ਕੇ ਐਸ ਲਾਲ
ਕਿਸ਼ੋਰੀ ਸਰਨ ਲਾਲ (1920–2002), ਜੋ ਕੇ ਐਸ ਲਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਇਤਿਹਾਸਕਾਰ ਸਨ। ਉਹ , ਮੁੱਖ ਤੌਰ 'ਤੇ ਭਾਰਤ ਦੇ ਮੱਧਕਾਲੀ ਇਤਿਹਾਸ ਬਾਰੇ ਕਈ ਰਚਨਾਵਾਂ ਦਾ ਲੇਖਕ ਹੈ।
ਕੈਰੀਅਰ
ਸੋਧੋਉਸਨੇ 1941 ਵਿੱਚ ਇਲਾਹਾਬਾਦ ਯੂਨੀਵਰਸਿਟੀ ਤੋਂ ਐਮ,ਏ ਕੀਤੀ। 1945 ਵਿੱਚ ਉਸਨੇ ਖ਼ਿਲਜੀਆਂ ਦੇ ਇਤਿਹਾਸ ਉੱਤੇ ਇੱਕ ਖੋਜ-ਪ੍ਰਬੰਧ ਦੇ ਨਾਲ ਡੀ.ਫਿਲ. ਕੀਤੀ। ਇਹ ਖੋਜ-ਪ੍ਰਬੰਧ ਹੀ ਉਸ ਦੀ ਕਿਤਾਬ ਹਿਸਟਰੀ ਆਫ਼ ਦ ਖ਼ਿਲਜੀਸ ਦਾ ਆਧਾਰ ਬਣੀ। ਉਸਨੇ ਇਲਾਹਾਬਾਦ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਲੈਕਚਰਾਰ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕੀਤਾ, ਹਾਲਾਂਕਿ ਉਸਨੇ ਇਸ ਅਹੁਦੇ 'ਤੇ ਸਿਰਫ ਥੋੜ੍ਹੇ ਸਮੇਂ ਲਈ ਰਿਹਾ।
1945 ਤੋਂ 1963 ਤੱਕ ਉਹ ਮੱਧ ਪ੍ਰਦੇਸ਼ ਐਜੂਕੇਸ਼ਨਲ ਸਰਵਿਸ ਵਿੱਚ ਰਿਹਾ ਅਤੇ ਨਾਗਪੁਰ, ਜਬਲਪੁਰ ਅਤੇ ਭੋਪਾਲ ਦੇ ਸਰਕਾਰੀ ਕਾਲਜਾਂ ਵਿੱਚ ਪੜ੍ਹਾਇਆ। 1963 ਵਿੱਚ, ਉਹ ਦਿੱਲੀ ਯੂਨੀਵਰਸਿਟੀ ਵਿੱਚ ਇੱਕ ਰੀਡਰ ਬਣ ਗਿਆ ਅਤੇ ਇਤਿਹਾਸ ਵਿਭਾਗ ਵਿੱਚ ਮੱਧਕਾਲੀ ਭਾਰਤੀ ਇਤਿਹਾਸ ਪੜ੍ਹਾਇਆ।
1973 ਤੋਂ ਅਗਲੇ ਦਸ ਸਾਲਾਂ ਲਈ, ਉਹ ਪਹਿਲਾਂ ਜੋਧਪੁਰ ਯੂਨੀਵਰਸਿਟੀ (1973-79), ਅਤੇ ਫਿਰ ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ (1979-83) ਵਿੱਚ ਇਤਿਹਾਸ ਵਿਭਾਗ ਦਾ ਪ੍ਰੋਫੈਸਰ ਅਤੇ ਮੁਖੀ ਰਿਹਾ।
ਆਪਣੀ ਮਾਤ ਭਾਸ਼ਾ ਹਿੰਦੀ ਤੋਂ ਇਲਾਵਾ, ਉਹ ਫ਼ਾਰਸੀ, ਪੁਰਾਣੀ ਫ਼ਾਰਸੀ, ਉਰਦੂ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਮਾਹਿਰ ਸੀ।
2001 ਵਿੱਚ ਉਸਨੂੰ ਇੰਡੀਅਨ ਕੌਂਸਲ ਫਾਰ ਹਿਸਟੋਰੀਕਲ ਰਿਸਰਚ (ICHR) ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਭਾਰਤੀ ਇਤਿਹਾਸ ਬਾਰੇ ਮਾਡਲ ਸਕੂਲ ਸਿਲੇਬਸ ਦਾ ਖਰੜਾ ਤਿਆਰ ਕਰਨ ਲਈ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਕਮੇਟੀ ਵਿੱਚ ਵੀ ਰੱਖਿਆ ਗਿਆ। [1]
ਹਵਾਲੇ
ਸੋਧੋ- ↑ Delhi Historian's Group, Section 2. Part 3