ਓਬੀਐਦੋ
ਓਵੀਏਦੋ ਉੱਤਰੀ ਸਪੇਨ ਵਿੱਚ ਆਸਤੂਰੀਆਸ ਸੂਬੇ ਦੀ ਰਾਜਧਾਨੀ ਹੈ। ਜਿਸ ਨਗਰਪਾਲਿਕਾ ਵਿੱਚ ਇਹ ਸ਼ਹਿਰ ਮੌਜੂਦ ਹੈ ਉਸਦਾ ਨਾਂ ਵੀ ਓਵੀਏਦੋ ਹੈ। ਸ਼ਹਿਰ ਦਾ ਨਾਂ ਇੱਕ ਧਾਰਮਿਕ ਸਮਾਰਕ ਓਵੀਏਦੋ ਦਾ ਸੁਦਾਰਿਮ ਦੇ ਨਾਂ ਉੱਤੇ ਰੱਖਿਆ ਗਿਆ[1], ਜਿਸਦਾ 9ਵੀਂ ਸਦੀ ਤੋਂ ਸਤਿਕਾਰ ਕੀਤਾ ਜਾਂਦਾ ਹੈ। ਇਸਦੇ ਸਭ ਤੋਂ ਨੇੜੇ ਖੀਖੋਨ ਸ਼ਹਿਰ ਹੈ ਜੋ ਇਸ ਤੋਂ 20 ਕਿਲੋਮੀਟਰ ਉੱਤੇ ਸਥਿਤ ਹੈ। ਸਮੂੰਦਰ ਦੇ ਨੇੜੇ ਹੋਣ ਕਰਕੇ ਇਸਦਾ ਮੌਸਮ ਸਮੁੰਦਰੀ ਤਟ ਉੱਤੇ ਸਥਿਤ ਸ਼ਹਿਰਾਂ ਵਾਂਗੂੰ ਹੀ ਹੈ, ਭਾਵੇਂ ਕਿ ਇਹ ਤਟ ਉੱਤੇ ਸਥਿਤ ਨਹੀਂ ਹੈ।
ਓਵੀਏਦੋ | |||
---|---|---|---|
ਮਾਟੋ: Benemérita, invicta, heroica, buena, muy noble, muy leal (Meritorious, undefeated, heroic, good, very noble, very loyal) | |||
ਦੇਸ਼ | ਫਰਮਾ:Country data ਸਪੇਨ | ||
ਖ਼ੁਦਮੁਖ਼ਤਿਆਰ ਸਮੁਦਾਇ | ਆਸਤੂਰੀਆਸ | ||
ਸੂਬਾ | ਆਸਤੂਰੀਆਸ | ||
ਕੋਮਾਰਕਾ | ਓਵੀਏਦੋ | ||
ਰਾਜਧਾਨੀ | ਓਵੀਏਦੋ | ||
ਸਰਕਾਰ | |||
• Alcalde | Agustín Iglesias (PP) | ||
ਖੇਤਰ | |||
• ਕੁੱਲ | 186.65 km2 (72.07 sq mi) | ||
ਉੱਚਾਈ | 232 m (761 ft) | ||
ਆਬਾਦੀ (2013) | |||
• ਕੁੱਲ | 2,25,089 | ||
• ਘਣਤਾ | 1,200/km2 (3,100/sq mi) | ||
ਵਸਨੀਕੀ ਨਾਂ | ovetense or, coloqually, carbayón | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
Postal code | 33001 and 33013 | ||
Official language(s) | ਸਪੇਨੀ | ||
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਇਤਿਹਾਸ
ਸੋਧੋਸੰਨ 720 ਵਿੱਚ ਆਸਤੂਰੀਆਸ ਬਾਦਸ਼ਾਹਤ ਦੀ ਸਥਾਪਨਾ ਹੋਈ ਪਰ ਸੰਨ 720 ਵਿੱਚ ਮੌਜੂਦਾ ਓਵੀਏਦੋ ਸ਼ਹਿਰ ਦੀ ਸਥਾਪਨਾ ਨਹੀਂ ਹੋਈ ਸੀ।[2]
ਕਿਹਾ ਜਾਂਦਾ ਹੈ ਕਿ ਦੋ ਜੋਗੀਆਂ, ਨੋਲਾਨ ਅਤੇ ਖੋਆਨ, ਨੇ ਇਸਦੀ ਸਥਾਪਨਾ 761 ਵਿੱਚ ਕੀਤੀ।
ਆਰਕੀਟੈਕਚਰ
ਸੋਧੋਹੇਠ ਇੱਕ ਸੂਚੀ ਹੈ ਜਿਸ ਵਿੱਚ ਓਵੀਏਦੋ ਦੀਆਂ ਮੁੱਖ ਇਮਾਰਤਾਂ ਦਾ ਵੇਰਵਾ ਹੈ:-
