ਗਜੇਂਦਰ ਸਿੰਘ ਚੌਹਾਨ (ਜਨਮ 10 ਅਕਤੂਬਰ 1956), ਕਿੱਤਾਗਤ ਨਾਮ ਗਜੇਂਦਰ ਚੌਹਾਨ , ਇੱਕ ਭਾਰਤੀ ਅਦਾਕਾਰ ਹੈ, ਟੀਵੀ ਦੇ ਮਸ਼ਹੂਰ ਲੜੀਵਾਰ ਮਹਾਂਭਾਰਤ ਵਿੱਚ ਯੁਧਿਸ਼ਟਰ ਦਾ ਰੋਲ ਨਿਭਾਉਣ ਨਿਭਾਉਣ ਲਈ ਜਾਣਿਆ ਜਾਂਦਾ ਹੈ। ਉਸਨੂੰ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾਨ (ਐਫਟੀਆਈਆਈ) ਦੀ ਗਵਰਨਿੰਗ ਕੌਂਸਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਗਜੇਂਦਰ ਚੌਹਾਨ
ਗਜੇਂਦਰ ਚੌਹਾਨ 2010 ਵਿੱਚ
ਜਨਮ (1956-10-10) 10 ਅਕਤੂਬਰ 1956 (ਉਮਰ 68)
ਰਾਸ਼ਟਰੀਅਤਾਭਾਰਤੀ
ਹੋਰ ਨਾਮਗਜੇਂਦਰ ਸਿੰਘ ਚੌਹਾਨ
ਪੇਸ਼ਾ
ਸਰਗਰਮੀ ਦੇ ਸਾਲ1984- ਵਰਤਮਾਨ
ਜੀਵਨ ਸਾਥੀਹਬੀਬਾ ਰਹਿਮਾਨ

ਪਿੱਠਭੂਮੀ

ਸੋਧੋ

ਗਜੇਂਦਰ ਸਿੰਘ ਦਾ ਜਨਮ 10 ਅਕਤੂਬਰ 1956 ਨੂੰ ਦਿੱਲੀ ਵਿੱਚ ਹੋਇਆ ਸੀ।[1] ਉਸਨੇ ਅਦਾਕਾਰੀ ਦੇ ਇੱਕ ਸਕੂਲ ਵਿੱਚ ਦਾਖਲਾ ਲਿਆ, ਅਤੇ ਰੋਸ਼ਨ ਤਨੇਜਾ ਤੋਂ ਅਦਾਕਾਰੀ ਦੇ ਆਪਣੇ ਕੈਰੀਅਰ ਲਈ ਟਿਊਟਰਸ਼ਿੱਪ ਲਈ।[2] ਫਿਰ ਉਹ ਆਪਣੀ ਅਦਾਕਾਰੀ ਅਕੈਡਮੀ ਖੋਲ੍ਹਣ ਲਈ ਮੁੰਬਈ ਚਲਾ ਗਿਆ।[2]

ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾਨ ਦਾ ਚੇਅਰਮੈਨ

ਸੋਧੋ

9 ਜੂਨ 2015 ਨੂੰ ਚੌਹਾਨ ਨੂੰ ਭਾਰਤੀ ਫਿਲਮ ਤੇ ਟੈਲੀਵਿਜ਼ਨ ਸੰਸਥਾਨ (ਐਫਟੀਆਈਆਈ) ਦੀ ਗਵਰਨਿੰਗ ਕੌਂਸਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।[3] ਉਸ ਦੀ ਨਿਯੁਕਤੀ ਵਿਵਾਦਪੂਰਨ ਸਾਬਤ ਹੋਈ ਜਦੋਂ ਉੱਥੋਂ ਦੇ ਵਿਦਿਆਰਥੀਆਂ ਦੇ ਵੱਡੇ ਹਿੱਸੇ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਇੰਸਟੀਚਿਊਟ ਦੇ ਭਗਵਾਕਰਨ ਦੀ ਕਾਰਵਾਈ ਹੈ।[3] ਇਨਕਲਾਬੀ ਖੱਬੇ-ਪੱਖੀ ਵਿਦਿਆਰਥੀ ਸੰਗਠਨ ਆਲ ਇੰਡੀਆ ਵਿਦਿਆਰਥੀ ਐਸੋਸੀਏਸ਼ਨ (ਏਆਈਐਸਏ) ਸਮੇਤ ਵਿਦਿਆਰਥੀਆਂ ਦਾ ਇੱਕ ਹਿੱਸਾ ਲਗਭਗ 29 ਦਿਨ ਤੋਂ ਸੰਘਰਸ਼ ਕਰ ਰਿਹਾ ਹੈ।[4] ਚੌਹਾਨ ਨੇ ਆਪਣੇ ਆਪ ਨੂੰ ਸਾਬਤ ਕਰਨ ਲਈ, ਵਿਦਿਆਰਥੀਆਂ ਨੂੰ ਇੱਕ ਸਾਲ ਦੇਣ ਲਈ ਬੇਨਤੀ ਕੀਤੀ, ਅਤੇ ਜ਼ੋਰ ਦਿੱਤਾ ਕਿ ਉਹ ਪਿਛਲੇ ਚੇਅਰਮੈਨਾਂ ਨਾਲੋਂ ਬਿਹਤਰ ਕਰ ਵਿਖਾਏਗਾ।[5] ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ, ਸੁਬਰਾਮਣੀਅਮ ਸਵਾਮੀ, ਨੇ ਪ੍ਰਦਰਸ਼ਨਕਾਰੀਆਂ ਨੂੰ ਨਕਸਲੀ ਕਹਿ ਕੇ, ਚੌਹਾਨ ਦੇ ਖਿਲਾਫ ਪ੍ਰਚਾਰ ਤੋਂ ਉਸ ਦਾ ਬਚਾਅ ਕੀਤਾ।[6]। ਭਾਰਤੀ ਡਾਇਰੈਕਟਰ ਅਤੇ ਸਕਰੀਨ-ਲੇਖਕ ਸ਼ਿਆਮ ਬੇਨੇਗਲ ਨੇ ਵਿਦਿਆਰਥੀਆਂ ਦੇ ਵਿਰੋਧ ਨੂੰ ਅਸਪਸ਼ਟ ਕਿਹਾ ਅਤੇ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਹੜਤਾਲ ਤੇ ਜਾਣ ਦੀ ਬਜਾਏ ਗੱਲਬਾਤ ਚਲਾਉਣੀ ਚਾਹੀਦੀ ਹੈ।[7]

