ਕੰਮ (ਭੌਤਿਕ ਵਿਗਿਆਨ)

ਭੌਤਿਕ ਵਿਗਿਆਨ ਵਿੱਚ ਕੋਈ ਬਲ ਉਦੋਂ ਕੰਮ ਕਰਦਾ ਹੈ ਜਦੋਂ ਉਹ ਕਿਸੇ ਪਿੰਡ ਉੱਤੇ ਲਾਗੂ ਹੋਣ ਉੱਤੇ ਆਪਣੀ ਦਿਸ਼ਾ ਵੱਲ ਲਾਗੂ ਹੋਣ ਵਾਲ਼ੇ ਬਿੰਦੂ ਨੂੰ ਕੁਝ ਵਿੱਥ ਨਾਲ਼ ਹਿਲਾ ਦੇਵੇ। ਮਿਸਾਲ ਵਜੋਂ ਜਦੋਂ ਕਿਸੇ ਗੇਂਦ ਨੂੰ ਧਰਤੀ ਤੋਂ ਉੱਤੇ ਫੜ ਕੇ ਰੱਖਿਆ ਜਾਂਦਾ ਹੈ ਅਤੇ ਫੇਰ ਡੇਗਿਆ ਜਾਂਦਾ ਹੈ ਤਾਂ ਗੇਂਦ ਉੱਤੇ ਹੋਇਆ ਕੰਮ ਉਹਦੇ ਭਾਰ (ਇੱਕ ਬਲ) ਨੂੰ ਧਰਤੀ ਤੋਂ ਉਤਲੀ ਵਿੱਥ ਨਾਲ਼ ਗੁਣਾ ਕਰ ਕੇ ਕੱਢਿਆ ਜਾ ਸਕਦਾ ਹੈ।

ਕੰਮ
Baseball pitching motion 2004.jpg
ਬੇਸਬਾਲ ਗੇਂਦਬਾਜ਼ ਗੇਂਦ ਉੱਤੇ ਜ਼ੋਰ ਪਾ ਕੇ ਉਸ ਉੱਤੇ ਓਨੀ ਵਿੱਥ ਤੱਕ ਕੰਮ ਕਰਦਾ ਹੈ ਜਿੰਨੀ ਤੱਕ ਉਹ ਉਸ ਦੇ ਹੱਥ ਵਿੱਚ ਰਹਿੰਦੀ ਹੈ।
ਆਮ ਨਿਸ਼ਾਨW
ਕੌਮਾਂਤਰੀ ਮਿਆਰੀ ਇਕਾਈjoule (J)
ਕੌਮਾਂਤਰੀ ਮਿਆਰੀ ਅਧਾਰ ਇਕਾਈਆਂ ਵਿੱਚ1 kg·m2/s2
Derivations from
other quantities
W = F · s
W = τ θ