- ਓਵੀਏਦੋ ਵੱਡਾ ਗਿਰਜਾਘਰ - ਇਸ ਵੱਡੇ ਗਿਰਜਾਘਰ ਦੀ ਸਥਾਪਨਾ ਸੰਨ 781 ਵਿੱਚ ਆਸਤੂਰੀਆਸ ਦੇ ਰਾਜਾ ਫਰੁਏਲਾ ਪਹਿਲੇ ਨੇ ਕੀਤੀ ਸੀ ਅਤੇ ਸੰਨ 802 ਵਿੱਚ ਉਸਦੇ ਮੁੰਡੇ ਅਲਫੋਂਸੋ ਦੂਜੇ ਨੇ ਇਸ ਵਿੱਚ ਵਾਧਾ ਕਰਵਾਇਆ। ਉਸਨੇ ਓਵੀਏਦੋ ਨੂੰ ਆਸਤੂਰੀਆਸ ਦੀ ਰਾਜਧਾਨੀ ਬਣਾਇਆ। ਮੌਜੂਦਾ ਇਮਾਰਤ ਬਿਸ਼ਪ ਤੋਲੇਦੋ ਦੇ ਗੁਤੀਏਰੇ ਨੇ ਸੰਨ 1388 ਵਿੱਚ ਬਣਵਾਈ ਸੀ ਅਤੇ ਇਸਦੇ ਨਾਲ ਮੁਨਾਰ ਸੰਨ 1528 ਵਿੱਚ ਫਰਾਂਸਿਸਕੋ ਮੇਨਦੋਸਾ ਦੇ ਬਾਬਾਦੀਯਾ ਨੇ ਬਣਵਾਇਆ ਸੀ।
- ਕਾਮਾਰਾ ਸਾਂਤਾ - ਇਸਦੀ ਇਮਾਰਤ ਦੀ ਉਸਾਰੀ 9ਵੀਂ ਵਿੱਚ ਇੱਕ ਮਹਿਲ ਵਜੋਂ ਆਸਤੂਰੀਆਸ ਦੇ ਰਾਜਾ ਅਲਫੋਂਸੋ ਦੂਜੇ ਦੇ ਲਈ ਬਣਾਈ ਗਈ ਸੀ।
ਦਸੰਬਰ 1998 ਵਿੱਚ ਇਸਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਓਵੀਏਦੋ ਦਾ ਕੱਪੜਾ ਲਹੂ ਨਾਲ ਲੱਥ-ਪੱਥ ਇੱਕ ਕੱਪੜਾ ਹੈ ਜਿਸਦੇ ਕਾਰਨ ਇਹ ਗਿਰਜਾਘਰ ਬਣਾਇਆ ਗਿਆ। ਸੁਦਾਰਿਮ ਉਸ ਕੱਪੜੇ ਨੂੰ ਮੰਨਿਆ ਜਾਂਦਾ ਹੈ ਜੋ ਈਸਾ ਮਸੀਹ ਦੀ ਮੌਤ ਵੇਲੇ ਉਸਦੇ ਸਿਰ ਦੇ ਦੁਆਲੇ ਬੰਨਿਆ ਹੋਇਆ ਸੀ।
- ਸਾਂਤਾ ਮਾਰੀਆ ਦੇਲ ਨਾਰਾਂਕੋ - ਆਸਤੂਰੀਆਸ ਦੇ ਰਾਮੀਰੋ ਪਹਿਲੇ ਨੇ ਇਸਨੂੰ ਇੱਕ ਸ਼ਾਹੀ ਮਹਿਲ ਦੇ ਤੌਰ ਉੱਤੇ ਬਣਾਉਣ ਦਾ ਹੁਕਮ ਦਿੱਤਾ ਸੀ ਜਿਸ ਵਿੱਚ 100 ਮੀਟਰ ਦੀ ਦੂਰੀ ਉੱਤੇ ਸਥਿਤ ਸਾਨ ਮਿਗੁਏਲ ਦੇ ਲੀਯੋ ਗਿਰਜਾਘਰ ਵੀ ਸ਼ਾਮਿਲ ਸੀ। ਇਸਦੀ ਉਸਾਰੀ 848 ਵਿੱਚ ਪੂਰੀ ਹੋਈ ਸੀ।
ਦਸੰਬਰ 1985 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਸਨੂੰ 1885 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[3]
ਨਾਰਾਂਕੋ ਪਹਾੜੀ ਉੱਤੇ ਇਸ ਇਮਾਰਤ ਦੀ ਉਸਾਰੀ ਇੱਕ ਮਹਿਲ ਵਜੋਂ ਹੋਈ ਸੀ ਅਤੇ ਇਹ ਸ਼ਹਿਰ ਦੇ ਆਲੇ-ਦੁਆਲੇ ਬਣਾਈਆਂ ਗਈਆਂ ਸ਼ਾਹੀ ਇਮਾਰਤਾਂ ਵਿੱਚੋਂ ਇੱਕ ਸੀ। 12ਵੀਂ ਸਦੀ ਵਿੱਚ ਇਸਨੂੰ ਸੰਤ ਮੈਰੀ ਦੀ ਯਾਦ ਵਿੱਚ ਇੱਕ ਗਿਰਜਾਘਰ ਵਿੱਚ ਤਬਦੀਲ ਕਰ ਦਿੱਤਾ ਗਿਆ।
- ਸਾਨ ਮਿਗੁਏਲ ਦੇ ਲਿਓ - ਨਵੀਂ ਸਦੀ। ਇਸਨੂੰ 1985 ਵਿੱਚ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।
ਤਾਪਮਾਨ
ਸੋਧੋਇਸਦਾ ਤਾਪਮਾਨ ਸਮੁੰਦਰੀ ਸ਼ਹਿਰਾਂ ਵਰਗਾ ਰਹਿੰਦਾ ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °C (°F) | 11.7 (53.1) |
12.8 (55) |
14.4 (57.9) |
14.9 (58.8) |
17.6 (63.7) |
20.3 (68.5) |
22.4 (72.3) |
22.8 (73) |
21.7 (71.1) |
18.1 (64.6) |
14.6 (58.3) |
12.5 (54.5) |
17.0 (62.6) |
ਰੋਜ਼ਾਨਾ ਔਸਤ °C (°F) | 8.0 (46.4) |
8.8 (47.8) |
10.0 (50) |
10.6 (51.1) |
13.3 (55.9) |
16.1 (61) |