ਚੇਅਰਮੈਨ ਦੇ ਤੌਰ ਤੇ ਚੌਹਾਨ ਦੀ ਨਿਯੁਕਤੀ ਦਾ ਸਮਰਥਨ ਕਰਨ ਵਾਲਿਆਂ ਵਿੱਚ ਸ਼ਾਮਲ ਹਨ: ਡਾਇਰੈਕਟਰ ਵਿਮਲ ਕੁਮਾਰ, ਸ਼ਤਰੂਘਨ ਸਿਨਹਾ, ਹੇਮਾ ਮਾਲਿਨੀ, ਰਜ਼ਾ ਮੁਰਾਦ, ਰਾਜਵਰਧਨ ਸਿੰਘ ਰਾਠੌਰ, ਅਤੇ ਪੇਂਟਲ[8][9][10] ਉਸ ਦੀ ਨਿਯੁਕਤੀ ਦਾ ਵਿਰੋਧ ਕਰਨ ਵਾਲਿਆਂ ਵਿੱਚ ਸ਼ਾਮਲ ਹਨ: ਅਦਾਕਾਰ ਰਣਬੀਰ ਕਪੂਰ, ਕਲਕੀ ਕੋਚਲਿਨ, ਨਵਾਜ਼ੂਦੀਨ ਸਿਦੀਕੀ, ਅਨੂਪਮ ਖੇਰ, ਕਿਰਨ ਰਾਓ, ਜਾਹਨੂ ਬਰੂਆ ਅਤੇ ਰਿਸ਼ੀ ਕਪੂਰ[11][12][13] ਫ਼ਿਲਮੀ ਹਸਤੀਆਂ ਰਾਜਕੁਮਾਰ ਰਾਓ, ਅਮੋਲ ਪਾਲੇਕਾਰ ਤੇ ਸੁਧੀਰ ਮਿਸ਼ਰਾ ਵੀ ਗਜੇਂਦਰ ਚੌਹਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲਿਆਂ ਦੀ ਹਮਾਇਤ ਵਿੱਚ ਹਨ।

ਹਵਾਲੇ

ਸੋਧੋ
  1. "Gajendra Chauhan Biography". movies.dosthana.com. Movies Dosthana. Archived from the original on 12 ਜੁਲਾਈ 2015. Retrieved 12 July 2015. {{cite web}}: Unknown parameter |dead-url= ignored (|url-status= suggested) (help)
  2. 2.0 2.1 Ghosh, Paramita (20 June 2015). "My favourite film is 3 Idiots: Gajendra Chauhan, FTII chairman". hindustantimes.com. Hundustan Times. Archived from the original on 15 ਜੁਲਾਈ 2015. Retrieved 12 July 2015. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  3. 3.0 3.1 Joshi, Yogesh (13 June 2015). "Mahabharat actor as FTII prez sparks students' protest over BJP link". hindustantimes.com. Hindustan Times. Archived from the original on 22 ਜੂਨ 2015. Retrieved 12 July 2015. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  4. ANI (16 June 2015). "AISA protests against Gajendra Chauhan's appointment as FTII chief". business-standard.com. Business Standard. Retrieved 12 July 2015. {{cite web}}: Italic or bold markup not allowed in: |publisher= (help)
  5. Kumar, Anij (18 June 2015). "I am a self-made man". thehindu.com. The Hundu. Retrieved 12 July 2015.
  6. Zee Media Bureau (11 July 2015). "FTII row: Subramanian Swamy calls protesting students 'Naxalities'". zeenews.india.com. Zee News India. Retrieved 12 July 2015.
  7. http://timesofindia.indiatimes.com/tv/news/hindi/Shyam-Benegal-The-action-taken-by-the-students-is-extreme/articleshow/48033681.cms
  8. "Rajyavardhan Singh Rathore defends Gajendra Chauhan's selection as FTII chief". mid-day.com. Mid-Day. 11 July 2015. Retrieved 12 July 2015.
  9. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named rediff.com
  10. PTI (10 July 2015). "Gajendra Chauhan chosen over icons as he could devote more time". indianexpress.com. Indian Express. Retrieved 12 July 2015.
  11. "FTII row: Top Bollywood personalities join chorus against Gajendra Chauhan". indiatoday.com. India Today. 9 July 2015. Retrieved 12 July 2015.
  12. Venugopal, Vasudha (11 July 2015). "Amitabh Bachchan could've been FTII chairman, but Modi govt ignored I&B list and selected Gajendra Chauhan". economictimes.com. The Economic Times. Retrieved 12 July 2015.
  13. "It is nothing to be happy or dissatisfied about: Jahnu Barua on Gajendra Chauhan's appointment as FTII chairman". ibnlive.com. IBN Live. 14 June 2015. Archived from the original on 17 ਜੁਲਾਈ 2015. Retrieved 12 July 2015.