube Bans Andrew Tate After Sexist Remarks, But He's Still on Twitch". Bloomberg News. Archived from the original on ਅਗਸਤ 22, 2022. Retrieved August 22, 2022.
{{cite web}}
: Unknown parameter|dead-url=
ignored (|url-status=
suggested) (help) - ↑ Botfield, Lucia (July 7, 2022). "A timeline of every single messed up thing Andrew Tate has done to date". The Tab. Archived from the original on July 26, 2022. Retrieved August 2, 2022.
- ↑ 30.0 30.1 Dumitrescu, Andrei (April 11, 2022). "VIDEO — Poliția a descins cu mascații în vila luptătorului Tristan Tate, fost iubit al Biancăi Drăgușanu. Milionarul britanic ar fi sechestrat două femei, pentru a le exploata sexual". Gândul (in ਰੋਮਾਨੀਆਈ). Archived from the original on June 19, 2022. Retrieved August 16, 2022.