18.3 (64.9) |
18.7 (65.7) |
17.3 (63.1) |
14.0 (57.2) |
10.8 (51.4) |
9.0 (48.2) |
12.9 (55.2) |
ਔਸਤਨ ਹੇਠਲਾ ਤਾਪਮਾਨ °C (°F) | 4.2 (39.6) |
4.8 (40.6) |
5.6 (42.1) |
6.3 (43.3) |
9.1 (48.4) |
11.9 (53.4) |
14.1 (57.4) |
14.5 (58.1) |
12.9 (55.2) |
10.0 (50) |
7.1 (44.8) |
5.5 (41.9) |
8.8 (47.8) |
ਬਰਸਾਤ mm (ਇੰਚ) | 85 (3.35) |
85 (3.35) |
82 (3.23) |
109 (4.29) |
94 (3.7) |
53 (2.09) |
52 (2.05) |
55 (2.17) |
64 (2.52) |
98 (3.86) |
101 (3.98) |
96 (3.78) |
973 (38.31) |
ਔਸਤ. ਵਰਖਾ ਦਿਨ (≥ 1mm) | 10 | 11 | 11 | 13 | 12 | 8 | 8 | 8 | 8 | 11 | 11 | 11 | 122 |
ਔਸਤ ਮਹੀਨਾਵਾਰ ਧੁੱਪ ਦੇ ਘੰਟੇ | 117 | 117 | 147 | 152 | 158 | 168 | 174 | 171 | 154 | 134 | 114 | 105 | 1,711 |
Source: Agencia Estatal de Meteorología[4] |
ਗੈਲਰੀ
ਸੋਧੋਹਵਾਲੇ
ਸੋਧੋ- ↑ Bennett, Janice (January 2005). Sacred Blood, Sacred Image: The Sudarium of Oviedo, New Evidence for the Authenticity of the Shroud of Turin. Ignatius Press. ISBN 978-0-9705682-0-5. Retrieved 21 October 2010.
- ↑ Linehan, Peter. History and the historians of medieval Spain. Clarendon Press, 1993, p.83-4.
- ↑ Database of protected buildings (movable and non-movable) of the Ministry of Culture of Spain (Spanish).
- ↑ "Valores Climatológicos Normales. Oviedo".
ਬਾਹਰੀ ਸਰੋਤ
ਸੋਧੋ- (en) Asturias Cities Archived 2007-02-18 at the Wayback Machine.
- (ਸਪੇਨੀ) Municipality of Oviedo Archived 2009-05-31 at the Wayback Machine.
- (en) Municipality of Oviedo and touristic informations Archived 2009-05-31 at the Wayback Machine.
- (ਸਪੇਨੀ) University of Oviedo
- (en) Oviedo city guide at HitchHikers Handbook Archived 2014-05-17 at the Wayback Machine.