ਚੀਨੀ ਲਿਪੀ
ਚੀਨੀ ਲਿਪੀ ਅਜਿਹੇ ਚਿੰਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਚੀਨੀ ਭਾਸ਼ਾ ਅਤੇ ਕੁਝ ਹੋਰ ਏਸ਼ੀਆਈ ਭਾਸ਼ਾਵਾਂ ਨੂੰ ਲਿਖਣ ਲਈ ਵਰਤੇ ਜਾਂਦੇ ਹਨ। ਮਿਆਰੀ ਚੀਨੀ ਵਿੱਚ ਇਹਨਾਂ ਨੂੰ ਹਾਂਜ਼ੀ(ਸਰਲ ਚੀਨੀ: 汉字; ਰਿਵਾਇਤੀ ਚੀਨੀ: 漢字).[2] ਕਹਿੰਦੇ ਹਨ। ਇਹਨਾਂ ਚਿੰਨ੍ਹਾਂ ਨੂੰ ਜਾਪਾਨੀ, ਕੋਰੀਆਈ ਅਤੇ ਵੀਅਤਨਾਮੀ ਭਾਸ਼ਾਵਾਂ ਵਿੱਚ ਵੀ ਵਰਤਿਆ ਜਾਂਦਾ ਹੈ। ਇਹ ਦੁਨੀਆ ਦੀ ਸਭ ਤੋਂ ਪੁਰਾਣੀ ਲਿਪੀ ਹੈ ਜੋ ਅੱਜ ਵੀ ਵਰਤੀ ਜਾਂਦੀ ਹੋਵੇ।[3]
ਚੀਨੀ ਲਿਪੀ | |
---|---|
ਕਿਸਮ | ਲੋਗੋਗਰਾਮ
|
ਜ਼ੁਬਾਨਾਂ | ਚੀਨੀ, ਜਾਪਾਨੀ, ਕੋਰੀਆਈ, ਵੀਅਤਨਾਮੀ |
ਅਰਸਾ | ਤਾਂਬਾ ਯੁੱਗ ਚੀਨ ਤੋਂ ਵਰਤਮਾਨ |
ਮਾਪੇ ਸਿਸਟਮ | ਓਰੈਕਲ ਬੋਨ ਲਿਪੀ
|
ਦਿਸ਼ਾ | ਖੱਬੇ-ਤੋਂ-ਸੱਜੇ |
ISO 15924 | Hani, 500 |
ਯੂਨੀਕੋਡ ਉਰਫ਼ | Han |
ਚੀਨੀ ਲਿਪੀ | |||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਚੀਨੀ ਨਾਮ | |||||||||||||||||||||||||||||||||||||||
ਰਿਵਾਇਤੀ ਚੀਨੀ | 漢字 | ||||||||||||||||||||||||||||||||||||||
ਸਰਲ ਚੀਨੀ | 汉字 | ||||||||||||||||||||||||||||||||||||||
ਹਾਨ ਚਿੰਨ੍ਹ | |||||||||||||||||||||||||||||||||||||||
| |||||||||||||||||||||||||||||||||||||||
Vietnamese name | |||||||||||||||||||||||||||||||||||||||
Vietnamese | chữ Hán | ||||||||||||||||||||||||||||||||||||||
Chữ Nôm | 𡨸漢 | ||||||||||||||||||||||||||||||||||||||
Zhuang name | |||||||||||||||||||||||||||||||||||||||
Zhuang | 倱[1][lower-alpha 1] Sawgun | ||||||||||||||||||||||||||||||||||||||
Korean name | |||||||||||||||||||||||||||||||||||||||
Hangul | 한자 | ||||||||||||||||||||||||||||||||||||||
Hanja | 漢字 | ||||||||||||||||||||||||||||||||||||||
| |||||||||||||||||||||||||||||||||||||||
Japanese name | |||||||||||||||||||||||||||||||||||||||
Kanji | 漢字 | ||||||||||||||||||||||||||||||||||||||
Hiragana | かんじ | ||||||||||||||||||||||||||||||||||||||
|
ਚੀਨੀ ਚਿੰਨ੍ਹ ਹਜ਼ਾਰਾਂ ਦੀ ਗਿਣਤੀ ਵਿੱਚ ਹਨ ਜਿਹਨਾਂ ਵਿੱਚੋਂ ਜ਼ਿਆਦਾਤਰ ਵਿੱਚ ਮਾਮੂਲੀ ਫ਼ਰਕ ਹੈ ਜੋ ਸਿਰਫ਼ ਇਤਿਹਾਸਿਕ ਲਿਖਤਾਂ ਵਿੱਚ ਮਿਲਦਾ ਹੈ। ਚੀਨੀ ਸਬੰਧੀ ਖੋਜਾਂ ਦੇ ਅਨੁਸਾਰ ਇਹ ਪਤਾ ਲਗਦਾ ਹੈ ਕਿ ਲਿਖਤ ਚੀਨੀ ਵਿੱਚ ਵਰਤੋਂ ਕਰਨ ਲਈ ਆਮ ਵਿਅਕਤੀ ਨੂੰ 3000 ਤੋਂ 4000 ਚਿੰਨ੍ਹਾਂ ਦਾ ਗਿਆਨ ਹੋਣਾ ਚਾਹੀਦਾ ਹੈ।[4] ਜਾਪਾਨ ਵਿੱਚ ਸੈਕੰਡਰੀ ਸਕੂਲਾਂ ਵਿੱਚ ਬੱਚਿਆਂ ਨੂੰ 2,136 ਕਾਂਜੀ ਚਿੰਨ੍ਹ ਸਿਖਾਏ ਜਾਂਦੇ ਹਨ।
ਸਰਲ ਚੀਨੀ ਚਿੰਨ੍ਹ ਚੀਨ, ਸਿੰਗਪੋਰ ਅਤੇ ਮਲੇਸ਼ੀਆ ਵਿੱਚ ਵਰਤੇ ਜਾਂਦੇ ਹਨ ਜਦ ਕਿ ਰਿਵਾਇਤੀ ਚੀਨੀ ਚਿੰਨ੍ਹ ਤਾਈਵਾਨ, ਹਾਂਗ ਕਾਂਗ, ਮਕਾਓ ਅਤੇ ਛੋਟੇ ਪੱਧਰ ਉੱਤੇ ਦੱਖਣੀ ਕੋਰੀਆ ਵਿੱਚ ਵਰਤੇ ਜਾਂਦੇ ਹਨ।
ਇਤਿਹਾਸ
ਸੋਧੋਉਤਪਤੀ ਸਬੰਧੀ ਵਿਚਾਰ
ਸੋਧੋਕਥਾ ਦੇ ਅਨੁਸਾਰ ਚੀਨੀ ਚਿੰਨ੍ਹ ਸਾਂਗ ਚੀਏ ਦੁਆਰਾ ਬਣਾਏ ਗਏ ਜੋ ਪੀਲੇ ਸਾਮਰਾਜ ਵਿੱਚ ਇੱਕ ਅਫ਼ਸਰ ਸੀ। ਉਸਨੇ ਦੁਨੀਆ ਦੇ ਜਾਨਵਰ, ਅਸਮਾਨ ਦੇ ਤਾਰੇ ਅਤੇ ਧਰਤੀ ਦਾ ਅਧਿਐਨ ਕਰਨ ਤੋਂ ਬਾਅਦ ਚੀਨੀ ਦੇ ਪਹਿਲੇ ਚਿੰਨ੍ਹ "ਜ਼ੀ" ਦੀ ਕਾਢ ਕੱਢੀ। ਕਿਹਾ ਜਾਂਦਾ ਹੈ ਕਿ ਜਿਸ ਦਿਨ ਇਹ ਚਿੰਨ੍ਹ ਘੜੇ ਗਏ ਉਸ ਦਿਨ ਲੋਕਾਂ ਨੂੰ ਭੂਤਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਅਸਮਾਨ ਵਿੱਚੋਂ ਫ਼ਸਲਾਂ ਮੀਂਹ ਦੀ ਤਰ੍ਹਾਂ ਡਿਗਦੀਆਂ ਦਿਖਾਈ ਦਿੱਤੀਆਂ।[5]
ਓਰੈਕਲ ਬੋਨ ਲਿਪੀ
ਸੋਧੋਹਾਲੇ ਤੱਕ ਦੇ ਅਧਿਐਨ ਦੇ ਮੁਤਾਬਿਕ ਚੀਨੀ ਲਿਪੀ ਦਾ ਮੁੱਢਲਾ ਰੂਪ ਸ਼ਾਂਗ ਰਾਜਵੰਸ਼ ਦੇ ਅਖੀਰਲੇ ਸਮੇਂ(ਅੰ. 1200–1050 ਈ.ਪੂ.) ਵਿੱਚ ਮਿਲਦਾ ਹੈ।[6][7] ਹੱਡੀਆਂ ਉੱਤੇ ਉਕਰੇ ਹੋਏ ਇਹ ਨਿਸ਼ਾਨ 1899 ਵਿੱਚ ਚੀਨ ਦੇ ਵਿਦਵਾਨਾਂ ਦੁਆਰਾ ਚੀਨੀ ਲਿਪੀ ਵਜੋਂ ਪਛਾਣੇ ਗਏ। 1928 ਤੱਕ ਇਹਨਾਂ ਦਾ ਸਰੋਤ ਹੇਨਾਨ ਸੂਬੇ ਵਿੱਚ ਅਨਿਆਂਗ ਦੇ ਨੇੜੇ ਇੱਕ ਪਿੰਡ ਵਿੱਚ ਮਿਲਿਆ ਹੈ। 1928 ਤੋਂ 1937 ਤੱਕ ਹੋਈ ਇਸਦੀ ਖੁਦਾਈ ਦੇ ਦੌਰਾਨ 1.5 ਲੱਖ ਦੇ ਕਰੀਬ ਹੱਡੀਆਂ ਮਿਲੀਆਂ ਹਨ।[6]
ਹਵਾਲੇ
ਸੋਧੋ- ↑ Sawndip Sawdenj (古壮字字典; [Dictionary of Ancient Zhuang Characters]), Guangxi Ethnicities Publishing (广西民族出版社), 1989.।SBN 978-7-5363-0614-1.
- ↑ Potowski, Kim (2010). Language Diversity in the USA. Cambridge: Cambridge University Press. p. 82. ISBN 978-0-521-74533-8.
- ↑ "History of Chinese Writing Shown in the Museums". CCTV online. Archived from the original on 2009-11-21. Retrieved 2010-03-20.
{{cite web}}
: Unknown parameter|dead-url=
ignored (|url-status=
suggested) (help) - ↑ Norman 1988, p. 73.
- ↑ Yang, Lihui; An, Deming (2008). Handbook of Chinese Mythology. Oxford University Press. pp. 84–86. ISBN 978-0-19-533263-6.
- ↑ 6.0 6.1 Kern 2010, p. 1.
- ↑ Keightley 1978, p. xvi.
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found